ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 54


ਮਾ ਕਿ ਖ਼ੁਦ ਹਰ ਬੰਦਾਇ ਹੱਕ ਰਾ ਖ਼ੁਦਾ ਫ਼ਹਿਮੀਦਾ ਏਮ ।

ਅਸਾਣ ਹਰ ਰੱਬ ਦੇ ਬੰਦੇ ਨੂੰ ਰੱਬ ਹੀ ਸਮਝਿਆ ਹੈ,

ਖ਼ੋਸ਼ੀਤਨ ਰਾ ਬੰਦਾਇ ਈਣ ਬੰਦਾਹਾ ਫ਼ਹਿਮੀਦਾ ਏਮ ।੫੪।੧।

ਅਤੇ ਆਪਣੇ ਆਪ ਨੂੰ ਅਸਾਣ ਇਨ੍ਹਾਣ ਬੰਦਿਆਣ ਦਾ ਬੰਦਾ ਸਮਝਿਆ ਹੈ ।

ਮਰਦੁਮਾਨਿ ਚਸ਼ਮਿ ਮਾ ਰਾ ਏਹਤਿਆਜਿ ਸੁਰਮਾ ਨੀਸਤ ।

ਸਾਡੀਆਣ ਅੱਖਾਣ ਦੀਆਣ ਪੁਤਲੀਆਣ ਨੂੰ ਸੁਰਮੇ ਦੀ ਕੋਈ ਲੋੜ ਨਹੀਣ,

ਬਸਕਿ ਖ਼ਾਕਿ ਰਾਹਿ ਮਰਦੁਮ ਤੂਤੀਆ ਫ਼ਹਿਮੀਦਾ ਏਮ ।੫੪।੨।

ਕਿਉਣ ਜੋ ਅਸਾਣ ਰੱਬ ਦੇ ਬੰਦਿਆਣ ਦੇ ਰਾਹ ਦੀ ਧੂੜ ਨੂੰ ਸੁਰਮਾ ਸਮਝਿਆ ਹੈ ।

ਹਰ ਨਫ਼ਸ ਸਰ ਬਰ ਜ਼ਮੀਣ ਦਾਰੇਮ ਅਜ਼ ਬਹਿਰੇ ਸਜੂਦ ।

ਹਰ ਘੜੀ ਅਸੀ ਆਪਣਾ ਸਿਰ ਸਿਜਦੇ ਲਈ ਧਰਤ ਉੱਤੇ ਰਖਦੇ ਹਾਣ,

ਜ਼ਾਣ ਕਿ ਰੂਇ ਯਾਰਿ ਖ਼ੁਦ ਨੂਰਿ ਖ਼ੁਦਾ ਫ਼ਹਿਮੀਦਾ ਏਮ ।੫੪।੩।

ਕਿਉਣ ਜੋ ਅਸਾਣ ਆਪਣੇ ਯਾਰ ਦੇ ਮੁਖੜੇ ਨੂੰ ਰੱਬ ਦਾ ਨੂਰ ਸਮਝਿਆ ਹੈ ।

ਬਾਦਸ਼ਾਹਾਣ ਰਾ ਫ਼ਕੀਰਾਣ ਬਾਦਸ਼ਾਹੀ ਦਾਦਾ ਅੰਦ ।

ਫ਼ਕੀਰਾਣ ਨੇ ਬਾਦਸ਼ਾਹਾਣ ਨੂੰ ਬਾਦਸ਼ਾਹੀ ਬਖਸ਼ੀ ਹੈ,

ਜ਼ਾਣ ਗਦਾਇ ਕੂਇ ਊ ਰਾ ਬਾਦਸ਼ਾਹ ਫ਼ਹਿਮੀਦਾ ਏਮ ।੫੪।੪।

ਇਸ ਲਈ ਉਸ ਦੀ ਗਲੀ ਦੇ ਫ਼ਕੀਰ ਨੂੰ ਅਸਾਣ ਬਾਦਸ਼ਾਹ ਸਮਝ ਲਿਆ ਹੈ ।

ਮਾ ਨਮੀ ਖ਼ਾਹੇਮ ਮੁਲਕੋ ਮਾਲ ਰਾ ਗੋਯਾ ਅਜ਼ਾਣ ।

ਐ ਗੋਯਾ # ਸਾਨੂੰ ਮੁਲਕ ਅਤੇ ਮਾਲ ਦੀ ਕੋਈ ਚਾਹ ਨਹੀਣ,

ਸਾਇਆਇ ਜ਼ੁਲਫ਼ਿ ਤੁਰਾ ਬਾਲਿ ਹੁਮਾ ਫ਼ਹਿਮੀਦਾ ਏਮ ।੫੪।੫।

ਇਸ ਲਈ, ਕਿ ਅਸੀਣ ਤੇਰੀ ਜ਼ੁਲਫ਼ ਦੇ ਸਾਯੇ ਨੂੰ ਹੁਮਾ ਦਾ ਪਰ ਸਮਝ ਲਿਆ ਹੈ ।


Flag Counter