ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 1


ਹਵਾਇ ਬੰਦਗੀ ਆਵੁਰਦ ਦਰ ਵਜੂਦ ਮਰਾ ।

ਭਜਨ ਬੰਦਗੀ ਦੀ ਇੱਛਾ ਨੇ ਮੈਨੂੰ ਹੋਂਦ ਵਿਚ ਲਿਆਂਦਾ

ਵਗਰਨਾ ਜ਼ੋਕਿ ਚੁਨੀਂ ਨ ਬੂਦ ਮਰਾ ।੧।

ਨਹੀਂ ਤਾਂ ਮੈਨੂੰ ਇਸ ਤਰਾਂ ਆਉਣ ਦਾ ਕੋਈ ਸ਼ੌਕ ਨਹੀਂ ਸੀ ।

ਖੁਸ਼ ਅਸਤ ਉਮਰ ਕਿਹ ਦਰ ਯਾਦ ਬਿਗੁਜ਼ਰਦ ਵਰਨਾ ।

ਕਿੰਨੀ ਚੰਗੀ ਹੈ ਉਹ ਆਯੂ ਜਿਹੜੀ ਸਾਂਈ ਦੀ ਯਾਦ ਵਿਚ ਗੁਜ਼ਰੇ,

ਚਿ ਹਾਸਲ ਅਸਤ ਅਜ਼ੀਣ ਗੁੰਬਦਿ ਕਬੂਦ ਮਰਾ ।੨।

ਨਹੀਣ ਤਾ ਭਲਾ ਮੈਨੂੰ ਇਸ ਨੀਲੇ ਗੁੰਬਦ (ਅਸਮਾਨ, ਦੁਨੀਆ) ਤੋਣ ਕੀ ਫਾਇਦਾ#

ਦਰਾਂ ਜ਼ਮਾਂ ਕਿ ਨਿਆਈ ਬ-ਯਾਦ ਮੀ-ਮਰਮ ।

ਜ਼ਦੋਂ ਤੂੰ ਯਾਦ ਨਹੀਂ ਆੳਂੁਦਾ, ਤਾਂ ਮੈਂ ਮਰ ਮਰ ਜਾਂਦਾ ਹਾਂ,

ਬਗ਼ੈਰ ਯਾਦਿ ਤੂ ਜ਼ੀਂ ਜ਼ੀਸਤਨ ਚਿਹ ਸੂਦ ਮਰਾ ।੩।

ਤੇਰੀ ਯਾਦ ਬਿਨਾ ਮੈਨੂੰ ਜੀਊਣ ਦਾ ਭਲਾ ਕੀ ਫਾਇਦਾ ।

ਫ਼ਿਦਾਸਤ ਜਾਨੋ ਦਿਲਿ ਮਨ ਬ-ਖ਼ਾਕਿ ਮਰਦਮਿ ਪਾਕ ।

ਮੇਰੀ ਜਾਨ ਅਤੇ ਦਿਲ ਉਸ ਪਵਿੱਤਰ ਪੁਰਖ ਦੇ ਚਰਨਾਣ ਦੀ ਧੂੜ ਤੋਣ ਕੁਰਬਾਨ ਹਨ,

ਹਰ ਆਂ ਕਸੇ ਕਿਹ ਬੂ-ਸੂਇ ਤੂ ਰਹਿ ਨਮੂਦ ਮਰਾ ।੪।

ਜਿਸਨੇ ਕਿ ਮੈਨੂੰ ਤੇਰਾ ਰਾਹ ਵਿਖਾਇਆ ।

ਨਬੂਦ ਹੀਚ ਨਿਸ਼ਾਨ ਹਾ ਜ਼ਿ-ਆਸਮਾਨੋ ਜ਼ਮੀਂ ।

ਉਸ ਵੇਲੇ ਤਾਣ ਅਸਮਾਨ ਅਤੇ ਜ਼ਮੀਨ ਤਕ ਦਾ ਨਾਮ ਨਿਸ਼ਾਨ ਨਹੀਣ ਸੀ,

ਕਿ ਸ਼ੌਕਿ ਰੂਇ ਤੂ ਆਵੁਰਦ ਦਰ ਸਜੂਦ ਮਰਾ ।੫।

ਜਦੋਣ ਕਿ ਤੇਰੇ ਦੀਦਾਰ ਦੇ ਸ਼ੋਕ ਨੇ ਮੈਨੂੰ ਸਿਜਦੇ ਵਿਚ ਡੇਗ ਦਿੱਤਾ ।

ਬਗ਼ੈਰ ਯਾਦਿ ਤੂ ਗੋਯਾ ਨਮੀ ਤਵਾਨਮ ਜ਼ੀਸਤ ।

ਐ ਗੋਯਾ# ਮੈਣ ਤੇਰੀ ਯਾਦ ਬਿਨਾਣ ਜਿਉ ਨਹੀਣ ਸਕਦਾ ,

ਬਸੂਇ ਦੋਸਤ ਰਹਾਈ ਦਿਹੰਦ ਜ਼ੂਦ ਮਰਾ ।੬।੧।

ਮੈਨੂੰ ਮੇਰੇ ਸੱਜਨ ਵਲ ਜਾਣ ਲਈ ਛੇਤੀ ਹੀ ਰਿਹਾਈ ਮਿਲ ਜਾਵੇਗੀ ।


Flag Counter