ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 36


ਜ਼ ਫ਼ੈਜ਼ਿ ਮਕਦਮਤ ਐ ਅਬਰੂਇ ਫ਼ਸਲਿ ਬਹਾਰ ।

ਐ ਬਹਾਰ ਦੀ ਫਸਲ ਦੇ ਭਰਵੱਟਿਓ # ਤੁਹਾਡੀ ਆਮਦ ਦੀ ਕਿਰਪਾ ਸਦਕਾ,

ਜਹਾਣ ਚੂ ਬਾਗ਼ਿ ਇਰਮ ਪੁਰ ਸ਼ੁਦਸਤ ਅਜ਼ ਗ਼ੁਲਜ਼ਾਰ ।੩੬।੧।

ਸਾਰਾ ਜਹਾਨ ਗ਼ੁਲਜ਼ਾਰਾਣ ਨਾਲ ਬਹਿਸ਼ਤ ਦੇ ਬਾਗ ਦੀ ਤਰ੍ਹਾਣ ਭਰ ਗਿਆ ਹੈ ।

ਤਬੱਸਮਿ ਤੂ ਜਹਾਣ ਰਾ ਹੱਯਾਤ ਮੀ ਬਖ਼ਸ਼ਦ ।

ਤੇਰੀ ਮੁਸਕਾਨ ਜਹਾਨ ਨੂੰ ਜ਼ਿੰਦਗੀ ਬਖਸ਼ਦੀ ਹੈ,

ਕਰਾਰ ਦੀਦਾਇ ਸਾਹਿਬ-ਦਿਲਾਣ ਪੁਰ-ਇਸਰਾਰ ।੩੬।੨।

ਅਤੇ ਇਹ ਰਹੱਸਮਈ ਸੂਫੀਆਣ ਦੀਆਣ ਅੱਖਾਣ ਲਈ ਇੱਕ ਚੈਨ ਤੇ ਕਰਾਰ ਹੈ ।

ਬਗ਼ੈਰ ਇਸ਼ਕਿ ਖ਼ੁਦਾ ਹੀਚ ਇਸ਼ਕ ਕਾਇਮ ਨੀਸਤ ।

ਰੱਬ ਦੇ ਪਿਆਰ ਤੋਣ ਬਿਨਾਣ ਹੋਰ ਕੋਈ ਪਿਆਰ ਪੱਕਾ ਨਹੀਣ,

ਬਗ਼ੈਰ ਆਸ਼ਿਕਿ ਮੌਲਾ ਹਮਾ ਫ਼ਨਾਹ ਪਿੰਦਾਰ ।੩੬।੩।

ਬਿਨਾਣ ਰੱਬ ਦੇ ਪਿਆਰਿਆਣ ਦੇ ਤੂੰ ਸਭ ਕੁਝ ਨਾਸਵਾਨ ਸਮਝ ।

ਬਹਰ ਤਰਫ਼ ਕਿ ਨਿਗਾਹੇ ਕੁਨੀ ਰਵਾਣ ਬਖ਼ਸ਼ੀ ।

ਜਿਧਰ ਵੀ ਤੂੰ ਦੇਖਦਾ ਹੈਣ, ਤੂੰ ਨਵੀਣ ਰੂਹ ਬਖ਼ਸ਼ ਦਿੰਦਾ ਹੈਣ,

ਨਿਗਾਹਿ ਤੁਸਤ ਕਿ ਦਰ ਹਰ ਤਰਫ਼ ਬਵਦ ਜਾਣਬਾਰ ।੩੬।੪।

ਇਹ ਤੇਰੀ ਨਿਗਾਹ ਹੀ ਹੈ, ਜਿਹੜੀ ਹਰ ਪਾਸੇ ਜਾਨਾਣ ਦੀ ਬਰਖਾ ਕਰਦੀ ਹੈ ।

ਖ਼ੁਦਾ ਕਿ ਦਰ ਹਮਾ ਹਾਲਸਤ ਹਾਜ਼ਰੋ ਨਾਜ਼ਿਰ ।

ਰੱਬ ਤਾਣ ਹਰ ਨਾਲ, ਹਰ ਥਾਣ, ਸਦਾ ਹਾਜ਼ਰ ਨਾਜ਼ਰ ਹੈ,

ਕੁਜਾਸਤ ਦੀਦਾ ਕਿ ਬੀਨਦ ਬਹਰ ਤਰਫ਼ ਦੀਦਾਰ ।੩੬।੫।

ਪਰੰਤੂ ਅਜਿਹੀ ਅੱਖ ਕਿੱਥੇ ਹੈ ਜਿਹੜੀ ਹਰ ਪਾਸੇ ਹੀ ਉਸ ਦਾ ਦੀਦਾਰ ਦੇਖ ਸਕੇ ।

ਬਗ਼ੈਰ ਆਰਫ਼ਿ ਮੌਲਾ ਕਸੇ ਨਜਾਤ ਨ-ਯਾਫ਼ਤ ।

ਬਿਨਾਣ ਰੱਬ ਦੇ ਜਾਨਣ ਵਾਲਿਆਣ ਤੋਣ ਕਿਸੇ ਹੋਰ ਨੂੰ ਮੁਕਤੀ ਨਹੀਣ ਮਿਲੀ ।

ਅਜ਼ਲ ਜ਼ਮੀਨੋ ਜ਼ਮਾਂ ਰਾ ਗ੍ਰਿਫ਼ਤਾ ਦਰ ਮਿਨਕਾਰ ।੩੬।੬।

ਮੌਤ ਨੇ ਤਾਣ ਧਰਤੀ ਅਤੇ ਸਮੇਣ ਨੂੰ ਆਪਣੀ ਚੁੰਜ ਵਿਚ ਫੜ ਰਖਿਆ ਹੈ ।

ਹਮੇਸ਼ਾ ਜ਼ਿੰਦਾ ਬਵਦ ਬੰਦਾਇ ਖ਼ੁਦਾ ਗੋਯਾ ।

ਐ ਗੋਯਾ # ਰੱਬ ਦਾ ਬੰਦਾ ਅਮਰ ਹੋ ਜਾਣਦਾ ਹੈ,

ਕਿ ਗ਼ੈਰ ਬੰਦਗੀਅਸ਼ ਨੀਸਤ ਦਰ ਅਹਾਣ ਆਸਾਰ ।੩੬।੭।

ਕਿਉਣ ਜੋ ਉਸਦੀ ਬੰਦਗੀ ਤੋਣ ਬਿਨਾਣ ਜਹਾਨ ਵਿਚ ਹੋਰ ਕਿਸੇ ਦਾ ਨਿਸ਼ਾਨ ਨਹੀਣ ।


Flag Counter