ਆ ਸਾਕੀ# ਇੱਥੇ ਪਿਆਲੇ ਨੂੰ ਰੰਗੀਨ ਸ਼ਰਾਬ ਨਾਲ ਭਰ ਦੇ,
ਲਾਲ ਰੰਗ ਦੀ ਸ਼ਰਾਬ ਦਾ ਨਸ਼ਾ ਇੱਥੇ ਉਸ ਰੱਬ ਦੀ ਸੂਹ ਬਖਸ਼ਦਾ ਹੈ ।
ਜੇਕਰ ਸੁਰਾਹੀ ਮਨਸੂਰ ਦੇ ਮੂੰਹੋ ਨਿਕਲੇ ਂਅਨੱਲਹੱਕਂ ਵਾਣਗ ਕਿਧਰੇ ਕੁਲ ਕੁਲ ਦੀ ਆਵਾਜ਼ ਪੈਦਾ ਕਰੇ,
ਤਾਣ ਕੌਣ ਅਜਿਹੀ ਪ੍ਰਭਾਤੀ ਸ਼ਰਾਬ ਦੀ ਤਾਬ ਲਿਆਵੇਗਾ# ਕਿੱਥੇ ਹੈ ਅਜਿਹਾ ਦਿਮਾਗ਼ ਦਾ ਪਿਆਲਾ#
ਜਹਾਨ ਵਿਚ ਤਾਣ ਅੰਨ੍ਹੇਰਾ ਹੈ । ਐ ਪਿਆਰੇ# ਆਪਣੀ ਸੁੰਦਰਤਾ ਨੂੰ ਹੋਰ ਚਮਕਾ,
ਅਤੇ ਅਪਣਾ ਮੁਖੜਾ ਖੂਬ ਦਰਸਾ, ਕਿਉਣ ਜੋ ਇੱਥੇ ਦੀਵੇ ਦੀ ਲੋੜ ਹੈ ।
ਉਸ ਇਕ ਛਿਨ ਪਲ ਨਾਲ ਜਦਕਿ ਉਸ ਦੀ ਯਾਦ ਆਵੇ, ਸਾਰੀ ਉਮਰਾ ਕੱਟੀ ਜਾ ਸਕਦੀ ਹੈ,
ਜੇ ਕਿਸੇ ਕੋਲ ਰੱਬ ਦੇ ਸ਼ੌਕ ਲਈ ਅਜਿਹੇ ਇਕ ਛਿਨ ਪਲ ਦੀ ਵਿਹਲ ਹੋਵੇ ।
ਮੇਰੀਆਂ ਦੋਵੇਂ ਅੱਖਾਂ, ਗੋਯਾ, ਇੱਕ ਵੱਡੀ ਨਦੀ ਹਨ,
ਮੇਰੇ ਹਰ ਅਥਰੂ ਨਾਲ ਸਂੈਂਕੜੇ ਬਾਗ ਹਰੇ ਭਰੇ ਹੋ ਜਾਣਦੇ ਹਨ ।