ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 52


ਐ ਕਮਾਲਿ ਤੋ ਕਮਾਲਸਤੋ ਕਮਾਲਸਤੋ ਕਮਾਲ ।

ਤੇਰਾ ਕਮਾਲ ਕਮਾਲਾਂ ਦਾ ਕਮਾਲ ਹੈ,

ਐ ਜਮਾਲਿ ਤੋ ਅਸ ਜਮਾਲਸਤੋ ਜਮਾਲਸਤੋ ਜਮਾਲ ।੫੨।੧।

ਤੇਰਾ ਹੁਸਣ ਹੁਸਣ ਦੀ ਰਾਣੀ ਹੈ, ਤੂੰ ਹੁਸਣਾਂ ਨਾਲੋਂ ਵੀ ਹੁਸਣ ਹੈਂ ।

ਆੈ ਕਿ: ਨਜ਼ਦੀਕੀ ਤੋ ਅਜ਼ ਸ਼ਾਹ ਰੱਗ ਵ ਆਲਮ ਹੈਰਾਂ ।

ਤੇਰਾ ਗੁੱਸਾ ਮੇਰੀ ਸ਼ਾਹ ਰੱਗ ਦੇ ਬਿਲਕੁਲ ਨੇੜੇ ਹੈ, ਅਤੇ ਡਾਕਟਰ ਆਪ ਬਹੁਤ ਹੈਰਾਨ ਹੈ,

ਯਾਰਿ ਮਾ ਈਂ ਚਿਆਂ ਖ਼ਿਆਲਸਤੋ ਖ਼ਿਆਲਸਤੋ ਖ਼ਿਆਲ ।੫੨।੨।

ਫਿਰ ਵੀ ਅਸੀ ਆਪਣੇ ਆਪ ਨੂੰ ਕਿਨੰਾਂ ਖਿਆਲਾਂ ਨਾਲ ਪਾਲਦੇ ਪੋਸਦੇ ਹਾਂ, ਅਸੀ ਕਿਹੜੇ ਵਿਚਾਰਾਂ ਨੂੰ ਸਵਾਰਦੇ ਹਾਂ #

ਮਨ ਨਦਾਨਮ ਕਿ ਕੁਦਾਮਮ ਕਿ ਕੁਦਾਮਮ ਕਿ ਕੁਦਾਮਮ ।

ਮੈਂ ਨਹੀਣ ਜਾਣਦਾ, ਕਿ ਮੈਣ ਕੌਣ ਹਾਣ, ਮੈਣ ਕੌਣ ਹਾਣ,

ਬੰਦਾਇ-ਊ ਏਮ ਵਾਊ ਹਾਫ਼ਿਜ਼ਿ ਮਨ ਦਰ ਰਮਾ ਹਾਲ ।੫੨।੩।

ਅਸੀਣ ਉਸ ਰੱਬ ਦੇ ਬੰਦੇ ਹਾਣ, ਅਤੇ ਉਹ ਹੀ ਹਰ ਥਾਣ ਮੇਰਾ ਰਾਖਾ ਹੈ ।

ਦਿਲਿ ਮਨ ਫ਼ਾਰਗ਼ ਵ ਦਰ ਕੂਏ ਤੋ ਪਰਵਾਜ਼ ਕੁਨਦ ।

ਮੇਰਾ ਦਿਲ ਆਪਣੇ ਸਾਰੇ ਰਿਸ਼ਤੇ ਤੋੜ ਕੇ ਤੇਰੀ ਗਲੀ ਵਲ ਉਡ ਰਿਹਾ ਹੈ,

ਗਰ ਜ਼ਿ ਰਾਹਿ ਕਰਮਿ ਖ਼ੇਸ਼ ਬ-ਬਖ਼ਸ਼ੀ ਪਰੋ ਬਾਲ ।੫੨।੪।

ਤੇਰੀ ਬਖਸ਼ਿਸ਼ ਮੇਰੇ ਪਰਾਂ ਨੂੰ ਫੈਲਾ ਕੇ ਮੈਨੂੰ ਉਡਨ ਸ਼ਕਤੀ ਦਿੰਦੀ ਹੈ ।

ਸਾਹਿਬਿ ਹਾਲ ਬਜੁਜ਼ ਹਰਫ਼ਿ ਖ਼ੁਦਾ ਦਮ ਨ-ਜ਼ਨਦ ।

ਰੱਬ ਦੇ ਮਹਿਰਮ ਸਿਵਾਇ ਰੱਬ ਦੇ ਨਾਮ ਦੇ ਹੋਰ ਕੋਈ ਸ਼ਬਦ ਮੂਹੋਣ ਨਹੀਣ ਕਢਦੇ,

ਗ਼ੈਰਿ ਜ਼ਿਕਰਸ਼ ਹਮਾ ਆਵਾਜ਼ ਬਵਦ ਕੀਲੋ ਮਕਾਲ ।੫੨।੫।

ਉਸ ਦੇ ਸਿਰਨ ਤੋਣ ਬਿਨਾਣ ਹੋਰ ਸਭ ਕੁਝ ਫਜ਼ੂਲ ਵਾਦ-ਵਿਵਾਦ ਹੈ ।

ਮੁਰਸ਼ਦਿ ਕਾਮਿਲਿ ਮਾ ਬੰਦਗੀਅਤ ਫ਼ਰਮਾਇਦਾ ।

ਸਾਡੇ ਪੂਰੇ ਸਤਿਗੁਰੂ ਬੰਦਗੀ ਕਰਣ ਵਾਸਤੇ ਹੁਕਮ ਦਿੰਦੇ ਹਨ,

ਐ ਜ਼ਹੇ ਕਾਲ ਮੁਬਾਰਿਕ ਕਿ ਕੁਨਦ ਸਾਹਿਬਿ ਹਾਲ ।੫੨।੬।

ਵਾਹ# ਕਿਤਨਾ ਮੁਬਾਰਕ ਹੈ ਉਹ ਬੋਲ ਜੋ ਉਸ ਵਾਹਿਗੁਰੂ ਦਾ ਮਹਿਰਮ ਬਣਾਣਦਾ ਹੈ ।

ਹਰ ਕਿ: ਗੋਇਦ ਤੌ ਚਿ: ਬਾਸ਼ੀ ਵ ਚਿ: ਗੋਇਦ ਜੁਜ਼ਿ ਤੋ ।

ਹਰ ਕੋਈ ਗੋਏ ਨੂੰ ਪੁਛਦਾ ਹੈ, ਤੂੰ ਕੌਣ ਹੈਂ, ਤੈਨੂੰ ਕਿਸ ਨਾਮ ਨਾਲ ਬੁਲਾਇਆ ਜਾਵੇ#

ਗਸ਼ਤ ਹੈਰਾਂ ਹਮਾ ਆਲਮ ਹਮਾ ਦਰ ਐਨਿ ਜਮਾਲ ।੫੨।੭।

ਸਾਰੀ ਦੁਨੀਆ ਇਸ ਘੁੰਮਣ ਘੇਰੀ ਦੇ ਚੱਕਰ ਵਿਚ ਹੈ, ਹਰ ਇੱਕ ਤੇਰੀ ਸ਼ੋਭਾ ਦੀ ਭਾਲ ਵਿਚ ਹੈ ।


Flag Counter