ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 3


ਬਦਿਹ ਸਾਕੀ ਮਰਾ ਯੱਕ ਜਾਮ ਜ਼ਾਂ ਰੰਗੀਨੀਇ ਦਿਲਹਾ ।

ਐ ਸਾਕੀ # ਦਿਲਾਣ ਨੂੰ ਰੰਗ ਦੇਣ ਵਾਲੇ ਨਸ਼ੇ ਵਿੱਚੋਣ ਮੈਨੂੰ ਇਕ ਪਿਆਲਾ ਬਖਸ਼ ਦੇ,

ਬਚਸ਼ਮਿ ਪਾਕ-ਬੀਣ ਆਸਾਣ ਕੁਨਮ ਈ ਜੁਮਲਾ ਮੁਸ਼ਕਿਲ ਹਾ ।੧।

ਕਿ ਮੈਣ ਉਸ ਰੱਬ ਨੂੰ ਵੇਖਣ ਵਾਲੀ ਅੱਖ ਨਾਲ ਸਾਰੀਆਣ ਮੁਸ਼ਕਲਾਣ ਨੂੰ ਹੱਲ ਕਰ ਲਵਾਣ ।

ਮਰਾ ਦਰ ਮੰਜ਼ਿਲ ਜਾਨਾਂ ਹਮਾ ਐਸ਼ੋ ਹਮਾ ਸ਼ਾਦੀ ।

ਮੈਨੂੰ ਤਾਂ ਉਸ ਮਿੱਤ੍ਰ ਪਿਆਰੇ ਦੀ ਮੰਜ਼ਿਲ ਵਲ ਵਧਦਿਆਂ ਸਦਾ ਆਨੰਦ ਹੀ ਆਨੰਦ ਹੈ ।

ਜਰਸ ਬੇਹੂਦਾ ਮੀ-ਨਾਲਦ ਕੁਜਾ ਬੰਦੇਮ ਮਹਿਮਲ ਹਾ ।੨।

ਡਾਚੀ ਗਲ ਪਈ ਟੱਲੀ ਐਵੇਣ ਪਈ ਵਜਦੀ ਹੈ, ਅਸੀ ਕਦੋਣ ਅੱਟਕਣ ਵਾਲੇ ਹਾਣ ।

ਖ਼ੁਦਾ ਹਾਜ਼ਿਰ ਬਵਦ ਦਾਇਮ ਬਬੀਂ ਦੀਦਾਰਿ ਪਾਕਿਸ਼ ਰਾ ।

ਰੱਬ ਤਾਣ ਸਦਾ ਹਾਜ਼ਰ ਨਾਜ਼ਰ ਹੈ । ਤੂੰ ਉਸ ਦੇ ਪਵਿੱਤ੍ਰ ਦੀਦਾਰੇ ਕਰ ।

ਨਾ ਗਿਰਦਾਬੇ ਦਰੂ ਹਾਇਲ ਨਾ ਦਰਿਆਓ ਨਾ ਸਾਹਿਲ ਹਾ ।੩।

ਨਾ ਕੋਈ ਭੰਵਰ ਰਾਹ ਵਿਚ ਰੁਕਾਵਟ ਹੈ ਤੇ ਨਾ ਕੋਈ ਦਰਿਆ ਦਾ ਕੰਢਾ ।

ਚਿਰਾ ਬੇਹੂਦਾ ਮੀਗਰਦੀ ਬ-ਸਹਿਰਾ ਓ ਬ-ਦਸਤ ਐ ਦਿਲ ।

ਤੂੰ ਕਿੳਂ ਪਿਆ ਜੰਗਲਾਣ ਜੂਹਾਣ ਵਿਚ ਮਾਰਾ ਮਾਰਾ ਫਿਰਦਾ ਹੈਣ ।

ਚੂੰ ਆਂ ਸੁਲਤਾਨਿ ਖੂਬਾਂ ਕਰਦਾ ਅੰਦਰ ਦੀਦਾ ਮੰਜ਼ਿਲ ਹਾ ।੪।

ਜਦ ਕਿ ਉਸ ਸੋਹਣਿਆਣ ਦੇ ਸੁਲਤਾਨ ਨੇ ਤੇਰੀਆਣ ਅੱਖਾਣ ਵਿਚ ਅਪਨਾ ਡੇਰਾ ਬਨਾ ਰਖਿਆ ਹੈ ।

ਚੂੰ ਗ਼ੈਰ ਅਜ਼ ਜਾਤਿ-ਪਾਕਿਸ਼ ਨੀਸਤ ਦਰ ਹਰ ਜਾ ਕਿ ਮੀ-ਬੀਨਮ ।

ਉਸ ਵਾਹਿਗੁਰੂ ਤੋਣ ਬਿਨਾ ਜਿੱਧਰ ਵੀ ਮੈਣ ਦੇਖਦਾ ਹਾਣ ਜਦ ਕੁਝ ਨਜ਼ਰ ਨਹੀਣ ਆਉਣਦਾ,

ਬਗੋ ਗੋਯਾ ਕੁਜਾ ਬਿਗੁਜ਼ਾਰਮ ਈਂ ਦੁਨਿਆ ਓ ਐਹਲਿ ਹਾ ।੫।੩।

ਤਾਂ ਗੋਯਾ, ਤੂੰ ਹੀ ਦਸ, ਭਲਾ, ਮੈਣ ਇਸ ਦੁਨੀਆ ਅਤੇ ਘਰ ਬਾਹਰ ਨੂੰ ਕਿਵੇਣ ਤੇ ਕਿੱਥੇ ਛੱਡਾਣ ।