ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 15


ਅਜ਼ ਦੇ ਚਸ਼ਮਿ ਮਸਤੋ ਸ਼ੈਦਾ ਅਲਗ਼ਿਆਸ ।

ਉਸ ਦੀਆਣ ਦੋ ਮਸਤ ਅੱਖਾਣ ਤੋਣ ਕੋਈ ਬਚਾਏ,

ਅਜ਼ ਲਬੋ ਦਹਨਿ ਸ਼ਕਰਖਾ ਅਲ-ਗ਼ਿਆਸ ।੧੫।੧।

ਉਸ ਦੇ ਮਿਸਰੀ ਚੱਬਣ ਵਾਲੇ ਮੂੰਹ ਅਤੇ ਹੋਠਾਣ ਤੋਣ ਕੋਈ ਬਚਾਏ ।

ਵਾਏ ਬਰ ਨਫ਼ਸੇ ਕਿ ਬੇਹੂਦਾ ਗੁਜ਼ਸ਼ਤ ।

ਅਫਸੋਸ ਹੈ ਉਸ ਛਿਨ ਪਲ ਦਾ ਜਿਹੜਾ ਅਕਾਰਥ ਚਲਾ ਗਿਆ ।

ਅਲਗ਼ਿਆਸ ਅਜ਼ ਗ਼ਫਲਤਿ ਮਾ ਅਲਗ਼ਿਆਸ ।੧੫।੨।

ਆਫਸੋਸ ਹੈ ਸਾਡੀ ਅਣਗਹਿਲੀ ਤੇ, ਅਫਸੋਸ ਹੈ ਸਾਡੀ ਗ਼ਫਲਤ ਤੇ ।

ਅਜ਼ ਨਿਜ਼ਾਇ ਕੁਫ਼ਰੋ ਦੀਣ ਦਿਲ ਬਰਹਮ ਅਸਤ ।

ਕੁਫਰ ਅਤੇ ਦੀਨ ਦੇ ਝਗੜੇ ਤੋਣ ਮੇਰਾ ਦਿਲ ਪਰੇਸ਼ਾਨ ਹੈ ।

ਬਰ ਦਰਿ ਦਰਗਾਹਿ ਮੌਲਾ ਅਲਗ਼ਿਆਸ ।੧੫।੩।

ਰੱਬ ਦੀ ਦਰਗਾਹ ਦੇ ਦਰਵਾਜ਼ੇ ਤੇ ਕੋਈ ਬਚਾਏ ।

ਲੂਲੀਆਨਿ ਸ਼ੋਖਿ ਆਲਮ ਦਰ ਰਬੂਦ ।

ਸ਼ੋਖ ਅਤੇ ਗੁਸਤਾਖ ਮਾਸ਼ੂਕਾਣ ਨੇ ਸੰਸਾਰ ਨੂੰ ਲੁਟ ਲਿਆ ਹੈ ।

ਮੀ ਕੁਨਮ ਅਜ਼ ਦਸਤਿ ਆਣਹਾ ਅਲਗ਼ਿਆਸ ।੧੫।੪।

ਮੈਣ ਉਨ੍ਹਾਣ ਦੇ ਹੱਥੋਣ ਹੀ ਦੁਹਾਈ ਦੇ ਰਿਹਾ ਹਾਣ, ਕੋਈ ਬਚਾਏ ।

ਕਿ ਜ਼ਿ ਦਸਤਿ ਖ਼ੰਜਰਿ ਮਿਜ਼ਗ਼ਾਨਿ ਊ ।

ਉਸ ਦੀਆਣ ਪਲਕਾਣ ਦੇ ਖ਼ੰਜਰ ਹੱਥੋਣ,

ਮੀ ਸ਼ਵਦ ਖ਼ਾਮੋਸ਼ ਗੋਯਾ ਅਲਗ਼ਿਆਸ ।੧੫।੫।

ਗੋਯਾ ਕਿਸਤਰ੍ਹਾਣ ਚੁੱਪ ਰਹਿ ਸਕਦਾ ਹੈ# ਦੁਹਾਈ ਹੈ - ਕੋਈ ਬਚਾਏ ।


Flag Counter