ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 43


ਬਿਆ ਚੂ ਸਰਵਿ ਖ਼ਰਾਮਾਣ ਦਮੇ ਬ-ਸੈਰਿ ਰਿਆਜ਼ ।

ਤੂੰ ਮਸਤ-ਚਾਲ ਸਰੂ ਵਾਣਗ ਝੱਟ ਪਲਮ ਲਈ ਬਾਗ਼ ਦੀ ਸੈਰ ਨੂੰ ਆ ਜਾ,

ਸੂਇ ਤੂ ਦੀਦਾਇ ਮਾ-ਰਾ ਨਿਗਾਹ ਗਸ਼ਤ ਬਿਆਜ ।੪੩।੧।

ਤੇਰੇ ਵਲ ਵੇਖਦੇ ਵੇਖਦੇ ਸਾਡੀਆਣ ਅੱਖਾਣ ਪੱਕ ਗਈਆਣ ਹਨ ।

ਬਰਾਇ ਰੇਸ਼ਿ ਦਿਲਮ ਖ਼ੰਦਾਇ ਤੂ ਮਰਹਮ ਬਸ ।

ਮੇਰੇ ਦਿਲ ਦੇ ਜ਼ਖਮ ਲਈ ਤੇਰੀ ਇੱਕੋ ਮੁਸਕਾਨ ਮਰਹਮ ਦਾ ਕੰਮ ਕਰਦੀ ਹੈ ।

ਤਬੱਸੁਮਿ ਲਬਿ ਲਾਅਲਤ ਦਵਾਏ ਹਰ ਇਮਰਾਜ਼ ।੪੩।੨।

ਤੇਰੇ ਹੋਠਾਣ ਦੀ ਮੁਸਕਾਨ ਸਾਰੀਆਣ ਬੀਮਾਰੀਆਣ ਦੀ ਦਵਾ ਹੈ ।

ਨਿਗਾਹ ਕਰਦ ਵਾ ਮਤਾਇ ਦਿਲਮ ਬ-ਗ਼ਾਰਤ ਬੁਰਦ ।

ਉਸ ਨੇ ਮੇਰੇ ਵਲ ਇਕ ਨਿਗਾਹ ਕਰਕੇ, ਨਾਲ ਹੀ, ਮੇਰੇ ਦਿਲ ਦੀ ਰਾਸ ਲੁਟ ਲਈ ।

ਬੁਰੀਦ ਜੇਬਿ ਦਿਲਮ ਰਾ ਬਿ ਗ਼ਮਜ਼ਾ ਚੂੰ ਮਿਕਰਾਜ਼ ।੪੩।੩।

ਉਸ ਨੇ ਆਪਣੀ ਤਿਰਛੀ ਨਜ਼ਰ ਨਾਲ ਮੇਰੇ ਦਿਲ ਦੇ ਬੋਝੇ ਨੂੰ ਕੈਣਚੀ ਦੀ ਤਰਹ ਕੱਟ ਦਿੱਤਾ ।

ਜ਼ਿ ਫ਼ੈਜ਼ਿ ਮਕਦਮਤ ਐ ਨੌ-ਬਹਾਰਿ ਗੁਲਸ਼ਨਿ ਹੁਸਨ ।

ਹੇ ਰੂਪ ਜਮਾਲ ਦੇ ਬਾਗ਼ ਦੀ ਨਵ-ਬਹਾਰ # ਆਪਣੀ ਆਮਦ ਦੀ ਬਖਸ਼ਿਸ਼ ਨਾਲ, ਤੂੰ ਜਹਾਨ ਨੂੰ ਬਹਿਸ਼ਤ

ਜਹਾਣ ਚੂੰ ਬਾਗ਼ਿ ਇਰਮ ਕਰਦਾਈ ਜ਼ਹੇ ਫ਼ਿਆਜ਼ ।੪੩।੪।

ਦੇ ਬਾਗ਼ ਵਰਗਾ ਬਣਾ ਦਿੱਤਾ ਹੈ, ਕਿਹਾ ਚੰਗਾ ਹੈ ਇਹ ਬਖਸ਼ਿਸ਼ਾਣ ਕਰਨ ਵਾਲਾ ।

ਚਿਰਾ ਬਹਾਲਤਿ ਗੋਯਾ ਨਜ਼ਰ ਨਮੀ ਫ਼ਿਗਨੀ ।

ਤੂੰ ਗੋਯਾ ਦੀ ਮੰਦੀ ਹਾਲਤ ਵਲ ਕਿਉਣ ਨਹੀਣ ਇੱਕ ਨਜ਼ਰ ਕਰਦਾ#

ਕਿ ਯੱਕ ਨਿਗਾਹਿ ਤੂ ਹਾਸਿਲਿ ਮੁਰਾਦਿ ਅਹਿਲਿ ਇਗ਼ਰਾਜ਼ ।੪੩।੫।

ਕਿਉਣਕਿ ਗ਼ਰਜ਼-ਮੰਦ ਲੋਕਾਣ ਲਈ ਤੇਰੀ ਇੱਕੋ ਨਿਗਾਹ ਮੁਰਾਦਾਣ ਪੂਰੀਆਣ ਕਰਨ ਵਾਲੀ ਹੈ ।


Flag Counter