ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 27


ਹਜ਼ਾਰ ਤਖ਼ਤਿ ਮੁਰੱਸਾ ਫ਼ਤਾਦਾ ਦਰ ਰਹਿ ਅੰਦ ।

ਹਜ਼ਾਰਾਣ ਜੜਾਊ ਤਖਤ ਤੇਰੇ ਰਾਹ ਵਿਚ ਪਏ ਹਨ ।

ਕਲੰਦਰਾਨਿ ਤੂ ਤਾਜੋ ਨਗੀਂ ਨਮੀ ਖ਼ਾਹੰਦ ।੨੭।੧।

ਤੇਰੇ ਮਸਤਾਨਿਆਣ ਨੂੰ ਤਾਜ ਅਤੇ ਨਗੀਨਿਆਣ ਦੀ ਚਾਹ ਨਹੀਣ ।

ਫ਼ਨਾਹ ਪਜ਼ੀਰ ਬਵਦ ਹਰ ਚਿ ਹਸਤ ਦਰ ਆਲਮ ।

ਦੁਨੀਆ ਵਿਚ ਹਰ ਚੀਜ਼ ਫ਼ਨਾਹ ਹੋ ਜਾਣ ਵਾਲੀ ਹੈ ।

ਨਹਿ ਆਸ਼ਕਾਣ ਕਿ ਅਜ਼ ਅਸਰਾਰਿ ਇਸ਼ਕ ਆਗਾਹ ਅੰਦ ।੨੭।੨।

ਪਰ ਆਸ਼ਕ ਫ਼ਨਾਹ ਹੋਨ ਵਾਲੇ ਨਹੀਣ, ਕਿਉਣਕਿ ਉਹ ਪ੍ਰੀਤ ਦੇ ਭੇਤਾਣ ਨੂੰ ਜਾਣਦੇ ਹਨ ।

ਤਮਾਮ ਚਸ਼ਮ ਤਵਾਣ ਸ਼ੁਦ ਪੈਇ ਨੱਜ਼ਰਾਇ ਊ ।

ਸਾਰੀਆਣ ਅੱਖਾਣ ਉਸ ਦੇ ਦਰਸ਼ਨਾਣ ਲਈ ਤੀਬਰ ਹੋ ਗਈਆਣ,

ਹਜ਼ਾਰ ਸੀਨਾ ਬਿ ਸੌਦਾਇ ਹਿਜਰ ਮੀਕਾਹੰਦ ।੨੭।੩।

ਹਜ਼ਾਰਾਣ ਚਿਤ ਉਸ ਦੇ ਬ੍ਰਿਹਾ ਦੇ ਫ਼ਿਕਰ ਵਿਚ ਨਿਘਰਦੇ ਜਾਣਦੇ ਹਨ ।

ਤਮਾਮ ਦੌਲਤਿ ਦੁਨੀਆ ਬ-ਯੱਕ ਨਿਗਾਹ ਬਖ਼ਸ਼ੰਦ ।

ਯਕੀਨ ਰੱਖ # ਕਿ ਉਸਦੇ ਮੰਗਤੇ ਪਾਤਸ਼ਾਹਾਣ ਦੇ ਪਾਤਸ਼ਾਹ ਹਨ ।

ਯਕੀਣ ਬਿਦਾਣ ਕਿ ਗਦਾਯਾਨਿ ਊ ਸ਼ਹਿਨਸ਼ਾਹ ਅੰਦ ।੨੭।੪।

ਕਿਉਣਕਿ ਜੋ ਸਾਰੀ ਦੁਨੀਆ ਦੀ ਦੌਲਤ ਉਹ ਇੱਕੋ ਨਜ਼ਰ ਨਾਲ ਬਖ਼ਸ਼ ਦਿੰਦੇ ਹਨ ।

ਹਮੇਸ਼ਾ ਸੁਹਬਤਿ ਮਰਦਾਨਿ ਹੱਕ ਤਲਬ ਗੋਯਾ ।

ਐ ਗੋਯਾ # ਹਮੇਸ਼ਾ ਰੱਬ ਦੇ ਪਿਆਰਿਆਣ ਦੀ ਸੰਗਤ ਦੀ ਭਾਲ ਕਰ,

ਕਿ ਤਾਲਬਾਨਿ ਖ਼ੁਦਾ ਵਾਸਲਾਨਿ ਅੱਲਾਹ ਅੰਦ ।੨੭।੫।

ਕਿਉਣ ਜੋ ਰੱਬ ਦੇ ਢੂੰਡਾਊ ਰੱਬ ਨਾਲ ਜੁੜੇ ਹੁੰਦੇ ਹਨ ।


Flag Counter