ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 20


ਤਬੀਬ ਆਸ਼ਿਕਿ ਬੇਦਰਦ ਰਾ ਦਵਾ ਚਿ ਕੁਨਦ ।

ਸਖ਼ਤ ਜਾਨ ਆਸ਼ਕ ਦੀ ਦਵਾ ਭਲਾ ਵੈਦ ਕੀ ਕਰ ਸਕਦਾ ਹੈ#

ਤੁਰਾ ਕਿ ਪਾਏ ਬਵਦ ਲੰਗ ਰਹਿਨੁਮਾ ਚਿ ਕੁਨਦ ।੨੦।੧।

ਜਦ ਤੇਰੀਆਣ ਹੀ ਲੱਤਾਣ ਲੰਘੀਆਣ ਹਨ, ਰਾਹ ਵਖਾਉਣ ਵਾਲਾ ਕੀ ਕਰ ਸਕਦਾ ਹੈ#

ਜਮਾਲਿ ਊ ਹਮਾ ਜਾ ਬੇ-ਹਿਸਾਬ ਜਲਵਾਗਰ ਅਸਤ ।

ਉਸ ਦਾ ਹਰ ਜਲਵਾ ਹਰ ਥਾਣ ਬਿਨਾਣ ਘੁੰਡ ਦੇ ਰੂਪਮਾਨ ਹੈ ।

ਤੂ ਦਰ ਹਿਜਾਬਿ ਖ਼ੁਦੀ ਯਾਰ ਮਹਿ ਲਕਾ ਕਿ ਕੁਨਦ ।੨੦।੨।

ਤੂੰ ਤਾਣ ਆਪ ਹਉਮੈ ਦੇ ਪਰਦੇ ਹੇਠ ਹੈਣ, ਚੰਨ ਵਰਗਾ ਸੋਹਣਾ ਭਲਾ ਕੀ ਕਰੇ #

ਤੁਰਾ ਕਿ ਨੀਸਤ ਬਯੱਕ ਗੂਨਾ ਖ਼ਾਤਿਰਿ ਮਜਮੂਅ ।

ਤੈਨੂੰ ਜਿਸ ਨੂੰ ਕਿ ਰਤਾ ਵੀ ਦਿਲ ਦਾ ਟਿਕਾਉ ਪ੍ਰਾਪਤ ਨਹੀਣ,

ਮੁਕਾਮਿ ਅਮਨੋ ਖ਼ੁਸ਼ ਗੋਸ਼ਾ ਯਾਰ ਸਰਾ ਚਿ ਕੁਨਦ ।੨੦।੩।

ਉਸ ਲਈ ਕੋਈ ਸ਼ਾਣਤ-ਥਾਣ ਜਾਣ ਕਿਸੇ ਹਵੇਲੀ ਦੀ ਸੁੰਦਰ ਨੁੱਕਰ ਕੀ ਕਰ ਸਕਦੀ ਹੈ#

ਬਗ਼ੈਰਿ ਬਦਰਕਾਇ ਇਸ਼ਕ ਕੋ ਰਸੀ ਬ-ਮੰਜ਼ਲਿ ਯਾਰ ।

ਬਿਨਾਣ ਪ੍ਰੀਤ ਦੇ ਹਾਦੀ ਦੇ ਤੂ ਭਲਾ ਕਿਵੇਣ ਸੱਜਨ ਦੀ ਦਰਗਾਹੇ ਪਹੁੰਚ ਸਕਦਾ ਹੈਣ #

ਬਗ਼ੈਰਿ ਜਜ਼ਬਾਇ ਸ਼ੌਕਿ ਤੂ ਰਹਿਨੁਮਾ ਚਿ ਕੁਨਦ ।੨੦।੪।

ਤੇਰੇ ਸ਼ੌਕ ਦੇ ਜਜ਼ਬੇ ਤੋਣ ਬਿਨਾਣ ਭਲਾ ਰਾਹ ਵਖਾਉਣ ਵਾਲਾ ਕੀ ਕਰਦਾ ਸਕਦਾ ਹੈ #

ਚੂ ਸੁਰਮਾਇ ਦੀਦਾ ਕੁਨੀ ਖ਼ਾਕਿ ਮੁਰਸ਼ਦ ਐ ਗੋਯਾ ।

ਹੇ ਗੋਯਾ # ਜਦ ਤੂੰ ਗੁਰੂ ਜੀ ਦੀ ਚਰਨਧੂੜ ਨੂੰ ਆਪਣੇ ਨੇਤ੍ਰਾਣ ਲਈ ਸੁਰਮਾ ਬਨਾ ਲਵੇਣਗਾ,

ਜਮਾਲਿ ਹੱਕ ਨਿਗਰੀ ਬਾ ਤੂ ਤੂਤੀਆ ਚਿ ਕੁਨਦ ।੨੦।੫।

ਤਾਣ ਤੂੰ ਰੱਬ ਦਾ ਜਲਵਾ ਵੇਖ ਸਕੇਣਗਾ, ਤੇਰੇ ਲਈ ਹੋਰ ਕੋਈ ਸੁਰਮਾ ਕਿਸ ਕੰਮ#


Flag Counter