ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 47


ਸਾਕੀਆ ਬਰਖ਼ੇਜ਼ ਵ ਹਾਣ ਪੁਰ ਕੁਨ ਅੱਯਾਗ ।

ਹੇ ਸਾਕੀ # ਉੱਠ ਅਤੇ ਮੇਰੇ ਪਿਆਲੇ ਨੂੰ ਭਰ ਦੇ,

ਤਾ ਜ਼ਿ ਨੋਸ਼ਿ ਊ ਕੁਨਮ ਰੰਗੀਣ ਦਿਮਾਗ ।੪੭।੧।

ਤਾਕਿ ਉਸ ਦੇ ਨਾਲ ਮੈਣ ਆਪਣੇ ਦਿਮਾਗ਼ ਨੂੰ ਰੰਗੀਨ ਕਰ ਲਵਾਣ ।

ਹਲਕਾਇ ਜ਼ੁਲਫ਼ਤ ਦਿਲਮ-ਰਾ ਬੁਰਦਾ ਬੂਦ ।

ਤੇਰੀ ਜ਼ੁਲਫ਼ ਦਾ ਫੰਦਾ ਮੇਰਾ ਦਿਲ ਫਸਾ ਕੇ ਲੈ ਗਿਆ ਸੀ,

ਯਾਫ਼ਤਮ ਅਜ਼ ਪੇਚ ਪੇਚਿ ਊ ਸੁਰਾਗ਼ ।੪੭।੨।

ਮੈਨੂੰ ਉਸ ਦੇ ਹਰ ਪੇਚ ਵਿਚ ਇਹੋ ਸੂਹ ਮਿਲੀ ਹੈ ।

ਈਂ ਵਜੂਦੇ ਖ਼ਾਕੋ ਆਬੋ ਆਤਿਸ਼ ਅਸਤ ।

ਇਹ ਮਿੱਟੀ ਦਾ ਸਰੀਰ ਅੱਗ ਅਤੇ ਪਾਣੀ ਨਾਲ ਬਨਿਆ ਹੋਇਆ ਹੈ,

ਡਰ ਵਜੂਦੇ ਖ਼ੇਸ਼ਤਨ ਹਰ ਚਾਰ ਬਾਗ਼ ।੪੭।੩।

ਤੂੰ ਆਪਣੀ ਰੋਸ਼ਨੀ ਆਪਣੀ ਹੀ ਮੋਮ ਬੱਤੀ ਨਾਲ ਭੇਜ ਸਕਦਾ ਹੈਂ ।

ਅਜ਼ ਸ਼ੁਆਇ ਪਰਤਵਿ ਦੀਦਾਰਿ ਪਾਕ ।

ਪਾਕ ਦੀਦਾਰ ਦੀਆਣ ਨੂਰੀ ਕਿਰਨਾਣ ਤੋਣ,

ਸਦ ਹਜ਼ਾਰਾਣ ਹਰ ਤਰਫ਼ ਰੌਸ਼ਨ ਚਿਰਾਗ਼ ।੪੭।੪।

ਸੈਣਕੜੇ ਹਜ਼ਾਰਾਣ ਦੀਵੇ ਹਰ ਪਾਸੇ ਬਲ ਉਠੇ ਹਨ ।

ਯਾਦਿ ਊ ਕੁਨ ਯਾਦਿ ਊ ਗੋਯਾ ਮੁਦਾਮ ।

ਹੇ ਗੋਯਾ # ਤੂੰ ਸਦਾ ਉਸ ਦੀ ਯਾਦ, ਉਸ ਦਾ ਸਿਮਰਨ ਕਰ ।

ਤਾ ਬਯਾਬੀ ਅਜ਼ ਗ਼ਮਿ ਆਲਮ ਫ਼ਰਾਗ ।੪੭।੫।

ਤਾਣ ਜੋ ਤੂੰ ਦੁਨੀਆਣ ਦੇ ਗਮਾਣ ਤੋਣ ਆਜ਼ਾਦ ਹੇ ਜਾਵੇਣ ।


Flag Counter