ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 57


ਮਾ ਬਾ-ਯਾਦਿ ਹੱਕ ਹਮੇਸ਼ਾ ਜ਼ਿੰਦਾ-ਏਮ ।

ਮੈਣ ਸਦਾ ਹੀ ਉਸ ਦੀ ਯਾਦ ਵਿਚ ਆਪਣੀ ਜ਼ਿੰਦਗੀ ਬਸਰ ਕਰਦਾ ਹਾਣ,

ਦਾਇਮ ਅਜ਼ ਇਹਸਾਨਿ ਊ ਸ਼ਰਮੰਿਦਾ-ਏਮ ।੫੭।੧।

ਮੈਣ ਉਸ ਮਾਲਕ ਦੇ ਇਹਸਾਨਾਣ ਕਾਰਨ ਸ਼ਰਮਸਾਰ ਹਾਣ ।

ਖ਼ੁਦ-ਨਮਾ ਰਾ ਬੰਦਗੀ ਮਨਜ਼ੂਰ ਨੀਸਤ ।

ਆਪਾ ਵਖਾਣ ਵਾਲੇ ਨੂੰ ਬੰਦਗੀ ਭਜਨ ਮਨਜ਼ੂਰ ਨਹੀਣ ਹੁੰਦਾ,

ਊ ਹਮੇਸ਼ਾਣ ਸਾਹਿਬੋ ਮਾ ਬੰਦਾ-ਏਮ ।੫੭।੨।

ਉਹ ਰੱਬ ਤਾਣ ਸਦਾ ਮਾਲਕ ਹੈ ਅਤੇ ਅਸੀਣ ਉਸਦੇ ਬੰਦੇ ਹਾਣ ।

ਦਰ ਵਜੂਦਿ ਖ਼ਾਕੀਆਣ ਪਾਕੀ ਅਜ਼ੋਸਤ ।

ਮਿੱਟੀ ਦੇ ਪੁਤਲਿਆਂ ਵਿਚ ਉਸੇ ਦੀ ਹੀ ਪਵਿੱਤਰਤਾ ਹੈ,

ਮਾ ਖ਼ੁਦਾਇ ਪਾਕ ਰਾ ਬੀਨਿੰਦਾ-ਏਮ ।੫੭।੩।

ਮੈਂ ਤਾਣ ਉਸ ਪਰਵਰਦਗਾਰ ਨੂੰ ਵੇਖ ਲਿਆ ਹੈ ।

ਮਾ ਬਪਾਇ ਸ਼ਾਹ ਸਰ ਅਫ਼ਗੰਦਾ-ਏਮ ।

ਮੈਣ ਤਾਣ ਆਪਣੇ ਬਾਦਸ਼ਾਹ ਦੇ ਚਰਨਾਣ ਤੇ ਆਪਣਾ ਸਿਰ ਰੱਖ ਦਿੱਤਾ ਹੈ,

ਅਜ਼ ਦੋ ਆਲਮ ਦਸਤ ਰਾ ਅਫ਼ਸ਼ਾਣਦਾ-ਏਮ ।੫੭।੪।

ਅਤੇ ਦੋਹਾਣ ਜਹਾਨਾਣ, ਲੋਕ ਅਤੇ ਪਰਲੋਕ, ਤੋਣ ਆਪਣੇ ਹੱਥ ਧੋ ਲਏ ਹਨ ।

ਨੀਸਤ ਦਰ ਹਰ ਚਸ਼ਮ ਗ਼ੈਰ ਅਜ਼ ਨੂਰਿ ਊ ।

ਹਰ ਇੱਕ ਅੱਖ ਵਿਚ ਉਸਦੇ ਨੂਰ ਤੋਂ ਬਿਨਾਂ ਕੁਝ ਵੀ ਨਹੀਂ,

ਸੁਹਬਤਿ ਮਰਦਾਨਿ ਹੱਕ ਜੋਇੰਦਾ-ਏਮ ।੫੭।੫।

ਇਸੇ ਲਈ ਅਸਾਂ ਰੱਬ ਦੇ ਬੰਦਿਆਂ ਸੰਗਤ ਢੂੰਡੀ ਹੈ ।

ਮਾ ਚੂ ਜ਼ੱਰਾਇ ਖ਼ਾਕਿ ਪਾਇ ਊ ਸ਼ੁਦੇਮ ।

ਮੈਣ ਉਸ ਦੇ ਚਰਨਾਣ ਦੀ ਧੂੜ ਦਾ ਇਕ ਕਿਣਕਾ ਹੋ ਗਿਆ ਹਾਣ,

ਤਾ ਬਦਾਮਨ ਦਸਤਿ ਖ਼ੁਦ ਅਫ਼ਗੰਦਾ ਏਮ ।੫੭।੬।

ਜਦ ਤੋਣ ਉਸ ਦਾ ਪੱਲਾ ਫੜਿਆ ਹੈ ।

ਕੀਸਤ ਗੋਯਾ ਜ਼ਾਕਰਿ ਨਾਮਿ ਖ਼ੁਦਾ ।

ਗੋਯਾ ਕੌਣ ਹੈ# ਰੱਬ ਦਾ ਨਾਮ ਜਪਣ ਵਾਲਾ,

ਹਮਚੂ ਖ਼ੁਰਸ਼ੀਦ ਜਹਾਣ ਰਖ਼ਸ਼ੰਦਾ ਏਮ ।੫੭।੭।

ਇਸੇ ਲਈ ਤਾਣ ਦੁਨੀਆ ਉੱਪਰ ਸੂਰਜ ਬਣ ਕੇ ਚਮਕ ਰਿਹਾ ਹੈ ।


Flag Counter