ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 14


ਦਿਲਿ ਮਨ ਦਰ ਫ਼ਿਰਾਕਿ ਯਾਰ ਬਿਸੋਖ਼ਤ ।

ਮੇਰਾ ਦਿਲ ਸੱਜਨ ਦੇ ਬ੍ਰਿਹਾ ਵਿਚ ਸੜ ਗਿਆ,

ਜਾਨਿ ਮਨ ਬਹਿਰਿਆਣ ਨਿਗਾਰ ਬਿਸੋਖ਼ਤ ।੧੪।੧।

ਮੇਰੀ ਜਾਣ ਉਸ ਸੋਹਣੇ ਸਾਈਣ ਲਈ ਸੜ ਮੋਈ ।

ਆਣ ਚੁਨਾਣ ਸੋਖ਼ਤਮ ਅਜ਼ਾਣ ਆਤਿਸ਼ ।

ਉਸ ਅੱਗ ਨਾਲ ਮੈਣ ਅਜਿਹਾ ਸੜਿਆ ਹਾਣ,

ਹਰ ਕਿ ਬਿਸ਼ੁਨੀਦ ਚੂੰ ਚਨਾਰ ਬਸੋਖ਼ਤ ।੧੪।੨।

ਕਿ ਜਿਸ ਕਿਸੇ ਨੇ ਵੀ ਸੁਣਿਆ, ਉਹ ਵੀ ਚਨਾਰ ਵਾਣਗ ਸੜ ਗਿਆ ।

ਮਨ ਨ ਤਿਨਹਾ ਬਿਸੋਖ਼ਤਮ ਅਜ਼ ਇਸ਼ਕ ।

ਮੈਣ ਇਕੱਲਾ ਹੀ ਪ੍ਰੀਤ ਦੀ ਅੱਗ ਵਿਚ ਨਹੀਣ ਸੜਿਆ,

ਹਮਾ ਆਲਮ ਅਜ਼ੀਣ ਸ਼ਰਾਰ ਬਿਸੋਖ਼ਤ ।੧੪।੩।

ਸਗੋਂ ਸਾਰਾ ਜਹਾਨ ਹੀ ਇਸ ਚਿੰਗਾੜੀ ਨਾਲ ਸੜਿਆ ਹੋਇਆ ਹੈ ।

ਸੋਖਤਮ ਦਰ ਫ਼ਿਰਾਕਿ ਆਤਿਸ਼ਿ ਯਾਰ ।

ਸੱਜਨ ਦੇ ਬਿਰਹਾ ਦੀ ਅੱਗ ਵਿਚ ਸੜਨਾ,

ਹਮ ਚੁਨੰੀਣ ਕੀਮੀਆ ਬਕਾਰ ਬਿਸੋਖ਼ਤ ।੧੪।੪।

ਕੀਮੀਆ ਵਾਣਗ ਕਿਸੇ ਸਫਲ ਪਰਯੋਜਨ ਲਈ ਸੜਣਾ ਹੈ ।

ਆਫਰੀਣ ਬਾਦ ਬਰ ਦਿਲਿ ਗੋਯਾ ।

ਗੋਯਾ ਦੇ ਦਿਲ ਨੂੰ ਸ਼ਾਬਾਸ਼,

ਕਿ ਬ-ਉਮੀਦ ਰੂਇ ਯਾਰ ਬਿਸੋਖ਼ਤ ।੧੪।੫।

ਜਿਹੜਾ ਕਿ ਸੱਜਨ ਦੇ ਮੁਖੜੇ ਦੀ ਆਸ ਵਿਚ ਹੀ ਸੜ ਗਿਆ ।


Flag Counter