ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ - 50


ਬਿਸ਼ਨੌ ਅਜ਼ ਮਨ ਹਰਫ਼ੇ ਅਜ਼ ਰਫ਼ਤਾਰਿ ਇਸ਼ਕ ।

ਮੇਰੇ ਪਾਸੋਣ ਪ੍ਰੇਮ ਦੀ ਚਾਲ ਢਾਲ ਦੀ ਗੱਲ ਸੁਣ,

ਤਾ ਬ-ਯਾਬੀ ਲੱਜ਼ਤ ਅਜ਼ ਗੁਫ਼ਤਾਰਿ ਇਸ਼ਕ ।੫੦।੧।

ਤਾਣ ਜੋ ਤੈਨੂੰ ਪ੍ਰੇਮ ਦੀ ਗੱਲ ਬਾਤ ਦਾ ਸੁਆਦ ਆ ਸਕੇ ।

ਇਸ਼ਕਿ ਮੌਲਾ ਹਰ ਕਿ ਰਾ ਮਿਸਮਾਰ ਕਰਦ ।

ਰੱਬ ਦੇ ਪਿਆਰ ਨੇ ਹਰ ਕਿਸੇ ਨੂੰ ਢਾਹ ਦਿੱਤਾ,

ਮੁਗ਼ਤਨਮ ਦਾਨਦ ਸਰੂਰਿ ਕਾਰਿ ਇਸ਼ਕ ।੫੦।੨।

ਉਹ ਪ੍ਰੇਮ ਦੇ ਮਾਮਲੇ ਦੀ ਰੂਹਾਨੀ ਖ਼ੁਸ਼ੀ ਨੂੰ ਗਨੀਮਤ ਸਮਝਦਾ ਹੈ ।

ਆਣ ਜ਼ਹੇ ਦਮ ਕੁ ਬਯਾਦਸ਼ ਬਿਗੁਜ਼ਰਦ ।

ਉਹੋ ਦਮ ਸੁਭਾਗਾ ਹੈ, ਜੋ ਉਸ ਦੀ ਯਾਦ ਵਿਚ ਗੁਜ਼ਰੇ,

ਸਰ ਹਮਾ ਖ਼ੁਸ਼ ਕੂ ਰਵਦ ਦਰ ਕਾਰਿ ਇਸ਼ਕ ।੫੦।੩।

ਉਹੋ ਸਿਰ ਕਰਮਾਣ ਵਾਲਾ ਹੈ ਜੋ ਪ੍ਰੇਮ ਦੇ ਰਾਹੇ ਲਗ ਜਾਵੇ ।

ਸਦ ਹਜ਼ਾਰਾਣ ਜਾਣ ਬ-ਕਫ਼ ਦਰ ਰਾਹਿ ਊ ।

ਹਜ਼ਾਰਾਣ ਹੀ ਪ੍ਰੇਮੀ ਤਲੀ ਤੇ ਜਾਨ ਰੱਖੀ ਉਸ ਦੇ ਰਾਹ ਉਤੇ

ਈਸਤਾਦਾ ਤਕੀਆ ਬਰ ਦੀਵਾਰਿ ਇਸ਼ਕ ।੫੦।੪।

ਪ੍ਰੀਤ ਦੀ ਕੰਧ ਨਾਲ ਢਾਸਣਾ ਲਾਈ ਖੜੇ ਹਨ ।

ਹਰ ਕਿ ਸ਼ੁਦ ਦਰ ਰਾਹਿ ਮੌਲਾ ਬੇ-ਅਦਬ ।

ਜਿਸ ਨੇ ਵੀ ਰੱਬ ਦੇ ਰਾਹ ਉਤੇ ਬੇਅਦਬੀ ਕੀਤੀ,

ਹਮਚੂ ਮਨਸੂਰਸ਼ ਸਜ਼ਦ ਬੇ ਦਾਰਿ ਇਸ਼ਕ ।੫੦।੫।

ਮਨਸੂਰ ਵਾਣਗ ਉਸ ਨੂੰ ਪ੍ਰੇਮ ਦੀ ਸੂਲੀ ਹੀ ਠੀਕ ਫਬਦੀ ਹੈ ।

ਐ ਜ਼ਹੇ ਦਿਲ ਕੂ ਜ਼ਿ ਇਸ਼ਕਿ ਹੱਕ ਪੁਰ ਅਸਤ ।

ਸੁਭਾਗਾ ਹੈ ਦਿਲ, ਜੋ ਰੱਬ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ,

ਖ਼ਮ ਸ਼ੁਦਾ ਪੁਸ਼ਤਿ ਫ਼ਲਕ ਅਜ਼ ਬਾਰਿ ਇਸ਼ਕ ।੫੦।੬।

ਪ੍ਰੇਮ ਦੇ ਭਾਰ ਨਾਲ ਹੀ ਅਸਮਾਨ ਦੀ ਪਿੱਠ ਝੁਕ ਗਈ ਹੈ ।

ਜ਼ਿੰਦਾ ਮਾਨੀ ਦਾਇਮਾ ਐ ਨੇਕ ਖ਼ੂ ।

ਐ ਨੇਕ ਸੀਰਤ ਇਨਸਾਨ# ਜੇਕਰ ਤੂੰ ਇਸ਼ਕ ਦੇ ਸਾਜ਼ ਦਾ ਇੱਕ ਵੀ ਸੁਰ ਸੁਣ ਲਵੇਣ,

ਬਿਸ਼ਨਵੀ ਗਰ ਜ਼ਮਜ਼ਮਾ ਅਜ਼ ਤਾਰਿ ਇਸ਼ਕ ।੫੦।੭।

ਤਾਣ ਤੂੰ ਸਦਾ ਲਈ ਅਮਰ ਹੋ ਜਾਵੇਣਗਾ ।

ਬਾਦਸ਼ਾਹਾਣ ਸਲਤਨਤ ਬਿਗੁਜ਼ਾਸ਼ਤੰਦ ।

ਬਾਦਸ਼ਾਹਾਣ ਨੇ ਆਪਣੇ ਰਾਜ ਭਾਗ ਛੱਡ ਦਿੱਤੇ,

ਤਾ ਸ਼ਵੰਦ ਆਣ ਮਹਿਰਮਿ ਅਸਰਾਰਿ ਇਸ਼ਕ ।੫੦।੮।

ਤਾਣ ਜੋ ਪ੍ਰੇਮ ਦੇ ਭੇਤਾਣ ਤੋਣ ਵਾਕਫ ਹੋ ਸਕਣ ।

ਮਰਹਮੇ ਜੁਜ਼ ਬੰਦਗੀ ਦੀਗਰ ਨ ਦੀਦ ।

ਗੋਯਾ ਵਾਣਗ ਜਿਸ ਨੂੰ ਵੀ ਪ੍ਰੇਮ ਦੀ ਬੀਮਾਰੀ ਲੱਗੀ,

ਹਮਚੂ ਗੋਯਾ ਹਰ ਕਿ ਸ਼ੁਦ ਬੀਮਾਰਿ ਇਸ਼ਕ ।੫੦।੯।

ਰੱਬ ਦੀ ਬੰਦਗੀ ਬਿਨਾਣ ਉਸ ਨੇ ਹੋਰ ਕੋਈ ਮਲ੍ਹਮ ਨਹੀਣ ਵੇਖੀ ।


Flag Counter