ਹਮੇਸ਼ਾ ਤੂ ਨਸ਼ਈ ਹੋਨ ਤੋਣ ਬਾਦ ਸੂਫੀ ਅਤੇ ਸਾਫ ਬਨ ਜਾ,
ਤੂੰ ਸਾਰੇ ਦਾ ਸਾਰਾ ਬੰਦਗੀ ਹੋ ਜਾ, ਅਤੇ ਮਲੰਗ ਰਿੰਦ ਬਣ ਜਾ ।
ਤੂੰ ਗੈਰ ਵਲ ਅੱਖ ਚੁੱਕ ਕੇ ਵੀ ਨਾ ਵੇਖ, ਕਿਉਣਕਿ ਤੂੰ ਅੰਨ੍ਹਾ ਹੈਣ,
ਤੂੰ ਸਿਰ ਤੋਣ ਪੈਰਾਣ ਤਕ ਸਾਰੀ ਦੀ ਸਾਰੀ ਅੱਖ ਹੋ ਜਾ, ਅਤੇ ਸੱਜਨ ਵਲ ਇਸ ਨੂੰ ਖੋਲ੍ਹੀ ਰੱਖ ।
ਉਸ ਦਿਲਾਣ ਨੂੰ ਚੁਰਾਨ ਵਾਲੇ ਬਾਦਸ਼ਾਹ ਦੇ ਕੱਦ ਉਦਾਲੇ ਚੱਕਰ ਕਟ,
ਅਤੇ ਉਸ ਸੁਗੰਧਤ ਜ਼ੁਲਫ ਦੇ ਫੰਦੇ ਦਾ ਕੈਦੀ ਬਣ ਜਾ ।
ਮੈਣ ਤੈਨੂੰ ਇਹ ਨਹੀਣ ਕਹਿੰਦਾ, ਕਿ ਤੂੰ ਮੰਦਰ ਜਾ ਯਾ ਕਾਅਬੇ ਵਲ ਜਾ,
ਮੈਣ ਤਾਣ ਕਹਿੰਦਾ ਹਾਣ ਕਿ ਜਿਧਰ ਵੀ ਤੂੰ ਜਾਵੇਣ ਤੇਰਾ ਮੂੰਹ ਰੱਬ ਵਲ ਰਹੇ ।
ਤੂੰ ਮੇਰੇ ਤੋਣ ਬੇਗਾਨਿਆਣ ਵਾਣਗ ਮੂੰਹ ਫੇਰ ਕੇ ਦੁਸ਼ਮਨਾਣ ਵੱਲ ਕਿਉਣ ਦੇਖਦਾ ਹੈਣ #
ਥੋੜਾ ਇਧਰ ਵੀ ਦੇਖ ਤੇ ਇਸ ਟੁੱਟੇ ਹੋਏ ਦਿਲ ਦੀ ਖਬਰ ਲੈ ।
ਗੋਯਾ ਦੇ ਦਿਲ ਦੀ ਤਰਹ ਸੰਤੋਖੀ ਅਤੇ ਹਰਿਆ ਭਰਿਆ ਰਹੁ,
ਆਪਣੇ ਸੁਆਰਥਾਣ ਨੂੰ ਲੈ ਕੇ ਬੇਪਰਵਾਹ ਨ ਹੋ ਜਾ । (ਇਸ ਤਰ੍ਹਾਣ ਤੂੰ ਅਸਲ ਮਨੋਰਥ ਨੂੰ ਪਾ ਲਵੇਣ ਗਾ)