ਹੋਸ਼ ਵਿਚ ਆ, ਕਿ ਨਵੀੰਣ ਬਹਾਰ ਦਾ ਸਮਾਣ ਆ ਗਿਆ ਹੈ,
ਬਹਾਰ ਆ ਗਈ ਹੈ, ਯਾਰ ਆ ਗਿਆ ਹੈ ਅਤੇ ਦਿਲ ਨੂੰ ਸ਼ਾਣਤੀ ਆ ਗਈ ਹੈ ।
ਅੱਖ ਦੀ ਪੁਤਲੀ ਵਿਚ ਉਸ ਦਾ ਜਲਵਾ ਇੱਤਨਾ ਸਮਾ ਗਿਆ ਹੈ,
ਕਿ ਉਹ ਜਿਧਰ ਵੀ ਵੇਖਦੀ ਹੈ, ਮਿੱਤ੍ਰ ਪਿਆਰੇ ਦਾ ਹੀ ਮੁਖੜਾ ਦਿਸਦਾ ਹੈ ।
ਜਿਧਰ ਮੇਰੀ ਅੱਖ ਜਾਣਦੀ ਹੈ, ਮੈਂ ਵੀ ਉਧਰ ਜਾਣਦਾ ਹਾਣ, ਕੀ ਕਰਾਣ,
ਇਸ ਮੁਆਮਲੇ ਵਿਚ ਭਲਾ ਸਾਡੇ ਵਸ ਹੈ ਕੀ ਹੈ ।
ਦਾਅਵੇਦਾਰ ਦੋਸਤਾਣ ਪਾਸ ਕਿਸੇ ਖ਼ਬਰ ਲਿਆਣਦੀ ਕਿ ਅਜ ਰਾਤੀਂ
॥ਅਨਹਲਹੱਕ# (ਮੈਂ ਰੱਬ ਹੀ ਹਾਂ) ਕਹਿੰਦਾ ਹੋਇਆ ਮਨਸੂਰ ਸੂਲੀ ਵਲ ਜਾ ਰਿਹਾ ਸੀ ।
ਫੁਲਾਣ ਨੂੰ ਖ਼ਬਰ ਦੇ ਦਿਓ ਕਿ ਸਾਰੇ ਖਿੜ ਜਾਣ,
ਇਹ ਖ਼ੁਸ਼ਖ਼ਬਰੀ ਜਿਹੜੀ ਉਸ ਗਾਉਣਦੀ ਬੁਲਬੁਲ ਵੱਲੋਣ ਆਈ ਹੈ ।
ਜ਼ੁਬਾਨ ਆਪਣੀ ਜਗ੍ਹਾ ਸ਼ਰਮ ਨਾਲ ਗੂੰਗੀ ਹੋ ਗਈ ਹੈ ਅਤੇ ਦਿਲ ਆਪਣੀ ਜਗ੍ਹਾ ਹੈਰਾਨ ਹੈ ।
ਤੇਰੇ ਸ਼ੌਕ ਦੀ ਕਹਾਣੀ ਨੂੰ ਕੌਣ ਪੂਰਾ ਕਰੇ, ਇਸ ਦੀ ਕੋਈ ਹੱਦ ਹੀ ਨਹੀਣ ।
ਗੋਯਾ ਤੇਰੀ ਜ਼ੁਲਫ਼ ਦੇ ਕੁੰਡਲ ਦਾ ਧਿਆਨ ਧਰਦਾ ਹੈ,
ਇਸ ਲਈ ਕਿ ਸ਼ੌਕ ਦੇ ਕਾਰਣ ਦਿਲ ਭਟਕਦਾ ਪਿਆ ਹੈ ।