ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 23


ਐ ਗਰਦਸ਼ਿ ਚਸ਼ਮਿ ਤੂ ਕਿ ਅੱਯਾਮ ਨ ਦਾਰਦ ।

ਐ ਗੁਰੂ# ਤੇਰੀ ਅੱਖਾਣ ਦੀ ਗਰਦਿਸ਼ ਤਾਣ ਦਿਨਾਣ ਵਿਚ ਵੀ ਨਹੀਣ,

ਖ਼ੁਰਸ਼ੀਦਿ ਫ਼ਲਕ ਪੇਸ਼ਿ ਰੁਖ਼ਤ ਨਾਮ ਨਦਾਰਦ ।੨੩।੧।

ਆਸਮਾਨ ਦਾ ਸੂਰਜ ਤੇਰੇ ਮੁਖੜੇ ਦੇ ਸਾ੍ਹਮਣੇ ਰੱਤਾ ਅਰਥ ਨਹੀਣ ਰਖਦਾ ।

ਸੱਯਾਦ ਕਜ਼ਾ ਅਜ਼ ਪਏ ਦਿਲ ਬੁਰਦਨਿ ਆਸ਼ਿਕ ।

ਮੌਤ ਦੇ ਹੇੜੀ ਆਸ਼ਕ ਦੇ ਦਿਲ ਨੂੰ ਫੜਨ ਲਈ

ਚੂੰ ਚਲਕਾਇ ਜ਼ੁਲਫ਼ਿ ਤੂ ਦਿਗਰ ਦਾਮ ਨਦਾਰਦ ।੨੩।੨।

ਤੇਰੀ ਜ਼ੁਲਫ਼ ਦੇ ਫੰਦੇ ਵਰਗਾ ਹੋਰ ਕੋਈ ਜਾਲ ਨਹੀਣ ਰਖਦਾ ।

ਈਣ ਉਮਰਿ ਗਿਰਾਣ ਮਾਯਾਇ ਗ਼ਨੀਮਤ ਸ਼ੁਮਰ ਆਖ਼ਿਰ ।

ਇਹ ਬਹੁਮੁੱਲੀ ਉਮਰ ਨੂੰ ਅਖ਼ੀਰ ਗਨੀਮਤ ਸਮਝ,

ਮਾ ਸੁਬਹ ਨ ਦੀਦੇਮ ਕਿ ਊ ਸ਼ਾਮ ਨ-ਦਾਰਦ ।੨੩।੩।

ਅਸਾਣ ਅਜੇਹੀ ਕੋਈ ਸਵੇਰ ਨਹੀਣ ਵੇਖੀ ਜਿਸ ਦੀ ਸ਼ਾਮ ਨ ਹੋਵੇ ।

ਤਾ ਚੰਦ ਦਿਲਾਸਾ ਕੁਨਮ ਈਣ ਖ਼ਾਤਿਰਿ ਖ਼ੁਦ ਰਾ ।

ਮੈਣ ਕਦ ਤਕ ਆਪਣੇ ਦਿਲ ਨੂੰ ਦਿਲਾਸਾ ਦਿੰਦਾ ਰਹਾਣ,

ਬੇ-ਦੀਦਨਿ ਰੂਇ ਤੂ ਦਿਲ ਆਰਾਮ ਨ ਦਾਰਦ ।੨੩।੪।

ਤੇਰਾ ਮੁਖੜਾ ਵੇਖੇ ਬਿਨਾਣ ਦਿਲ ਨੂੰ ਚੈਨ ਨਹੀਣ ਹੈ ।

ਈਣ ਚਸ਼ਮਿ ਗੋਹਰ ਬਾਰ ਕਿ ਦਰਿਆ ਸ਼ੁਦਾ ਗੋਯਾ ।

ਇਸ ਮੋਤੀ ਵਸਾਉਣ ਵਾਲੀ ਅੱਖ ਨੂੰ ਜਿਹੜੀ ਕਿ ਸਮੁੰਦਰ ਬਣ ਗਈ ਹੈ,

ਬੇ-ਰੂਇ ਦਿਲਾਰਮ ਤੂ ਆਰਾਮ ਨ-ਦਾਰਦ ।੨੩।੫।

ਦਿਲ ਨੂੰ ਆਰਾਮ ਪਹੂੰਚਾਉਣ ਵਾਲੇ ਤੇਰੇ ਦਰਸ਼ਣਾਣ (ਬਚਨਾਣ) ਬਿਨਾਣ ਆਰਾਮ ਨਹੀਣ ।


Flag Counter