ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 53


ਚੂੰ ਖ਼ੁਦਾ ਹਾਜ਼ਿਰ ਅਸਤ ਦਰ ਹਮਾ ਹਾਲ ।

ਜਦ ਰੱਬ ਹਰ ਹਾਲਤ ਵਿਚ ਸਾਡੀ ਰੱਖਿਆ ਲਈ ਹਾਜ਼ਰ ਨਾਜ਼ਰ ਹੈ,

ਤੂ ਚਿਰਾ ਮੀ ਜ਼ਨੀ ਦਿਗਰ ਪਰੋ ਬਾਲ ।੫੩।੧।

ਤਾਣ ਤੂੰ ਹੋਰ ਕਿਉਣ ਹੱਥ ਪੈਰ ਮਾਰਦਾ ਫਿਰਦਾ ਹੈਣ #

ਹਮਦਿ ਹੱਕ ਗੋ ਦਿਗਰ ਮਗੋ ਐ ਜਾਣ ।

ਰੱਬ ਦੀ ਸਿਫਤ ਕਰ, ਐ ਮੇਰੀ ਜਾਨ # ਹੋਰ ਕੁਝ ਨ ਕਹੁ,

ਸਾਹਿਬਿ ਕਾਲ ਬਾਸ਼ ਵ ਬੰਦਾਇ ਹਾਲ ।੫੩।੨।

ਨਾਮ ਜਪਣ ਵਾਲਾ ਬੰਦਾ ਬਣ ਜਾ, ਉਸ ਦੇ ਹਾਲ ਦਾ ਮਹਿਰਮ ਬਣ ਜਾ ।

ਗ਼ੈਰ ਯਾਦਿ ਖ਼ੁਦਾ ਦਮੇ ਕਿ ਗੁਜ਼ਸ਼ਤ ।

ਰੱਬ ਦੀ ਯਾਦ ਤੋਣ ਛੁੱਟ ਜਿਹੜਾ ਦਮ ਵੀ ਗੁਜ਼ਰਿਆ,

ਈਣ ਜ਼ਵਾਲ ਅਸਤ ਪੇਸ਼ਿ ਅਹਿਲਿ ਕਮਾਲ ।੫੩।੩।

ਕਾਮਲ ਲੋਕਾਣ ਦੀਆਣ ਨਜ਼ਰਾਣ ਵਿਚ ਉਹ ਬਰਬਾਦ ਗਿਆ ।

ਮਾ ਸਿਵਾ ਨੀਸਤ ਹਰ ਕੁਜਾ ਬੀਨੀ ।

ਜਿੱਥੇ ਵੀ ਤੂੰ ਵੇਖੇਣ, ਉਸ ਤੋਣ ਬਿਨਾਣ ਕੋਈ ਹੈ ਹੀ ਨਹੀਣ,

ਤੂ ਚਿਰਾ ਗ਼ਾਫ਼ਲੀ ਦਰ ਐਨਿ ਵਸਾਲ ।੫੩।੪।

ਐਨੇ ਮਿਲਾਪ ਦੀ ਹਾਲਤ ਵਿਚ ਤੂੰ ਕਿਊਣ ਗਾਫਲ ਹੋਇਆ ਰਹਿੰਦਾ ਹੈਂ #

ਗ਼ੈਰ ਹਰਫ਼ਿ ਖ਼ੁਦਾ ਮਗੋ ਗੋਯਾ ।

ਗੋਯਾ, ਤੂੰ ਰੱਬ ਦੇ ਨਾਮ ਤੋਣ ਬਿਨਾਣ ਹੋਰ ਕੁਝ ਨ ਕਹੁ,

ਕਿ ਦਿਗਰ ਪੂਚ ਹਸਤ ਕੀਲੋ ਕਾਲ ।੫੩।੫।

ਕਿਉਣਕਿ, ਜੋ ਬਾਕੀ ਸਭ ਗੱਲ ਬਾਤ ਥੋਥੀ ਹੈ ।


Flag Counter