ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 33


ਗੁਲਿ ਹੋਲੀ ਬਬਾਗ਼ਿ ਦਹਿਰ ਬੂ ਕਰਦ ।

ਹੋਲੀ ਦੇ ਫੁਲਾਣ ਦੀ ਖੁਸ਼ਬੂ ਨੇ ਜ਼ਮਾਨੇ ਦੇ ਬਾਗ਼ ਨੂੰ ਮਹਿਕ ਨਾਲ ਭਰ ਦਿੱਤਾ ।

ਲਬਿ ਚੂੰ ਗੁੰਚਾ ਰਾ ਫ਼ਰਖੰਦਾ ਖ਼ੂ ਕਰਦ ।੩੩।੧।

ਬੰਦ ਕਲੀ ਵਰਗੇ ਹੋਠਾਣ ਨੂੰ ਸੁਭਾਗੀ ਤਬੀਅਤ ਵਾਲਾ ਬਣਾ ਦਿੱਤਾ ।

ਗੁਲਾਬੋ ਅੰਬਰੋ ਮਸ਼ਕੋ ਅਬੇਰੀ ।

ਉਸ ਨੇ ਮੀਣਹ ਦੇ ਪਾਣੀ ਵਾਣਗ ਗੁਲਾਬ, ਅੰਬਰ, ਮੁਸ਼ਕ ਤੇ ਅਬੀਰ

ਚੂ ਬਾਰਾਨਿ ਬਾਰਿਸ਼ਿ ਅਜ਼ ਸੂ ਬਸੂ ਕਰਦ ।੩੩।੨।

ਨੂੰ ਸਾਰੇ ਪਾਸੀਣ ਖਲੇਰ ਦਿੱਤਾ ।

ਜ਼ਹੇ ਪਿਚਕਾਰੀਏ ਪੁਰ ਜ਼ਾਅਫ਼ਰਾਨੀ ।

ਕੇਸਰ ਭਰੀ ਪਿਚਕਾਰੀ ਦਾ ਕਿਆ ਕਹਿਣਾ #

ਕਿ ਹਰ ਬੇਰੰਗ ਰਾ ਖ਼ੁਸ਼ਰੰਗੋ ਬੂ ਕਰਦ ।੩੩।੩।

ਕਿ ਉਸ ਨੇ ਹਰ ਬਦ-ਰੰਗ ਨੂੰ ਵੀ ਰੰਗੀਨ ਤੇ ਸੁਗੰਧਤ ਕਰ ਦਿੱਤਾ ।

ਗੁਲਾਲਿ ਅਫ਼ਸ਼ਾਨੀਇ ਦਸਤਿ ਮੁਬਾਰਿਕ ।

ਉਸਦੇ ਮੁਬਾਰਿਕ ਹੱਥਾਂ ਦੇ ਗੁਲਾਲ ਛਿੜਕਣ ਨਾਲ

ਜ਼ਮੀਨੋ ਆਸਮਾਂ ਰਾ ਸੁਰਖ਼ੁਰੂ ਕਰਦ ।੩੩।੪।

ਧਰਤੀ ਅਸਮਾਨ ਲਾਲੋ ਲਾਲ ਹੋ ਗਏ ।

ਦੋ ਆਲਮ ਗਸ਼ਤ ਰੰਗੀਣ ਅਜ਼ ਤੁਫ਼ੈਲਸ਼ ।

ਉਸ ਦੀ ਕਿਰਪਾ ਨਾਲ ਦੋਵੇਣ ਦੁਨੀਆਣ ਰੰਗੀਨ ਹੋ ਗਈਆਣ,

ਚੂ ਸ਼ਾਹਮ ਜਾਮਾ ਰੰਗੀਨ ਦਰ ਗੁਲੂ ਕਰਦ ।੩੩।੫।

ਉਸ ਨੇ ਸ਼ਾਹਾਣ ਵਰਗੇ ਰੰਗੀਨ ਕਪੜੇ ਮੇਰੇ ਗਲ ਵਿਚ ਪਾ ਦਿੱਤੇ ।

ਕਸੇ ਕੂ ਦੀਦ ਦੀਦਾਰਿ ਮੁਕੱਦਸ ।

ਜਿਸ ਕਿਸੇ ਨੇ ਵੀ ਉਸਦੇ ਪਵਿੱਤ੍ਰ ਦਰਸ਼ਨ ਕੀਤੇ,

ਮੁਰਾਦਿ ਉਮਰ ਰਾ ਹਾਸਿਲ ਨਿਕੋ ਦਰਦ ।੩੩।੬।

ਉਸ ਨੇ ਸਮਝੋ ਉਮਰ ਦੀ ਮੁਰਾਦ ਪਾ ਲਈ ।

ਸ਼ਵਦ ਕੁਰਬਾਨ ਖ਼ਾਕਿ ਰਾਹਿ ਸੰਗਤ ।

ਸੰਗਤ ਦੇ ਰਾਹ ਦੀ ਧੂੜ ਤੋਣ ਕੁਬਾਨ ਹੋ ਜਾਵਾਣ,

ਦਿਲਿ ਗੋਯਾ ਹਮੀਣ ਰਾ ਆਰਜ਼ੂ ਕਰਦ ।੩੩।੭।

ਬਸ ਗੋਯਾ ਦੇ ਦਿਲ ਦੀ ਏਨੀ ਹੀ ਚਾਹ ਹੈ ।


Flag Counter