ਵਾਰਾਂ ਭਾਈ ਗੁਰਦਾਸ ਜੀ

ਅੰਗ - 41


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮਕਲੀ ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸਾਹੀ ਦਸਵੀਂ ਕੀ ।

ਬੋਲਣਾ ਭਾਈ ਗੁਰਦਾਸ ਕਾ ।

ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ ।

ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ ।

ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ।

ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ ।

ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧।

ਸਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ।

ਸਤਿ ਸੰਗਤਿ ਮੇਲਾਪ ਕਰਿ ਪੰਚ ਦੂਤ ਸੰਘਾਰੇ ।

ਵਿਚਿ ਸੰਗਤਿ ਢੋਈ ਨਾ ਲਹਨਿ ਜੋ ਖਸਮੁ ਵਿਸਾਰੇ ।

ਗੁਰਮੁਖਿ ਮਥੇ ਉਜਲੇ ਸਚੇ ਦਰਬਾਰੇ ।

ਹਰਿ ਗੁਰੁ ਗੋਬਿੰਦ ਧਿਆਈਐ ਸਚਿ ਅੰਮ੍ਰਿਤ ਵੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੨।

ਹੁਕਮੈ ਅੰਦਰਿ ਵਰਤਦੀ ਸਭ ਸ੍ਰਿਸਟਿ ਸਬਾਈ ।

ਇਕਿ ਆਪੇ ਗੁਰਮੁਖਿ ਕੀਤੀਅਨੁ ਜਿਨਿ ਹੁਕਮ ਮਨਾਈ ।

ਇਕਿ ਆਪੇ ਭਰਮ ਭੁਲਾਇਅਨੁ ਦੂਜੈ ਚਿਤੁ ਲਾਈ ।

ਇਕਨਾ ਨੋ ਨਾਮੁ ਬਖਸਿਅਨੁ ਹੋਇ ਆਪਿ ਸਹਾਈ ।

ਗੁਰਮੁਖਿ ਜਨਮੁ ਸਕਾਰਥਾ ਮਨਮੁਖੀ ਦੁਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੩।

ਗੁਰਬਾਣੀ ਤਿਨਿ ਭਾਈਆ ਜਿਨਿ ਮਸਤਕਿ ਭਾਗ ।

ਮਨਮੁਖਿ ਛੁਟੜਿ ਕਾਮਣੀ ਗੁਰਮੁਖਿ ਸੋਹਾਗ ।

ਗੁਰਮੁਖਿ ਊਜਲ ਹੰਸੁ ਹੈ ਮਨਮੁਖ ਹੈ ਕਾਗ ।

ਮਨਮੁਖਿ ਊਂਧੇ ਕਵਲੁ ਹੈਂ ਗੁਰਮੁਖਿ ਸੋ ਜਾਗ ।

ਮਨਮੁਖਿ ਜੋਨਿ ਭਵਾਈਅਨਿ ਗੁਰਮੁਖਿ ਹਰਿ ਮੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।੪।

ਸਚਾ ਸਾਹਿਬੁ ਅਮਰ ਸਚੁ ਸਚੀ ਗੁਰੁ ਬਾਣੀ ।

ਸਚੇ ਸੇਤੀ ਰਤਿਆ ਸੁਖ ਦਰਗਹ ਮਾਣੀ ।

ਜਿਨਿ ਸਤਿਗੁਰੁ ਸਚੁ ਧਿਆਇਆ ਤਿਨਿ ਸੁਖ ਵਿਹਾਣੀ ।

ਮਨਮੁਖਿ ਦਰਗਹਿ ਮਾਰੀਐ ਤਿਲ ਪੀੜੈ ਘਾਣੀ ।

ਗੁਰਮੁਖਿ ਜਨਮ ਸਦਾ ਸੁਖੀ ਮਨਮੁਖੀ ਦੁਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੫।

ਸਚਾ ਨਾਮੁ ਅਮੋਲ ਹੈ ਵਡਭਾਗੀ ਸੁਣੀਐ ।

ਸਤਿਸੰਗਤਿ ਵਿਚਿ ਪਾਈਐ ਨਿਤ ਹਰਿ ਗੁਣ ਗੁਣੀਐ ।

ਧਰਮ ਖੇਤ ਕਲਿਜੁਗ ਸਰੀਰ ਬੋਈਐ ਸੋ ਲੁਣੀਐ ।

ਸਚਾ ਸਾਹਿਬ ਸਚੁ ਨਿਆਇ ਪਾਣੀ ਜਿਉਂ ਪੁਣੀਐ ।

ਵਿਚਿ ਸੰਗਤਿ ਸਚੁ ਵਰਤਦਾ ਨਿਤ ਨੇਹੁ ਨਵੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੬।

ਓਅੰਕਾਰ ਅਕਾਰ ਆਪਿ ਹੈ ਹੋਸੀ ਭੀ ਆਪੈ ।

ਓਹੀ ਉਪਾਵਨਹਾਰੁ ਹੈ ਗੁਰ ਸਬਦੀ ਜਾਪੈ ।

ਖਿਨ ਮਹਿਂ ਢਾਹਿ ਉਸਾਰਦਾ ਤਿਸੁ ਭਉ ਨ ਬਿਆਪੈ ।

ਕਲੀ ਕਾਲ ਗੁਰੁ ਸੇਵੀਐ ਨਹੀਂ ਦੁਖ ਸੰਤਾਪੈ ।

ਸਭ ਜਗੁ ਤੇਰਾ ਖੇਲੁ ਹੈ ਤੂੰ ਗੁਣੀ ਗਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੭।

ਆਦਿ ਪੁਰਖ ਅਨਭੈ ਅਨੰਤ ਗੁਰੁ ਅੰਤ ਨ ਪਾਈਐ ।

ਅਪਰ ਅਪਾਰ ਅਗੰਮ ਆਦਿ ਜਿਸੁ ਲਖੀ ਨ ਜਾਈਐ ।

ਅਮਰ ਅਜਾਚੀ ਸਤਿ ਨਾਮੁ ਤਿਸੁ ਸਦਾ ਧਿਆਈਐ ।

ਸਚਾ ਸਾਹਿਬ ਸੇਵੀਐ ਮਨ ਚਿੰਦਿਆ ਪਾਈਐ ।

ਅਨਿਕ ਰੂਪ ਧਰਿ ਪ੍ਰਗਟਿਆ ਹੈ ਏਕ ਅਕੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੮।

ਅਬਿਨਾਸੀ ਅਨੰਤ ਹੈ ਘਟਿ ਘਟਿ ਦਿਸਟਾਇਆ ।

ਅਘ ਨਾਸੀ ਆਤਮ ਅਭੁਲ ਨਹੀਂ ਭੁਲੈ ਭੁਲਾਇਆ ।

ਹਰਿ ਅਲਖ ਅਕਾਲ ਅਡੋਲ ਹੈ ਗੁਰੁ ਸਬਦਿ ਲਖਾਇਆ ।

ਸਰਬ ਬਿਆਪੀ ਹੈ ਅਲੇਪ ਜਿਸੁ ਲਗੈ ਨ ਮਾਇਆ ।

ਹਰਿ ਗੁਰਮੁਖਿ ਨਾਮ ਧਿਆਈਐ ਜਿਤੁ ਲੰਘੈ ਵਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।੯।

ਨਿਰੰਕਾਰ ਨਰਹਰਿ ਨਿਧਾਨ ਨਿਰਵੈਰੁ ਧਿਆਈਐ ।

ਨਾਰਾਇਣ ਨਿਰਬਾਣ ਨਾਥ ਮਨ ਅਨਦਿਨ ਗਾਈਐ ।

ਨਰਕ ਨਿਵਾਰਣ ਦੁਖ ਦਲਣ ਜਪਿ ਨਰਕਿ ਨ ਜਾਈਐ ।

ਦੇਣਹਾਰ ਦਇਆਲ ਨਾਥ ਜੋ ਦੇਇ ਸੁ ਪਾਈਐ ।

ਦੁਖ ਭੰਜਨ ਸੁਖ ਹਰਿ ਧਿਆਨ ਮਾਇਆ ਵਿਚਿ ਖੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੦।

ਪਾਰਬ੍ਰਹਮ ਪੂਰਨ ਪੁਰਖ ਪਰਮੇਸੁਰ ਦਾਤਾ ।

ਪਤਿਤ ਪਾਵਨ ਪਰਮਾਤਮਾ ਸਰਬ ਅੰਤਰਿ ਜਾਤਾ ।

ਹਰਿ ਦਾਨਾ ਬੀਨਾ ਬੇਸੁਮਾਰ ਬੇਅੰਤ ਬਿਧਾਤਾ ।

ਬਨਵਾਰੀ ਬਖਸਿੰਦ ਆਪੁ ਆਪੇ ਪਿਤ ਮਾਤਾ ।

ਇਹ ਮਾਨਸ ਜਨਮ ਅਮੋਲ ਹੈ ਮਿਲਨੇ ਕੀ ਵੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੧।

ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ ।

ਭਗਤਿ ਵਛਲ ਭੈ ਭੰਜਨੋ ਜਪਿ ਸਦਾ ਅਰੋਗੀ ।

ਮਨਮੋਹਨ ਮੂਰਤਿ ਮੁਕੰਦ ਪ੍ਰਭੁ ਜੋਗ ਸੰਜੋਗੀ ।

ਰਸੀਆ ਰਖਵਾਲਾ ਰਚਨਹਾਰ ਜੋ ਕਰੇ ਸੁ ਹੋਗੀ ।

ਮਧੁਸੂਦਨ ਮਾਧੋ ਮੁਰਾਰਿ ਬਹੁ ਰੰਗੀ ਖੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੨।

ਲੋਚਾ ਪੂਰਨ ਲਿਖਨਹਾਰੁ ਹੈ ਲੇਖ ਲਿਖਾਰੀ ।

ਹਰਿ ਲਾਲਨ ਲਾਲ ਗੁਲਾਲ ਸਚੁ ਸਚਾ ਵਾਪਾਰੀ ।

ਰਾਵਨਹਾਰੁ ਰਹੀਮੁ ਰਾਮ ਆਪੇ ਨਰ ਨਾਰੀ ।

ਰਿਖੀਕੇਸ ਰਘੁਨਾਥ ਰਾਇ ਜਪੀਐ ਬਨਵਾਰੀ ।

ਪਰਮਹੰਸ ਭੈ ਤ੍ਰਾਸ ਨਾਸ ਜਪਿ ਰਿਦੈ ਸੁਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੩।

ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ।

ਪੋਖਨਹਾਰਾ ਪਾਤਿਸਾਹ ਹੈ ਪ੍ਰਤਿਪਾਲਨ ਊਰਾ ।

ਪਤਿਤ ਉਧਾਰਨ ਪ੍ਰਾਨਪਤਿ ਸਦ ਸਦਾ ਹਜੂਰਾ ।

ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ।

ਅਨੰਦ ਬਿਨੋਦੀ ਜੀਅ ਜਪਿ ਸਚੁ ਸਚੀ ਵੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੪।

ਉਹੁ ਗੁਰੁ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ ।

ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ ।

ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ ।

ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ ।

ਸੀਲ ਜਤ ਕੀ ਕਛ ਪਹਰਿ ਪਕੜੋ ਹਥਿਆਰਾ ।

ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ ।

ਸਭ ਦੈਤ ਅਰਿਨਿ ਕੋ ਘੇਰ ਕਰਿ ਕੀਚੈ ਪ੍ਰਹਾਰਾ ।

ਤਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ ।

ਇਉਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ ।

ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ ।

ਤਿਨ ਆਗੈ ਕੋਇ ਨ ਠਹਿਰਿਓ ਭਾਗੇ ਸਿਰਦਾਰਾ ।

ਜਹ ਰਾਜੇ ਸਾਹ ਅਮੀਰੜੇ ਹੋਏ ਸਭ ਛਾਰਾ ।

ਫਿਰ ਸੁਨ ਕਰਿ ਐਸੀ ਧਮਕ ਕਉ ਕਾਂਪੈ ਗਿਰਿ ਭਾਰਾ ।

ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ ।

ਇਉਂ ਐਸੇ ਦੁੰਦ ਕਲੇਸ ਮਹਿ ਖਪਿਓ ਸੰਸਾਰਾ ।

ਤਿਹਿ ਬਿਨੁ ਸਤਿਗੁਰ ਕੋਈ ਹੈ ਨਹੀ ਭੈ ਕਾਟਨਹਾਰਾ ।

ਗਹਿ ਐਸੇ ਖੜਗ ਦਿਖਾਈਐ ਕੋ ਸਕੈ ਨ ਝੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੫।

ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ ।

ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ ।

ਇਉਂ ਉਠੇ ਸਿੰਘ ਭਭਕਾਰਿ ਕੈ ਸਭ ਜਗ ਡਰਪਾਨਾ ।

ਮੜੀ ਦੇਵਲ ਗੋਰ ਮਸੀਤ ਢਾਹਿ ਕੀਏ ਮੈਦਾਨਾ ।

ਬੇਦ ਪੁਰਾਨ ਖਟ ਸਾਸਤ੍ਰਾ ਫੁਨ ਮਿਟੇ ਕੁਰਾਨਾ ।

ਬਾਂਗ ਸਲਾਤ ਹਟਾਇ ਕਰਿ ਮਾਰੇ ਸੁਲਤਾਨਾ ।

ਮੀਰ ਪੀਰ ਸਭ ਛਪਿ ਗਏ ਮਜਹਬ ਉਲਟਾਨਾ ।

ਮਲਵਾਨੇ ਕਾਜੀ ਪੜਿ ਥਕੇ ਕਛੁ ਮਰਮੁ ਨ ਜਾਨਾ ।

ਲਖ ਪੰਡਿਤ ਬ੍ਰਹਮਨ ਜੋਤਕੀ ਬਿਖ ਰਸ ਉਰਝਾਨਾ ।

ਫੁਨ ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾ ।

ਇਉਂ ਦੋਨੋ ਫਿਰਕੇ ਕਪਟ ਮੋਂ ਰਚ ਰਹੇ ਨਿਦਾਨਾ ।

ਇਉਂ ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ ।

ਜਿਨਿ ਗੁਰੁ ਗੋਬਿੰਦ ਕੇ ਹੁਕਮ ਸਿਉ ਗਹਿ ਖੜਗ ਦਿਖਾਨਾ ।

ਤਿਹ ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ ।

ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ ।

ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਤਿ ਤੁਰਕਾਨਾ ।

ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ ।

ਤਬ ਫਤੇ ਡੰਕ ਜਗ ਮੋ ਘੁਰੇ ਦੁਖ ਦੁੰਦ ਮਿਟਾਨਾ ।

ਇਉਂ ਤੀਸਰ ਪੰਥ ਰਚਾਇਅਨੁ ਵਡ ਸੂਰ ਗਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।੧੬।

ਜਾਗੇ ਸਿੰਘ ਬਲਵੰਤ ਬੀਰ ਸਭ ਦੁਸਟ ਖਪਾਏ ।

ਦੀਨ ਮੁਹੰਮਦੀ ਉਠ ਗਇਓ ਹਿੰਦਕ ਠਹਿਰਾਏ ।

ਤਹਿ ਕਲਮਾ ਕੋਈ ਨ ਪੜ੍ਹ ਸਕੈ ਨਹੀਂ ਜਿਕਰੁ ਅਲਾਏ ।

ਨਿਵਾਜ਼ ਦਰੂਦ ਨ ਫਾਇਤਾ ਨਹ ਲੰਡ ਕਟਾਏ ।

ਯਹ ਰਾਹੁ ਸਰੀਅਤ ਮੇਟ ਕਰਿ ਮੁਸਲਮ ਭਰਮਾਏ ।

ਗੁਰੁ ਫਤੇ ਬੁਲਾਈ ਸਭਨ ਕਉ ਸਚ ਖੇਲ ਰਚਾਏ ।

ਨਿਜ ਸੂਰ ਸਿੰਘ ਵਰਿਆਮੜੇ ਬਹੁ ਲਾਖ ਜਗਾਏ ।

ਸਭ ਜਗ ਤਿਨਹੂੰ ਲੂਟ ਕਰਿ ਤੁਰਕਾਂ ਚੁਣਿ ਖਾਏ ।

ਫਿਰ ਸੁਖ ਉਪਜਾਇਓ ਜਗਤ ਮੈ ਸਭ ਦੁਖ ਬਿਸਰਾਏ ।

ਨਿਜ ਦੋਹੀ ਫਿਰੀ ਗੋਬਿੰਦ ਕੀ ਅਕਾਲ ਜਪਾਏ ।

ਤਿਹ ਨਿਰਭਉ ਰਾਜ ਕਮਾਇਅਨੁ ਸਚ ਅਦਲ ਚਲਾਏ ।

ਇਉ ਕਲਿਜੁਗ ਮੈ ਅਵਤਾਰ ਧਾਰਿ ਸਤਿਜੁਗ ਵਰਤਾਏ ।

ਸਭ ਤੁਰਕ ਮਲੇਛ ਖਪਾਇ ਕਰਿ ਸਚ ਬਨਤ ਬਨਾਏ ।

ਤਬ ਸਕਲ ਜਗਤ ਕਉ ਸੁਖ ਦੀਏ ਦੁਖ ਮਾਰਿ ਹਟਾਏ ।

ਇਉਂ ਹੁਕਮ ਭਇਓ ਕਰਤਾਰ ਕਾ ਸਭ ਦੁੰਦ ਮਿਟਾਏ ।

ਤਬ ਸਹਜੇ ਧਰਮ ਪ੍ਰਗਾਸਿਆ ਹਰਿ ਹਰਿ ਜਸ ਗਾਏ ।

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੭।

ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।

ਝੂਠ ਕਪਟ ਸਭ ਛਪਿ ਗਏ ਸਚ ਸਚ ਵਰਤਾਰਾ ।

ਫਿਰ ਜਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ ।

ਤੁਰਕ ਦੁੰਦ ਸਭ ਉਠ ਗਇਓ ਰਚਿਓ ਜੈਕਾਰਾ ।

ਜਹ ਉਪਜੇ ਸਿੰਘ ਮਹਾਂ ਬਲੀ ਖਾਲਸ ਨਿਰਧਾਰਾ ।

ਸਭ ਜਗ ਤਿਨਹੂੰ ਬਸ ਕੀਓ ਜਪ ਅਲਖ ਅਪਾਰਾ ।

ਗੁਰ ਧਰਮ ਸਿਮਰਿ ਜਗ ਚਮਕਿਓ ਮਿਟਿਓ ਅੰਧਿਆਰਾ ।

ਤਬ ਕੁਸਲ ਖੇਮ ਆਨੰਦ ਸਿਉਂ ਬਸਿਓ ਸੰਸਾਰਾ ।

ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ ।

ਜੋ ਸਿਮਰਹਿ ਨਰ ਪ੍ਰੇਮ ਸਿਉ ਪਹੁਂਚੈ ਦਰਬਾਰਾ ।

ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ ।

ਨਾਤਰੁ ਦਰਗਹ ਕੁਟੀਅਨੁ ਮਨਮੁਖਿ ਕੂੜਿਆਰਾ ।

ਤਹ ਛੁਟੈ ਸੋਈ ਜੁ ਹਰਿ ਭਜੈ ਸਭ ਤਜੈ ਬਿਕਾਰਾ ।

ਇਸ ਮਨ ਚੰਚਲ ਕਉ ਘੇਰ ਕਰਿ ਸਿਮਰੈ ਕਰਤਾਰਾ ।

ਤਬ ਪਹੁੰਚੈ ਹਰਿ ਹੁਕਮ ਸਿਉਂ ਨਿਜ ਦਸਵੈਂ ਦੁਆਰਾ ।

ਫਿਰ ਇਉਂ ਸਹਿਜੇ ਭੇਟੈ ਗਗਨ ਮੈ ਆਤਮ ਨਿਰਧਾਰਾ ।

ਤਬ ਵੈ ਨਿਰਖੈਂ ਸੁਰਗ ਮਹਿ ਆਨੰਦ ਸੁਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੮।

ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ ।

ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ ਨੀਸਾਨ ਝੁਲਾਏ ।

ਤਬ ਸਿੰਘਨ ਕਉ ਬਖਸ ਕਰਿ ਬਹੁ ਸੁਖ ਦਿਖਲਾਏ ।

ਫਿਰ ਸਭ ਪ੍ਰਿਥਵੀ ਕੇ ਊਪਰੇ ਹਾਕਮ ਠਹਿਰਾਏ ।

ਤਿਨਹੂਂ ਜਗਤ ਸੰਭਾਲ ਕਰਿ ਆਨੰਦ ਰਚਾਏ ।

ਤਹ ਸਿਮਰਿ ਸਿਮਰਿ ਅਕਾਲ ਕਉ ਹਰਿ ਹਰਿ ਗੁਨ ਗਾਏ ।

ਵਾਹ ਗੁਰੁ ਗੋਬਿੰਦ ਗਾਜੀ ਸਬਲ ਜਿਨਿ ਸਿੰਘ ਜਗਾਏ ।

ਤਬ ਭਇਓ ਜਗਤ ਸਭ ਖਾਲਸਾ ਮਨਮੁਖ ਭਰਮਾਏ ।

ਇਉਂ ਉਠਿ ਭਬਕੇ ਬਲ ਬੀਰ ਸਿੰਘ ਸਸਤ੍ਰ ਝਮਕਾਏ ।

ਤਬ ਸਭ ਤੁਰਕਨ ਕੋ ਛੇਦ ਕਰਿ ਅਕਾਲ ਜਪਾਏ ।

ਸਭ ਛਤ੍ਰਪਤੀ ਚੁਨਿ ਚੁਨਿ ਹਤੇ ਕਹੂੰ ਟਿਕਨਿ ਨ ਪਾਏ ।

ਤਬ ਜਗ ਮੈਂ ਧਰਮ ਪਰਗਾਸਿਓ ਸਚੁ ਹੁਕਮ ਚਲਾਏ ।

ਯਹ ਬਾਰਹ ਸਦੀ ਨਿਬੇੜ ਕਰਿ ਗੁਰ ਫਤੇ ਬੁਲਾਏ ।

ਤਬ ਦੁਸਟ ਮਲੇਛ ਸਹਿਜੇ ਖਪੇ ਛਲ ਕਪਟ ਉਡਾਏ ।

ਇਉਂ ਹਰਿ ਅਕਾਲ ਕੇ ਹੁਕਮ ਸੋਂ ਰਣ ਜੁਧ ਮਚਾਏ ।

ਤਬ ਕੁਦੇ ਸਿੰਘ ਭੁਜੰਗੀਏ ਦਲ ਕਟਕ ਉਡਾਏ ।

ਇਉਂ ਫਤੇ ਭਈ ਜਗ ਜੀਤ ਕਰਿ ਸਚੁ ਤਖਤ ਰਚਾਏ ।

ਬਹੁ ਦੀਓ ਦਿਲਾਸਾ ਜਗਤ ਕੋ ਹਰਿ ਭਗਤਿ ਦ੍ਰਿੜਾਏ ।

ਤਬ ਸਭ ਪ੍ਰਿਥਵੀ ਸੁਖੀਆ ਭਈ ਦੁਖ ਦਰਦ ਗਵਾਏ ।

ਫਿਰ ਸੁਖ ਨਿਹਚਲ ਬਖਸਿਓ ਜਗਤ ਭੈ ਤ੍ਰਾਸ ਚੁਕਾਏ ।

ਗੁਰਦਾਸ ਖੜਾ ਦਰ ਪਕੜਿ ਕੈ ਇਉਂ ਉਚਰਿ ਸੁਣਾਏ ।

ਹੇ ਸਤਿਗੁਰ ਜਮ ਤ੍ਰਾਸ ਸੋਂ ਮੁਹਿ ਲੇਹੁ ਛੁਡਾਏ ।

ਜਬ ਹਉਂ ਦਾਸਨ ਕੋ ਦਾਸਰੋ ਗੁਰ ਟਹਿਲ ਕਮਾਏ ।

ਤਬ ਛੂਟੈ ਬੰਧਨ ਸਕਲ ਫੁਨ ਨਰਕਿ ਨ ਜਾਏ ।

ਹਰਿ ਦਾਸਾਂ ਚਿੰਦਿਆ ਸਦ ਸਦਾ ਗੁਰ ਸੰਗਤਿ ਮੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੯।

ਸੰਤ ਭਗਤ ਗੁਰਸਿਖ ਹਹਿ ਜਗ ਤਾਰਨ ਆਏ ।

ਸੇ ਪਰਉਪਕਾਰੀ ਜਗ ਮੋ ਗੁਰੁ ਮੰਤ੍ਰ ਜਪਾਏ ।

ਜਪ ਤਪ ਸੰਜਮ ਸਾਧ ਕਰਿ ਹਰਿ ਭਗਤਿ ਕਮਾਏ ।

ਤਹਿ ਸੇਵਕ ਸੋ ਪਰਵਾਨ ਹੈ ਹਰਿ ਨਾਮ ਦ੍ਰਿੜਾਏ ।

ਕਾਮ ਕਰੋਧ ਫੁਨ ਲੋਭ ਮੋਹ ਅਹੰਕਾਰ ਚੁਕਾਏ ।

ਜੋਗ ਜੁਗਤਿ ਘਟਿ ਸੇਧ ਕਰਿ ਪਵਣਾ ਠਹਿਰਾਏ ।

ਤਬ ਖਟ ਚਕਰਾ ਸਹਿਜੇ ਘੁਰੇ ਗਗਨਾ ਘਰਿ ਛਾਏ ।

ਨਿਜ ਸੁੰਨ ਸਮਾਧਿ ਲਗਾਇ ਕੈ ਅਨਹਦ ਲਿਵ ਲਾਏ ।

ਤਬ ਦਰਗਹ ਮੁਖ ਉਜਲੇ ਪਤਿ ਸਿਉਂ ਘਰਿ ਜਾਏ ।

ਕਲੀ ਕਾਲ ਮਰਦਾਨ ਮਰਦ ਨਾਨਕ ਗੁਨ ਗਾਏ ।

ਯਹ ਵਾਰ ਭਗਉਤੀ ਜੋ ਪੜ੍ਹੈ ਅਮਰਾ ਪਦ ਪਾਏ ।

ਤਿਹ ਦੂਖ ਸੰਤਾਪ ਨ ਕਛੁ ਲਗੈ ਆਨੰਦ ਵਰਤਾਏ ।

ਫਿਰ ਜੋ ਚਿਤਵੈ ਸੋਈ ਲਹੈ ਘਟਿ ਅਲਖ ਲਖਾਏ ।

ਤਬ ਨਿਸ ਦਿਨ ਇਸ ਵਾਰ ਸੋਂ ਮੁਖ ਪਾਠ ਸੁਨਾਏ ।

ਸੋ ਲਹੈ ਪਦਾਰਥ ਮੁਕਤਿ ਪਦ ਚੜ੍ਹਿ ਗਗਨ ਸਮਾਏ ।

ਤਬ ਕਛੂ ਨ ਪੂਛੇ ਜਮ ਧਰਮ ਸਭ ਪਾਪ ਮਿਟਾਏ ।

ਤਬ ਲਗੈ ਨ ਤਿਸੁ ਜਮ ਡੰਡ ਦੁਖ ਨਹਿਂ ਹੋਇ ਦੁਹੇਲਾ ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੨੦।

ਹਰਿ ਸਤਿਗੁਰ ਨਾਨਕ ਖੇਲ ਰਚਾਇਆ ।

ਅੰਗਦ ਕਉ ਪ੍ਰਭੁ ਅਲਖ ਲਖਾਇਆ ।

ਪ੍ਰਿਥਮ ਮਹਲ ਹਰਿ ਨਾਮੁ ਜਪਾਇਓ ।

ਦੁਤੀਏ ਅੰਗਦ ਹਰਿ ਗੁਨ ਗਾਇਓ ।

ਤੀਸਰ ਮਹਲ ਅਮਰ ਪਰਧਾਨਾ ।

ਜਿਹ ਘਟ ਮਹਿ ਨਿਰਖੇ ਹਰਿ ਭਗਵਾਨਾ ।

ਜਲ ਭਰਿਓ ਸਤਿਗੁਰੁ ਕੇ ਦੁਆਰੇ ।

ਤਬ ਇਹ ਪਾਇਓ ਮਹਲ ਅਪਾਰੇ ।

ਗੁਰੁ ਰਾਮਦਾਸ ਚਉਥੇ ਪਰਗਾਸਾ ।

ਜਿਨਿ ਰਟੇ ਨਿਰੰਜਨ ਪ੍ਰਭੁ ਅਬਿਨਾਸਾ ।

ਗੁਰੂ ਅਰਜਨ ਪੰਚਮ ਠਹਿਰਾਇਓ ।

ਜਿਨ ਸਬਦ ਸੁਧਾਰ ਗਰੰਥ ਬਣਾਇਓ ।

ਗ੍ਰੰਥ ਬਣਾਇ ਉਚਾਰ ਸੁਨਾਇਓ ।

ਤਬ ਸਰਬ ਜਗਤ ਮੈ ਪਾਠ ਰਚਾਇਓ ।

ਕਰਿ ਪਾਠ ਗ੍ਰੰਥ ਜਗਤ ਸਭ ਤਰਿਓ ।

ਜਿਹ ਨਿਸ ਬਾਸੁਰ ਹਰਿ ਨਾਮ ਉਚਰਿਓ ।

ਗੁਰ ਹਰਿਗੋਬਿੰਦ ਖਸਟਮ ਅਵਤਾਰੇ ।

ਜਿਨਿ ਪਕੜਿ ਤੇਗ ਬਹੁ ਦੁਸਟ ਪਛਾਰੇ ।

ਇਉਂ ਸਭ ਮੁਗਲਨ ਕਾ ਮਨ ਬਉਰਾਨਾ ।

ਤਬ ਹਰਿ ਭਗਤਨ ਸੋਂ ਦੁੰਦ ਰਚਾਨਾ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੧।

ਸਪਤਮ ਮਹਿਲ ਅਗਮ ਹਰਿ ਰਾਇਆ ।

ਜਿਨ ਸੁੰਨ ਧਿਆਨ ਕਰਿ ਜੋਗ ਕਮਾਇਆ ।

ਚੜ੍ਹਿ ਗਗਨ ਗੁਫਾ ਮਹਿ ਰਹਿਓ ਸਮਾਈ ।

ਜਹ ਬੈਠ ਅਡੋਲ ਸਮਾਧਿ ਲਗਾਈ ।

ਸਭ ਕਲਾ ਖੈਂਚ ਕਰਿ ਗੁਪਤ ਰਹਾਯੰ ।

ਤਹਿ ਅਪਨ ਰੂਪ ਕੋ ਨਹਿਂ ਦਿਖਲਾਯੰ ।

ਇਉਂ ਇਸ ਪਰਕਾਰ ਗੁਬਾਰ ਮਚਾਇਓ ।

ਤਹ ਦੇਵ ਅੰਸ ਕੋ ਬਹੁ ਚਮਕਾਇਓ ।

ਹਰਿਕ੍ਰਿਸਨ ਭਯੋ ਅਸਟਮ ਬਲ ਬੀਰਾ ।

ਜਿਨ ਪਹੁੰਚਿ ਦੇਹਲੀ ਤਜਿਓ ਸਰੀਰਾ ।

ਬਾਲ ਰੂਪ ਧਰਿ ਸ੍ਵਾਂਗ ਰਚਾਇਓ ।

ਤਬ ਸਹਿਜੇ ਤਨ ਕੋ ਛੋਡਿ ਸਿਧਾਇਓ ।

ਇਉ ਮੁਗਲਨਿ ਸੀਸ ਪਰੀ ਬਹੁ ਛਾਰਾ ।

ਵੈ ਖੁਦ ਪਤਿ ਸੋ ਪਹੁੰਚੇ ਦਰਬਾਰਾ ।

ਔਰੰਗੇ ਇਹ ਬਾਦ ਰਚਾਇਓ ।

ਤਿਨ ਅਪਨਾ ਕੁਲ ਸਭ ਨਾਸ ਕਰਾਇਓ ।

ਇਉ ਠਹਕਿ ਠਹਕਿ ਮੁਗਲਨਿ ਸਿਰਿ ਝਾਰੀ ।

ਫੁਨ ਹੋਇ ਪਾਪੀ ਵਹ ਨਰਕ ਸਿਧਾਰੀ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰ ਮੁਹਿ ਲੇਹੁ ਉਬਾਰਾ ।੨੨।

ਗੁਰੂ ਨਾਨਕ ਸਭ ਕੇ ਸਿਰਤਾਜਾ ।

ਜਿਹ ਕਉ ਸਿਮਰਿ ਸਰੇ ਸਭ ਕਾਜਾ ।

ਗੁਰੂ ਤੇਗ ਬਹਾਦਰ ਸ੍ਵਾਂਗ ਰਚਾਯੰ ।

ਜਿਹ ਅਪਨ ਸੀਸ ਦੇ ਜਗ ਠਹਰਾਯੰ ।

ਇਸ ਬਿਧਿ ਮੁਗਲਨ ਕੋ ਭਰਮਾਇਓ ।

ਤਬ ਸਤਿਗੁਰੁ ਅਪਨਾ ਬਲ ਨ ਜਨਾਇਓ ।

ਪ੍ਰਭੁ ਹੁਕਮ ਬੂਝਿ ਪਹੁੰਚੇ ਦਰਬਾਰਾ ।

ਤਬ ਸਤਿਗੁਰੁ ਕੀਨੀ ਮਿਹਰ ਅਪਾਰਾ ।

ਇਉਂ ਮੁਗਲਨ ਕੋ ਦੋਖ ਲਗਾਨਾ ।

ਹੋਇ ਖਰਾਬ ਖਪਿ ਗਏ ਨਿਦਾਨਾ ।

ਇਉਂ ਨਉਂ ਮਹਿਲੋਂ ਕੀ ਜੁਗਤਿ ਸੁਨਾਈ ।

ਜਿਹ ਕਰਿ ਸਿਮਰਨ ਹਰਿ ਭਗਤਿ ਰਚਾਈ ।

ਹਰਿ ਭਗਤਿ ਰਚਾਇ ਨਾਮ ਨਿਸਤਾਰੇ ।

ਤਬ ਸਭ ਜਗ ਮੈ ਪ੍ਰਗਟਿਓ ਜੈਕਾਰੇ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੩।

ਓਹ ਗੁਰੁ ਗੋਬਿੰਦ ਸਿੰਘ ਦਸਵਾਂ ਅਵਤਾਰਾ ।

ਜਿਨ ਖਾਲਸਾ ਪੰਥ ਅਜੀਤ ਸੁਧਾਰਾ ।

ਤੁਰਕ ਦੁਸਟ ਸਭ ਮਾਰਿ ਬਿਦਾਰੇ ।

ਸਭ ਪ੍ਰਿਥਵੀ ਕੀਨੀ ਗੁਲਜਾਰੇ ।

ਇਉਂ ਪ੍ਰਗਟੇ ਸਿੰਘ ਮਹਾਂ ਬਲ ਬੀਰਾ ।

ਤਿਨ ਆਗੇ ਕੋ ਧਰੈ ਨ ਧੀਰਾ ।

ਫਤੇ ਭਈ ਦੁਖ ਦੁੰਦ ਮਿਟਾਏ ।

ਤਹ ਹਰਿ ਅਕਾਲ ਕਾ ਜਾਪ ਜਪਾਏ ।

ਪ੍ਰਿਥਮ ਮਹਲ ਜਪਿਓ ਕਰਤਾਰਾ ।

ਤਿਨ ਸਭ ਪ੍ਰਿਥਵੀ ਕੋ ਲੀਓ ਉਬਾਰਾ ।

ਹਰਿ ਭਗਤਿ ਦ੍ਰਿੜਾਇ ਨਰੂ ਸਭ ਤਾਰੇ ।

ਜਬ ਆਗਿਆ ਕੀਨੀ ਅਲਖ ਅਪਾਰੇ ।

ਇਉਂ ਸਤਿ ਸੰਗਤਿ ਕਾ ਮੇਲ ਮਿਲਾਯੰ ।

ਜਹ ਨਿਸ ਬਾਸੁਰ ਹਰਿ ਹਰਿ ਗੁਨ ਗਾਯੰ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੪।

ਤੂੰ ਅਲਖ ਅਪਾਰ ਨਿਰੰਜਨ ਦੇਵਾ ।

ਜਿਹ ਬ੍ਰਹਮਾ ਬਿਸਨੁ ਸਿਵ ਲਖੈ ਨ ਭੇਵਾ ।

ਤੁਮ ਨਾਥ ਨਿਰੰਜਨ ਗਹਰ ਗੰਭੀਰੇ ।

ਤੁਮ ਚਰਨਨਿ ਸੋਂ ਬਾਂਧੇ ਧੀਰੇ ।

ਅਬ ਗਹਿ ਪਕਰਿਓ ਤੁਮਰਾ ਦਰਬਾਰਾ ।

ਜਿਉਂ ਜਾਨਹੁ ਤਿਉਂ ਲੇਹੁ ਸੁਧਾਰਾ ।

ਹਮ ਕਾਮੀ ਕ੍ਰੋਧੀ ਅਤਿ ਕੂੜਿਆਰੇ ।

ਤੁਮ ਹੀ ਠਾਕੁਰ ਬਖਸਨਹਾਰੇ ।

ਨਹੀਂ ਕੋਈ ਤੁਮ ਬਿਨੁ ਅਵਰੁ ਹਮਾਰਾ ।

ਜੋ ਕਰਿ ਹੈ ਹਮਰੀ ਪ੍ਰਤਿਪਾਰਾ ।

ਤੁਮ ਅਗਮ ਅਡੋਲ ਅਤੋਲ ਨਿਰਾਲੇ ।

ਸਭ ਜਗ ਕੀ ਕਰਿਹੋ ਪ੍ਰਤਿਪਾਲੇ ।

ਜਲ ਥਲ ਮਹੀਅਲ ਹੁਕਮ ਤੁਮਾਰਾ ।

ਤੁਮ ਕਉ ਸਿਮਰਿ ਤਰਿਓ ਸੰਸਾਰਾ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੫।

ਤੁਮ ਅਛਲ ਅਛੇਦ ਅਭੇਦ ਕਹਾਯੰ ।

ਜਹਾ ਬੈਠਿ ਤਖਤ ਪਰ ਹੁਕਮ ਚਲਾਯੰ ।

ਤੁਝ ਬਿਨੁ ਦੂਸਰਿ ਅਵਰ ਨ ਕੋਈ ।

ਤੁਮ ਏਕੋ ਏਕੁ ਨਿਰੰਜਨ ਸੋਈ ।

ਓਅੰਕਾਰ ਧਰਿ ਖੇਲ ਰਚਾਯੰ ।

ਤੁਮ ਆਪ ਅਗੋਚਰ ਗੁਪਤ ਰਹਾਯੰ ।

ਪ੍ਰਭ ਤੁਮਰਾ ਖੇਲ ਅਗਮ ਨਿਰਧਾਰੇ ।

ਤੁਮ ਸਭ ਘਟ ਭੀਤਰ ਸਭ ਤੇ ਨ੍ਯਾਰੇ ।

ਤੁਮ ਐਸਾ ਅਚਰਜ ਖੇਲ ਬਨਾਇਓ ।

ਜਿਹ ਲਖ ਬ੍ਰਹਮੰਡ ਕੋ ਧਾਰਿ ਖਪਾਇਓ ।

ਪ੍ਰਭੁ ਤੁਮਰਾ ਮਰਮੁ ਨ ਕਿਨਹੂ ਲਖਿਓ ।

ਜਹ ਸਭ ਜਗ ਝੂਠੇ ਧੰਦੇ ਖਪਿਓ ।

ਬਿਨੁ ਸਿਮਰਨ ਤੇ ਛੁਟੈ ਨ ਕੋਈ ।

ਤੁਮ ਕੋ ਭਜੈ ਸੁ ਮੁਕਤਾ ਹੋਈ ।

ਗੁਰਦਾਸ ਗਰੀਬ ਤੁਮਨ ਕਾ ਚੇਲਾ ।

ਜਪਿ ਜਪਿ ਤੁਮ ਕਉ ਭਇਓ ਸੁਹੇਲਾ ।

ਇਹ ਭੂਲ ਚੂਕ ਸਭ ਬਖਸ ਕਰੀਜੈ ।

ਗੁਰਦਾਸ ਗੁਲਾਮ ਅਪਨਾ ਕਰਿ ਲੀਜੈ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੬।

ਇਹ ਕਵਨ ਕੀਟ ਗੁਰਦਾਸ ਬਿਚਾਰਾ ।

ਜੋ ਅਗਮ ਨਿਗਮ ਕੀ ਲਖੈ ਸੁਮਾਰਾ ।

ਜਬ ਕਰਿ ਕਿਰਪਾ ਗੁਰ ਬੂਝ ਬੁਝਾਈ ।

ਤਬ ਇਹ ਕਥਾ ਉਚਾਰਿ ਸੁਨਾਈ ।

ਜਿਹ ਬਿਨ ਹੁਕਮ ਇਕ ਝੁਲੈ ਨ ਪਾਤਾ ।

ਫੁਨਿ ਹੋਇ ਸੋਈ ਜੇ ਕਰੈ ਬਿਧਾਤਾ ।

ਹੁਕਮੈ ਅੰਦਰਿ ਸਗਲ ਅਕਾਰੇ ।

ਬੁਝੈ ਹੁਕਮ ਸੁ ਉਤਰੈ ਪਾਰੇ ।

ਹੁਕਮੈ ਅੰਦਰਿ ਬ੍ਰਹਮ ਮਹੇਸਾ ।

ਹੁਕਮੈ ਅੰਦਰਿ ਸੁਰ ਨਰ ਸੇਸਾ ।

ਹੁਕਮੈ ਅੰਦਰਿ ਬਿਸਨੁ ਬਨਾਯੰ ।

ਜਿਨ ਹੁਕਮ ਪਾਇ ਦੀਵਾਨ ਲਗਾਯੰ ।

ਹੁਕਮੈ ਅੰਦਰਿ ਧਰਮ ਰਚਾਯੰ ।

ਹੁਕਮੈ ਅੰਦਰਿ ਇੰਦ੍ਰ ਉਪਾਯੰ ।

ਹੁਕਮੈ ਅੰਦਰਿ ਸਸਿ ਅਰੁ ਸੂਰੇ ।

ਸਭ ਹਰਿ ਚਰਣ ਕੀ ਬਾਂਛਹਿ ਧੂਰੇ ।

ਹੁਕਮੈ ਅੰਦਰਿ ਧਰਨਿ ਅਕਾਸਾ ।

ਹੁਕਮੈ ਅੰਦਰਿ ਸਾਸਿ ਗਿਰਾਸਾ ।

ਜਿਹ ਬਿਨਾ ਹੁਕਮ ਕੋਈ ਮਰੈ ਨ ਜੀਵੈ ।

ਬੂਝੈ ਹੁਕਮ ਸੋ ਨਿਹਚਲ ਥੀਵੈ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੭।

ਇਹ ਵਾਰ ਭਗਉਤੀ ਮਹਾਂ ਪੁਨੀਤੇ ।

ਜਿਸ ਉਚਰਤਿ ਉਪਜਤਿ ਪਰਤੀਤੇ ।

ਜੋ ਇਸ ਵਾਰ ਸੋਂ ਪ੍ਰੇਮ ਲਗਾਵੈ ।

ਸੋਈ ਮਨ ਬਾਂਛਿਤ ਫਲ ਪਾਵੈ ।

ਮਿਟਹਿਂ ਸਗਲ ਦੁਖ ਦੁੰਦ ਕਲੇਸਾ ।

ਫੁਨ ਪ੍ਰਗਟੈਂ ਬਹੁ ਸੁਖ ਪਰਵੇਸਾ ।

ਜੋ ਨਿਸ ਬਾਸੁਰ ਰਟਹਿਂ ਇਹ ਵਾਰੇ ।

ਸੋ ਪਹੁੰਚੇ ਧੁਰ ਹਰਿ ਦਰਬਾਰੇ ।

ਇਹ ਵਾਰ ਭਗਉਤੀ ਸਮਾਪਤਿ ਕੀਨੀ ।

ਤਬ ਘਟ ਬਿਦਿਆ ਕੀ ਸਭ ਬਿਧਿ ਚੀਨੀ ।

ਇਉ ਸਤਿਗੁਰੁ ਸਾਹਿਬ ਭਏ ਦਿਆਲਾ ।

ਤਬ ਛੂਟ ਗਏ ਸਭ ਹੀ ਜੰਜਾਲਾ ।

ਕਰਿ ਕਿਰਪਾ ਪ੍ਰਭ ਹਰਿ ਗਿਰਧਾਰੇ ।

ਤਹਿ ਪਕੜਿ ਬਾਂਹ ਭਉਜਲ ਸੋਂ ਤਾਰੇ ।

ਇਉਂ ਕਰਿ ਹੈ ਗੁਰਦਾਸ ਪੁਕਾਰਾ ।

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੮।੪੧। ਇਤੀ ।


Flag Counter