ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 29


ਕੀਸਤ ਇਮਰੂਜ਼ ਕਿ ਸੌਦਾਇ ਨਿਗਾਰੇ ਦਾਰਦ ।

ਕੌਣ ਹੈ ਜਿਸਨੂੰ ਅੱਜ ਸੋਹਣੇ ਦਾ ਇਸ਼ਕ ਸਵਾਰ ਹੈ ।

ਬਾਦਸ਼ਾਹੇਸਤ ਦਰੀਣ ਦਹਿਰ ਕਿ ਯਾਰੇ ਦਾਰਦ ।੨੯।੧।

ਇਸ ਦੁਨੀਆ ਵਿਚ ਉਹ ਬਾਦਸ਼ਾਹ ਹੈ, ਜਿਸਦਾ ਕੋਈ ਯਾਰ ਹੈ ।

ਦਾਨਮ ਐ ਸ਼ੋਖ਼ ਕਿ ਖ਼ੂਨਿ ਦੋ ਜਹਾਣ ਖ਼ਾਹਦ ਰੇਖ਼ਤ ।

ਮੈਣ ਜਾਣਦਾ ਹਾਣ, ਐ ਸ਼ੋਖ ਮਾਸ਼ੂਕ # ਕਿ ਤੂ ਦੋ ਜਹਾਨਾਣ ਦਾ ਖ਼ੂਨ ਕਰੇਗਾ,

ਚਸ਼ਮਿ ਮਸਤ ਤੂ ਇਮਰੂਜ਼ ਖ਼ੁਮਾਰੇ ਦਾਰਦ ।੨੯।੨।

ਕਿਉਣ ਜੋ ਤੇਰੀ ਮਸਤ ਅੱਖ ਅੱਜ ਨਸ਼ੇ ਨਾਲ ਭਰੀ ਹੌਈ ਹੈ ।

ਦਾਮਨਿ ਚਸ਼ਮਿ ਮਰਾ ਖ਼ੂਨਿ ਜਿਗਰ ਰੰਗੀਣ ਕਰਦ ।

ਜਿਗਰ ਦੇ ਖ਼ੂਨ ਨੇ ਮੇਰੀ ਅੱਖ ਦੇ ਪੱਲੇ ਨੂੰ ਲਾਲ ਕਰ ਦਿੱਤਾ,

ਦਿਲਿ ਦੀਵਾਨਾਇ ਮਾ ਤੁਰਫ਼ਾ ਬਹਾਰੇ ਦਾਰਦ ।੨੯।੩।

ਮੇਰੇ ਦੀਵਾਨੇ ਦਿਲ ਵਿਚ ਕੇਹੀ ਬਹਾਰ ਆਈ ਹੈ ।

ਸਾਯਾਇ ਤੂਬਾ ਓ ਫ਼ਿਰਦੌਸ ਨਖ਼ਾਹਦ ਹਰਗਿਜ਼ ।

ਜਿਸ ਨੂੰ ਮਨਸੂਰ ਵਾਣਗ ਸੂਲੀ ਦਾ ਪਰਛਾਵਾਣ ਪਰਾਪਤ ਹੈ,

ਹਰ ਕਿ ਮਨਸੂਰ ਸਿਫ਼ਤ ਸਾਯਾਇ ਦਾਰੇ ਦਾਰਦ ।੨੯।੪।

ਉਸ ਨੂੰ ਨਾ ਤਾਣ ਸੁਰਗ ਦੇ ਬਿਰਛ ਤੂਬਾ ਦੀ ਛਾਣ ਦੀ ਅਤੇ ਨਾ ਹੀ ਸੁਰਗ ਦੀ ਲੋੜ ਹੈ ।

ਰੂਇ ਗੁਲਗੂਨਿ ਖ਼ੁਦ ਐ ਸ਼ਮਾਅ ਬਰ ਅਫ਼ਰੂਜ਼ ਦਮੇ ।

ਐ ਦੀਵੇ # ਆਪਣਾ ਲਾਲ ਫੁਲਾਣ ਵਰਗਾ ਮੁਖੜਾ ਕੁਝ ਚਿਰ ਲਈ ਰੋਸ਼ਨ ਕਰ,

ਦਿਲਿ ਪਰਵਾਨਾ ਓ ਬੁਲਬੁਲ ਬ-ਤੂ ਕਾਰੇ ਦਾਰਦ ।੨੯।੫।

ਕਿਉਣ ਜੋ ਪਰਵਾਨੇ ਅਤੇ ਬੁਲਬੁਲ ਦੇ ਦਿਲ ਨੂੰ ਤੇਰੇ ਨਾਲ ਕੁਝ ਕੰਮ ਹੈ ।

ਬ-ਹਰ ਦੀਵਾਨਾ ਅਗਰ ਸਿਲਸਲਾ-ਹਾ ਮੀਸਾਜ਼ੰਦਿ ।

ਭਾਵੇਣ ਹਰ ਦੀਵਾਨੇ ਲਈ ਸੰਗਲ ਬਣਾਉਣਦੇ ਹਨ,

ਦਿਲਿ ਗੋਯਾ ਬ ਖ਼ਮਿ ਜ਼ੁਲਫ਼ ਕਰਾਰੇ ਦਾਰਦ ।੨੯।੬।

ਪਰ ਗੋਯਾ ਦਾ ਦਿਲ ਤਾਣ ਜ਼ੁਲਫ਼ ਦੇ ਫ਼ੰਦੇ ਨਾਲ ਠਹਿਰ ਜਾਣਦਾ ਹੈ ।


Flag Counter