ਤੇਰੇ ਸ਼ੌਕ ਕਾਰਣ ਹਰ ਇੱਕ ਸਿਰ ਦੇ ਪੈਰੀਂ ਤੁਰਿਆ,
ਅਤੇ ਉਸ ਨੇ ਨੌਵਾਣ ਅਸਮਾਨਾਣ ਤੇ ਆਪਣਾ ਝੰਡਾ ਗਡ ਲਿਆ,
ਉਸ ਦਾ ਆਉਣਾ ਵੀ ਮੁਬਾਰਕ ਹੋਇਆ ਤੇ ਜਾਨਾ ਵੀ ਸੁਭਾਗਾ,
ਗੋਯਾ, ਜਿਸ ਨੇ ਰੱਬ ਦੇ ਰਾਹ ਨੂੰ ਪਹਿਚਾਨ ਲਿਆ ।
ਹਰ ਉਹ ਅੱਖ ਜਿਸ ਨੇ ਰੱਬ ਨੂੰ ਨਾ ਪਛਾਣਿਆ, ਮਾਨੋ ਅੰਨ੍ਹੀ ਹੈ,
ਉਸ ਨੇ ਇਸ ਕੀਮਤੀ ਆਯੂ ਨੂੰ ਅਣਗਹਿਲੀ ਵਿਚ ਹੀ ਗਵਾ ਦਿੱਤਾ,
ਉਹ ਰੋਣਦਾ ਹੋਇਆ ਆਇਆ ਅਤੇ ਸਧਰਾਣ ਆਪਣੇ ਨਾਲ ਲਈ ਮਰ ਗਿਆ,
ਅਫਸੋਸ, ਕਿ ਉਸ ਨੇ ਇਸ ਆਉਣ ਜਾਣ ਵਿਚ ਆਪਣਾ ਕੁਝ ਨ ਸਵਾਰਿਆ ।
ਇਹ ਤੇਰੀ ਅੱਖ ਸੱਜਨ ਪਿਆਰੇ ਦਾ ਘਰ ਹੈ,
ਇਹ ਹਸਤੀ ਦਾ ਤਖਤ ਸੱਚੇ ਪਾਤਿਸ਼ਾਹ ਦਾ ਸੰਘਾਸਨ ਹੈ,
ਹਿਰਸਾਣ ਹਵਸਾਣ ਦਾ ਹਰ ਬੰਦਾ ਉਸ ਰੱਬ ਤਕ ਨਹੀਣ ਪਹੁੰਚ ਸਕਦਾ,
ਕਿਉਣਕਿ ਇਹ ਰਸਤਾ ਤਾਣ ਰੱਬ ਦੇ ਸੂਰਮੇ ਭਗਤਾਣ ਦਾ ਹੈ ।
ਹਰ ਉਹ ਦਿਲ ਜਿਹੜਾ ਸਿੱਧਾ ਹੀ ਪ੍ਰੀਤਮ ਬਣ ਗਿਆ,
ਯਕੀਨ ਜਾਣੋ ਕਿ ਉਹ ਬਿਲਕੁਲ ਪ੍ਰੀਤਮ ਦਾ ਹੀ ਰੂਪ ਬਣ ਗਿਆ,
ਇੱਕ ਜ਼ੱਰਾ ਵੀ ਉਸਦੀ ਰਹਿਮਤ ਅਤੇ ਬਖਸ਼ਿਸ਼ ਤੋਣ ਖਾਲੀ ਨਹੀਣ,
ਚਿੱਤਰਕਾਰ ਆਪਣੇ ਚਿਤਰਾਣ ਦੇ ਰੰਗਾਣ ਵਿਚ ਹੀ ਲੁਕਅਿਾ ਹੋਇਆ ਹੈ ।
ਇਹ ਅਉਣਾ ਜਾਣਾ ਇਕ ਦਮ ਭਰ ਤੋਣ ਵਧ ਨਹੀਣ ਹੁੰਦਾ,
ਜਿੱਥੇ ਵੀ ਅਸੀਣ ਨਿਗਾਹ ਦੌੜਾਣਦੇ ਹਾਣ, ਸਿਵਾਇ ਆਪਣੇ ਦੇ ਹੋਰ ਕੋਈ ਨਹੀਣ ਹੁੰਦਾ,
ਅਸੀਣ ਕਿਸੇ ਦੂਜੇ ਵਲ ਕਿਵੇਣ ਨਜ਼ਰ ਪੱਟ ਕੇ ਵੇਖ ਸਕਦੇ ਹਾਣ,
ਕਿੳਣ ਜੋ ਤੇਰੇ ਬਿਨਾਣ ਸਾਡੇ ਅੱਗੇ ਪਿੱਛੇ ਕੋਈ ਵੀ ਨਹੀਣ ਹੁੰਦਾ ।
ਹਰ ਉਸ ਬੰਦੇ ਦਾ, ਜਿਹੜਾ ਰੱਬ ਦਾ ਤਾਲਬ ਹੁੰਦਾ ਹੈ,
ਦੋਹਾਂ ਜਹਾਨਾਂ ਵਿਚ ਉਸ ਦਾ ਮਰਤਬਾ ਸੱਭ ਤੋਂ ਉਚੇਰਾ ਹੁੰਦਾ ਹੈ,
ਗੋਯਾ ਦੋਹਾਣ ਜਹਾਨਾਣ ਨੂੰ ਉਹ ਇੱਕ ਜੌਣ ਦੇ ਬਦਲੇ ਲੈ ਲੈਣਦੇ ਹਨ,
ਤੇਰਾ ਮਜਨੂੰ ਕਦੋਣ ਲੈਲਾ ਦਾ ਪ੍ਰੇਮੀ ਬਣਦਾ ਹੈ #
ਸੰਸਾਰ ਵਿਚ ਜਦ ਰੱਬ ਦੇ ਭਗਤ ਆਉਣਦੇ ਹਨ,
ਉਹ ਭੁੱਲੇ ਹੋਇਆਣ ਨੂੰ ਠੀਕ ਰਾਹ ਦੱਸਣ ਲਈ ਆਉਣਦੇ ਹਨ,
ਗੋਯਾ # ਜੇਕਰ ਤੇਰੀ ਇਹ ਅੱਖ ਰੱਬ ਦੀ ਤਾਣਘ ਵਾਲੀ ਹੋਵੇ,
ਤਾਣ ਸਮਝ ਕਿ ਰੱਬ ਦੇ ਭਗਤ ਰੱਬ ਨੂੰ ਵਖਾਉਣ ਲਈ ਆਉਣਦੇ ਹਨ ।
ਸਾਡੇ ਧਰਮ ਵਿਚ ਹੋਰਨਾਣ ਦੀ ਪੂਜਾ ਨਹੀਣ ਕਰਦੇ,
ਉਹ ਇਕ ਹੋਸ਼ ਵਿਚ ਰਹਿੰਦੇ ਹਨ ਅਤੇ ਮਸਤੀ ਨਹੀਣ ਕਰਦੇ ।
ਉਹ ਇਕ ਦਮ ਲਈ ਵੀ ਰੱਬ ਦੀ ਯਾਦ ਤੋਣ ਗ਼ਾਫ਼ਿਲ ਨਹੀਣ ਰਹਿੰਦੇ,
ਨਾਲੇ ਉਹ ਉਚਾਈ ਨਿਚਾਈ ਦੀਆਣ ਗੱਲਾਣ ਨਹੀਣ ਕਰਦੇ ।
ਜੇਕਰ ਰੱਤਾ ਭਰ ਵੀ ਰੱਬ ਦਾ ਸ਼ੌਕ ਹੋਵੇ, ਤਾਣ,
ਉਹ ਹਜ਼ਾਰਾਣ ਪਾਤਸ਼ਾਹੀਆਣ ਨਾਲੋਣ ਵੀ ਚੰਗੇਰਾ ਹੈ,
ਗੋਯਾ ਆਪਣੇ ਸਤਿਗੁਰੂ ਦਾ ਬੰਦਾ ਹੈ,
ਇਸ ਲਿਖਤ ਲਈ ਕਿਸੇ ਗਵਾਹੀ ਦੀ ਲੋੜ ਨਹੀਣ ।
ਹਰ ਮਨੁਖ ਇਸ ਜਹਾਨ ਵਿਚ ਵਧਣਾ ਫੁਲਣਾ ਚਾਹੂੰਦਾ ਹੈ,
ਉਹ ਘੋੜੇ, ਊਠ, ਹਾਥੀ ਅਤੇ ਸੋਣਾ ਲੋਚਦਾ ਹੈ,
ਹਰ ਆਦਮੀ ਆਪਣੇ ਲਈ ਕੁਝ ਨ ਕੁਝ ਲੋਚਦਾ ਹੈ,
ਪਰੰਤੂ ਗੋਯਾ ਤਾਣ ਰੱਬ ਪਾਸੋਣ ਕੇਵਲ ਰੱਬ ਦੀ ਯਾਦ ਹੀ ਲੋਚਦਾ ਹੈ ।
ਸਿਰ ਤੋਣ ਪੈਰਾਣ ਤਕ ਉਹ ਨੂਰ ਨਾਲ ਭਰ ਗਿਆ,
ਉਹ ਸ਼ੀਸ਼ਾ ਜਿਸ ਵਿਚ ਕੋਈ ਤ੍ਰੇੜ ਨਹੀਣ,
ਯਕੀਨ ਜਾਨ, ਕਿ ਉਹ ਅਣਗਹਿਲਾਣ ਤੋਣ ਦੂਰ ਰਹਿੰਦਾ ਹੈ,
ਉਹ ਤਾਣ ਆਰਫ਼ ਦੇ ਦਿਲ ਵਿਚ ਪ੍ਰਗਟ ਹੁੰਦਾ ਹੈ ।
ਇਹ ਬਹੁ-ਮੁੱਲੀ ਉਮਰ ਜਿਹੜੀ ਜ਼ਾਇਆ ਹੋ ਜਾਂਦੀ ਹੈ,
ਇਹ ਉਜਾੜ ਘਰ ਕਿਵੇਂ ਆਬਾਦ ਹੋ ਸਕਦਾ ਹੈ#
ਜਦ ਤਕ ਪੂਰਾ ਸਤਿਗੁਰੂ ਸਹਾਇਤਾ ਨਹੀਣ ਕਰਦਾ,
ਗੋਯਾ # ਤੇਰਾ ਗ਼ਮਾਣ ਨਾਲ ਭਰਿਆ ਦਿਲ ਕਿਵੇਣ ਪ੍ਰਸੰਨ ਹੋ ਸਕਦਾ ਹੈ ।
ਜ਼ਾਲਮ ਦਾ ਦਿਲ ਸਾਨੂੰ ਮਾਰਨ ਦਾ ਇਰਾਦਾ ਰਖਦਾ ਹੈ,
ਮੇਰਾ ਮਜ਼ਲੂਮ ਦਿਲ ਰੱਬ ਵਲ ਆਸ ਲਾਈ ਬੈਠਾ ਹੈ ।
ਉਹ ਇਸ ਫਿਕਰ ਵਿਚ ਹੈ, ਕਿ ਸਾਡੇ ਨਾਲ ਕੀ ਕਰੇ#
ਆਸੀਂ ਇਂਸ ਚਿੰਤਾ ਵਿਚ ਹਾਂ, ਕਿ ਰੱਬ ਕੀ ਕਰਦਾ ਹੈ#
ਅਸਾਣ ਇਸ ਉਮਰ ਦਾ ਕੀ ਫਲ ਪਰਾਪਤ ਕੀਤਾ ਹੈ#
ਦੋਹਾਣ ਜਹਾਨਾਣ ਵਿਚ ਖ਼ੁਦਾ ਦੀ ਯਾਦ ਹਾਸਲ ਕੀਤੀ ਹੈ,
ਇਹ ਸਾਡੀ ਹਸਤੀ ਤਾਣ ਇਕ ਵਡੀ ਬਲਾ ਸੀ,
ਜਦ ਅਸੀਣ ਆਪਣੇ ਆਪ ਨੂੰ ਛਡ ਦਿੱਤਾ, ਅਸਾਣ ਰੱਬ ਨੂੰ ਪਾ ਲਿਆ ।
ਤੇਰੇ ਦਰਵਾਜ਼ੇ ਦੀ ਧੂੜ ਤੋਣ ਸਾਨੂੰ ਸੁਰਮਾ ਪ੍ਰਾਪਤ ਹੋਇਆ ਹੈ,
ਜਿਸ ਦੀ ਬਦੌਲਤ ਅਸੀਣ ਵਧੇ ਫੁਲੇ ਹਾਣ,
ਅਸੀਣ ਕਿਸੇ ਗੈਰ ਅੱਗੇ ਮੱਥਾ ਨਹੀਣ ਟੇਕਦੇ,
ਸਾਨੂੰ ਤਾਣ ਆਪਣੇ ਦਿਲ ਦੇ ਘਰ ਵਿਚ ਹੀ ਰੱਬ ਦੇ ਨਿਸ਼ਾਨ ਮਿਲ ਗਏ ਹਨ ।
ਗੋਯਾ # ਸਾਨੂੰ ਰੱਬ ਦੀ ਯਾਦ ਤੋਣ ਉਸ ਦੀ ਸੋ ਮਿਲਦੀ ਹੈ,
ਇਹ ਨਕੋ-ਨੱਕ ਭਰਿਆ ਪਿਆਲਾ ਭਲਾ ਸਾਨੂੰ ਕਿੱਥੋਣ ਪਰਾਪਤ ਹੋਇਆ#
ਸਿਵਾਇ ਰੱਬ ਦੇ ਤਾਲਬ ਦੇ ਹੋਰ ਕਿਸੇ ਦੀ ਕਿਸਮਤ ਵਿਚ
ਇਹ ਦੁਰਲਭ ਦੌਲਤ ਨਹੀਣ ਹੁੰਦੀ, ਜਿਹੜੀ ਸਾਨੂੰ ਪਰਾਪਤ ਹੋਈ ਹੈ ।
ਗੋਯਾ # ਤੂੰ ਕਦ ਤਕ ਇਸ ਨਾਸ਼ਮਾਨ ਸੰਸਾਰ ਵਿਚ ਰਹੇਣਗਾ #
ਜਿਹੜਾ ਕਦੀ ਜ਼ਰੂਰੀ ਹੋ ਜਾਣਦਾ ਹੈ ਅਤੇ ਕਦੀ ਨਿਰਧਾਰਤ ।
ਕਦ ਤਕ ਅਸੀਣ ਕੁੱਤਿਆਣ ਵਾਣਗ ਹੱਡੀਆਣ ਉਪਰ ਲੜਦੇ ਰਹਾਣਗੇ #
ਸਾਨੂੰ ਦੁਨੀਆ ਦਾ ਵੀ ਪਤਾ ਹੈ ਅਤੇ ਦੁਨੀਆਦਾਰਾਣ ਦਾ ਵੀ ।
ਗੋਯਾ # ਜੇਕਰ ਤੂੰ ਉਸਦੇ ਜਲਵੇ ਨੂੰ ਵੇਖਣਾ ਚਾਹੁੰਦਾ ਹੈਣ #
ਜੇਕਰ ਤੂੰ ਆਪਣੀ ਹਿਰਸ ਹਵਸ ਤੋਣ ਭੱਜਨ ਦੀ ਇੱਛਾ ਰਖਦਾ ਹੈਣ #
ਇਹਨਾਣ ਜ਼ਾਹਰਾਣ ਅੱਖਾਣ ਨਾਲ ਨਾ ਵੇਖ, ਕਿਉਣਕਿ ਇਹ ਤਾਣ ਤੇਰੇ ਲਈ ਰੁਕਾਵਟ ਹਨ,
ਤੂੰ ਬਿਨਾਣ ਅੱਖਾਣ ਦੇ ਵੇਖ, ਜੋ ਕੁਝ ਵੀ ਤੂੰ ਵੇਖਣਾ ਚਲਹੁੰਦਾ ਹੈਣ ।
ਰੱਬ ਤਾਣ ਹਰ ਥਾਣ ਮੌਜੂਦ ਹੈ, ਤੂੰ ਕਿਸ ਨੂੰ ਢੂੰਡਦਾ ਹੈਣ,
ਰੱਬ ਦਾ ਮੇਲ ਤਾਣ ਤੇਰਾ (ਜ਼ਿੰਦਗੀ) ਦਾ ਮਨੋਰਥ ਹੈ, ਤੂੰ ਕਿਧਰ ਭਟਕਦਾ ਪਿਆ ਹੈਣ #
ਇਹ ਦੋਵੇਣ ਜਹਾਨ ਤੇਰੀ ਮਾਲਕੀ ਦੇ ਚਿਂੰਨ੍ਹ ਹਨ,
ਅਰਥਾਤ, ਤੂੰ ਆਪਣੇ ਬੋਲ ਰੱਬ ਦੀ ਜ਼ਬਾਨ ਰਾਹੀਣ ਹੀ ਬੋਲਦਾ ਹੈਣ ।