ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 49


ਰਬੂਦ ਮਕਦਮਿ ਵਸਲਸ਼ ਜ਼ਿ ਮਨ ਇਨਾਨਿ ਫ਼ਿਰਾਕ ।

ਉਸ ਦੇ ਮਿਲਾਪ ਦੀ ਆਮਦ ਦੇ ਕਾਰਨ ਮੇਰੇ ਹੱਥੋਣ ਬ੍ਰਿਹਾ ਦੀ ਵਾਗਡੋਰ ਛੁੱਟ ਗਈ,

ਦਿਹੇਮ ਤਾ ਬਕੁਜਾ ਸ਼ਰਹਾ ਦਾਸਤਾਨਿ ਫ਼ਿਰਾਕ ।੪੯।੧।

ਕਿੱਥੋਣ ਕੁ ਤੱਕ ਇਸ ਬ੍ਰਿਹਾ ਦੀ ਵਿਥਿਆ ਸੁਣਾਉਣਦੇ ਰਹੀਏ #

ਨ ਬੂਦ ਗ਼ੈਰਿ ਤੂ ਦਰ ਹਰ ਦੋ ਚਸ਼ਮੇ ਅਬਰੂਏਮ ।

ਤੇਰੇ ਬਿਨਾਣ ਮੇਰੇ ਦੋਹਾਣ ਨੇਤ੍ਰਾਣ ਅਤੇ ਭਰਵੱਟਿਆਣ ਵਿਚ ਹੋਰ ਕੋਈ ਨਹੀਣ ਸੀ,

ਨ ਯਾਫ਼ਤੇਮ ਦਰਾਣ ਜਾ ਦਿਗਰ ਨਿਸ਼ਾਨਿ ਫ਼ਿਰਾਕ ।੪੯।੨।

ਉਨ੍ਹਾਣ ਵਿਚ ਇਸੇ ਲਈ ਹੁਣ ਸਾਨੂੰ ਬਿਰਹਾ ਦਾ ਕੋਈ ਨਿਸ਼ਾਨ ਨਹੀਣ ਲੱਭਦਾ ।

ਹਨੂਜ਼ ਹਿਜਰ ਨਿਆਲੂਦਾ ਬੂਦ ਵਸਲਿ ਤੁਰਾ ।

ਹਾਲੀ ਵਿਛੋੜੇ ਨੇ ਤੇਰੇ ਮਿਲਾਪ ਨੂੰ ਨਹੀਣ ਛੋਹਿਆ,

ਸ਼ਨੀਦਾਇਮ ਸੁਖ਼ਨਿ ਵਸਲ ਅਜ਼ ਜ਼ਬਾਨਿ ਫ਼ਿਰਾਕ ।੪੯।੩।

ਅਸਾਣ ਵਿਛੋੜੇ ਦੀ ਜ਼ਬਾਨੀ ਮਿਲਾਪ ਦੀਆਣ ਗੱਲਾਣ ਸੁਣੀਆਣ ਹਨ ।

ਚੁਨਾਣ ਜ਼ਿ ਹਿਜਰਤ ਆਤਿਸ਼ ਫ਼ਿਤਾਦਾ ਦਰ ਦਿਲਿ ਮਨ ।

ਤੇਰੇ ਵਿਛੋੜੇ ਨਾਲ ਮੇਰੇ ਦਿਲ ਨੂੰ ਅਜਹਿੀ ਅੱਗ ਲੱਗੀ,

ਕਿ ਬਰਕਿ ਨਾਲਾਇ ਮਨ ਸੋਖ਼ਤ ਖ਼ਾਨਿਮਾਨਿ ਫ਼ਿਰਾਕ ।੪੯।੪।

ਕਿ ਮੇਰੇ ਵਾਵੇਲੇ ਦੀ ਬਿਜਲੀ ਨੇ ਵਿਛੋੜੇ ਦਾ ਘਰ ਸਾੜ ਫੂਕ ਦਿੱਤਾ ।

ਚਿ ਕਰਦਾ-ਸਤ ਫ਼ਿਰਾਕਿ ਤੂ ਬਰ ਸਰਿ ਗੋਯਾ ।

ਤੇਰੇ ਵਿਛੋੜੇ ਨੇ ਗੋਯਾ ਦਾ ਕੁਝ ਅਜੀਬ ਜਿਹਾ ਹਾਲ ਕਰ ਦਿੱਤਾ ਹੈ,

ਕਿ ਦਰ ਸ਼ੁਮਾਰ ਨਿਆਇਦ ਮਰਾ ਬਿਆਨਿ ਫ਼ਿਰਾਕ ।੪੯।੫।

ਕਿ ਮੈਣ ਇਸ ਵਿਛੋੜੇ ਦੀ ਦਰਦ ਦੀ ਕਹਾਨੀ ਇੰਨੀ ਵਾਰੀ ਸੁਣਾਈ ਕਿ ਉਸ ਦਾ ਕੋਈ ਹਿਸਾਬ ਹੀ ਨ ਰਿਹਾ ।


Flag Counter