ਜੇਕਰ ਤੂੰ ਚੌਧਵੀਣ ਦਾ ਚੰਨ ਮੁਖੜਾ ਦਿਖਾ ਦੇਵੇਣ ਤਾਣ ਕੀ ਹਰਜ ਹੈ#
ਜੇਕਰ, ਮੇਰੇ ਚੰਨਾ # ਅੱਜ ਰਾਤ ਮੁਖ ਦਿਖਾ ਦੇਵੇਣ, ਤਾਣ ਭਲਾ ਕੀ ਹਰਜ ਹੋਵੇਗਾ ।
ਇਹ ਸਾਰਾ ਜਹਾਨ ਤੇਰੀ ਜ਼ੁਲਫ਼ ਦਾ ਕੈਦੀ ਹੈ ।
ਇਕ ਛਿਨ ਲਈ ਜੇਕਰ ਤੂੰ ਇਸ ਦੀ ਗੰਢ ਖੋਲ੍ਹ ਦੇਵੇਣ ਤਾਣ ਕੀ ਹਰਜ ਹੈ #
ਸਾਰੀ ਦੁਨੀਆ ਤੇਰੇ ਬਿਨਾਣ ਅੰਨ੍ਹੇਰੀ ਹੋ ਗਈ ਹੈ,
ਸੂਰਜ ਵਾਣਗ ਜੇਕਰ ਨਿਕਲ ਆਵੇਣ ਤਾਣ ਕੀ ਹਰਜ ਹੈ #
ਇੱਕ ਛਿਨ ਲਈ ਆ ਜਾ, ਅਤੇ ਮੇਰੀਆਣ ਵਿਚ ਆਕੇ ਬਹਿ ਜਾ ।
ਹੇ ਦਿਲ ਲੈ ਜਾਨ ਵਾਲੇ # ਜੇਕਰ ਤੂੰ ਅੱਖਾਣ ਵਿਚ ਬਹਿ ਜਾਵੇਣ ਤਾਣ ਕੀ ਹਰਜ ਹੈ ।
ਇਸ ਤੇਰੇ ਕਾਲੇ ਤਿਲ (ਦੇ ਬੁੱਤ) ਨੂੰ, ਜਿਹੜਾ ਤੇਰੇ ਮੁਖੜੇ ਦਾ ਸ਼ੁਦਾਈ ਹੈ,
ਜੇਕਰ ਤੂੰ ਕੁਲ ਖੁਦਾਈ ਦੇ ਬਦਲੇ ਵੇਚ ਦੇਵੇਣ, ਤਾਣ ਕੀ ਹਰਜ ਹੈ #
ਤੂੰ ਮੇਰੀਆਣ ਅੱਖਾਣ ਵਿਚ ਪਿਆ ਵਸਦਾ ਹੈਣ, ਫਿਰ ਮੈਣ ਕਿਸ ਨੂੰ ਢੂੰਡ ਰਿਹਾ ਹਾਣ,
ਅਦਿਖ ਦੇ ਪਰਦੇ ਵਿੱਚੋਣ ਜੇਕਰ ਆਪਣਾ ਮੁਖੜਾ ਵਿਖਾ ਦੇਵੇਣ, ਤਾਣ ਕੀ ਹਰਜ ਹੈ #
ਗੋਯਾ, ਹਰ ਪਾਸ ਤੇਰੀ ਸੂਹ ਲੱਭ ਰਿਹਾ ਹੈ ।
ਜੇਕਰ ਰਾਹ ਭੁੱਲੇ ਨੂੰ ਰਾਹ ਵਿਖਾ ਦੇਵੇਂ ਤਾਂ ਕੀ ਹਰਜ ਹੈ #