ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 42


ਹਰ ਕਸ ਸ਼ਨੀਦਾ ਅਸਤ ਜ਼ਿ ਤੂ ਗ਼ੁਫ਼ਤਗੂਇ ਖ਼ਾਸ ।

ਜਿਸ ਕਿਸੇ ਨੇ ਵੀ ਤੇਰੀ ਵਿਸ਼ੇਸ਼ ਸੁਹਬਤ ਵਿਚ ਤੇਰੀ ਗਲ ਸੁਣੀ ਹੈ,

ਅਜ਼ ਸਦ ਗ਼ਮਿ ਸ਼ਦੀਦ ਸ਼ੁਦਾ ਜ਼ੂਦ ਤਰ ਖ਼ਲਾਸ ।੪੨।੧।

ਉਹ ਸੈਣਕੜੇ ਸਖਤ ਗਮਾਣ ਤੋਣ ਦਮਾਣ ਵਿਚ ਹੀ ਮੁਕਤ ਹੋ ਗਿਆ ।

ਆਬਿ ਹਯੱਾਤਿ ਮਾ ਸਖ਼ੁਨਿ ਪੀਰਿ ਕਾਮਿਲ ਅਸਤ ।

ਪੂਰੇ ਅਤੇ ਕਾਮਿਲ ਸਤਿਗੁਰੂ ਦਾ ਸ਼ਬਦ ਸਾਡੇ ਲਈ ਅੰਮ੍ਰਿਤ ਹੈ,

ਦਿਲਹਾਇ ਮੁਰਦਾ ਰਾ ਬਿਕੁਨਦ ਜ਼ਿੰਦਾ ਓ ਖ਼ਲਾਸ ।੪੨।੨।

ਇਹ ਮੁਰਦਾ ਦਿਲਾਣ ਨੂੰ ਸੁਰਜੀਤ ਅਤੇ ਮੁਕਤ ਕਰ ਦਿੰਦਾ ਹੈ ।

ਅਜ਼ ਖ਼ੁਦ-ਨਮਾਈਏ ਤੂ ਖ਼ੁਦਾ ਹਸਤ ਦੂਰ ਤਰ ।

ਤੇਰੇ ਹਉਮੈ ਦੇ ਦਿਖਾਵੇ ਤੋਣ ਤਾਣ ਰੱਬ ਕੋਹਾਣ ਦੂਰ ਹੈ,

ਬੀਨੀ ਦਰੂਨਿ ਖ਼ੇਸ਼ ਸ਼ਵੀ ਅਜ਼ ਖ਼ੁਦੀ ਖ਼ਲਾਸ ।੪੨।੩।

ਜੇ ਤੂੰ ਆਪਣੇ ਅੰਦਰ ਝਾਤੀ ਮਾਰੇਣ, ਤਾਣ ਹਉਮੈ ਤੋਣ ਮੁਕਤ ਹੋ ਜਾਵੇਣ ।

ਚੂੰ ਸਾਲਕਾਨਿ ਖ਼ੁਦਾਇ ਰਾ ਬਾ ਕੁਨੀ ਤੂ ਖ਼ਿਦਮਤੇ ।

ਜੇਕਰ ਤੂੰ ਧਰਮੀ ਬੰਦਿਆਂ ਦੀ ਸੇਵਾ ਕਰੇਂ

ਅਜ਼ ਕੈਦਿ ਗ਼ਮਿ ਜਹਾਂ ਬ-ਸ਼ਵਦ ਜਾਨਿ ਤੋ ਖ਼ਲਾਸ ।੪੨।੪।

ਤਾਂ ਤੂੰ ਦੁਨਿਆਵੀ ਫਿਕਰਾਂ ਤੋਾ ਛੁਟਕਾਰਾ ਪਾ ਸਕਦਾ ਹੈਂ ।

ਗੋਯਾ ਤੂ ਦਸਤਿ ਖ਼ੁਦਾ ਰਾ ਅਜ਼ ਹਿਰਸ ਕੋਤਾਹ ਕੁਨ ।

ਹੇ ਗੋਯਾ # ਤੂੰ ਆਪਣੇ ਹੱਥ ਹਿਰਸ ਅਤੇ ਲਾਲਚ ਤੋਣ ਖਿਚ ਲੈ,

ਤਾ ਅੰਦਰੂਨਿ ਖ਼ਾਨਾ ਬੀਨੀ ਖ਼ੁਦਾਇ ਖ਼ਾਸ ।੪੨।੫।

ਤਾਣ ਜੋ ਆਪਣੇ ਘਰ ਦੇ ਅੰਦਰ ਹੀ ਉਸ ਮਹਾਨ ਰੱਬ ਦੇ ਜਲਵੇ ਨੂੰ ਵੇਖ ਸਕੇਣ ।


Flag Counter