ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 26


ਕਦਮ ਆਣ ਬਿਹ ਕਿ ਊ ਰਾਹਿ ਖ਼ੁਦਾ ਪੈਮੂਦਾ ਮੀ ਬਾਸ਼ਦ ।

ਕਦਮ ਉਹ ਚੰਗਾ ਹੈ, ਜਿਹੜਾ ਰੱਬ ਦੇ ਰਾਹ ਵਲ ਚੁਕਿਆ ਜਾਵੇ ।

ਜ਼ਬਾਨੇ ਬਿਹ ਕਿ ਦਰ ਜ਼ਿਕਰਿ ਖ਼ੁਦਾ ਆਸੂਦਾ ਮੀ ਬਾਸ਼ਦ ।੨੬।੧।

ਜੀਭਾ ਉਹ ਭਲੀ ਹੈ, ਜਿਹੜੀ ਰੱਬ ਦੇ ਸਿਮਰਨ ਵਿਚ ਸੁਖ ਜਾਣੇ ।

ਬਹਰ ਸੂਇ ਕਿ ਮੀ-ਬੀਨਮ ਬ ਚਸ਼ਮਮ ਮਾਸਵਾ ਨਾਇਦ ।

ਜਿਧਰ ਵੀ ਮੈਣ ਦੇਖਦਾ ਹਾਣ ਮੇਰੀਆਣ ਅੱਖਾਣ ਵਿਚ ਕੁਝ ਸਮਾਉਣਦਾ ਨਹੀਣ,

ਹਮੇਸ਼ਾ ਨਕਬਿ ਊ ਦਰ ਦੀਦਾਇ ਮਾ ਬੂਦਾ ਮੀ ਬਾਸ਼ਦ ।੨੬।੨।

ਹਮੇਸ਼ਾ ਉਸ ਦੇ ਨਕਸ਼ ਹੀ ਸਾਡੀਆਣ ਅੱਖਾਣ ਵਿਚ ਸਮਾਏ ਰਹਿੰਦੇ ਹਨ ।

ਜ਼ ਫ਼ੈਜ਼ਿ ਮੁਰਸ਼ਦਿ ਕਾਮਿਲ ਮਰਾ ਮਾਅਲੂਮ ਸ਼ੁਦ ਆਖ਼ਿਰ ।

ਪੂਰੇ ਗੁਰੂ ਦੀ ਬਖਸ਼ਿਸ਼ ਨਾਲ ਅਖੀਰ ਮੈਨੂੰ ਇਹ ਗਿਆਨ ਹੋ ਗਿਆ,

ਕਿ ਦਾਇਮ ਮੁਰਦਮਿ ਦੁਨੀਆ ਗ਼ਮ-ਆਲੂਦਾ ਮੀ ਬਾਸ਼ਦ ।੨੬।੩।

ਕਿ ਦੁਨੀਆ ਦੇ ਲੋਕ ਸਦਾ ਗ਼ਮ ਅਤੇ ਫ਼ਿਕਰ ਵਿਚ ਹੀ ਫਸੇ ਰਹਿੰਦੇ ਹਨ ।

ਜ਼ਹੇ ਸਾਹਿਬਦਿਲਿ ਰੌਸ਼ਨ ਜ਼ਮੀਰਿ ਆਰਿਫ਼ਿ ਕਾਮਿਲ ।

ਕਿਤਨਾ ਭਾਗਾਣ ਵਾਲਾ ਹੈ ਉਸ ਦਿਲ ਦਾ ਮਾਲਕ, ਜਿਸ ਦੀ ਆਤਮਾ ਰੋਸ਼ਨ ਹੈ ਅਤੇ ਜੋ ਪੂਰਾ ਗਿਆਨਵਾਨ ਹੈ ।

ਕਿਹ ਬਰ ਦਰਗਾਹਿ ਹੱਕ ਪੇਸ਼ਾਨੀਇ ਊ ਸੂਦਾ ਮੀ ਬਾਸ਼ਦ ।੨੬।੪।

ਆਤੇ ਜਿਸ ਦਾ ਮੱਥਾ ਰੱਬ ਦੀ ਦਰਗਾਹ ਤੇ ਨਿਣਵਦਾ ਹੈ ।

ਬ-ਕੁਰਬਾਨੀ ਸਰਿ ਕੂਇ ਬਿਗ਼ਰਦ ਵ ਦਮ ਮਜ਼ਨ ਗੋਯਾ ।

ਕੁਰਬਾਨੀ ਲਈ ਉਸ ਦੀ ਗਲੀ ਉਦਾਲੇ, ਐ ਗੋਯਾ, ਫਿਰਦਾ ਰਹੋ ਅਤੇ ਸ਼ੇਖੀ ਨ ਮਾਰ,

ਇਸ਼ਾਰਤਹਾਇ ਚਸ਼ਮਿ ਊ ਮਰਾ ਫ਼ਰਮੂਦਾ ਮੀ ਬਾਸ਼ਦ ।੨੬।੫।

ਮੈਨੂੰ ਤਾਣ ਉਸ ਦੀਆਣ ਅੱਖਾਣ ਦੇ ਇਸ਼ਾਰੇ ਦਾ ਹੁਕਮ ਮਿਲਣਾ ਚਾਹੀਦਾ ਹੈ ।


Flag Counter