ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 51


ਤਾ ਆਫ਼ਰੀਦਾ ਅਸਤ ਮਰਾ ਆਣ ਖ਼ੁਦਾਇ ਪਾਕ ।

ਉਸ ਪਰਵਰਦਗਾਰ ਨੇ ਮੈਨੂੰ ਇਸ ਲਈ ਪੈਦਾ ਕੀਤਾ ਹੈ,

ਜੁਜ਼ ਹਰਫ਼ਿ ਨਾਮਿ ਹੱਕ ਨਿਆਇਦ ਜ਼ਿ ਜਿਸਮਿ ਖ਼ਾਕ ।੫੧।੧।

ਕਿ ਮਿੱਟੀ ਦੇ ਇਸ ਸਰੀਰ ਵਿੱਚੋਣ ਰੱਬ ਦੇ ਨਾਮ ਬਿਨਾ ਹੋਰ ਕੁਝ ਨ ਨਿਕਲੇ ।

ਦਰ ਹਿਜਰਿ ਤੁਸਤ ਜਾਨੋ ਦਿਲਿ ਆਸ਼ਕਾਣ ਚੁਨੀਣ ।

ਤੇਰੀ ਜੁਦਾਈ ਵਿਚ ਪ੍ਰੀਤਵਾਨਾਣ ਦੇ ਦਿਲ ਅਤੇ ਜਾਨ ਦੀ ਇਹ ਹਾਲਤ ਹੈ,

ਚੂੰ ਲਾਲਾ ਦਾਗ਼ ਬਰ ਜਿਗਰੋ ਸੀਨਾ ਚਾਕ ਚਾਕ ।੫੧।੨।

ਕਿ ਪੋਸਤ ਦੇ ਫੁਲ ਵਾਣਗ ਉਨ੍ਹਾਣ ਦਾ ਜਿਗਰ ਦਾਗਦਾਰ ਹੈ ਅਤੇ ਸੀਨਾ ਲੀਰੋ ਲੀਰ ।

ਈਣ ਗੁਫ਼ਤਾ ਅਸਤ ਮਰਗ ਕਿ ਬੇ-ਯਾਦਿ ਹੱਕ ਬਵਦ ।

ਰੱਬ ਦੀ ਯਾਦ ਤੋਣ ਬਿਨਾਣ ਵਕਤ ਨੂੰ ਮੌਤ ਕਿਹਾ ਗਿਆ ਹੈ,

ਚੂੰ ਸਾਇਆ ਤੂ ਹਸਤ ਨਦਾਰੇਮ ਹੀਚ ਬਾਕ ।੫੧।੩।

ਜਦ ਤਕ ਸਾਨੂੰ ਤੇਰੀ ਛਤਰ-ਛਾਇਆ ਨਸੀਬ ਹੈ, ਸਾਨਿੂੰ ਕੋਈ ਡਰ ਨਹੀਣ ।

ਤਖ਼ਤੋ ਨਗੀਣ ਗੁਜ਼ਾਸ਼ਤਾ ਸ਼ਾਹਾਣ ਜ਼ ਬਹਿਰੇ ਤੂ ।

ਤੇਰੀ ਖਾਤਰ ਬਾਦਸ਼ਾਹਾਣ ਨੇ ਤਖਤ ਤੇ ਰਾਜ ਛੱਡ ਦਿੱਤੇ,

ਬਿਕੁਸ਼ਾ ਜ਼ਿ ਰੁਖ਼ ਨਕਾਬ ਕਿ ਆਲਮ ਸ਼ੁਦਾ ਹਲਾਕ ।੫੧।੪।

ਮੁਖੜੇ ਤੋਣ ਬੁਰਕਾ ਚੁਕ, ਕਿਉਣਕਿ ਸਾਰਾ ਜਗ ਮਰਿਆ ਪਿਆ ਹੈ ।

ਐ ਖ਼ਾਕਿ ਦਰਗਹਿ ਤੂ ਸ਼ਫ਼ਾ-ਬਖ਼ਸ਼ਿ ਆਲਮ ਅਸਤ ।

ਐ ਕਿ ਤੇਰੀ ਦਰਗਾਹ ਦੀ ਧੂੜ ਸੰਸਾਰ ਨੂੰ ਤੰਦਰੁਸਤੀ ਬਖਸ਼ਨ ਵਾਲੀ ਹੈ,

ਰਹਿਮੇ ਬਿਕੁਨ ਬਹਾਲਿ ਗਰੀਬਾਨਿ ਦਰਦਨਾਕ ।੫੧।੫।

ਤੂੰ ਦਰਦ ਦੇ ਮਾਰੇ ਪਰਦੇਸੀਆਣ ਦੇ ਹਾਲ ਤੇ ਤਰਸ ਕਰ ।

ਦੁਨਿਆ-ਸਤ ਕਾਣ ਖ਼ਰਾਬ ਕੁਨਿ ਹਰ ਦੋ ਆਲਮ ਅਸਤ ।

ਇਹ ਦੁਨੀਆ ਹੀ ਹੈ, ਜੋ ਦੋਹਾਣ ਜਹਾਨਾਣ ਨੂੰ ਬਰਬਾਦ ਕਰ ਦਿੰਦੀ ਹੈ,

ਦਾਰਾ ਬਖ਼ਾਕ ਰਫ਼ਤਾ ਓ ਕਾਰੂੰ ਸ਼ੁਦਾ ਹਲਾਕ ।੫੧।੬।

ਦਾਰਾ ਵੀ ਮਿੱਟੀ ਵਿਚ ਰਲ ਗਿਆ, ਅਤੇ ਕਾਰੂੰ ਵੀ ਮਾਰਿਆ ਗਿਆ ।

ਚਸ਼ਮਮ ਹਮੇਸ਼ਾ ਬੇ ਤੂ ਗੁਹਰ ਬਾਰ ਮੀ ਸ਼ਵਦ ।

ਤੇਰੇ ਬਿਨਾਣ ਮੇਰੀ ਅੱਖ ਹਮੇਸ਼ਾ ਇਉਣ ਮੋਤੀ ਕੇਰਦੀ ਰਹਿੰਦੀ ਹੈ,

ਗੋਯਾ ਮਿਸਾਲਿ ਦਾਨਾ ਕਿ ਅਜ਼ ਖ਼ੋਸ਼ਾ-ਹਾਇ ਤਾਕ ।੫੧।੭।

ਜਿਵੇਣ ਅੰਗੂਰਾਣ ਦੇ ਗੁੱਛਿਆਣ ਵਿੱਚੋਣ ਦਾਨੇ ਡਿਗਦੇ ਰਹਿੰਦੇ ਹਨ ।


Flag Counter