ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਦਿ ਪੁਰਖ' (ਗੁਰੂ ਨਾਨਕ ਯਾ ਪਰਮੇਸ਼ੁਰ) ਨੂੰ ਨਮਸਕਾਰ ਹੋਵੇ ਜੋ (ਸਰਬ ਦਾ) ਆਦਿ ਕਾਰਣ ਵਖਾਣ ਕੀਤਾ ਗਿਆ ਹੈ।
ਓਹੀ ਸਤਿਗੁਰੂ ਸੱਚੇ ਰੂਪ ਵਾਲਾ ਹੈ (ਜਿਸ ਨੇ) ਸਬਦ (ਦੁਆਰਾ) ਪਛਾਣਿਆ ਹੈ।
(ਜਿਨ੍ਹਾਂ ਨੇ) ਸਬਦ ਸੁਰਤ ਦੇ ਉਪਦੇਸ਼ ਨਾਲ (ਜਗ੍ਯਾਸੂਆਂ ਨੂੰ) ਸਚ ਸਮਾਇਆ ਹੈ।
ਸਾਧ ਸੰਗਤ ਸਚਾ ਉਪਦੇਸ਼ ਹੈ, (ਓਹੀ) ਘਰ ਪ੍ਰਮਾਣੀਕ ਹੈ;
(ਜਿੱਥੇ) ਪ੍ਰੇਮਾ ਭਗਤੀ ਵਿਖੇ ਪ੍ਰਵੇਸ਼ ਹੈ, ਅਰ ਸਹਿਜ ਸੁਖ ਪ੍ਰਾਪਤ ਹੈ।
ਭਗਤ ਵਛਲ (ਅਕਾਲ ਪੁਰਖ ਵਿਖੇ ਜਿਨ੍ਹਾਂ ਦਾ) ਪਰਵੇਸ਼ (=ਸਮਾਵਣਾ) ਹੈ (ਓਹ) ਨਿਮਾਣਿਆਂ ਦੇ ਮਾਣ ਹੁੰਦੇ ਹਨ (ਜਿਹਾ ਕਿ ਸ੍ਰੀ ਗੁਰੂ ਨਾਨਕ ਜੀ)।
ਬ੍ਰਹਮਾ, ਬਿਸ਼ਨੁ, ਸ਼ਿਵ ਨੇ ਅੰਤ ਨਹੀਂ ਪਾਇਆ।
ਸ਼ੇਸ਼ਨਾਗ ਹਜ਼ਾਰ ਫਨਾਂ ਵਾਲਾ (ਰੋਜ਼) ਸਿਮਰਦਾ ਹੈ ਪਰ ਤਿਲ ਮਾਤ੍ਰ (ਅੰਤ) ਨਹੀਂ ਜਾਣਦਾ।
(੯) (ਜੋ) ਗੁਰਮੁਖ 'ਦਰ' (ਸਤਿਸੰਗ) ਦੇ ਦਰਵੇਸ਼ ਹੋਏ (ਉਨ੍ਹਾਂ ਨੂੰ ਹੀ ਸੱਚ) ਸੁਹਣਾ ਲੱਗਾ ਹੈ।
ਗੁਰੂ ਤੇ ਚੇਲੇ ਦੀ (ਏਕਤਾ ਅਥਵਾ) ਰਹੁਰੀਤੀ ਅਲਖ ਤੇ ਅਭੇਵ ਹੈ।
ਗੁਰੂ ਤੇ ਚੇਲਾ ਧੰਨ ਹਨ (ਜੋ ਇਕੋ) ਗੁਰੂ ਨਾਨਕ ਦੇਉ ਦਾ ਹੀ (ਰੂਪ) ਹਨ। (ਭਾਵ ਨਾਮ ਦੋ ਹਨ ਪਰ ਰੂਪ ਇਕੋ ਹੈ)।
(ਗੁਰੂ ਅੰਗਦ ਜੀ ਦਾ) ਗੁਰੂ ਦੀ ਮਤ ਦੁਆਰਾ ਨਿਵਾਸ ਸਹਿਜ ਪਦ ਵਿਖੇ ਹੈ, (ਅਤੇ ਉਸੇ ਦੀ) ਸਿਫਤ ਵਿਖੇ ਸਮਾਏ ਹੋਏ ਹਨ।
ਸਬਦ ਦੇ ਸੁਰਤ ਵਿਚ ਪਰਗਾਸ ਹੋਣ ਕਰ ਕੇ ਅਛਲ ਅਛੇਦ (ਹੋ ਗਏ) ਹਨ।
ਆਸਾ ਥੋਂ ਨਿਰਾਸ ਉਚੀ ਮਤ (ਵਾਲੇ) ਗੁਰਮੁਖ ਹਨ (ਭਾਵ ਚੜ੍ਹਦੀ ਕਲਾ ਵਿਚ ਰਹਿੰਦੇ ਹਨ)।
ਕਾਮ, ਕ੍ਰੋਧ ਆਦਿ ਦਾ ਅਭਾਵ ਹੈ (ਤੇ ਵਾਹਿਗੁਰੂ ਦੀ) ਸਿਫਤ ਵਿਚ ਸਮਾਏ ਰਹਿੰਦੇ ਹਨ।
ਸਤਿ ਸੰਤੋਖ ਦਾ ਅਨੰਦ ਹੈ (ਓਥੇ) ਨਾਂ ਸ਼ਕਤੀ ਹੈ ਨਾ ਸ਼ਿਵ ਹੈ।
ਘਰ ਹੀ ਵਿਖੇ (ਭਾਵ ਗ੍ਰਿਹਸਥ ਵਿਖੇ) ਉਦਾਸ ਤੇ (ਮਨੋਂ ਤਨੋਂ) ਸੱਚੇ ਤੇ ਸੁੱਚੇ ਹਨ।
(੯) ਗੁਰਦੇਉ ਤੇ ਸਿੱਖ ਦਾ ਵੀਹ ਵਿਸਵੇ (ਸੰਸਾਰ ਤੋਂ ਉਪਰਾਮ ਹੋਕੇ) ਇਕ ਈਸ਼੍ਵਰ ਵਿਖੇ ਅਭਿਆਸ ਹੈ। (ਅਥਵਾ ਗੁਰ ਸਿਖ ਲੇਖੇ ਤੋਂ ਪਾਰ ਹਨ, ਕਿਉਂਕਿ ਬੀਸ ਤਕ ਹਿਸਾਬ ਤੇ ਅੱਗੇ ਇਕੀਹ ਹਿਸਾਬੋਂ ਪਾਰ। ਅਗਲੀ ਪੌੜੀ ਵਿਖੇ ਇਸੇ ਪੱਖ ਨੂੰ ਪੁਸ਼ਟ ਕਰਦੇ ਹਨ। ਇਸ ਵਿਚ ਭਾਵੇਂ ਦੱਸਿਆ ਹੈ ਕਿ ਸਿੱਖ ਸਬਦ ਸੁਰਤ ਦਾ ਅੱਭ੍ਯਾਸ ਕਰ ਕੇ ਆਸ
ਗੁਰੂ ਦਾ ਚੇਲਾ ਪ੍ਰਮਾਣੀਕ ਗੁਰਮੁਖ ਜਾਣੀਦਾ ਹੈ।
(ਉਸ) ਗੁਰਮੁਖ ਦੇ 'ਚੋਜ' (=ਕੰਮ) ਅਚਰਜ ਰੂਪ ਹਨ, (ਉਸਦੀ) ਅਕੱਥ ਕਹਾਣੀ ਹੈ।
ਕੁਦਰਤ' (ਈਸ਼੍ਵਰ ਦੀ ਰਚਨਾਂ) ਥੋਂ ਕੁਰਬਾਣ ਜਾਈਏ, (ਉਸੇ ਥੋਂ ਕਾਦਰ) ਕਰਤਾ (ਅਨੁਮਾਨ ਪ੍ਰਮਾਨ ਦ੍ਵਾਰੇ) ਜਾਣੀਦਾ ਹੈ।
ਗੁਰਮੁਖ (ਆਪਨੂੰ) ਜਗਤ ਵਿਖੇ ਪ੍ਰਾਹੁਣਾ (ਸਮਝਦੇ ਹਨ), (ਓਹ) ਜਗਤ ਵਿਚ ਪੂਜਨੀਕ ਹੁੰਦੇ ਹਨ।
ਸਤਿਗੁਰ ਨੂੰ ਸੱਚ ਸੁਹਾਉਂਦਾ ਹੈ (ਏਹ ਗੁਰਮੁਖ) ਕਹਿੰਦੇ ਹਨ ਤੇ ਕਹਾਉਂਦੇ ਹਨ।
(ਗੁਰਮੁਖ) ਉਨ੍ਹਾਂ ਦੇ ਦਰ ਦਾ ਢਾਡੀ ਹੋਕੇ, ਗੁਰੂ ਦੀ ਬਾਣੀ ਬੋਲਦਾ ਹੈ।
(ਗੁਰਮੁਖ) ਅੰਤਰਜਾਮੀ (ਅਕਾਲ ਪੁਰਖ) ਨੂੰ ਦੇਖਕੇ (ਉਸਦੇ) ਹਿਤ ਨੂੰ ਪਛਾਣਦਾ ਹੈ।
ਸੱਚੇ ਸ਼ਬਦ ਦਾ ਨੀਸ਼ਾਨ (ਮਿਲਦਾ ਹੈ) ਸੁਰਤ (ਭਗਵੰਤ ਪ੍ਰੀਤ) ਵਿਚ ਸਮਾ ਜਾਂਦੀ ਹੈ।
(੯) ਇੱਕੋ (ਸਾਧ ਸੰਗਤ ਰੂਪ) ਦਰਵਾਜੇ (ਦੀ ਬਾਣੀ) ਦਾ ਆਸਰਾ (ਰੱਖਕੇ) ਸ਼ਬਦ ਦੁਆਰਾ (ਬ੍ਰਹਮ ਨੂੰ) ਸਿਆਣਦਾ ਹੈ।
ਗੁਰੂ ਦਾ ਸਬਦ ਗੁਰੂ ਹੈ, (ਅਤੇ) ਧੰਨ ਹੈ ਉਹ ਗੁਰਮੁਖ (ਜਿਸਨੇ ਉਹ ਗੁਰੂ) ਪਾਇਆ ਹੈ।
ਚੇਲੇ (ਗੁਰੂ ਅੰਗਦ ਨੇ ਸਬਦ ਦੀ) ਸੁਰਤ ਵਿਖੇ (ਆਪ) ਸਮਾਇਕੇ ਹੋਰਨਾਂ ਨੂੰ ਅਲਖ (ਪਰਮੇਸਰ) ਲਖਾ ਦਿੱਤਾ।
(ਜਦ) ਗੁਰੂ (ਨਾਨਕ) ਨਾਲ ਚੇਲੇ ਦਾ 'ਵੀਵਾਹ' (=ਮੇਲ) ਹੋਇਆ (ਗੁਰੂ ਨੇ) ਤੁਰੀਆ ਪਦ (ਦੀ ਘੋੜੀ ਪੁਰ) ਚੜ੍ਹਾ ਦਿੱਤਾ।
(ਫਲ) ਗਹਿਰ ਗੰਭੀਰ ਅਥਾਹ ਹੋਕੇ ਅਜਰ (ਨਾ ਜਰੇ ਜਾਣ ਵਾਲੇ ਪਦਾਰਥ) ਜਰ ਲੀਤੇ।
ਸੱਚਾ ਬੇਪਰਵਾਹ (ਹੋਕੇ) ਸੱਚ ਵਿਖੇ ਸਮਾ ਗਏ।
ਪਾਤਸ਼ਾਹਾਂ ਦੇ ਪਾਤਸ਼ਾਹ (ਬ੍ਰਹਮਾਦਿਕਾਂ ਪਰ) ਹੁਕਮ ਚੱਲਣ ਲਗ ਪਿਆ ਹੈ।
ਬੇਪਰਵਾਹ' (ਵਾਹਿਗੁਰੂ ਦੀ) ਦਰਗਾਹ ਦਾ ਭਾਣਾ ਚੰਗਾ ਲੱਗਾ।
ਸੱਚੀ ਸਿਫਤ ਦੀ ਸਲਾਹ ਦਾ ਅੰਮ੍ਰਿਤ (ਆਪ ਪੀਤਾ ਤੇ ਹੋਰਨਾਂ ਨੂੰ) ਪਿਆਇਆ।
(੯) ਸਬਦ ਦੀ ਸੁਰਤ (ਅਸਗਾਹ-) ਬਾਹਲੀ ਦੇਕੇ, (ਕਈ ਅਘੜਾਂ) ਮੂਰਖਾਂ ਨੂੰ (ਘੜਾਇਆ-) ਸ਼ੁੱਧ ਕਰ ਦਿੱਤਾ।
(ਗੁਰਮੁਖ ਪੰਥ) ਅਮਲੋਕ ਹੈ, ਮੁੱਲ ਨਹੀਂ ਮਿਲਦਾ, ਨਾ (ਇਸ ਦੀ) ਕੀਮਤ ਪੈਂਦੀ ਹੈ।
ਤੱਕੜੀ ਵਿਚ ਵੱਟੇ ਪਾਕੇ ਨਾ ਤੋਲੀ ਜਾਣ ਵਾਲੀ ਵਸਤੂ ਤੁਲ ਨਹੀਂ ਸਕਦੀ।
ਆਪਣੇ ਘਰ ਦੇ ਤਖਤ ਪਰ ਅਡੋਲ ਰਹਿਕੇ ਡੋਲਣੀ ਨਾਲ ਨਹੀਂ ਡੋਲਦਾ।
ਗੁਰਮੁਖ ਪੰਥ ਨਿਰਮਲ ਹੈ (ਕਿਸੇ ਨਾਲ) ਰਲਾਓ ਤਾਂ ਰਲਦਾ ਨਹੀਂ ਹੈ।
ਇਸਦੀ ਕਥਾ ਕਥੀ ਨਹੀਂ ਜਾਂਦੀ, ਨਾ ਬੋਲੀ ਜਾਂਦੀ ਹੈ ਨਾ ਇਸਦਾ ਬੋਲ ਬੋਲਿਆ ਜਾਣਾ ਚਾਹੀਏ।
(ਇਹ) ਸਦਾ ਭੁੱਲ ਤੋਂ ਰਹਿਤ ਹੈ, ਦਾਨਾ ਹੈ, ਕਿਸੇ ਗ਼ਲਤੀ ਵਿਚ ਨਹੀਂ ਭੁੱਲਦਾ।
(ਏਹ) ਗੁਰਮੁਖ ਪੰਥ ਸਥਿਰ ਹੈ, (ਇਸਦੀ ਸੱਤਾ) ਸਹਿਜ ਪਦ ਵਿਚ ਹੈ।
ਅੰਮ੍ਰਤ ਦੇ ਸਰੋਵਰ ਨੂੰ ਝੋਲ ਕੇ ਗੁਰਮੁਖ (ਇਹ ਸਹਿਜ ਦੀ ਦਾਤ) ਪਾਉਂਦੇ ਹਨ।
(੯) (ਇਨ੍ਹਾਂ ਪਾਸ) ਲੱਖਾਂ ਪਦਾਰਥਾਂ ਦਾ ਇਕ ਪਦਾਰਥ (ਇਹ ਹੈ ਕਿ) ਆਪਾ ਨਹੀਂ ਗਣਾਉਂਦੇ।
ਸਬਦ ਦੁਆਰਾ (ਨਾਮ ਦਾ) ਸਉਦਾ ਇਕ (ਸਤਿਸੰਗ ਦੀ) ਹੱਟੀ ਤੋਂ ਮਿਲਦਾ ਹੈ।
ਪੂਰੇ (ਸੰਤਾਂ) ਦਾ (ਵਿਚਾਰ ਰੂਪ) ਵੱਟ ਪੂਰਾ ਹੈ, ਕੀ ਕਹਿਕੇ ਸਲਾਹੀਏ।
ਕਦੇ ਬੀ ਘੱਟ ਨਹੀਂ ਹੋਊ (ਕਿਉਂਕਿ) ਸੱਚੇ ਦੀ ਪਾਤਸ਼ਾਹੀ ਦਾ ਹੈ।
ਪੂਰੇ ਸਤਿਗੁਰ (ਨਾਲ ਜੋ ਮਿਲਕੇ) ਖੱਟਦੇ ਹਨ, ਓਹ ਨਾ ਮੁੱਕਣ ਵਾਲੇ (ਅਨੰਦ ਵਿਖੇ) ਸਮਾ ਜਾਂਦੇ ਹਨ।
ਸਾਧ ਸੰਗਤ ਪ੍ਰਗਟ ਹੈ (ਇਸ ਨਾਲ) ਸਦਾ ਨਿਰਬਾਹ ਕਰੀਏ।
ਇੱਕੇ ਸੱਟ ਨਾਲ ਹੀ (ਕੌਰੇ) ਚਾਵਲ (ਚਿੱਟੇ ਕਰੋ) ਦੂਜੀ ਸੱਟ ਨਾ ਵੱਜੇ। (ਭਾਵ ਇਹ ਕਿ ਇਸੇ ਵਿਚ ਜਿੱਤ ਲਓ ਦੂਜਾ ਜਨਮ ਨਾ ਹੋਵੇ)।
ਰੱਬ ਦੀ ਦਾਤ ਪਾਕੇ ਜਮ ਹੀ ਫਾਹੀ ਨੂੰ ਕੱਟ ਸਿੱਟੀਏ।
ਪੰਜਾਂ ਹੀ ਦੂਤਾਂ ਨੂੰ ਘੇਰਕੇ (ਉਨ੍ਹਾਂ ਦੀ) ਢੇਰੀ ਢਾਹ ਦੇਈਏ।
(੯) ਹਰਟ ਦੇ ਪਾਣੀ ਵਾਂਙ (ਸੁਰਤ ਦੇ) ਖੇਤ ਨੂੰ ਹਰਾ ਰਖੀਏ (ਭਾਵ ਸੁਖ ਵਿਚ ਚਾਉ ਭਰੇ ਰਹੀਏ)।
ਪੂਰਾ ਸਤਿਗੁਰੂ (ਪਰਮੇਸ਼ਰ) ਆਪ ਹੈ, (ਪਰ ਓਹ) ਅਲਖ ਹੈ (ਆਪਣੇ ਆਪ ਨੂੰ) ਲਖਾਉਂਦਾ ਨਹੀਂ।
(ਜਗਤ ਨੂੰ) ਉਤਪਤ ਕਰਦਾ ਤੇ ਲੈ ਕਰ ਕੇ ਦੇਖਦਾ ਹੈ, ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ।
ਉਪਾਉਣ ਤੇ ਸਮਾਉਣ ਕਰ ਕੇ (ਉਸਨੂੰ) ਪਾਪਾ ਪੁੰਨ ਦਾ ਲੇਪ ਨਹੀਂ ਹੈ।
ਨਾ ਆਪ ਨੂੰ ਜਣਾਉਂਦਾ ਹੈ ਨਾ ਵਰ ਸਰਾਪ ਦਾ ਲਾਗੂ ਬਣਦਾ ਹੈ।
ਸਬਦ ਦਾ ਅਲਾਪ ਗਾਉਂਦਾ ਹੈ, ਅਕੱਥ ਕਥਨੀਆਂ (ਵਾਹਿਗੁਰੂ ਦੀਆਂ ਗੁਹਝ ਗੱਲਾਂ) ਸੁਣਾਉਂਦਾ ਹੈ।
ਅਕੱਥ ਕਥਾ ਕਰਦਾ (ਆਤਮ ਉਪਦੇਸ਼ ਦੇਂਦਾ), ਜਾਪ ਜਪਦੇ ਹੋਏ ਜਗਤ (ਦੀ ਕਾਰ ਰਾਗ ਦ੍ਵੈਖ ਦੀ) ਨਹੀਂ ਕਰਦਾ।
(ਐਸੇ) ਪੂਰੇ ਗੁਰੂ ਦੇ ਪ੍ਰਤਾਪ ਨਾਲ (ਜਗ੍ਯਾਸੂਆਂ ਦਾ) ਆਪਾ ਭਾਵ ਗੁਆਚਦਾ ਹੈ।
(ਇਹ ਪ੍ਰਤਾਪ) ਤਿੰਨੇ ਤਾਪ ਉਤਾਰਦਾ ਤੇ ਸੰਤਾਪ ਦੂਰ ਕਰਦਾ ਹੈ।
(੯) (ਐਸੇ) ਗੁਰੂ ਦੀ ਬਾਣੀ ਨਾਲ ਮਨ ਟਿਕਦਾ ਤੇ (ਜਗ੍ਯਾਸੂ) ਆਪਣੇ ਸਰੂਪ ਵਿਚ ਆ ਜਾਂਦਾ ਹੈ।
ਪੂਰਾ ਸਤਿਗੁਰੂ ਸਤਿ (ਸਰੂਪ) ਹੈ, ਗੁਰਮੁਖ (ਹੋਕੇ ਉਸਦੀ) ਭਾਲ ਕਰੀਏ।
(ਉਸ) ਸਤਿਗੁਰ ਦੀ ਪੂਰੀਮਤਿ (ਇਹ ਹੈ ਕਿ ਸਦਾ) ਸਬਦ ਦੀ ਸੰਭਾਲ ਕਰੀਏ।
(ਅਤੇ) ਹਉਮੈ ਨੂੰ ਸਾੜਕੇ ਦਰਗਾਹ ਲਈ ਆਪਣੀ ਪਤ ਧੋ ਲਵੀਏ (ਕਿਸ ਤਰ੍ਹਾਂ?)
ਘਰ ਵਿਚ ਹੀ (ਵਾਹਿਗੁਰੂ ਨਾਲ) ਜੁੜ ਜਾਣ ਦੀ ਜੁਗਤ ਧਰਮਸਾਲ (ਸਤਿਸੰਗ) ਵਿਚ ਬੈਠਕੇ ਸਿੱਖ ਲਵੀਏ।
ਜੋ ਗੁਰੂ ਦੀ ਸਿੱਖੀ ਨੂੰ ਐਉਂ ਲੈਕੇ ਪਾਲਦੇ ਹਨ, ਕੇਵਲ ਮੁਕਤੀ ਪਾਉਂਦੇ ਹਨ।
(ਉਨ੍ਹਾਂ ਦੇ) ਅੰਦਰ ਪ੍ਰੇਮਾ ਭਗਤੀ ਹੁੰਦੀ ਹੈ, (ਉਨ੍ਹਾਂ ਪਰ ਵਾਹਿਗੁਰੂ ਦੀ) ਮੇਹਰ ਦੀ ਨਜ਼ਰ ਹੁੰਦੀ ਹੈ।
ਇਕ ਛਤ(=ਇਕ ਛੱਤ੍ਰ ਵਾਲੀ ਸੁਤੰਤ੍ਰ) ਪਾਤਸ਼ਾਹੀ (ਇਨ੍ਹਾਂ ਨੂੰ) ਖਰੀ ਸੁਖੱਲੀ ਪ੍ਰਾਪਤ ਹੋ ਜਾਂਦੀ ਹੈ (ਯਥਾ-ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ)।
(ਪਾਤਸ਼ਾਹ ਹੋਕੇ ਫੇਰ) ਪਾਣੀ (ਢੋਣ, ਚੱਕੀ ਦਾ) ਪੀਹਣਾ ਪਾਉਂਦੇ ਤੇ (ਹੋਰ) ਸੇਵਾ ਘਾਲਦੇ ਹਨ।
(੯) ਨਿਰਾਲੀ ਚਾਲ (ਇਹ ਹੈ) ਕਿ ਗ਼ਰੀਬੀ ਵਿਚ ਫਿਰਦੇ ਹਨ।
ਗੁਰਮੁਖਾਂ ਦਾ (ਜਿਨ੍ਹਾਂ ਨੂੰ) ਗੁਰੂ ਦਾ ਉਪਦੇਸ਼ ਮਿਲਿਆ ਹੈ, ਸਚਾ ਲੇਖ (ਇਹ ਹੈ)।
ਸਤਿਸੰਗ ਨਾਲ (ਉਨ੍ਹਾਂ ਨੇ) ਮੇਲ (ਕੀਤਾ ਤੇ) ਸਬਦ ਵਿਖੇ ਘਰ ਕੀਤਾ ਹੈ।
ਫੁਲਾਂ ਨਾਲ ਮਿਲਕੇ ਤਿਲ ਸ੍ਰੇਸ਼ਟ ਫੁਲੇਲ (ਹੋ ਜਾਂਦੇ ਹਨ ਤਿਵੇਂ ਗੁਰਮੁਖਾਂ ਦਾ) ਸਤਿਸੰਗ ਹੈ।
ਗੁਰ ਸਿੱਖਾਂ ਦੇ ਨੱਕ ਵਿਖੇ (ਭਾਣੇ ਦੀ) ਨਕੇਲ (ਪਾਈ ਹੋਈ ਹੈ ਇਸ ਲਈ ਉਨ੍ਹਾਂ ਦੇ) ਅੰਦੇਸੇ ਮਿਟੇ ਹੋਏ ਹਨ।
ਅੰਮ੍ਰਿਤ ਵੇਲੇ ਸ਼ਨਾਨ ਕਰਦੇ, (ਸਤਿਸੰਗ ਰੂਪੀ ਅਥਵਾ ਸ੍ਵੈ ਸਰੂਪ ਰੂਪੀ) ਸ੍ਰੇਸ਼ਟ ਦੇਸ਼ ਵਿਖੇ ਵੱਸਦੇ ਹਨ।
ਗੁਰੂ ਦਾ ਜਾਪ ਰਿਦੇ ਵਿਚ ਜਪਕੇ ਤੇ ਗੁਰੂ ਦਾ (ਰਿਦੇ ਵਿਚ) ਪ੍ਰਵੇਸ਼ ਕਰ ਕੇ ਸੁਖੀ ਰਹਿੰਦੇ ਹਨ।
ਭੈ, ਭਾਉ, ਪ੍ਰੇਮਾਭਗਤੀ ਨਾਲ ਮੇਲ ਹੈ (ਇਸ ਕਰਕੇ) ਸ੍ਰੇਸ਼ਟ ਸਾਧੂ ਹਨ।
ਗੁਰਮੁਖਾਂ ਦਾ ਨਿਤ ਨਿਤ ਨਵੇਂ ਤੋਂ ਨਵਾਂ ਭੇਸ (ਪ੍ਰੇਮ ਦਾ ਰੰਗ) ਹੁੰਦਾ ਹੈ।
(੯) (ਗੁਰਮੁਖ) ਖ਼ੈਰ (ਨਾਮ ਰੂਪੀ ਭਿੱਖਯਾ ਦੇ, ਜੋ ਖੈਰ ਦਾਤੀ ਹੈ, ਸੌਦਾ ਕਰਾਉਣ ਵਾਲੇ) ਦਲੇਰ ਦਲਾਲ ਹਨ, (ਸੇਵ=) ਪੂਜਨੀਕ ਤੇ (ਸਹੇਸਿਆ-ਸਹਈਸ਼) ਈਸ਼੍ਵਰ ਦੇ ਸਾਥ ਮਿਲੇ ਹੋਏ ਹਨ।
ਗੁਰ ਮੂਰਤੀ ਦਾ ਧਿਆਨ ਕਰ (ਗੁਰੂ) ਸਦਾ ਹਜੂਰ ਹੈ।
ਗੁਰੂ ਦੁਵਾਰੇ ਸ਼ਬਦ ਦਾ (ਜਿਨ੍ਹਾਂ ਨੂੰ) ਗ੍ਯਾਨ (ਹੋਯਾ ਹੈ, ਉਨ੍ਹਾਂ ਨੂੰ ਈਸ਼੍ਵਰ) ਨੇੜੇ (ਭਾਸਦਾ) ਹੈ, ਦੂਰ ਨਹੀਂ ਹੈ।
(ਪ੍ਰੰਤੂ) ਕਰਮਾਂ ਦਾ ਅੰਗੂਰ ਪੂਰਬ ਲਿਖੇ ਅਨੁਸਾਰ (ਪ੍ਰਗਟ ਹੁੰਦਾ) ਹੈ।
ਸੂਰਮਾ ਸੇਵਕ ਗੁਰੂ ਸੇਵਾ ਵਿੱਚ ਪਰਧਾਨ (ਹੋ ਜਾਂਦਾ) ਹੈ।
ਪੂਰਨ ਵਡਾ ਭੰਡਾਰ (ਵਾਹਿਗੁਰੂ) ਸਦਾ ਭਰਪੂਰ ਹੈ (ਕਦੇ ਖਾਲੀ ਨਹੀਂ)।
ਸਾਧ ਸੰਗਤ ਦੇ ਅਸਥਾਨ ਵਿਖੇ (ਉਸਦਾ) ਨੂਰ ਜਗਮਗ ਕਰ ਰਿਹਾ ਹੈ।
(ਸਤਿਸੰਗ ਦੇ ਨੂਰ-ਪ੍ਰਕਾਸ਼ ਦੇ ਅੱਗੇ) ਲੱਖਾਂ ਚੰਦ੍ਰਮਾਂ ਤੇ ਲੱਖਾਂ ਸੂਰਜਾਂ ਦੀਆਂ ਕਿਰਨਾਂ ਠੰਢੀਆਂ (ਮਾਤ) ਹਨ।
ਲੱਖਾਂ ਬੇਦਾ ਤੇ ਲੱਖਾਂ ਪੁਰਾਨ (ਸਤਿਸੰਗ ਦੇ) ਕੀਰਤਨ ਅੱਗੇ ਮਾਤ ਹਨ।
(੯) (ਐਸੇ ਦੀ) ਚਰਨ ਧੂੜ ਭਗਤਾਂ ਦੇ ਪ੍ਯਾਰੇ (ਪਰਮੇਸੁਰ) ਵਲੋਂ ਪਰਵਾਨ ਹੈ।
ਗੁਰੂ ਨੇ ਸਿੱਖ ਹੋਕੇ ਤੇ ਸਿੱਖ ਨੇ ਗੁਰੂ ਹੋਕੇ ਉਸ ਅਲਖ (ਪਰਮੇਸਰ) ਨੂੰ ਲਖਾ ਦਿੱਤਾ ਹੈ;
(ਕਿੱਕੁਰ? ਉੱਤਰ) ਗੁਰੂ (ਨਾਨਕ) ਦੀ ਸਿੱਖ੍ਯਾ ਲੈਕੇ ਸਿੱਖ (ਅੰਗਦ ਪਹਿਲੇ) ਸਿੱਖ ਸਦਾਇਆ।
(ਜਦ ਦੀਖ੍ਯਾ ਦੀ ਕਮਾਈ ਹੋ ਗਈ ਅਰ) ਸਿੱਖ ਗੁਰੂ ਨੂੰ ਭਾ ਗਿਆ (ਤਦ) ਗੁਰੂ ਨਾਲ ਇਕ (ਰੂਪ) ਹੋ ਗਿਆ।
(ਮਾਨੋ) ਹੀਰੇ ਦੀ ਕਣੀ ਨੇ ਹੀਰੇ ਨੂੰ ਵਿੰਨ੍ਹਕੇ ਪੁਰੋ ਦਿੱਤਾ ਹੈ।
(ਜਿਵੇਂ) ਜਲ ਦੇ ਤਰੰਗਾਂ (=ਲਹਿਰਾਂ) ਨੂੰ ਦੇਖੋ, ਜਲ ਵਿੱਚ ਹੀ ਸਮਾਂ ਜਾਂਦੀਆਂ ਹਨ।
(ਜਿੱਕੁਰ) ਦੀਵੇ ਤੋਂ ਦੀਵਾ ਜਗਕੇ ਜੋਤ ਵਿਚ ਜੋਤ ਸਮਾ ਜਾਂਦੀ ਹੈ।
ਅਸਚਰਜ (ਤੋਂ) ਅਸਚਰਜ ਕਾਰਨਾਂ (ਨਾਲ) ਚਰਿੱਤ੍ਰ ਰਚ ਦਿੱਤਾ।
ਜਿੱਕੁਰ ਦੁੱਧ ਤੋਂ ਦਹੀਂ (ਤੇ ਦਹੀਂ ਰਿੜਕ ਕੇ) ਘਿਉ ਕੱਢ ਲਿਆ।
(੯) ਇਕੋ ਚਾਨਣਾ (ਵਾਹਿਗੁਰੂ ਦੇ ਗ੍ਯਾਨ ਦਾ) ਤਿੰਨਾਂ ਲੋਕਾਂ ਵਿੱਚ (ਐਉਂ) ਪ੍ਰਗਟ ਹੋ ਗਿਆ।
ਸਤਿਗੁਰ ਨਾਨਕ ਦੇਵ ਜੀ ਗੁਰਾਂ ਦੇ ਗੁਰੂ ਹੋਏ।
(ਜਿਨ੍ਹਾਂ ਨੇ) ਅੰਗਦ ਜੀ ਨੂੰ ਅਲਖ ਤੇ ਅਭੇਦ (ਵਾਹਿਗੁਰੂ ਵਿਚ) ਸਹਿਜ (ਪਦ ਦੇਕੇ) ਸਮਾ ਦਿੱਤਾ।
(ਗੁਰੂ ਅੰਗਦ ਨੇ) ਅਮਰਦਾਸ ਜੀ ਨੂੰ 'ਅਮਰ' (ਈਸ਼੍ਵਰ) ਵਿਖੇ ਸਮਾਕੇ ਅਲੱਖ ਨੂੰ ਲਖਾ ਦਿੱਤਾ।
(ਗੁਰੂ) ਰਾਮਦਾਸ ਜੀ ਨੂੰ (ਗੁਰੂ ਅਮਰ ਦਾਸ ਨੇ) ਪ੍ਰੇਮ (ਦੇ ਪ੍ਯਾਲੇ) ਦਾ ਅੰਮ੍ਰਿਤ ਚੋਇਆ।
ਗੁਰੂ ਅਰਜਨ ਜੀ ਨੇ ਸੇਵਾ ਕੀਤੀ(ਗੁਰੂ ਅਮਰਦਾਸ ਵੱਲੋਂ) ਦਾਤ ਨਾਲ ਨਿਵਾਜੇ ਗਏ।
ਹਰਿ ਗੋਬਿੰਦ ਜੀ ਨੇ (ਸ਼ਬਦ) ਅੰਮ੍ਰਿਤ ਨੂੰ ਰਿੜਕਿਆ ਤੇ ਗੁਰੂ (ਅਰਜਨ ਜੀ ਦੀ ਕ੍ਰਿਪਾ ਨਾਲ) ਅਮੇਉ (=ਅਗਾਧ) ਹੋ ਗਏ (ਅਥਵਾ)
ਸਚੇ (ਅਕਾਲ ਪੁਰਖ ਦਾ) ਸੱਚ (ਏਨ੍ਹਾਂ) ਸੁੱਚਿਆਂ (ਦੀ ਕ੍ਰਿਪਾ ਕਰਕੇ) ਸਚ ਮੁੱਚ (ਸਿੱਖਾਂ ਦੇ ਰਿਦੇ ਵਿਚ) ਖਲੋ ਗਿਆ।
(ਜਿਨ੍ਹਾਂ ਦੇ) ਆਤਮ (=ਮਨ) ਨੂੰ ਅਗਾਧ ਸ਼ਬਦ ਨਾਲ (ਗੁਰਾਂ ਨੇ) ਪੁਰੋ ਦਿੱਤਾ।
(੯) (ਏਨ੍ਹਾਂ) ਗੁਰਮੁਖਾਂ ਨੇ ਨਾ ਭਰੇ ਜਾਣ ਵਾਲੇ (ਹਿਰਦਿਆਂ) ਨੂੰ (ਗੁਰ ਸ਼ਬਦ ਨਾਲ) ਭਰਪੂਰ ਕਰ ਕੇ (ਸੰਸਾਰ ਦਾ) ਭਰਮ ਤੇ ਡਰ ਦੂਰ ਕਰ ਦਿਤਾ।
ਸਾਧਸੰਗਤ (ਵਿਖੇ ਗੁਰਮੁਖ ਲੋਕ) ਭਉ (ਡਰ) ਤੇ ਭਾਉ (ਪ੍ਰੇਮ) ਰਖਦੇ ਤੇ ਸਹਿਜੇ ਹੀ ਵੈਰਾਗੀ ਰਹਿੰਦੇ ਹਨ।
ਗੁਰਮੁਖ ਸਹਿਜ ਸੁਭਾ ਹੀ ਸੁਰਤ ਵਿਖੇ ਜਾਗਦੇ ਰਹਿੰਦੇ ਹਨ (ਭਾਵ ਸੁਰਤ ਸਬਦ ਵਿਖੇ ਜੁੜੀ ਰਹਿੰਦੀ ਹੈ)
ਮਿੱਠੇ ਬਚਨ ਬੋਲਦੇ ਹਨ, ਹਉਮੈ ਦਾ (ਸਦਾ) ਤਿਆਗ (ਰਖਦੇ ਹਨ)।
ਸਤਿਗੁਰਾਂ ਦੀ ਮਤ ਦੇ ਅਨੁਸਾਰ ਸਦਾ ਅਨੁਰਾਗ (ਪ੍ਰੇਮ) ਰਖਦੇ ਹਨ।
ਪਿਰੀ ਦੇ ਪਿਆਲੇ ਦਾ ਸਾਉ (=ਸੁਆਦ) ਆਇਆ ਹੈ, ਮੱਥੇ ਪੁਰ ਭਾਗ ਹੈ!
ਬ੍ਰਹਮ ਜੋਤਿ ਕਰ ਕੇ ਬ੍ਰਹਮਾਂ ਆਦਿਕਾਂ ਨੂੰ ਬੀ ਗ੍ਯਾਨ ਦੇ ਚਰਾਗ (ਦੀਵੇ) ਦੇਣ ਹਾਰੇ (ਹੋ ਗਏ) ਹਨ।
ਅੰਦਰ ਗੁਰੂ ਦੀ ਮਤ ਕਰ ਕੇ (ਵੱਡਾ) ਚਾਉ (ਅਨੰਦ) ਹੈ, (ਇਸੇ ਕਰ ਕੇ ਮਾਯਾ ਤੇ) ਅਲੇਪ (ਤੇ ਵਿਸ਼੍ਯਾਂ ਥੋਂ) ਬੇਦਾਗ਼ ਹਨ।
ਸੰਸਾਰ (ਵੀਹ ਵਿਸ਼੍ਯਾਂ ਵਿਖੇ ਫਸਿਆ ਹੋਇਆ ਹੈ) ਗੁਰਮੁਖ (ਇਕੀਸ=ਇਕ ਈਸ਼੍ਵਵਰ ਵਿਖੇ) ਚੜ੍ਹਾਉ (ਉਨੱਤੀ) ਕਰਦੇ ਹਨ, (ਇਸ ਕਰਕੇ) ਸਦਾ ਸੁਹਾਗ (ਸਦਾ ਜੀਵਨ ਮੁਕਤਿ ਦਾ ਅਨੰਦ ਲੈ ਰਹੇ) ਹਨ।
ਜੋ ਗੁਰਮੁਖਾਂ ਦੇ ਸ਼ਬਦ ਨੂੰ (ਸੰਮਾਲ=) ਯਾਦ ਰਖਦੇ ਹਨ, (ਓਹ ਸੁਰਤ) ਭਗਵੰਤ ਦੀ ਪ੍ਰੀਤ ਨੂੰ ਯਾਦ ਰਖਦੇ ਹਨ। (ਅਥਵਾ ਗੁਰਮੁਖ ਤੋਂ ਸ਼ਬਦ ਦੀ ਸੰਮ੍ਹਾਲ ਸਿੱਖ ਕੇ ਉਸ ਨੂੰ ਸੁਰਤ ਵਿਚ ਸੰਮ੍ਹਾਲਕੇ ਰੱਖੀਏ; ਭਾਵ ਸੁਰਤ ਸ਼ਬਦ ਦਾ ਅਭ੍ਯਾਸ ਕਰਨਾ ਚਾਹੀਏ)।
ਗੁਰਮੁਖਾਂ ਦੀ ਨਦਰ ਕਰ ਕੇ ਨਿਹਾਲ ਹੋਈਦਾ ਹੈ (ਇਸੇ ਕਰ ਕੇ ਉਨ੍ਹਾਂ ਦਾ ਨੇਹ=) ਪਿਆਰ ਨਾਲ ਦਰਸ਼ਨ ਕਰੀਏ।
ਗੁਰਮੁਖਾਂ ਦੀ ਸੇਵਾ ਦੀ ਘਾਲ ਕਮਾਈ (ਕਿਸੇ) ਵਿਰਲੇ ਨੇ ਹੀ ਕੀਤੀ ਹੈ।
ਗੁਰਮੁਖ ਦੀਨ ਦਿਆਲੂ ਹਨ (ਹੇਤ ਹਿਆਲੀਐ=) ਦਿਲੀ ਮੁਹੱਬਤ ਰਖਦੇ ਹਨ।
ਗੁਰਮੁਖ ਨਾਲ ਨਿਬਾਹੁੰਦੇ ਹਨ (ਭਾਵ ਅੰਤ ਸਹਾਈ ਹੁੰਦੇ ਹਨ ਤਾਂਤੇ) ਗੁਰ ਸਿੱਖ੍ਯਾ ਨੂੰ ਪਾਲੀਏ।
(ਰਤਨ) ਵੈਰਾਗ (ਲਾਲ=) ਪ੍ਰੇਮ (ਆਦਿ) ਪਦਾਰਥ ਗੁਰਮੁਖਾਂ ਪਾਸੋਂ ਟੋਲੀਏ।
(ਕਿਉਂਕਿ) ਗੁਰਮੁਖ (ਅਕਲ=) ਕਲਪਨਾ ਤੇ ਰਹਿਤ ਹਨ, (ਅਕਾਲ=) ਅਮਰ ਹਨ, ਉਨ੍ਹਾਂ ਦੀ (ਭਗਤੀ) ਸੇਵਾ ਸੁੱਖਾਂ ਦਾ ਘਰ ਹੈ ਅਥਵਾ ਸੁਖਾਲੀ ਹੈ।
ਗੁਰਮੁਖ (ਲੋਕ) ਹੰਸਾਂ ਵਾਂਙ (ਤੱਤ ਮਿੱਥ੍ਯਾ ਦਾ ਵਿਵੇਚਨ ਕਰਦੇ ਹਨ, ਮਨੋ ਤਨੋ) ਪ੍ਰੇਮੀ ਹੋਕੇ ਪ੍ਰੇਮ ਕਰਦੇ ਹਨ।
ਏਕੇ ਦੁਆਰ 'ਇਕ' ਦਾ ਸਰੂਪ ਲਿਖਕੇ ਦਿਖਾਇਆ ਹੈ।
ਊੜੇ ਥੋਂ ਓਕੰਕਾਰ' ੴ ਪਾਸ ਬਹਾਇਆ ਹੈ।
ਸਤਿਨਾਮ (=ਸੱਚਾ ਨਾਮ) ਤੇ ਕਰਤਾਰ (=ਕਰਤਾ ਪੁਰਖ=ਸ੍ਰਿਸ਼ਟੀ ਦਾ ਕਰਤਾ), ਭਉ ਥੋਂ ਬਿਨਾ (=ਨਿਰਭਉ) ਜਾਣਕੇ (ਓਅੰਕਾਰ ਦੇ ਪਾਸ ਬਹਾਲੇ ਹਨ)।
ਨਿਰਵੈਰ' ਹੈ, (ਜੈਕਾਰ=) ਜਯ ਮੂਰਤਿ (ਮੂਰਤ) ਹੈ, ਅਜੋਨੀ (ਸੈਭੰ) ਅਤੇ ਅਕਾਲ ਹੈ।
(ਉਸਦਾ) ਨੀਸਾਣ (ਪਰਵਾਨ) ਅਪਾਰ ਤੇ ਸੱਚਾ ਹੈ, (ਸਾਰੇ ਉਸੇ ਦੀ) ਜੋਤੀ ਦਾ ਪ੍ਰਕਾਸ਼ ਹੈ।
ਪੰਜ ਅੱਖਰ (ੴਅੰਕਾਰ ਅਰਥਾਤ ਪਰਮੇਸ਼ਰ ਜਿਸ ਪਰ) ਉਪਕਾਰ (=ਕਿਰਪਾ) ਕਰਦਾ ਹੈ (ਉਹ ਉਸਦੇ) ਨਾਮ ਨੂੰ ਸਮ੍ਹਾਲ ਲੈਂਦਾ ਹੈ।
(ਫੇਰ ਉਹ ਪੁਰਸ਼) ਪਰਮੇਸ਼ਰ ਸੁਖ ਸਾਰ ਦੀ ਨਦਰ ਨਾਲ (ਨਿਹਾਲ=) ਮੁਕਤ ਹੋ ਜਾਂਦਾ ਹੈ।
(ਨਉਂ ਅੰਗ ਸੁੰਨ ਸੁਮਾਰ ਅਰਥਾਤ=) ੧ ਥੋਂ ਲੈਕੇ ੯ ਅੰਗ ਸੁੰਨ (=ਬਿੰਦੀ) ਦੇ ਸ਼ੁਮਾਰ (=ਗਿਣਤੀ) ਨਾਲ ਨਿਰਾਲੇ ਹੋ ਜਾਂਦੇ ਹਨ।
(੯) ਅਤੇ (ਨੀਲ ਅਨੀਲ=) ਨੀਲ ਦਸ ਨੀਲ (ਤੋੜੀ ਗਿਣਤੀ ਨੂੰ ਪਹੁੰਚਦੇ ਹਨ) ਦੀ ਵਿਚਾਰ ਅਨੁਸਾਰ ਪ੍ਰੇਮ ਦੇ ਪਿ੍ਯਾਲੇ (ਵਿਚ ਵਧਦੇ ਜਾਂਦੇ) ਹਨ ('ਨੀਲ' ਭਾਵ ਵਡੀ ਗਿਣਤੀ ਤੋਂ ਹੈ ਜੋ ਸੰਖ ਤੋਂ ਪਹਿਲੇ ਹੈ ਤੇ ਅਨੀਲ ਤੋਂ ਭਾਵ ਬੇਗਿਣਤ ਹੈ)।
ਚਾਰੇ ਵਰਨਾਂ ਦੇ (ਲੋਕ) ਸਤਿਸੰਗ ਵਿਖੇ ਮਿਲਕੇ ਗੁਰਮੁਖ (ਹੋਕੇ ਖੇਡਦੇ ਵਰਤਦੇ ਹਨ)।
(ਦ੍ਰਿਸ਼ਟਾਂਤ) ਪਾਨਾਂ ਦੇ ਬੀੜੇ ਦੇ ਰੰਗ ਵਾਂਙੂੰ ਗੁਰਮੁਖ ਦਾ ਚਾਲਾ ਹੈ। (ਭਾਵ ਕੱਥ ਸੁਪਾਰੀ ਚੂਨਾਂ ਪਾਨ ਮਿਲਕੇ ਇਨ੍ਹਾਂ ਦਾ ਲਾਲ ਰੰਗ ਇੱਕੋ ਹੋ ਜਾਂਦਾ ਹੈ। ਤਥਾ ਖੱਤ੍ਰੀ, ਬ੍ਰਾਹਮਣ, ਸੂਦ, ਵੈਸ਼ ਚਾਰ ਰੰਗ ਸਤਿਸੰਗ ਵਿਚ ਮਿਲ ਕੇ। ਇਕ ਗੁਰਮੁਖ ਹੀ ਕਹਾਉਂਦੇ ਹਨ)।
(ਗੁਰਮੁਖ ਨੂੰ) ਪੰਜ ਅਨਾਹਦ ਸ਼ਬਦ ਇਕ ਰਸ ਖਿਡਾਉਂਦੇ (=ਆਨੰਦਿਤ ਰਖਦੇ) ਹਨ।
ਸਤਿਗੁਰਾਂ ਦੇ ਸਬਦ ਦੀ (ਤਰੰਗ=) ਲਹਿਰ ਨਾਲ (ਸਦਾ ਸੁਹੇਲਿਆ=) ਸਦਾ ਸੁਖੀ (ਗੁਰਮੁਖ) ਬਹਿੰਦੇ ਹਨ।
ਸਬਦ ਗ੍ਯਾਤ ਦੇ ਪ੍ਰਸੰਗ ਕਰ ਕੇ ਗ੍ਯਾਨ ਨਾਲ ਮਿਲੇ ਰਹਿੰਦੇ ਹਨ।
(ਗੁਰੂ ਦੀ ਬਾਣੀ ਦੇ) ਰਾਗ ਨਾਦ ਨਾਲ (ਸਰਬੰਗ=) ਹਰ ਤਰ੍ਹਾਂ ਦਿਨ ਰਾਤ ਮਿਲੇ ਹੋਏ ਹਨ।
ਸ਼ਬਦ ਦੇ (ਅਨਾਹਦ=) ਬੇਹੱਦ ਪ੍ਰੇਮ ਨਾਲ ਇਕ (ਆਤਮਾ) ਹੀ (ਸਾਰੇ) ਸੁੱਝਦਾ ਹੈ।
ਗੁਰਮੁਖਾਂ ਦਾ ਪੰਥ (ਨਿਪੰਗ=) ਚਿੱਕੜ ਤੋਂ ਰਹਿਤ (ਭਾਵ ਨਿਰਮਲ) ਹੈ, ਬਾਰਾਂ (ਪੰਜ ਕਰਮ, ਇੰਦ੍ਰੇ, ਪੰਜ ਗ੍ਯਾਨ ਇੰਦ੍ਰੇ ਤੇ ਮਨ ਬੁਧ) ਥੋਂ ਖੇਲ ਜਾਂਦੇ ਹਨ। (ਅਥਵਾ ਬਾਰਹ=ਪੰਜ ਤੱਤਾਂ ਦੇ ਪੰਜ ਗੁਣ, ਧੀਰਜ ਛੇਵਾਂ, ਸੰਤੋਖ ਸੱਤਵਾਂ, ਦਯਾ ਅੱਠਵਾਂ, ਧਰਮ ਨੌਵਾਂ, ਸਤ ਦਸਵਾਂ, ਗਿਆਨ ਯਾਰਵਾਂ, ਤੇ ਵੈਰਾਗ ਬਾਰ੍ਹਵਾਂ, ਇਨ੍ਹਾ
ਪਹਿਲੇ (ਜਦ) ਨਿਰੰਜਨ ਦੀ, (ਜੋ ਸਰਬ ਦੀ) ਆਦਿ ਹੈ, ਆਗਿਆ ਹੋਈ।
(ਤਦ ਗੁਰੂ ਦਾ ਬਖਸ਼ਿਆ) ਹਉਮੈ ਨੂੰ ਕੱਟਣ ਵਾਲਾ ਸ਼ਬਦ (ਜਿਸਦੇ, ਸੁਰਤ ਵਿਚ ਅਭਿਆਸ ਕਰਨ ਨਾਲ ਹਉਮੈਂ ਟੁੱਟ ਗਈ, ਉਸ) ਸ਼ਬਦ ਨੂੰ ਜਾ ਮਿਲਿਆ (ਜਿਸ ਨੂੰ ਸ਼ਬਦ ਬ੍ਰਹਮ ਕਹੀਦਾ ਹੈ, ਜਿੱਥੇ ਵਾਹਿਗੁਰੂ ਦੇ ਸਰੂਪ ਵਿਚ ਜੀਵ ਸ਼ਰਨ ਪ੍ਰਾਪਤ ਕਰਦਾ ਹੈ)।
(ਇਸ ਲਈ) ਗੁਰਮੁਖਾਂ ਦਾ ਅੰਜਨ (ਗ੍ਯਾਨ ਸੁਰਮਾਂ) ਅਚਰਜ ਥੋਂ ਅਚਰਜ ਰੂਪ ਹੈ।
ਗੁਰੂ ਦੀ ਕ੍ਰਿਪਾ ਤੇ ਗੁਰੂ ਮਤ (ਧਾਰਨ ਕਰਨੇ ਤੇ ਸਭ) ਭਰਮ (ਦੇ ਪੜਦੇ) ਕੱਟੇ ਜਾਂਦੇ ਹਨ।
ਆਦਿ ਪੁਰਖ ਸਭ ਦਾ ਮੁੱਢ, ਅਕਾਲ ਤੇ (ਅਗੰਜ) ਨਾ ਟੁੱਟਣ ਵਾਲ ਹੈ।
(ਇਹ) ਸੇਵਕਾਂ, ਕਲਯਾਨ ਸਰੂਪ ਤੇ ਸਨਕਾਦਾਂ ਪਰ ਕਿਰਪਾ ਕਰਨ ਵਾਲਾ ਹੈ।
ਜੁਗਾਂ ਜੁਗਾਂ ਪ੍ਰਯੰਤ ਹੇ ਉੱਜਲ ਗੁਰ ਸਿੱਖੋ! ਜਪੀ ਚੱਲੋ। (ਅ) ਗੁਰ ਸਿਖਾਂ ਦਾ ਸ਼ਨਾਨ ਇਹੀ ਹੈ ਕਿ ਸਦਾ ਸਦਾ ਈਸ਼੍ਵਰ ਦਾ ਨਾਮ ਜਪਦੇ ਹਨ।
ਪਿਰੀ ਦੇ ਪਿਆਲੇ ਦਾ ਸ੍ਵਾਦ (ਜਦ ਆਇਆ ਤਦ) ਸਾਰੇ (ਪਰਮ ਪੁਰੰਜਨ) ਈਸ਼੍ਵਰ (ਨੂੰ ਦੇਖਦੇ ਹਨ)।
(੯) (ਉਹ ਜਾਣਦੇ ਹਨ ਕਿ) ਆਦਿ ਜੁਗਾਦਿ ਅਨਾਦਿ ਸਰਬ ਦਾ ਪ੍ਰਕਾਸ਼ਕ (ਇਕ ਅਕਾਲ ਪੁਰਖ) ਹੈ।
ਚੇਲਾ (ਸੰਸਾਰ ਥੋਂ) ਮਰਕੇ ਹੁੰਦਾ ਹੈ, ਗੱਲਾਂ ਨਾਲ ਨਹੀਂ ਹੁੰਦਾ।
ਸੰਤੋਖੀ, ਸੱਚ ਪੁਰ ਸ਼ਹੀਦ, ਭਰਮ ਤੇ ਡਰ ਨੂੰ ਦੂਰ ਕਰ ਕੇ (ਹੁੰਦਾ ਹੈ)
ਮੁੱਲ ਖਰੀਦੀ ਗੁਲਾਮ ਹੋਵੇ (ਹਰ ਵੇਲੇ) ਟਹਿਲ ਵਿਖੇ ਜੁੜਿਆ ਰਹੇ।
(ਆਪਣੇ ਸਰੀਰ ਦੀ) ਉਹ ਨਾਂ ਭੁੱਖ ਤੇ ਨਾਂ ਨੀਂਦ ਦੀ (ਪਰਵਾਹ ਕਰੇ) ਤੇ ਨਾਂ ਸੌਣ ਤੇ ਖਾਣ ਦੀ।
ਤਾਜ਼ਾ ਆਟਾ ਪੀਹੇ, ਪਾਣੀ ਢੋਵੇ,
(ਗੁਰੂ ਦੇ) ਤਾਕੀਦ ਨਾਲ ਚਰਨ ਮਲਕੇ ਧੋਵੇ ਤੇ ਪੱਖਾ ਝੱਲੇ।
ਸੇਵਕ ਗੰਭੀਰ ਹੋਵੇ, ਨਾ ਹੱਸੇ ਨਾ ਰੋਵੇ (ਭਾਵ ਗੁਰੂ ਦਾ ਭਾਣਾ ਮੰਨੇ-ਜੇ ਗੁਰੂ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤੇ ਗੁਰ ਵਡਿਆਈ)।
(ਇਸ ਪ੍ਰਕਾਰ) ਜੋ ਦਰ ਦਾ ਦਰਵੇਸ਼ ਹੋਕੇ ਪਹੁੰਚੇ (ਉਹ) ਪਿਰੀ ਦੇ (ਰਸ=) ਪ੍ਰੇਮ ਵਿਖੇ ਭਿੱਜੇਗਾ।
(੯) ਈਦ ਦੇ ਚੰਦ ਵਾਂਙੂ ਵਧਾਈਆਂ ਮਿਲਨਗੀਆਂ ਤੇ (ਪੁੰਨ੍ਯਾਂ ਦੇ ਚੰਦ ਵਾਂਙੂ) ਪੁੱਗ ਖਲੋਊ (ਭਾਵ ਪੂਰਨ ਹੋ ਜਾਊ)।
ਮੁਰੀਦ (ਨੂੰ ਚਾਹੀਏ ਗੁਰੂ ਦੀ) ਪੈਰੀਂ ਪੈਕੇ, ਚਰਣ ਧੂੜ ਬਣੇ।
ਗੁਰੂ ਮੂਰਤ ਦਾ ਮੁਸ਼ਤਾਕ (=ਆਸ਼ਿਕ ਜਾਂ ਪ੍ਰੇਮੀ) ਰਹੇ, (ਰਬ ਦੇ ਪਾਸਿਓਂ) ਮੋਇਆ (ਹੋਇਆ) ਜੀਵੇ (ਤੇ ਸੰਸਾਰ ਵਲੋਂ) ਮਰੇ।
ਸਾਰੇ ਸਾਕਾਂ ਨੂੰ ਛੱਡਕੇ (ਇਕ ਭਗਤੀ ਦੇ) ਸੁਹਣੇ ਰੰਗ ਵਿਖੇ ਰੰਗਿਆ ਰਹੇ।
ਹੋਰ ਝਾਕਾਂ ਵੱਲ ਨਾ ਝਖਾਂ ਮਾਰੇ, (ਇਕ ਹਰੀ ਦੀ) ਸ਼ਰਣ (ਵਿਖੇ) ਮਨ ਨੂੰ ਸੀਉਂ ਛੱਡੇ।
ਪਿਰੀ ਦੇ ਪਿਆਲੇ ਦੇ ਪਵਿੱਤ੍ਰ ਅੰਮ੍ਰਿਤ ਰਸ ਨੂੰ ਪਾਨ ਕਰੋ।
ਗਰੀਬੀ ਵਿਖੇ ਰਿਹਾਇਸ਼ ਰਖੇ, (ਤਾਂ) ਚਿਰੰਜੀਵ ਹੋ ਜਾਊ।
ਦਸ ਇੰਦ੍ਰੀਆਂ ਨੂੰ ਤਲਾਕ ਦੇਵੇ (ਤਾਂ) ਸਹਜ ਵਿਚ ਸਮਾਵੇਗਾ।
ਗੁਰੂ ਵਾਕਾਂ ਵਿਖੇ ਸਾਵਧਾਨ ਰਹੇ, ਮਨ ਵਿਚ ਭਰਮ ਨਾ ਜਾਵੇ।
(੯) ਸਬਦ ਦੀ ਗ੍ਯਾਤ ਦੀ ਹੁਸ਼ਿਆਰੀ (ਮੁਰੀਦ ਨੂੰ ਸੰਸਾਰ ਸਮੁੰਦ੍ਰੋਂ) ਪਾਰ ਕਰ ਦਿੰਦੀ ਹੈ।
(ਜਿਸ ਨੇ) ਸਤਿਗੁਰੂ ਦੀ ਸ਼ਰਨੀ ਜਾਕੇ ਸਿਰ ਨਿਵਾਇਆ।
ਗੁਰੂ ਜੀ ਦੇ ਚਰਨਾਂ ਵਿਚ ਮਨ ਲਾਕੇ ਮੱਥਾ ਲਾਇਆ ਹੈ (ਪ੍ਰੇਮ ਦਾ ਮੱਥਾ, ਦੇਖਾ ਦੇਖੀਦਾ ਨਹੀਂ)।
ਗੁਰੂ ਦੀ ਮਤ ਨੂੰ ਰਿਦੇ ਵਿਚ ਵਸਾਕੇ ਆਪਾ (ਮਨਮਤਿ ਨੂੰ) ਗੁਆ ਦਿੱਤਾ।
ਗੁਰੂ ਵਲ ਮੁਖ ਰਖਿਆ (ਸਨਮੁਖ ਰਿਹਾ) ਸਹਿਜ ਦਾ ਸੁਭਾਵ (ਕੀਤਾ), ਭਾਣੇ ਨੂੰ ਮਿੱਠਾ ਜਾਤਾ।
ਸ਼ਬਦ ਵਿਖੇ ਸੁਰਤ ਲਾ ਕੇ (ਵਾਹਿਗੁਰੂ ਦੇ) ਹੁਕਮ ਨੂੰ ਕਮਾਇਆ।
ਸਾਧ ਸੰਗਤ ਵਿਚ ਭੈ ਤੇ ਪ੍ਰੇਮ ਰੱਖਕੇ ਆਪਣਾ ਘਰ (ਸਰੂਪ) ਲੱਭ ਲੀਤਾ।
(ਵਾਹਿਗੁਰੂ ਦੇ) ਚਰਣਾਂ ਕਵਲਾਂ ਤੇ ਪਤੀਜਕੇ ਭਵਰੇ ਵਾਂਙ ਲੁਭਤ ਹੋ ਗਿਆ।
ਸੁਖ ਦੇ (ਸੰਪਟ) ਡੱਬੇ ਵਿਚੋਂ (ਸ਼ਬਦ ਦੇ ਰਤਨਾਂ ਨਾਲ) ਪਰਚਕੇ ਅੰਮ੍ਰਿਤ ਪੀਤਾ।
(੯) (ਉਸ ਸਿਖ ਦੀ) ਜਣਨ ਵਾਲੀ ਮਾਤਾ ਧੰਨ ਹੈ (ਉਸਦਾ) ਆਉਣਾ ਸਫਲਾ ਹੈ।