ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 65


ਫੁਟਕਲ ਬੈਂਤ ।

ਮਬਰ ਐ ਬਾਦ ਖ਼ਾਕਮ ਅਜ਼ ਦਰਿ ਦੂਸਤ ।

ਐ ਹਵਾ # ਮੇਰੀ ਮਿੱਟੀ ਸੱਜਨ ਦੇ ਦਰਵਾਜ਼ੇ ਤੋਣ ਨ ਉੜਾਈਣ,

ਦੁਸ਼ਮਨਮ ਸਰਜ਼ਨਸ਼ ਕੁਨਦ ਕਿ ਹਰ ਜਾਈਸਤ ।੧।

ਨਹੀਣ ਤਾਣ ਵੈਰੀ ਭੰਡੀ ਕਰੇਗਾ, ਕਿ ਇਹ ਤਾਣ ਹਰ ਥਾਈਣ ਹੈ ।

ਨੀਸਤ ਗ਼ੈਰ ਅਜ਼ ਆਣ ਸਨਮ ਦਰ ਪਰਦਾਇ ਦੈਰੋ ਹਰਮ ।

ਉਸ ਪਿਆਰੇ ਤੋਣ ਬਿਨਾਣ ਕਾਅਬੇ ਅਤੇ ਬੁਤਖ਼ਾਨੇ ਵਿਚ ਹੋਰ ਕੋਈ ਨਹੀਣ ਹੈ,

ਕੈ ਬਵਦ ਆਤਿਸ਼ਿ ਦੋ ਰੰਗ ਅਜ਼ ਇਖ਼ਤਲਾਫ਼ਿ ਸੰਗ ਹਾ ।੨।

ਪੱਥਰਾਣ ਦੇ ਭੇਤ ਕਾਰਣ ਅੱਗ ਦੋ ਰੰਗੀ ਕਿਵੇਣ ਹੋ ਸਕਦੀ ਹੈ #

ਆਸਮਾਣ ਸਿਜਦਾ ਕੁਨਦ ਪੇਸ਼ਿ ਜ਼ਮੀਣ ਕਿ ਬਰ ਊ ।

ਆਸਮਾਨ ਧਰਤੀ ਦੇ ਸਾਹਮਣੇ ਇਸ ਲਈ ਮੱਥਾ ਟੇਕਦਾ ਹੈ,

ਯੱਕ ਦੋ ਨਫ਼ਸ ਅਜ਼ ਪੈਏ ਜ਼ਿਕਰਿ ਖ਼ੁਦਾ ਬਿਨਸ਼ੀਨੰਦ ।੩।

ਕਿ ਰੱਬ ਦੇ ਭਗਤ ਇਸ ਉਪਰ ਇਕ ਦੋ ਪਲ ਲਈ ਰੱਬ ਦੇ ਸਿਮਰਨ ਲਈ ਬੈਠਦੇ ਹਨ ।

ਬਜ਼ੇਰਿ ਸਾਇਆਇ ਤੂਬਾ ਮੁਰਾਦ ਹਾ ਯਾਬੀ ।

ਕਲਪ ਬ੍ਰਿਛ ਦੀ ਛਾਵੇਣ ਤਾਣ ਤੈਨੂੰ ਦਿਲ ਦੀਆਣ ਮੁਰਾਦਾਣ ਮਿਲਦੀਆਣ ਹਨ,

ਬਜ਼ੇਰ ਸਾਇਆ ਮਰਦਾਨਿ ਹੱਕ ਖ਼ੁਦਾ ਯਾਬੀ ।੪।

ਪਰ ਰੱਬ ਦੇ ਬੰਦਿਆਣ ਦੀ ਛਾਣ ਹੇਠ ਤੂੰ ਰੱਬ ਨੂੰ ਪਰਾਪਤ ਕਰ ਲਵੇਣਗਾ ।


Flag Counter