ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 35


ਆਰਿਫ਼ਾਣ ਰਾ ਸੂਇ ਊ ਬਾਸ਼ਦ ਲਜ਼ੀਜ਼ ।

ਰੱਬੀ ਗਿਆਨਵਾਨਾਣ ਨੂੰ ਉਸੇ ਦਾ ਹੀ ਪਾਸਾ ਚੰਗਾ ਲਗਦਾ ਹੈ,

ਆਸ਼ਿਕਾਣ ਰਾ ਕੂਏ ਊ ਬਾਸ਼ਦ ਲਜ਼ੀਜ਼ ।੩੫।੧।

ਪ੍ਰੇਮੀਆਣ ਲਈ ਸੱਜਨ ਦੀ ਗਲੀ ਹੀ ਸੁਹਾਵਣੀ ਹੈ ।

ਕਾਕਲਿ ਊ ਦਿਲ ਫ਼ਰੇਬਿ ਆਲਮ ਅਸਤ ।

ਉਸਦੀਆਣ ਲਿਟਾਣ ਨੇ ਸਾਰੀ ਦੁਨੀਆ ਦੇ ਦਿਲਾਣ ਨੂੰ ਮੋਹ ਲਿਆ ਹੈ,

ਤਾਲਿਬਾਣ ਰਾ ਮੂਏ ਊ ਬਾਸ਼ਦ ਲਜ਼ੀਜ਼ ।੩੫।੨।

ਉਸਦੇ ਚਾਹੁਨ ਵਾਲਿਆਣ ਲਈ ਤਾਣ ਉਸਦਾ ਇਕ ਇਕ ਵਾਲ ਵੀ ਸੁਹਾਵਣਾ ਹੈ ।

ਰੌਜ਼ਾਇ ਬਾਗ਼ਿ ਇਰਮ ਕੁਰਬਾਣ ਕੁਨਮ ।

ਮੈਣ ਬਹਿਸ਼ਤ ਦੇ ਬਾਗ ਨੂੰ ਉਸ ਤੋਣ ਕੁਰਬਾਨ ਕਰ ਦਿਆਣ,

ਬਸਕਿ ਮਾ ਰਾ ਕੂਇ ਊ ਬਾਸ਼ਦ ਲਜ਼ੀਜ਼ ।੩੫।੩।

ਮੈਨੂੰ ਉਸ ਦੀ ਗਲੀ ਇਤਨੀ ਪਿਆਰੀ ਹੈ ।

ਜ਼ਿੰਦਾ ਮੀ ਗਰਦਮ ਜ਼ਿ ਬੂਇ ਮਕਦਮਸ਼ ।

ਉਸ ਦੇ ਭਾਗਾਣ ਭਰੀ ਆਉਣ ਦੀ ਸੁਗੰਧੀ ਨਾਲ ਮੈਣ ਸੁਰਜੀਤ ਹੋ ਜਾਣਦਾ ਹਾਣ,

ਬਸਕਿ ਮਾ ਰਾ ਬੂਇ ਬਾਸ਼ਦ ਲਜ਼ੀਜ਼ ।੩੫।੪।

ਇਸ ਲਈ ਸਾਨੂੰ ਉਸ ਦੀ ਸੁਗੰਧੀ ਬੜੀ ਸੁਆਦਲੀ ਲਗਦੀ ਹੈ ।

ਜ਼ਿਕਰਿ ਯਾਦਿ ਹੱਕ ਕਿ ਊ ਬਾਸ਼ਦ ਲਜ਼ੀਜ਼ ।

ਰੱਬ ਦੀ ਯਾਦ ਦਾ ਜ਼ਿਕਰ ਕਿੰਨਾ ਸੁਆਦਲਾ ਹੁੰਦਾ ਹੈ,

ਅਜ਼ ਹਮਾ ਮੇਵਾ ਕਿ ਊ ਬਾਸ਼ਦ ਲਜ਼ੀਜ਼ ।੩੫।੫।

ਸਾਰਿਆਣ ਮੇਵਿਆਣ ਨਾਲੋਣ ਇਹ ਵਧੇਰੇ ਸੁਆਦਲਾ ਹੈ ।

ਆਬ-ਬਖ਼ਸ਼ੀ ਜੁਮਲਾ ਆਲਮ ਮੇ ਸ਼ਵੀ ।

ਜੇਕਰ ਤੈਨੂੰ ਇਹ ਇੱਛਾ ਚੰਗੀ ਲਗਦੀ ਹੈ,

ਗਰ ਤੁਰਾ ਈਣ ਆਰਜ਼ੂ ਬਾਸ਼ਦ ਲਜ਼ੀਜ਼ ।੩੫।੬।

ਤਾਣ ਤੂੰ ਸਾਰੇ ਸੰਸਾਰ ਨੂੰ ਅੰਮ੍ਰਿਤ ਬਖ਼ਸ਼ਣ ਵਾਲਾ ਬਣ ਜਾਵੇਣਗਾ ।

ਸ਼ੇਅਰਿ ਗੋਯਾ ਬੇਸ਼ ਅਜ਼ ਸ਼ੀਰੋ ਸ਼ਕਰ ।

ਗੋਯਾ ਦੇ ਸ਼ਿਅਰ ਹਿੰਦੁਸਤਾਨ ਵਿਚ ਅਜੇਹੇ ਮੇਵੇ ਹਨ,

ਮੇਵਾ ਦਰ ਹਿੰਦੁਸਤਾਣ ਬਾਸ਼ਦ ਲਜ਼ੀਜ਼ ।੩੫।੭।

ਜਿਹੜੇ ਖੰਡ ਅਤੇ ਦੁਧ ਨਾਲੋਣ ਵੀ ਜ਼ਿਆਦਾ ਮਿੱਠੇ ਹਨ ।


Flag Counter