ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 44


ਬਸਕਿ ਮਾ ਰਾ ਹਸਤ ਬਾ ਤੋ ਇਰਤਬਾਤ ।

ਸਾਡਾ ਤੇਰੇ ਨਾਲ ਵਡਾ ਸਾਕ ਸੰਬੰਧ ਹੈ,

ਅਜ਼ ਕਦੂਮਿ ਤੁਸਤ ਦਰ ਆਲਮ ਨਿਸ਼ਾਤ ।੪੪।੧।

ਤੇਰੀ ਆਮਦ ਕਰਕੇ ਸਾਰੀ ਦੁਨੀਆ ਵਿਚ ਖੁਸ਼ੀ ਹੀ ਖੁਸ਼ੀ ਹੈ ।

ਫ਼ਰਸ਼ ਕਰਦਮ ਦਰ ਕਦੂਮਿ ਰਾਹਿ ਤੂ ।

ਮੈਣ ਆਪਣੇ ਖਿੜੇ ਦਿਲ ਅਤੇ ਖੁਲ੍ਹੇ ਨੈਨਾਣ ਨੂੰ,

ਦੀਦਾ ਓ ਦਿਲ ਰਾ ਕਿ ਬੂਦਾ ਦਰ-ਬਸਾਤ ।੪੪।੨।

ਤੇਰੀ ਆਮਦ ਦੇ ਰਾਹ ਉੱਤੇ ਵਿਛਾ ਦਿੱਤਾ ਹੈ ।

ਬਰ ਫ਼ਕੀਰਾਨਿ ਖ਼ੁਦਾ ਰਹਿਮੇ ਬਕੁਨ ।

ਤੂੰ ਰੱਬ ਦੇ ਫਕੀਰਾਣ ਉੱਤੇ ਮਿਹਰ ਕਰ,

ਤਾ ਦਰੀਣ ਦੁਨਿਆ ਬ-ਯਾਬੀ ਇੰਬਸਾਤ ।੪੪।੩।

ਤਾਣ ਜੋ ਇਸ ਦੁਨੀਆ ਵਿਚ ਤੈਨੂੰ ਖੁਸ਼ੀ ਹਾਸਲ ਹੋਵੇ ।

ਦਾਇਮਾ ਦਿਲ ਰਾ ਬਸੂਇ ਹੱਕ ਬਿਆਰ ।

ਹਮੇਸ਼ਾ ਆਪਣੇ ਦਿਲ ਨੂੰ ਰੱਬ ਦੇ ਪਾਸੇ ਲਾ,

ਤਾ ਬ-ਆਸਾਣ ਬਿਗੁਜ਼ਰੀ ਜ਼ੀਣ ਪੁਲਿ ਸਰਾਤ ।੪੪।੪।

ਤਾਣ ਜੋ ਤੂੰ ਸਹਿਜੇ ਹੀ ਇਸ ਪੁਲ-ਸਰਾਤ (ਭਉਜਲ) ਤੋਣ ਲੰਘ ਜਾਵੇਣ ।

ਨੀਸਤ ਆਸੂਦਾ ਕਸੇ ਦਰ ਜ਼ੇਰਿ ਚਰਖ਼ ।

ਕੋਈ ਵੀ ਇਸ ਆਸਮਾਨ ਦੇ ਹੇਠ ਸੌਖਾ ਅਤੇ ਖੁਸ਼ਹਾਲ ਨਹੀਣ,

ਬਿਗੁਜ਼ਰ ਐ ਗੋਯਾ ਅਜ਼ੀਣ ਕੁਹਨਾ ਰੁਬਾਤ ।੪੪।੫।

ਹੇ ਗੋਯਾ# ਤੂੰ ਇਸ ਪੁਰਾਨੀ ਸਰਾਣ ਤੋਣ ਲੰਘ ਜਾ ।


Flag Counter