ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 6


ਦਿਲ ਅਗ਼ਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ ।

ਜੇ ਦਿਲ ਸਮਝ ਵਾਲਾ ਹੋਵੇ ਤਾਣ ਸੱਜਨ ਉਸ ਦੀ ਗਲਵਕੜੀ ਵਿਚ ਹੈ ।

ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ਼ ਦੀਦਾਰ ਹਸਤ ।੬।੧।

ਅਤੇ ਅੱਖ ਜੇਕਰ ਵੇਖਣ ਵਾਲੀ ਹੋਵੇ ਤਾਣ ਹਰ ਪਾਸੇ ਦੀਦਾਰ ਹੀ ਦੀਦਾਰ ਹੈ ।

ਹਰ ਤਰਫ ਦੀਦਾਰ ਅੱਮਾ ਦੀਦਾਇ ਬੀਨਾ ਕੁਜਾ ਹਸਤ ।

ਹਰ ਪਾਸੇ ਦੀਦਾਰੇ ਹੀ ਹਨ, ਪਰ ਵੇਖਣ ਵਾਲੀ ਅੱਖ ਕਿੱਥੇ ਹੈ #

ਹਰ ਤਰਫ ਤੂਰ ਅਸਤ ਹਰ ਸੂ ਸ਼ੋਅਲਾਏ ਅਨਵਾਰ ਹਸਤ ।੬।੨।

ਹਰ ਤਰਫ ਤੂਰ ਦੀ ਪਹਾੜੀ ਹੈੈ, ਹਰ ਪਾਸੇ ਨੂਰ ਦਾ ਭਾਣਬੜ ਹੈ ।

ਸਰ ਅਗਰ ਦਾਰੀ ਬਿਰੌ ਸਰ ਰਾ ਬਿਨਿਹ ਬਰ ਪਾਇ ਊ ।

ਜੇ ਤੇਰੇ ਕੋਲ ਸਿਰ ਹੈ, ਤਾਣ ਜਾਕੇ ਉਸ ਦੇ ਚਰਨਾਣ ਤੇ ਰੱਖ ਦੇ ।

ਜਾਣ ਅਗਰ ਦਾਰੀ ਨਿਸਾਰਿਸ਼ ਕੁਨ ਅਗਰ ਦਰਕਾਰ ਹਸਤ ।੬।੩।

ਅਤੇ ਜੇ ਤੇਰੇ ਪਾਸ ਜਾਨ ਹੈ ਅਤੇ ਤੈਨੂੰ ਲੋੜੀਣਦੀ ਹੈ, ਤਾਣ ਇਸ ਨੂੰ ਉਸ ਤੋਣ ਕੁਰਬਾਨ ਕਰ ਦੇ ।

ਦਸਤ ਅਗਰ ਦਾਰੀ ਬਿਰੌ ਦਾਮਾਨਿ ਜਾਨਾਣ ਰਾ ਬਗੀਰ ।

ਜੇ ਤੇਰੇ ਪਾਸ ਹੱਥ ਹੈ, ਤਾਣ ਮਿੱਤ੍ਰ ਪਿਆਰੇ ਦਾ ਪੱਲਾ ਫੜ ਲੈ ।

ਸੂਏ ਊੋ ਮੀ ਰੌ ਅਗਰ ਪਾ ਰਾ ਸਰਿ ਰਫਤਾਰ ਹਸਤ ।੬।੪।

ਜੇ ਤੇਰੇ ਪੈਰਾਣ ਵਿਚ ਤੁਰਨ ਦੀ ਤਾਣਘ ਹੈ, ਤਾਣ ਉਸ ਸੱਜਨ ਵਲ ਨੂੰ ਤੁਰ ।

ਗ਼ੋਸ਼ ਅਗਰ ਸ਼ੁਨਵਾ ਬਵਦ ਜਜ਼ ਨਾਮਿ ਹੱਕ ਕੇ ਬਿਸ਼ਨਵਦ ।

ਕੰਨ ਜੇਕਰ ਸੁਣਨ ਵਾਲੇ ਹੋਣ ਤਾਣ ਰੱਬ ਦੇ ਨਾਮ ਦੇ ਬਿਨਾਣ ਕਦ ਕੁਝ ਹੋਰ ਸੁਣਦੇ ਹਨ#

ਵਰ ਜ਼ੁਬਾਣ ਗੋਯਾ ਬਵਦ ਦਰ ਹਰ ਸਖ਼ੁਨ ਅਸਰਾਰ ਹਸਤ ।੬।੫।

ਅਤੇ ਜੇਕਰ ਜੀਬਾ ਬੋਲਣ ਵਾਲੀ ਹੋਵੇ ਤਾਣ ਗਲ ਗਲ ਵਿਚ ਗੁਝੀ ਰਮਜ਼ ਹੋਵੇਗੀ ।

ਬੇ-ਅਦਬ ਪਾ ਰਾ ਮਨਿਹ ਮਨਸੂਰ ਵਸ਼ ਦਰ ਰਾਹਿ ਇਸ਼ਕ ।

ਬ੍ਰਹਮਨ ਆਪਣੀ ਮੂਰਤੀ ਦਾ ਸ਼ਰਧਾਲੂ ਹੈੈ ਅਤੇ ਮੋਮਨ ਖ਼ਾਨਕਾਹ ਦਾ ।

ਰਾਹ ਰਵਿ ਈਣ ਰਾਹ ਰਾ ਅਵੱਲ ਕਦਮ ਬਰ ਦਾਰ ਹਸਤ ।੬।੬।

ਮੈਂ ਜਿੱਥੇ ਵੀ ਪ੍ਰੇਮ ਪਿਆਲਾ ਡਿਠਾ ਹੈ ਮਸਤ ਹੋ ਗਿਆ ਹਾਣ ।

ਬ੍ਰਹਮਨ ਮੁਸ਼ਤਾਕਿ ਬੁੱਤ ਜ਼ਾਹਿਦ ਫ਼ਿਦਾਇ ਖ਼ਾਨਕਾਹ ।

ਬੇਅਦਬੀ ਨਾਲ ਮਨਸੂਰ ਵਾਂਗ ਪ੍ਰੀਤ ਦੇ ਰਾਹ ਉਤੇ ਕਦਮ ਨ ਰੱਖੀਣ,

ਹਰ ਕੁਜਾ ਜਾਮਿ ਮੁਹੱਬਤ ਦੀਦਾਅਮ ਸਰਸ਼ਾਰ ਹਸਤ ।੬।੭।

ਇਸ ਰਾਹ ਤੇ ਚਲਣ ਵਾਲੇ ਪਾਣਧੀ ਦਾ ਪਹਿਲਾ ਕਦਮ ਤਾਣ ਸੂਲੀ ਉਤੇ ਹੂੰਦਾ ਹੈ ।

ਹਰ ਚਿ ਦਾਰੀ ਦਰ ਬਜਾਤਿ ਖ਼ੁਦ ਨਿਸਾਰਿ ਯਾਰ ਕੁਨ ।

ਜੇ ਤੇਰੀ ਤਬੀਆਤ ਗੋਯਾ ਵਾਣਗ ਮੋਤੀ ਵਰ੍ਹਾਉਣ ਵਾਲੀ ਹੈ,

ਗਰ ਤੁਰਾ ਮਾਨਿੰਦਿ ਗੋਯਾ ਤਬਾਆਇ ਗੋਹਰ ਬਾਰ ਹਸਤ ।੬।੮।

ਤਾਣ ਵੀ ਜੋ ਕੁਝ ਤੇਰੇ ਕੋਲ ਹੈ, ਅਪਣੇ ਸੱਜਨ ਤੋਣ ਵਾਰ ਦੇ ।


Flag Counter