ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 11


ਦਿਲ ਅਗਰ ਦਰ ਹਲਕਾਇ ਜ਼ੁਲਫ਼ਿ ਦੋ ਤਾ ਖ਼ਾਹਦ ਗੁਜ਼ਸ਼ਤ ।

ਜੇਕਰ ਮੇਰਾ ਦਿਲ ਉਸ ਦੀ ਦੋਹਰੀ ਜ਼ੁਲਫ ਦੇ ਫੰਧੇ ਵਿੱਚੋਣ ਲੰਘ ਜਾਵੇਗਾ,

ਅਜ਼ ਖ਼ੁਤਨ ਵਜ਼ ਚੀਨੋ ਮਾਚੀਨੋ ਖ਼ਤਾ ਖ਼ਾਹਦ ਗੁਜ਼ਸ਼ਤ ।੧੧।੧।

ਤਾਣ ਮੈਣ ਸਮਝਾਣਗਾ, ਉਹ ਖੁਤਨ, ਚੀਨ, ਮਾਚੀਨ ਅਤੇ ਖਤਾਈ ਦੇਸ਼ਾਣ ॥ਚੋਣ ਲੰਘ ਜਾਵੇਗਾ ।

ਬਾਦਸ਼ਾਹੀ ਬਰ ਦੋ ਆਲਮ ਯੱਕ ਨਿਗਾਹਿ ਰੂਇ ਤੂ ।

ਤੇਰੇ ਮੁਖੜੇ ਦੀ ਇਕ ਨਜ਼ਰ ਦੋ ਜਹਾਨਾਣ ਦੀ ਬਾਦਸ਼ਲਹੀ ਹੈ,

ਸਾਇਆਇ ਜ਼ੁਲਫਿ ਤੂ ਅਜ਼ ਬਾਲਿ ਹੁਮਾ ਖਾਹਦ ਗੁਜ਼ਸ਼ਤ ।੧੧।੨।

ਤੇਰੀ ਜ਼ੁਲਫ਼ ਦਾ ਸਾਯਾ ਹੁਮਾ ਦੇ ਪਰ੍ਹਾਣ ਤੋਣ ਵੀ ਪਰ੍ਹਾਣ ਲੰਘ ਜਾਵੇਗਾ ।

ਈਣ ਬਸਾਤਿ ਉਮਰ ਰਾ ਦਰਯਾਬ ਕੀਣ ਬਾਦਿ ਸਬਾ ।

ਉਮਰ ਦੀ ਇਸ ਵਿਸ਼ਾਲ ਧਰਤ ਨੂੰ ਸਮਝਣ ਤੇ ਪਾਉਣ ਦਾ ਜਤਨ ਕਰ,

ਅਜ਼ ਕੁਜਾ ਆਮਦ ਨਭਦਾਨਮ ਅਜ਼ ਕੁਜਾ ਖ਼ਹਿਦ ਗੁਜ਼ਸ਼ਤ ।੧੧।੩।

ਕਿਉਣ ਜੋ ਇਸ ਸਵੇਰ ਦੀ ਹਵਾ ਦਾ ਮੈਨੂੰ ਕੁਝ ਪਤਾ ਨਹੀਣ ਕਿ ਇਹ ਕਿਧਰੋਣ ਆਈ ਤੇ ਕਿਧਰੋਣ ਲੰਘੇਗੀ ।

ਬਾਦਸ਼ਾਹੀਇ ਜਹਾਣ ਜੁਜ਼ ਸ਼ੋਰੋ ਗ਼ੋਗ਼ਾ ਬੇਸ਼ ਨੀਸਤ ।

ਉਸ ਦਰਵੇਸ਼ ਦੀਆਣ ਨਜ਼ਰਾਣ ਵਿਚ, ਜਿਸ ਦੀ ਨਿਜੀ ਕੋਈ ਗਰਜ਼ ਨਹੀਣ,

ਪੇਸ਼ਿ ਦਰਵੇਸ਼ੇ ਕਿ ਊ ਅਜ਼ ਮੁਦਆ ਖ਼ਾਹਦ ਗੁਜ਼ਸ਼ਤ ।੧੧।੪।

ਇਸ ਜਹਾਨ ਦੀ ਬਾਦਸ਼ਾਹੀ ਰੌਲੇ ਰੱਪੇ ਤੋਣ ਵੱਧ ਹੋਰ ਕੁਝ ਵੀ ਨਹੀਣ ।

ਅਜ਼ ਗੁਜ਼ਸ਼ਤਨ ਹਾ ਚਿਹ ਮੀ ਪੁਰਸੀ ਦਰੀਣ ਦੈਰਿ ਖ਼ਰਾਬ ।

ਇਸ ਉਜਾੜ ਦੇਸ ਵਿਚ ਗੁਜ਼ਰਨ ਬਾਰੇ ਤੂੰ ਕੀ ਪੁਛਦਾ ਹੈਣ#

ਬਾਦਸ਼ਾਹ ਖ਼ਾਹਦ ਗੁਜ਼ਜ਼ ਤੋ ਹਮ ਗਦਾ ਖ਼ਾਹਦ ਗੁਜ਼ਸ਼ਤ ।੧੧।੫।

ਇੱਥੋਣ ਬਾਦਸ਼ਾਹ ਨੇ ਗੁਜ਼ਰ ਜਾਨਾ ਹੈ ਤੇ ਫਕੀਰਾਣ ਨੇ ਵੀ ਗੁਜ਼ਰ ਜਾਨਾ ਹੈ ।

ਸ਼ਿਅਰਿ ਗੋਯਾ ਜ਼ਿੰਦਗੀ-ਬਖ਼ਸ਼ ਅਸਤ ਚੂੰ ਆਬਿ-ਹਯਾਤ ।

ਗੋਯਾ ਦੇ ਸ਼ਿਅਰ ਅੰਮ੍ਰਿਤ ਵਾਣਗ ਜ਼ਿੰਦਗੀ ਬਖਸ਼ਣ ਵਾਲੇ ਹਨ,

ਬਲਕਿ ਦਰ ਪਾਕੀਜ਼ਗੀ ਜ਼ਿ ਆਬਿ ਬਕਾ ਖ਼ਾਹਦ ਗੁਜ਼ਸ਼ਤ ।੧੧।੬।

ਸਗੋਣ ਪਵਿੱਤਰਤਾ ਵਿਚ ਤਾਣ ਇਹ ਅਮਰ-ਜੀਵਨ ਦੇ ਪਾਣੀ ਤੋਣ ਵੀ ਵੱਧ ਅਸਰ ਰਖਦੇ ਹਨ ।


Flag Counter