ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 32


ਮਿਸਲਿ ਦਹਾਨਿ ਤੰਗਿ ਤੂ ਤੰਗ ਸ਼ਕਰ ਨ ਬਾਸ਼ਦ ।

ਖੰਡ ਦੇ ਪਤਾਸੇ ਦਾ ਤੇਰੇ ਤੰਗ ਮੂੰਹ ਦੀ ਖੁਬਸੂਰਤੀ ਨਾਲ ਕੋਈ ਮੁਕਾਬਲਾ ਨਹੀਣ,

ਈ ਮਿਸਲ ਰਾ ਕਿ ਗੁਫ਼ਤਮ ਜ਼ੀਣ ਖ਼ੂਬਤਰ ਨ ਬਾਸ਼ਦ ।੩੨।੧।

ਹਾਲਾਣਕਿ ਸਭ ਨਾਲੋਣ ਚੰਗੀ ਮਿਸਾਲ ਇਹ ਹੀ ਹੋ ਸਕਦੀ ਹੈ ।

ਬਾ ਹਿਜਰ ਆਸ਼ਨਾ ਸ਼ੌ ਗਰ ਤਾਲਿਬਿ ਵਸਾਲੀ ।

ਜੇਕਰ ਤੂੰ ਉਸ ਦੇ ਮਿਲਾਪ ਦਾ ਤਾਲਬ ਹੈਣ ਤਾਣ ਵਿਛੋੜੇ ਦਾ ਵਾਕਫ ਬਣ,

ਰਹ ਕੈ ਬਰੀ ਬਮੰਜ਼ਲ ਤਾ ਰਾਹਬਰ ਨ ਬਾਸ਼ਦ ।੩੨।੨।

ਉਹੀ ਤੇ ਰਾਹ ਦਿਖਾਉਣ ਵਾਲਾ ਹੈ, ਉਸ ਦੇ ਬਗੈਰ ਤੂੰ ਆਪਣੇ ਪੜਾਉ ਤੱਕ ਕਿਵੇਣ ਪੁਜ ਸਕੇਣਗਾ ।

ਦਾਮਾਨਿ ਚਸ਼ਮ ਮਗੁਜ਼ਾਰ ਅਜ਼ ਦਸਤ ਹਮਚੂ ਮਿਜ਼ਗਾਣ ।

ਪਲਕਾਣ ਵਾਣਗ ਤੂੰ ਭੀ ਅੱਖਾਣ ਦਾ ਪੱਲਾ ਉਤਨੀ ਦੇਰ ਨ ਛੱਡ,

ਤਾ ਜੇਬਿ ਆਰਜ਼ੂਹਾ ਪੁਰ ਅਜ਼ ਗੁਹਰ ਨ ਬਾਸ਼ਦ ।੩੨।੩।

ਜਦ ਤਕ ਕਿ ਤੇਰੀਆਣ ਆਸਾਣ ਦੀ ਜੇਬ ਮੋਤੀਆਣ ਨਾਲ ਨਾ ਭਰ ਜਾਵੇ ।

ਸ਼ਾਖ਼ਿ ਉਮੀਦਿ ਆਸ਼ਕਿ ਹਰਗਿਜ਼ ਸਮਰ ਨਹਿ ਗੀਰਦ ।

ਆਸ਼ਕ ਦੀ ਆਸ ਦੀ ਟਹਿਣੀ ਕਦੀ ਵੀ ਫਲਦੀ ਜਾਣ ਫੁਲਦੀ ਨਹੀਣ,

ਅਜ਼ ਅਸ਼ਕਿ ਆਬਿ ਮਿਜ਼ਗਾਣ ਤਾਣ ਸਬਜ਼-ਤਰ ਨਹਿ ਬਾਸ਼ਦ ।੩੨।੪।

ਜਦ ਤਕ ਕਿ ਪਲਕਾਣ ਦੇ ਅਥਰੂਆਣ ਨਾਲ ਉਸ ਨੂੰ ਪਾਣੀ ਨਹੀਣ ਮਿਲਦਾ ।

ਐ ਬੁਅਲਫ਼ਜ਼ੂਲ ਗੋਯਾ ਅਜ਼ ਇਸ਼ਕਿ ਊ ਮੱਜ਼ਨ ਦਮ ।

ਐ, ਮੂਰਖ ਗੋਯਾ, ਤੂੰ ਫਾਲਤੂ ਗੱਲਾਣ ਨ ਕਰ, ਉਸ ਦੇ ਪਿਆਰ ਦੀ ਡੀਣਗ ਨ ਮਾਰ,

ਕੋ ਪਾ ਨਹਦ ਦਰੀਣ ਰਹਿ ਆਣ ਰਾ ਸਰ ਨਹਿ ਬਾਸ਼ਦ ।੩੨।੫।

ਇਸ ਰਸਤੇ ਤੇ ਉਹੀ ਪੈਰ ਰਖ ਸਕਦਾ ਹੈ, ਜਿਸ ਨੇ ਆਪਣਾ ਸਿਰ ਪਹਿਲਾਣ ਹੀ ਕਟਾ ਛੱਡਿਆ ਹੋਵੇ।


Flag Counter