ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 46


ਐ ਰੁਖ਼ਿ ਤੂ ਰੌਨਿਕਿ ਬਾਜ਼ਾਰਿ ਸ਼ਮਆ ।

ਐ, ਤੇਰਾ ਮੁਖੜਾ ਸ਼ਮ੍ਹਾ ਲਈ ਵੀ ਰੌਣਕ ਦਾ ਕਾਰਨ ਹੈ,

ਅਸ਼ਕਿ ਰੇਜ਼ਿ ਚਸ਼ਮਿ ਗੌਹਰ-ਬਾਰਿ ਸ਼ਮਆ ।੪੬।੧।

ਸ਼ਮ੍ਹਾ ਦੀ ਮੋਤੀ ਵਸਾਉਣ ਵਾਲੀ ਅੱਖ ਅੱਥਰੂ ਕੇਰ ਰਹੀ ਹੈ ।

ਮਹਰਮ ਹਰਫ਼ਾਤਿ ਊ ਰਾ ਗਸ਼ਤਾ ਅਸ਼ਤ ।

ਤੇਰੀਆਂ ਛੁਪੀਆਂ ਹੋਈਆਂ ਖੁਬੀਆਂ ਦਾ ਜਦ ਪਤਾ ਚਲ ਗਿਆ,

ਅਸ਼ਕ ਮੇ ਰੇਜ਼ਦ ਦਿਲਿ ਅਫ਼ਗਾਰਿ ਸ਼ਮਾਅ ।੪੬।੨।

ਉਸ ਵਕਤ ਮੋਮ ਬੱਤੀ ਦੇ ਕੋਮਲ ਦਿਲ ਵਿੱਚੋਂ ਅਥਰੂ ਨਿਕਲ ਪਏ ।

ਹਰ ਕੁਜਾ ਰੌਸ਼ਨ ਚਰਾਗੇ ਕਰਦਾ ਅੰਦ ।

ਜਿੱਥੇ ਕਿੱਥੇ ਵੀ ਲੋਕਾਣ ਨੇ ਦੀਵਾ ਬਾਲਿਆ ਹੈ,

ਯੱਕ ਗੁਲੇ ਬੂਦ ਅਸਤ ਅਜ਼ ਗੁਲਜ਼ਾਰਿ ਸ਼ਮਆ ।੪੬।੩।

ਮਾਨੋ ਉਹ ਸ਼ਮ੍ਹਾ ਦੇ ਬਾਗ ਦਾ ਇੱਕ ਫੁਲ ਹੈ ।

ਤਾ ਕਿਹ ਬਰ-ਅਫ਼ਰੋਖ਼ਤੀ ਰੁਖ਼ਸਾਰਿ ਖ਼ੁਦ ।

ਜਦ ਦਾ ਤੂੰ ਆਪਣੇ ਮੁਖੜੇ ਨੂੰ ਰੌਸ਼ਨ ਕੀਤਾ ਹੈ,

ਮੀ ਸ਼ਵਦ ਕੁਰਬਾਨਿ ਤੂ ਸਦ ਬਾਰ ਸ਼ਮਆ ।੪੬।੪।

ਸ਼ਮ੍ਹਾ ਸੌ ਸੌ ਵਾਰ ਤੇਰੇ ਤੋਣ ਕੁਰਬਾਨ ਜਾ ਰਹੀ ਹੈ ।

ਗਿਰਦਿ ਰੁਖ਼ਸਾਰਿ ਤੂ ਅਜ਼ ਬਹਿਰਿ ਨਿਸਾਰ ।

ਤੇਰੇ ਮੁਖੜੇ ਤੋਣ ਕੁਰਬਾਨ ਕਰਨ ਲਈ,

ਜਾਣ ਬਰੀਜ਼ਦ ਦੀਦਾਹਾਇ ਜ਼ਾਰਿ ਸ਼ਮਆ ।੪੬।੫।

ਸ਼ਮ੍ਹਾਣ ਦੀਆਣ ਰੋਣਦੀਆਣ ਅੱਖਾਣ ਆਪਣੀ ਜਾਨ ਕੇਰ ਰਹੀਆਣ ਹਨ ।

ਬਸਕਿ ਇਮਸ਼ਬ ਨਾਮਦੀ ਅਜ਼ ਇੰਤਜ਼ਾਰ ।

ਅੱਜ ਰਾਤ ਨੂੰ ਤੂੰ ਨਾ ਆਇਓੁਣ, ਤੇਰੀ ਭਾਰੀ ਉਡੀਕ ਹੈ,

ਸੋਖ਼ਤ ਮਹਿਫਲ ਚਸ਼ਮਿ ਆਤਿਸ਼ ਬਾਰਿ ਸ਼ਮਆ ।੪੬।੬।

ਸ਼ਮ੍ਹਾ ਦੀ ਅੱਗ ਵਸਾਉਣ ਵਾਲੀ ਅੱਖ ਨੇ ਮਹਿਫਲ ਨੂੰ ਸਾੜ ਸੁਟਿਆ ।

ਸੁਬਹ ਦਮ ਗੋਯਾ ਤਮਾਸ਼ਿਾਇ ਅਜੀਬ ।

ਗੋਯਾ ਤੜਕੇ ਸਵੇਰ ਵੇਲੇ ਕਿੰਨਾ ਸੁੰਦਰ ਅਤੇ ਬਚਿੱਤ੍ਰ ਨਜ਼ਾਰਾ ਹੁੰਦਾ ਹੈ,

ਜੁਮਲਾ ਆਲਮ ਖ਼ੁਫ਼ਤਾ ਓ ਬੇਦਾਰ ਸ਼ਮਆ ।੪੬।੭।

ਕਿ ਸਾਰਾ ਸੰਸਾਰ ਤਾਣ ਸੁੱਤਾ ਪਿਆ ਹੈ ਅਤੇ ਸ਼ਮ੍ਹਾ ਜਾਗ ਰਹੀ ਹੁੰਦੀ ਹੈ ।


Flag Counter