ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 58


ਮਾ ਬੰਦਾਇ ਇਸ਼ਕੇਮ ਖ਼ੁਦਾ ਰਾ ਨਾ-ਸ਼ਨਾਸੇਮ ।

ਮੈਣ ਪ੍ਰੀਤ ਦਾ ਬੰਦਾ ਹਾਣ, ਰੱਬ ਨੂੰ ਨਹੀਣ ਸਿਆਣਦਾ,

ਦੁਸ਼ਨਾਮ ਨ ਦਾਨੇਮ ਦੁਆ ਰਾ ਨਾ-ਸ਼ਨਾਸੇਮ ।੫੮।੧।

ਮੈਣ ਗਾਲ੍ਹਾਣ ਨਹੀਣ ਜਾਣਦਾ, ਅਸੀਸਾਣ ਨਹੀਣ ਪਛਾਣਦਾ ।

ਆਸ਼ੁਫ਼ਤਾਇ ਆਨੇਮ ਕਿ ਆਸ਼ੁਫ਼ਤਾਇ ਮਾ ਹਸਤ ।

ਮੈਣ ਉਸ ਪਿਆਰੇ ਦਾ ਦੀਵਾਨਾ ਹਾਣ, ਜੋ ਮੇਰਾ ਮਤਵਾਲਾ ਹੈ,

ਮਾ ਸ਼ਾਹ ਨ ਦਾਨੇਮ ਓ ਗਦਾ ਰਾ ਨਾ-ਸ਼ਨਾਸੇਮ ।੫੮।੨।

ਮੈਣ ਬਾਦਸ਼ਾਹ ਨੂੰ ਨਹੀਣ ਜਾਣਦਾ, ਫਕੀਰ ਨੂੰ ਨਹੀਣ ਪਛਾਣਦਾ ।

ਚੂੰ ਗੈਰਿ ਤੂ ਕਸ ਨੀਸਤ ਬਤਹਿਕੀਕ ਦਰੀਣਜ਼ਾ ।

ਸੱਚੀ ਗੱਲ ਤਾਣ ਇਹ ਹੈ ਕਿ ਤੇਰੇ ਬਿਨਾਣ ਇੱਥੇ ਹੋਰ ਕੋਈ ਨਹੀਣ,

ਈਣ ਤੱਫ਼ਰਕਾਇ ਮਾ ਓ ਸ਼ੁਮਾ ਰਾ ਨਾ-ਸ਼ਨਾਸੇਮ ।੫੮।੩।

ਇਸਲਈ ਮੈਨੂੰ ਸਮਝ ਨਹੀਣ ਆਉਣਦੀ ਕਿ ਮੇਰ ਤੇਰ ਦਾ ਫ਼ਰਕ ਕੈਸਾ#

ਸਰ ਪਾ ਸ਼ੁਦ ਪਾ ਸਰ ਸ਼ੁਦਾ ਦਰ ਰਾਹਿ ਮੁਹੱਬਤ ।

ਪ੍ਰੀਤ ਦੇ ਰਾਹ ਉਤੇ ਸਿਰ ਪੈਰ ਬਣ ਗਿਆ ਅਤੇ ਪੈਰ ਸਿਰ ਬਣ ਗਏ,

ਗੋਇਮ ਵ ਲੇਕਨ ਸਰੋ ਪਾ ਰਾ ਨ-ਸ਼ਨਾਸੇਮ ।੫੮।੪।

ਇਹ ਕਹਿੰਦੇ ਤਾਣ ਹਾਣ, ਪਰ ਅਸੀਣ ਸਿਰ ਤੇ ਪੈਰ ਨੂੰ ਨਹੀਣ ਪਛਾਣਦੇ ।

ਮਾ ਨੀਜ਼ ਚੂ ਗੋਯਾ ਜ਼ਿ ਅਜ਼ਲ ਮਸਤ ਈਸਤਮ ।

ਅਸੀਣ ਵੀ ਗੋਯਾ ਵਾਣਗ ਆਦਿ ਦਿਨ ਤੋਣ ਹੀ ਮਸਤ ਹਾਣ,

ਈਣ ਕਾਇਦਾਇ ਜ਼ੁਹਦੋ ਰਿਆ ਰਾ ਨਾ-ਸ਼ਨਾਸੇਮ ।੫੮।੫।

ਭਜਨ ਬੰਦਗੀ ਅਤੇ ਪਾਖੰਡ ਦੇ ਅਸੂਲਾਣ ਦਾ ਸਾਨੂੰ ਕੁਝ ਪਤਾ ਹੀ ਨਹੀਣ ।


Flag Counter