ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 18


ਮੀ-ਬੁਰਦ ਦੀਨੋ ਦਿਲਮ ਈਣ ਚਸ਼ਮਿ ਸ਼ੋਖ਼ ।

ਇਹ ਸ਼ੋਖ ਅੱਖ ਮੇਰਾ ਦੀਨ ਅਤੇ ਦਿਲ ਲੈ ਜਾਣਦੀ ਹੈ,

ਮੀ-ਕਸ਼ਦ ਅਜ਼ ਚਾਹਿ ਗ਼ਮ ਈਣ ਚਸ਼ਮਿ ਸ਼ੋਖ਼ ।੧੮।੧।

ਇਹ ਸ਼ੋਖ ਅੱਖ ਮੈਨੂੰ ਗਮਾਣ ॥ਚੋਣ ਬਾਹਰ ਕੱਢਦੀ ਹੈ ।

ਕਾਕਲਿ ਉ ਫ਼ਿਤਨਾ ਜ਼ਨਿ ਆਲਮ ਅਸਤ ।

ਉਸਦੀ ਲਿੱਟ ਦੁਨੀਆ ਵਿਚ ਆਫਤ ਮਚਾ ਦਿੰਦੀ ਹੈ,

ਰੌਣਕ ਅਫ਼ਜ਼ਾਇ ਜਹਾਣ ਈਣ ਚਸ਼ਮਿ ਸ਼ੋਖ ।੧੮।੨।

ਅਤੇ ਇਕ ਸ਼ੋਖ ਅੱਖ ਦੁਨੀਆ ਨੂੰ ਰੌਣਕਾਣ ਬਖਸ਼ਦੀ ਹੈ ।

ਖ਼ਾਕਿ ਪਾਇ ਦੋਸਤੀਏ ਦਿਲ ਬੁਵਦ ।

ਦਿਲ ਸੱਜਨ ਦੇ ਚਰਨਾਣ ਦੀ ਧੂੜ ਹੋ ਜਾਵੇ ,

ਹਾਦੀਏ ਰਾਹਿ ਖ਼ੁਦਾ ਈਣ ਚਸ਼ਮਿ ਸ਼ੋਖ਼ ।੧੮।੩।

ਅਤੇ ਇਹ ਸ਼ੋਖ ਅੱਖ ਰੱਬ ਦਾ ਰਾਹ ਦੱਸਣ ਵਾਲੀ ਹੋ ਜਾਵੇ ।

ਕੈ ਕੁਨਦ ਊ ਸੂਇ ਗੁਲਿ ਨਰਗਸ ਨਿਗਾਹ ।

ਜਿਸ ਨੇ ਉਸ ਸ਼ੋਖ ਅੱਖ ਦਾ ਸੁਆਦ ਇਕ ਵਾਰੀ ਚੱਖ ਲਿਆ,

ਹਰ ਕਿ ਦੀਦਾ ਲੱਜ਼ਤਿ ਆਣ ਚਸ਼ਮ ਸ਼ੋਖ਼ ।੧੮।੪।

ਉਹ ਨਰਗਸ ਦੇ ਫੁਲ ਵਲ ਅੱਖ ਚੁੱਕ ਕੇ ਕਦ ਵੇਖਦਾ ਹੈ ।

ਹਰ ਕਿ ਰਾ ਗੋਯਾ ਗ਼ੁਬਾਰਿ ਦਿਲ ਨਿਸ਼ਸਤ ।

ਜਿਸ ਕਿਸੇ ਨੇ ਉਸ ਸ਼ੋਖ਼ ਅੱਖ ਨੂੰ ਇੱਕ ਨਜ਼ਰੇ ਵੀ ਦੇਖ ਲਿਆ,

ਆਣ ਕਿ ਦੀਦਾ ਯਕ ਨਿਗਾਹ ਆਣ ਚਸ਼ਮਿ ਸ਼ੋਖ ।੧੮।੫।

ਉਸ ਡੇ ਦਿਲ ਦਾ ਭਰਮ ਦੂਰ ਹੋ ਗਿਆ ।


Flag Counter