ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 59


ਹਰ ਗਾਹ ਨਜ਼ਰ ਬਜਾਨਿਬਿ ਦਿਲਦਾਰ ਮੀ ਕੁਨੇਮ ।

ਜਦ ਵੀ ਅਸੀਣ ਆਪਣੇ ਪਿਆਰੇ ਵਲ ਨਜ਼ਰ ਚੁੱਕ ਕੇ ਵੇਖਦੇ ਹਾਣ,

ਦਰਿਆਇ ਹਰ ਦੋ ਚਸ਼ਮ ਗੁਹਰ-ਬਾਰ ਮੀ ਕੁਨੇਮ ।੫੯।੧।

ਤਾਣ ਮੋਤੀ ਵਰ੍ਹਾਉਣ ਵਾਲੀਆਣ ਦੋਹਾਣ ਅੱਖਾਣ ਦੇ ਦਰਿਆ ਵੱਗ ਉਠਦੇ ਹਨ ।

ਹਰ ਜਾ ਕਿ ਦੀਦਾਏਮ ਰੁਖ਼ਿ ਯਾਰ ਦੀਦਾਏਮ ।

ਜਿੱਥੇ ਵੀ ਮੈਣ ਦੇਖਿਆ ਹੈ, ਆਪਣੇ ਸੱਜਨ ਦਾ ਮੁਖੜਾ ਹੀ ਦੇਖਿਆ ਹੈ,

ਮਾ ਕੈ ਨਜ਼ਰ ਬਜਾਨਿਬਿ ਅਗ਼ਯਾਰ ਮੀ ਕੁਨੇਮ ।੫੯।੨।

ਮੈਣ ਕਦੋਣ ਰੱਬ ਤੋਣ ਇਲਾਵਾ ਕਿਸੇ ਪਰਾਏ ਨੂੰ ਦੇਖਿਆ ਹੈ #

ਜ਼ਾਹਿਦ ਮਰਾ ਜ਼ਿ ਦੀਦਾਨਿ ਖ਼ੂਬਾਣ ਮਨਆ ਮਕੁਨ ।

ਹੇ ਭਜਨੀਕ ਮਹਾਤਮਾ # ਮੈਨੂੰ ਸੋਹਣਿਆਣ ਨੂੰ ਵੇਖਣ ਤੋਣ ਨ ਰੋਕ,

ਮਾ ਖ਼ੁਦ ਨਜ਼ਰ ਬਸੂਇ ਰੁਖ਼ਿ ਯਾਰ ਮੀ ਕੁਨੇਮ ।੫੯।੩।

ਮੈਣ ਤਾਣ ਆਪਣੇ ਅਸਲੀ ਪਿਅਰੇ ਸੱਜਨ ਤੋਣ ਸਿਵਾ ਹੋਰ ਕਿਸੇ ਵੱਲ ਅੱਖ ਚੁਕ ਕੇ ਵੀ ਨਹੀਣ ਵੇਖਦਾ।

ਮਾ ਜੁਜ਼ ਹਦੀਸਿ ਰੂਇ ਤੂ ਕੂਤੇ ਨਾ ਖ਼ੁਰਦਾਏਮ ।

ਮੈਣ ਤੇਰੇ ਮੁਖੜੇ ਦੀ ਕਥਾ ਤੋਣ ਛੁੱਟ ਹੋਰ ਕੋਈ ਖੁਰਾਕ ਨਹੀਣ ਖਾਧੀ,

ਦਰ ਰਾਹਿ ਇਸ਼ਕ ਈਣ ਹਮਾ ਤਕਰਾਰ ਮੀ ਕੁਨੇਮ ।੫੯।੪।

ਪ੍ਰੇਮ ਦੇ ਰਾਹ ਉੱਤੇ ਮੈਣ ਇਸੇ ਗੱਲ ਨੂੰ ਬਾਰ ਬਾਰ ਦੁਹਰਾਣਦਾ ਹਾਣ ।

ਗੋਯਾ ਜ਼ਿ ਚਸ਼ਮਿ ਯਾਰ ਕਿ ਮਖ਼ਮੂਰ ਗਸ਼ਤਾਏਮ ।

ਗੌਯਾ, ਮੈਣ ਤਾਣ ਪਿਆਰੇ ਦੀ ਨਸ਼ੀਲੀ ਤਕਣੀ ਨਾਲ ਹੀ ਮਸਤ ਹੋ ਗਿਆ ਹਾਣ,

ਕੈ ਖ਼ਾਹਸ਼ਿ ਸ਼ਰਾਬਿ ਪੁਰ ਅਸਰਾਰ ਮੀ ਕੁਨੇਮ ।੫੯।੫।

ਮੈਨੂੰ ਭਲਾ ਫਿਰ ਭੇਤ ਭਰੀ ਸ਼ਰਾਬ ਦੀ ਚਾਹ ਕਿਉਣ ਰਹੇ#


Flag Counter