ਤੇਰੇ ਬਿਨਾਣ ਸਾਰਾ ਜਹਾਨ ਹੈਰਾਨ ਹੌਇਆ ਪਿਆ ਹੈ ।
ਤੇਰੇ ਵਿਛੋੜੇ ਕਾਰਨ ਸੀਨਾ ਕਬਾਬ ਹੋ ਚੁਕਾ ਹੈ ।
ਜਿਸ ਨੂੰ ਰੱਬ ਦੀ ਤਲਾਸ਼ ਹੈ, ਉਹ ਹਮੇਸ਼ਾ ਜ਼ਿੰਦਾ ਰਹਿੰਦਾ ਹੈ ।
ਉਸ ਦੀ ਜੀਬਾ ਤੇ ਸਿਰਫ਼ ਉਸ ਸਰਬ ਸ਼ਕਤੀਮਾਨ ਦਾ ਨਾਮ ਹੀ ਰਹਿੰਦਾ ਹੈ ।
ਉਸ ਦੇ ਸੁਗੰਧਤ ਕਾਲੇ ਤਿਲ ਨੇ ਦੁਨੀਆ ਦਾ ਦਿਲ ਮੋਹ ਲਿਆ,
ਉਸ ਦੀਆਣ ਜ਼ੁਲਫ਼ਾਣ ਦਾ ਕੁਫਰ ਈਮਾਨ ਲਈ ਬਸ ਇਕ ਜਾਲ ਹੈ ।
ਮੈਨੂੰ ਆਪਣਾ ਸੂਰਜ ਵਰਗਾ ਮੁਖੜਾ ਜਲਦੀ ਵਿਖਾ,
ਕਿਉਣ ਜੋ ਰੋ ਰਹੀ ਅੱਖ ਦਾ ਸਿਰਫ ਇਹੀ ਇਲਾਜ ਹੈ ।
ਉਸ ਦੇ ਸੁੰਦਰ ਕੱਦ ਕਾਠ ਤੋਣ ਆਪਣਾ ਦਿਲ ਕੁਰਬਾਨ,
ਜਾਨ ਤਾਣ ਕੇਵਲ ਪਿਆਰੇ ਤੋਣ ਵਾਰਨ ਲਈ ਹੈ ।
ਕਾਸ਼ ਤੂੰ ਗੋਯਾ ਦਾ ਹਾਲ ਪਲ ਭਰ ਲਈ ਪੁਛਦੋਣ,
ਏਹੀ ਤਾਣ ਬਸ ਇੱਕੋ ਦਰਦ ਇਸ ਕੁੱਠੇ ਦਿਲ ਦਾ ਇਲਾਜ ਹੈ ।