ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 5


ਰਹਿ-ਰਸਾਨਿ ਰਾਹਿ ਹੱਕ ਆਮਦ ਅਦਬ ।

ਰੱਬ ਦੇ ਰਸਤੇ ਟੁਰਨ ਵਾਲੇ ਪਾਂਧੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਦਿਲ ਵਿਚ ਵੀ ਉਸ ਦੀ ਯਾਦ ਹੋਵੇ,

ਹਮ ਬਦਿਲ ਯਾਦਿ ਖ਼ੁਦਾ ਵ ਹਮ ਬਲਬ ।੫।੧।

ਅਤੇ ਉਨ੍ਹਾਂ ਦੇ ਬੁਲ੍ਹਾਂ ਪਰ ਵੀ ਉਸ ਦਾ ਸਿਮਰਨ ਹੋਵੇ ।

ਹਰ ਕੁਜਾ ਦੀਦੇਮ ਅਨਵਾਰਿ ਖ਼ੁਦਾ ।

ਅਸਾਂ ਹਰ ਥਾਂ ਰੱਬ ਦੇ ਨੂਰ ਨੂੰ ਮਹਾਂ ਪੁਰਖਾਂ ਦੀ

ਬਸਕਿ ਅਜ਼ ਸੁਹਬਤਿ ਬਜ਼ੁਰਗਾਣ ਸ਼ੁਦ ਜਜ਼ਬ ।੫।੨।

ਸੰਗਤ ਵਿਚ ਜਜ਼ਬ ਹੁੰਦਿਆਂ ਵੇਖਿਆ ਹੈ ।

ਚਸ਼ਮਿ-ਮਾ ਗ਼ੈਰ ਅਜ਼ ਜਮਾਲਸ਼ ਵਾ ਨਾ ਸ਼ੁਦ ।

ਸਾਡੀ ਅੱਖ ਉਸਦੇ ਜਮਾਲ ਤਂਣ ਬਿਨਾ ਅਸਲੋਂ ਨ ਖੁੱਲ੍ਹੀ,

ਜ਼ਾਣ ਕਿ ਜੁਮਲਾ ਖ਼ਲਕ ਰਾ ਦੀਦੇਮ ਰੱਬ ।੫।੩।

ਕਿੳਂਣ ਜੋ ਅਸਾਂ ਸਾਰੀ ਖਲਕਤ ਵਿਚ ਰੱਬ ਨੂੰ ਵੇਖਿਆ ।

ਖ਼ਾਕਿ ਕਦਮਸ਼ ਰੌਸ਼ਨੀਇ ਜਿਲ ਕੁਨਦ ।

ਉਸ ਦੇ ਚਰਨਾਣ ਦੀ ਧੂੜ ਦਿਲ ਨੂੰ ਚਾਨਣ ਕਰ ਦਿੰਦੀ ਹੈ,

ਗ਼ਰ ਤੁਰਾਬਾ ਸਾਲਿਕਾਂ ਬਾਸ਼ਦ ਨਸਬ ।੫।੪।

ਜੇ ਤੇਰਾ ਇਸ ਰਾਹ ਤੇ ਚਲਣ ਵਾਲਿਆਣ ਨਾਲ ਸਬੰਧ ਹੋਵੇ ।

ਕੀਸਤ ਗੋਯਾ ਕੁ ਮਰਾਦਿ ਦਿਲ ਨ ਯਾਫ਼ਤ ।

ਉਹ ਕੌਣ ਹੈ, ਗੋਯਾ, ਜਿਸ ਦੇ ਦਿਲ ਦੀ ਮੁਰਾਦ ਮੂਰੀ ਨਹੀਣ ਹੋਈ,

ਹਰ ਕਸੇ ਬਾ ਨਫਸਿ ਖ਼ੁਦ ਕਰਦਾ ਜਜ਼ਬ ।੫।੫।

ਜਿਸ ਕਿਸੇ ਨੇ ਭੀ ਆਪਣੇ ਮਨ (ਹਉਮੈ) ਨੂੰ ਮਾਰ ਲਿਆ ਹੋਵੇ ।


Flag Counter