ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 31


ਮੁਸ਼ਤਿ ਖ਼ਾਕਿ ਦਰਗਹਿ ਊ ਕੀਮੀਆ ਗਰ ਮੀ ਕੁਨਦ ।

ਭਾਵੇਣ ਉਸ ਦੀ ਦਰਗਾਹ ਦੀ ਮੁੱਠੀ ਭਰ ਖ਼ਾਕ ਰਸਾਇਣ ਬਣਾ ਦਿੰਦੀ ਹੈ,

ਹਰ ਗ਼ਦਾ ਰਾ ਬਾਦਸ਼ਾਹਿ ਹਫ਼ਤ-ਕਿਸ਼ਵਰ ਮੀ ਕੁਨਦ ।੩੧।੧।

ਹਰ ਮੰਗਤੇ ਨੂੰ ਸੱਤਾਣ ਵਲਾਇਤਾਣ ਦਾ ਬਾਦਸ਼ਾਹ ਬਣਾ ਦਿੰਦੀ ਹੈ ।

ਖ਼ਾਕਿ ਦਰਗਾਹਿ ਤੂ ਸਦ ਤਾਜ ਅਸਤ ਬਹਿਰਿ ਫ਼ਰਕਿ ਮਨ ।

ਤੇਰੀ ਦਰਗਾਹ ਦੀ ਧੂੜ ਮੇਰੇ ਸਿਰ ਲਈ ਸੌ ਤਾਜਾਣ ਵਰਗੀ ਹੈ,

ਆਸੀਅਮ ਗਰ ਦਿਲ ਹਵਾਏ ਤਾਜੋ ਅਫ਼ਸਰ ਮੂ ਕੁਨਦ ।੩੧।੨।

ਮੈਣ ਗੁਨਾਹਗਾਰ ਹੋਵਾਣਗਾ, ਜੇਕਰ ਮੇਰਾ ਦਿਲ ਫਿਰ ਵੀ ਤਾਜ ਅਤੇ ਤਖਤ ਦੀ ਲਾਲਸਾ ਕਰੇ ।

ਕੀਮੀਆਗਰ ਗਰ ਜ਼ਿ ਮਿਸ ਸਾਜ਼ਦ ਤੀਲਾਇ ਦੂਰ ਨੀਸਤ ।

ਜੇਕਰ ਕੀਮੀਆਗਰ ਤਾਣਬੇ ਤੋਣ ਸੋਨਾ ਬਣਾ ਸਕਦਾ ਹੈ, ਫਿਰ ਇਹ ਅਸੰਭ ਨਹੀਣ,

ਤਾਲਿਬਿ ਹੱਕ ਖ਼ਾਕ ਰਾ ਖ਼ੁਰਸ਼ੀਦਿ ਅਨਵਰ ਮੀ ਕੁਨਦ ।੩੧।੩।

ਕਿ ਰੱਬ ਦਾ ਤਾਲਾਬ ਮਿੱਟੀ ਨੂੰ ਨੂਰ ਭਰਿਆ ਸੂਰਜ ਬਣਾ ਲਵੇ ।

ਸੁਹਬਤਿ ਆਰਫ਼ ਮੁਯੱਸਰ ਗਰ ਸ਼ਵਦ ਈਂ ਅਜਬ ਦਾਂਅ ।

ਜੇਕਰ ਤੈਨੂੰ ਰੱਬ ਮਿਲ ਜਾਵੇ, ਤਾਂ ਤੂੰ ਇਸਨੂੰ ਇੱਕ ਚਮਤਕਾਰ ਸਮਝ,

ਈਂ ਤਨਤ ਰਾ ਤਾਲਬਿ ਹੱਕ ਸ਼ੌਕਿ ਅਕਬਰ ਮੇ ਕੁਨਦ ।੩੧।੪।

ਕਿਉਂਕਿ ਉਸ ਅਕਾਲਪੁਰਖ ਦੀ ਤਲਾਸ਼ ਉਸਦੇ ਪਿਆਰਿਆਂ ਲਈ ਸਭ ਨਾਲੋਂ ਵੱਡਾ ਇਨਾਮ ਹੈ ।

ਸ਼ਿਅਰਿ ਗੋਯਾ ਹਰ ਕਸੇ ਕੂ ਬਿਸ਼ਨਵਦ ਅਜ਼ ਜਾਨੋ ਦਿਲ ।

ਗੋਯਾ ਦੇ ਸ਼ਿਅਰ ਜਿਹੜਾ ਵੀ ਦਿਲ ਜਾਨ ਨਾਲ ਸੁਣਦਾ ਹੈ,

ਕੈ ਦਿਲਸ਼ ਪਰਵਾਏ ਲਾਅਲਿ ਦੁਕਾਨਿ ਗੌਹਰ ਮੀ ਕੁਨਦ ।੩੧।੫।

ਉਸ ਦਾ ਦਿਲ ਫੇਰ ਮੋਤੀਆਣ ਦੀ ਦੁਕਾਨ ਦੇ ਲਾਲਾਣ ਦੀ ਕਦ ਪਰਵਾਹ ਕਰਦਾ ਹੈ ।