ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 24


ਤਾ ਲਾਲਿ ਜਾਣ ਫ਼ਜ਼ਾਇ ਤੂ ਗੋਯਾ ਨਮੀ ਸ਼ਵਦ ।

ਜਦ ਤਕ ਤੇਰੇ ਜਾਨ ਵਧਾਉਣ ਵਾਲੇ ਲਾਲ ਹੋਠ ਬੋਲਦੇ ਨਹੀਣ,

ਦਰਮਾਨਿ ਦਰਦਿ ਮਾਸਤ ਕਿ ਪੈਦਾ ਨਮੀ ਸ਼ਵਦ ।੨੪।੧।

ਸਾਡੈ ਦਰਦਾਣ ਦੀ ਦਵਾ ਵੀ ਪੈਦਾ ਨਹੀਣ ਹੋ ਸਕਦੀ ।

ਲਬਿ ਤਿਸ਼ਨਾ ਰਾ ਬਾ-ਆਬਿ ਲਬਤ ਹਸਤ ਆਰਜ਼ੂ ।

ਪਿਆਸੇ ਹੋਠਾਣ ਨੂੰ ਤੇਰੇ ਹੋਠਾਣ ਦੇ ਅੰੰਿਮ੍ਰਤ ਦੀ ਲਾਲਸਾ ਹੈ ।

ਤਸਕੀਨਿ ਮਾ ਜ਼ਿ ਖ਼ਿਜ਼ਰੋ ਮਸੀਹਾ ਨਮੀ ਸ਼ਵਦ ।੨੪।੨।

ਸਾਡੀ ਤਸੱਲੀ ਖ਼ਿਜ਼ਰ ਜਾਣ ਮਸੀਹਾ ਤੋਣ ਭੀ ਨਹੀਣ ਹੋ ਸਕਦੀ ।

ਦਾਰੇਮ ਦਰਦਿ ਦਿਲ ਕਿ ਮਰ ਊ ਰਾ ਇਲਾਜ ਨੀਸਤ ।

ਸਾਨੂੰ ਅਜੇਹਾ ਦਿਲ ਦਾ ਦਰਦ ਲੱਗਾ ਹੋਇਆ ਹੈ, ਕਿ ਜਿਸ ਦਾ ਕੋਈ ਇਲਾਜ ਨਹੀਣ ।

ਤਾ ਜਾਣ ਨਮੀ ਦਿਹੇਮ ਮਦਾਵਾ ਨਮੀ ਸ਼ਵਦ ।੨੪।੩।

ਜਦ ਤਕ ਅਸੀਣ ਜਾਨ ਨਹੀਣ ਦੇ ਦਿੰਦੇ ਆਰਾਮ ਨਹੀਣ ਹੋ ਸਕਦਾ ।

ਗੁਫ਼ਤਮ ਕਿ ਜਾਣ-ਦਿਹੇਮ ਇਵਜ਼ਿ ਯੱਕ ਨਿਗਾਹਿ ਤੂ ।

ਮੈਣ ਆਖਿਆ, ਤੇਰੀ ਇੱਕ ਨਿਗਾਹ ਬਦਲੇ ਅਸੀਣ ਜਾਨ ਹਾਜ਼ਰ ਕਰਦੇ ਹਾਣ,

ਗੁਫ਼ਤਾ ਮਿਆਨਿ ਮਾ ਓ ਤੂ ਸੌਦਾ ਨਮੀ ਸ਼ਵਦ ।੨੪।੪।

ਉਸ ਆਖਿਆ, ਸਾਡੇ ਤੁਹਾਡੇ ਵਿਚਕਾਰ ਇਹ ਸੌਦਾ ਨਹੀਣ ਹੋ ਸਕਦਾ ।

ਅੰਦਰ ਹਵਾਇ ਜ਼ੁਲਫ਼ਿ ਗਿਰਾਹਗੀਰ ਮਹਿਵਸ਼ਾਣ ।

ਚੰਨ ਵਰਗੇ ਸੋਹਣਿਆਣ ਦੀਆਣ ਗੰਢਾਣ ਲੱਗੀਆਣ ਜ਼ੁਲਫ਼ਾਣ ਦੀ ਲਾਲਸਾ ਵਿਚ,

ਮਨ ਵੀ-ਰਵਮ ਗਿਰਹ ਜ਼ਿ ਦਿਲਮ ਵਾ ਨਮੀ ਸ਼ਵਦ ।੨੪।੫।

ਮੈਣ ਜਾਣਦਾ ਤਾਣ ਹਾਣ ਪਰ ਮੇਰੇ ਦਿਲ ਦੀ ਗੰਢ ਤੇਰੇ ਬਿਨਾਣ ਨਹੀਣ ਖੁਲ੍ਹਨੀ ।

ਬਾ ਹਾਸਿਲਿ ਮੁਰਾਦ ਕੁਜਾ ਆਸ਼ਨਾ ਸ਼ਵੇਮ ।

ਜਦ ਤੱਕ ਕਿ ਸਾਡੀ ਅੱਖ ਤੇਰੀ ਯਾਦ ਵਿਚ ਸਾਗਰ ਨਹੀਣ ਬਣ ਜਾਣਦੀ,

ਤਾ ਚਸ਼ਮਿ ਮਾ ਬ-ਯਾਦਿ ਤੂ ਦਰਿਆ ਨਮੀ ਸ਼ਵਦ ।੨੪।੬।

ਅਸੀਣ ਮੁਰਾਦ ਦੀ ਕੰਧੀ ਤੋਣ ਵਾਕਫ ਨਹੀਣ ਹੋ ਸਕਦੇ ।

ਗੋਯਾ ਦਰ ਇੰਤਜ਼ਾਰਿ ਤੂ ਚਸ਼ਮਮ ਸਫ਼ੇਦ ਸ਼ੁਦ ।

ਤੇਰੀ ਉਡੀਕ ਵਿਚ ਮੇਰੀਆਣ ਅੱਖਾਣ ਵੀ ਅੱਨ੍ਹੀਆਣ, ਚਿੱਟੀਆਣ, ਹੋ ਗਈਆਣ ਹਨ,

ਮਨ ਚੂੰ ਕੁਨਮ ਕਿ ਬੇ ਤੂ ਦਿਲਾਸਾ ਨਮੀ ਸ਼ਵਦ ।੨੪।੭।

ਮੈਣ ਕੀ ਕਰਾਣ, ਕਿਉਣਕਿ ਤੇਰੇ ਬਿਨਾਣ ਮੇਰੀ ਢਾਰਸ ਨਹੀਣ ਹੋ ਸਕਦੀ ।


Flag Counter