ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਲੇਲਾ ਨਾਲ ਮਜਨੂੰ ਦੀ ਪ੍ਰੀਤਿ ਚਾਰੇ ਦਿਸ਼ਾ ਵਿਖੇ ਜਾਣੀ ਗਈ।
ਸੋਰਠ (ਨਾਮੇ ਰਾਣੀ) ਅਤੇ ਬੀਜਾ (ਨਾਮੇ ਰਾਜ ਕੁਮਾਰ ਦਾ ਜਿਨ੍ਹਾਂ ਨੂੰ ਢੋਲ ਤੇ ਸੰਮੀ ਭੀ ਆਖਦੇ ਹਨ) ਜੱਸ ਸੁਘੜਾਂ ਦੇ ਮੂੰਹ ਚੜ੍ਹਿਆ ਹੋਇਆ ਹੈ।
ਸੱਸੀ ਅਤੇ ਪੁੰਨੂੰ ਜਾਤ ਅਜਾਤ (ਅੱਡੋ ਅੱਡ ਅਣਮਿਲਦੀਆਂ ਜਾਤਾਂ ਦੇ ਹੋਕੇ ਬੀ ਆਪੋ ਵਿਚ) ਪ੍ਰੀਤਵਾਨ ਹੋਏ।
ਮੇਹੀਂਵਾਲ ਦੇ ਵਾਸਤੇ ਸੋਹਣੀ ਰਾਤ ਨੂੰ ਰੋਜ਼ ਨਦੀ ਤਰ ਕੇ ਮਿਲਣ ਜਾਂਦੀ ਸੀ।
(ਅਜਿਹਾ ਹੀ) ਰਾਂਝਾ ਤੇ ਹੀਰ (ਬੀ) ਕਹੀਦੇ ਹਨ, ਓਹ ਬੀ ਪ੍ਰੇਮ ਵਿਖੇ ਪਏ ਹੋਏ ਸਨ।
(ਪਰ) ਗੁਰੂ ਤੇ ਸਿੱਖਾਂ ਦੀ ਪ੍ਰੀਤ (ਬਹੁਤ ਹੀ ਸ੍ਰੇਸ਼ਟ ਹੈ) ਓਹ (ਵਾਹਿਗੁਰੂ ਨੂੰ) ਅੰਮ੍ਰਿਤ ਵੇਲੇ ਗਾਇਨ ਕਰਦੇ ਹਨ।
(ਜਿੱਕੁਰ) ਅਮਲੀ ਲੋਕ (ਆਪੋ ਆਪਣੇ) ਅਮਲ ਨੂੰ ਨਹੀਂ ਛੱਡਦੇ, ਕੱਠੇ ਹੋਕੇ ਬੈਠਦੇ ਹਨ (ਅਮਲ ਛਕਣ ਲਈ)।
ਜੂਏ ਵਿਖੇ ਜੁਆਰੀਆਂ ਦੀ ਪ੍ਰੀਤ ਹੈ, ਉਲਟੇ ਦਾਉ ਬੀ ਲਾ ਦਿੰਦੇ ਹਨ। (ਭਾਵ ਯੁਧਿਸ਼ਟਰ ਵਾਙੂੰ ਆਪਣੀਆਂ ਤ੍ਰੀਮਤਾਂ ਹਾਰਣ ਤੀਕ ਬੀ ਢਿੱਲ ਨਹੀਂ ਕਰਦੇ)
ਚੋਰੀ ਨੂੰ ਚੋਰ ਨਹੀਂ ਛਡਦੇ, ਭਾਵੇਂ (ਕੁਟਵਾਲਾਂ) ਦੇ ਗ੍ਰਸੇ ਹੋਏ ਦੁਖ ਬੀ ਸਹਾਰਦੇ ਹਨ।
ਵੇਕਰਮੀ (ਅਰਥਾਤ ਮੰਦ ਕਰਮੀ) ਲੋਕ ਵੇਸਵਾ ਦੇ ('ਵਾੜੇ') ਘਰੋਂ ਨਹੀਂ ਰਹਿ ਸਕਦੇ (ਕਿਉਂ ਜੋ 'ਲੱਠੇ') ਮਨ ਕਰ ਕੇ ਲੱਟੂ ਰਹਿੰਦੇ ਹਨ (ਯਾ 'ਲੱਠਾਂ' ਸੋਟਿਆਂ ਨਾਲ ਬੀ ਨਹੀਂ ਰੁਕਦੇ)।
(ਗੱਲ ਕੀ ਉਕਤ ਅਮਲੀਆਂ ਆਦਿਕਾਂ ਦੀਆਂ ਪ੍ਰੀਤਾਂ ਵਿਖੇ ਕਈ ਪ੍ਰਕਾਰ ਦੇ ਪਾਪ ਹੁੰਦੇ ਹਨ (ਪਰੰਤੂ)
ਮੁਰੀਦ ਦੀ ਪ੍ਰੀਤ ਵਿਖੇ ਸਾਰੇ ਪਾਪ ਨੱਸ ਜਾਂਦੇ ਹਨ।
ਭਵਰ ਦਾ (ਭਾਵੇਂ) ਵਾਸ਼ਨਾ ਕਰ ਕੇ ਵਿਣਾਸ ਹੀ ਹੋ ਜਾਵੇ, (ਫੇਰ ਬੀ) ਫੁਲਾਂ ਦੀ ਵਾੜੀ ਵਿਖੇ ਫਿਰਦਾ ਰਹਿੰਦਾ ਹੈ, (ਅਜਿਹਾ ਹੀ ਮੁਰੀਦ ਬੀ ਜਗਤ ਦੇ ਕੰਡਿਆਂ ਵੱਲ ਨਾ ਪਰਵਾਹ ਕਰ ਕੇ ਗੁਰੂ ਜੀ ਦਾ ਤਿਆਗ ਨਹੀਂ ਕਰਦੇ)।
ਪਤੰਗ ਨਿਸੰਗ ਹੋਕੇ (ਦੀਵੇ ਪੁਰ ਜਲ ਜਾਂਦਾ ਹੈ, (ਫੇਰ ਬੀ) ਅੱਖਾਂ ਉਘਾੜਕੇ (ਸਾਹਮਣੇ ਹੀ ਜਾਂਦਾ) ਹੈ (ਡਰਦਾ ਨਹੀਂ)।
ਮਿਰਗ ਨਾਦ ਪਰ ਮੋਹਤ ਹੋ ਕੇ ਉਜਾੜਾਂ ਵਿਖੇ ਫਿਰਦਾ ਰਹਿੰਦਾ ਹੈ।
ਕੁੰਡੀ ਵਿਖੇ ਮੱਛ ਫਸ ਜਾਂਦਾ ਹੈ, ਕਿਉਂ ਜੋ ਰਸ ਨੇ ਉਸ ਦੀ ਜੀਭ ਵਿਗਾੜ ਰਖੀ ਹੈ।
ਹਾਥਣੀ (ਦਾ ਕਲਬੂਤ ਦੇਖਕੇ) ਹਾਥੀ ਫਸ ਜਾਂਦਾ ਹੈ। (ਕਈ) ਦਿਹਾੜੀਆਂ ਦੁਖ ਸਹਾਰਦਾ ਹੈ।
ਪੀਰਾਂ ਨਾਲ ਮੁਰੀਦਾਂ ਦੀ ਸੱਚੀ ਪ੍ਰੀਤ ਹੈ (ਕਿਉਂ ਜੋ) ਨਿਜ (ਘਰ) ਸਰੂਪ ਵਿਖੇ ਸਮਾਧੀ ਲਾ ਛਡਦੇ ਹਨ।
ਚਕੋਰ ਦੀ ਪ੍ਰੀਤ ਚੰਦ੍ਰਮਾਂ ਨਾਲ ਹੈ, ਤਾੜੀ ਲਾਕੇ (ਚੰਦ ਵਲ) ਤੱਕਦਾ ਰਹਿੰਦਾ ਹੈ।
ਚਕਵੀ ਦਾ ਸੂਰਜ ਨਾਲ ਹੇਤ ਹੈ। (ਕਿਉਂ ਜੋ ਜਦ ਉਹ ਚੜ੍ਹਦਾ ਹੈ ਤਦੋਂ ਚਕਵੀ ਚਕਵਾ ਆਪੋ ਵਿਖੇ) ਮਿਲਕੇ ਸੁਖੀ ਹੁੰਦੇ ਹਨ।
ਕਵਲ ਦੀ ਪ੍ਰੀਤ ਜਲ ਨਾਲ ਜਾਣੀਦੀ ਹੈ ਖਿੜਕੇ (ਪ੍ਰਸੰਨ ਹੋਕੇ) ਮੂੰਹ ਵਿਖਾਲਦਾ ਹੈ (ਭਾਵ ਪਾਣੀ ਬਾਝ ਕੁਮਲਾ ਜਾਂਦਾ ਹੈ।)
ਮੋਰ ਅਤੇ ਬੰਬੀਹੇ ਕਾਲੇ ਬੱਦਲਾਂ ਨੂੰ ਵੇਖਕੇ ਬੋਲਦੇ ਹਨ। (ਭਾਵ ਪਯਾਰੇ ਨੂੰ ਵੇਖਕੇ ਗੁਟਕਦੇ ਹਨ)
ਭਰਤਾ ਨਾਲ ਇਸਤ੍ਰੀ ਦਾ ਮੋਹ ਹੈ ਅਰ ਮਾਂ ਨਾਲ ਪੁਤ੍ਰ ਦਾ ਮੋਹ ਹੁੰਦਾ ਹੈ।
ਪੀਰਾਂ ਨਾਲ ਮੁਰੀਦਾਂ ਦੀ (ਜੋ) ਪ੍ਰੀਤ ਹੈ ਸੋ ਓੜਕ ਤੀਕ ਨਿਭਦੀ ਹੈ।
ਕਾਮੀ ਦੀ ਰੂਪ ਨਾਲ ਪ੍ਰੀਤ ਹੈ। (ਇਹ ਗੱਲ ਜਗਤ ਵਿਖੇ ਜਾਣੀ ਹੋਈ ਹੈ।
ਪੁਰਖ ਦੀ ('ਸਾਦ') ਰੋਟੀ ਨਾਲ ਪ੍ਰੀਤ ਹੈ, ਇਹ (ਜਗਤ ਵਿਚ ਪਰਤੱਖ(ਵਰਤ ਰਹੀ ਹੈ।
ਲਾਲਚੀ ਦੀ ਮਾਲ ਨਾਲ (ਪ੍ਰੀਤ ਅਜਿਹੀ ਕਿ 'ਘੁਲ ਮਿਲ' ਕਹੀਏ) ਰਲ ਮਿਲ ਕੇ ('ਮਿਚਲ') ਅਭੇਦ ਹੋਕੇ ਇਸ ਭਰਮ ਵਿਖੇ ਭੁਲ ਰਿਹਾ ਹੈ। (ਕਿ ਰਾਤ ਨੂੰ ਮਾਲ ਦੇ ਹੀ ਸੁਪਨੇ ਆਉਂਦੇ ਹਨ)।
ਨਿੰਦ੍ਰਾਲੂ ਨੂੰ ਜਿੱਕੁਰਾਂ 'ਸਉੜ' ਤੇ ਪਲੰਘ ਪਿਆਰਾ ਹੈ (ਤੇ ਇਵੇਂ ਉਸ ਦੀ) ਸਾਰੀ ਰਾਤ ਗੁਜ਼ਰ ਜਾਂਦੀ ਹੈ।
ਸੁਪਨੇ ਵਿਖੇ ਸਾਰੇ (ਓਹ) ਰੰਗ ਮਾਣੀਂਦੇ ਹਨ (ਕਈ ਪਰਕਾਰ ਦੇ) ਅਚਰਜ ਕੌਤਕ (ਜੋ) (ਲੱਗ) ਕਰ ਕੇ (ਕਰੀਦੇ ਹਨ)
ਪੀਰ ਨਾਲ ਮੁਰੀਦਾਂ ਦੀ (ਜਿਹੜੀ) ਪ੍ਰੀਤਿ ਹੈ ਓਹ ਅਕਥ ਕਹਾਣੀ ਹੈ।
ਹੰਸ ਮਾਨਸਰੋਵਰ ਵਿਖੇ ਰਹਿਕੇ ਮਾਣਕ ਅਰ ਮੋਤੀ ਚੁਗਦੇ ਹਨ, (ਤਿਹਾ ਹੀ ਮੁਰੀਦ ਲੋਕ ਪੀਰਾਂ ਪਾਸ ਨਿਵਾਸ ਕਰ ਕੇ ਦੈਵੀਗੁਣਾਂ ਦਾ ਅਹਾਰ ਕਰਦੇ ਹਨ)।
ਕੋਇਲ ਦੀ ਅੰਬ ਨਾਲ ਪ੍ਰੀਤਿ ਹੈ, ਮਿੱਠੇ ਮਿੱਠੇ ਬੋਲਾਂ ਦੀ ਸੁਰ ਕਢਦੀ ਹੈ।
ਚੰਦਨ ਦੇ ਪਾਸ ਖਲੋਤੀ ਹੋਈ ਵਨਾਸਪਤੀ (ਚੰਦਨ ਦੀ ਹੀ) ਵਾਸ਼ਨਾ ਵਾਲੀ ਹੋ ਜਾਂਦੀ ਹੈ।
ਲੋਹਾ ਪਾਰਸ ਨਾਲ ਮਿਲ ਕੇ ਸੋਨੇ ਦੇ ਪ੍ਰਕਾਸ਼ ਵਾਲਾ ਹੋ ਜਾਂਦਾ ਹੈ।
ਨਦੀਆਂ ਅਤੇ ਨਾਲੇ ਗੰਗਾ ਦੇ ਨਾਲ ਮਿਲਕੇ ਛੋਤ ਥੋਂ ਅਛੋਤ ਹੋ ਜਾਂਦੇ ਹਨ।
ਪੀਰਾਂ ਨਾਲ ਮੁਰੀਦਾਂ ਦੀ ਪ੍ਰੀਤ ਦੀ ਖੇਪ ('ਸਓਤੀ') ਸਫਲੀ ਹੈ।
ਸਾਹੁਰਾ, ਪੇਕਾ ਅਤੇ ਨਾਨਕਾ ਘਰ ਤਿੰਨ ਪਾਸੇ (ਸਾਕਾ ਦਾਰੀ ਦੇ) ਹਨ (ਸਾਹੁਰੇ ਘਰ ਦੇ ਸਾਕ ਕਿਹੜੇ ਹਨ?)
ਸਹੁਰਾ, ਸੱਸ, ਸਾਲੀ, ਅਤੇ ਸਾਲਾ ਕਹੀਦੇ ਹਨ, (ਪੇਕੇ ਘਰ ਦੇ ਸਾਕ ਕਿਹੜੇ ਹਨ?)
ਮਾਂ, ਪਿਉ, ਭੈਣਾਂ, ਭਿਰਾਉ (ਆਦਿ) ਬਾਹਲਾ ਪਰਵਾਰ। (ਨਾਨਕੇ ਘਰ ਦੇ ਸਾਕ ਦੱਸਦੇ ਹਨ।)
ਨਾਨਾ, ਨਾਨੀ ਮਾਸੀਆਂ, ਮਾਮੇ (ਪਰ ਸਾਰੇ ਸਾਕ) ਜਾਲ ਰੂਪ ਹਨ।
ਸੋਨਾ, ਰੁੱਪਾ, ਹੀਰੇ ਅਰ ਗੁਲੀਆਂ ਕੱਠੇ ਕਰੀਦੇ ਹਨ (ਤਦ ਸਾਕਾ-ਦਾਰੀ ਵਿਚ ਨਿਭਦੀ ਹੈ) ਸੱਚਾ ਸਾਕ ਅਰ ਸੱਚਾ ਧਨ ਕਿਹੜਾ ਹੈ?
ਪੀਰਾਂ ਅਤੇ ਮੁਰੀਦਾਂ ਨੇ ਪ੍ਰੀਤ, ਇਹ ਸਾਕ ਸੁੱਖਾਂ ਦਾ ਘਰ ਹੈ।
ਵਿਹਾਰੀ ਲੋਕ ਵਣਜ ਕਰਦੇ ਹਨ, ਉਨ੍ਹਾਂ ਨੂੰ (ਕਦੀ) ਲਾਭ (ਕਦੀ) ਘਾਟਾ ਪੈ ਜਾਂਦਾ ਹੈ।
ਜ਼ਿਮੀਂਦਾਰ ਲੋਕ ਖੇਤੀ ਕਰਨ ਵਿਖੇ (ਮੇਹਨਤ ਨਾਲ) ਲਿੱਸੇ (ਤੇ ਫਸਲ ਸਿਰੇ ਚਾੜਨ ਦੀ ਖੁਸ਼ੀ ਵਿਚ) ਮੋਟੇ ਹੋ ਜਾਂਦੇ ਹਨ।
ਨੌਕਰ ਲੋਕ ਨੌਕਰੀ ਕਰਦੇ ਹਨ (ਅਰ) ਜੁੱਧ ਵਿਖੇ (ਸ਼ਾਸ਼ਤ੍ਰ ਦੀਆਂ) ਚੋਟਾਂ ਸਹਿੰਦੇ ਹਨ।
ਸੰਸਾਰ ਵਿੱਚ ਰਾਜਗੜ੍ਹਾਂ ਤੇ ਕੋਟਾਂ (ਅਰਥਾਤ ਕਿਲਿਆਂ ਵਿਖੇ) ਅਰ 'ਜੋਗ' (ਪ੍ਰਣਾਯਾਮ), ਖੰਡਾਂ (ਅਰਥਾਤ ਬਾਨਪ੍ਰਸਥ ਵਿਖੇ) ਹੁੰਦਾ ਹੈ (ਫਲ ਕੀ ਹੁੰਦਾ ਹੈ?)
ਅੰਤ ਦੇ ਸਮੇਂ ਜਮ ਦੀ ਫ਼ਾਂਸੀ ਵਿਖੇ ਪੈਕੇ ('ਫੋਟਾ') ਫੁੱਟਣ ਵਾਲਾ (ਜਾਂ ਮਾੜਾ) ਫਲ ਭੋਗ ਦੇ ਹਨ (ਭਾਵ ਚੋਰਾਸੀ ਦੀ ਫਾਂਸੀ ਨਹੀਂ ਪੈਂਦੀ ਦੱਸਦੇ ਹਨ)।
ਪੀਰਾਂ ਅਤੇ ਮੁਰੀਦਾਂ ਦੀ ਪ੍ਰੀਤ ਵਿਖੇ ਕਦੀ ਘਾਟਾ ਨਹੀਂ ਹੁੰਦਾ।
ਅੱਖਾਂ ਨਾਨਾ ਪ੍ਰਕਾਰ ਦੇ ਰੰਗ ਤਮਾਸ਼ੇ ਦੇਖਦੀਆਂ ਹੋਈਆਂ ਰੱਜੀਆਂ ਨਹੀਂ।
ਉਸਤਤੀ ਅਰ ਨਿੰਦਾ ਕੰਨਾਂ ਨਾਲ ਸੁਣਕੇ ਰੋਂਦੇ ਤੇ ਹੱਸਦੇ ਹਨ (ਸਿੱਟਾ ਕੁਝ ਨਹੀਂ)।
ਜੀਭ ਸੁਆਦਾਂ ਨਾਲ ਕਦੇ ਰਜਦੀ ਨਹੀਂ (ਸੁਆਦਾਂ ਨੂੰ ਚੱਖਕੇ) ਅਨੰਦ ਕਰਦੀ ਹੈ।
ਨੱਕ ਵਾਸ਼ਨਾਂ ਨੂੰ ਲੈਕੇ ਰੱਜਦਾ ਨਹੀਂ, (ਕਿਧਰੇ) ਦੁਰਗੰਧ (ਕਿਧਰੇ) ਸੁਗੰਧ (ਵਾਸ਼ਨਾਂ ਹੁੰਦੀ) ਹੈ।
ਰੱਜਕੇ ਕੋਈ ਨਹੀਂ ਉਮਰ ਭੋਗਦਾ, ਝੂਠੇ ਭਰੋਸਿਆਂ (ਵਿਖੇ ਪ੍ਰਾਣੀ ਫਸੇ ਹੋਏ ਮਸਤ ਰਹਿੰਦੇ ਹਨ)।
(ਜਿਨ੍ਹਾਂ) ਮੁਰੀਦਾਂ ਨੇ ਪੀਰਾਂ (ਅਰਥਾਤ ਗੁਰੂ ਨਾਨਕ ਜੀ) ਨਾਲ ਪ੍ਰੀਤ ਕੀਤੀ ਹੈ, ਉਨ੍ਹਾਂ ਦੀ ਰਾਹੁ ਰੀਤ ਸੱਚੀ ਹੈ।
ਧ੍ਰਿਕਾਰ ਹੈ (ਉਸ) ਸਿਰ ਨੂੰ ਜੋ ਗੁਰੂ ਅਗੇ ਨੀਉਂਦਾ ਨਹੀਂ ਅਰ ਗੁਰੂ ਦੀ ਚਰਣੀ ਨਹੀਂ ਲਗਦਾ।
ਜੇਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਥੋਂ ਬਿਨਾਂ ਹਨ ਤੇ ਪਰ ਇਸਤ੍ਰੀਆਂ ਵੱਲ ਬੁਰੀ ਨਜ਼ਰ ਕਰਦੀਆਂ ਹਨ, ਧ੍ਰਿਗ ਹਨ।
ਉਹ ਕੰਨ ਜੋ ਗੁਰੂ ਦੇ ਉਪਦੇਸ਼ ਨੂੰ ਸੁਣਨਾ ਛੱਡ ਕੇ ਗੁਰਾਂ ਵੱਲ ਪ੍ਰੀਤ ਨਹੀਂ ਧਾਰਦੇ, ਧ੍ਰਿਗ ਹਨ।
(ਉਸ) ਜੀਭ ਨੂੰ ਧ੍ਰਿੱਗ ਹੈ ਜੋ ਗੁਰੂ ਨਾਨਕ ਜੀ ਦੀ) ਬਾਣੀ ਨੂੰ ਛੱਡਕੇ ਹੋਰ ਮੰਤਰਾਂ ਨੂੰ ਸਿਮਰਦੀ ਰਹਿੰਦੀ ਹੈ।
ਧਿ੍ਰ$੨ੱਗ ਹੈ ਹੱਥਾਂ ਅਤੇ ਪੈਰਾਂ ਨੂੰ ਜੋ (ਗੁਰੂ ਦੀ) ਸੇਵਾ ਛੱਡ ਕੇ ਝੂਠੀਆਂ ਅਫਲ (ਸੇਵਾ) ਕਰਦੇ ਰਹਿੰਦੇ ਹਨ।
ਪੀਰਾਂ ਨਾਲ ਮੁਰੀਦਾਂ ਦੀ ਪ੍ਰੀਤ ਹੀ (ਸਫਲ ਸੇਵਾ ਹੈ, ਕਾਰਨ ਕੀ ਹੈ?) ਸਤਿਗੁਰੂ (ਗੁਰ ਨਾਨਕ ਦੇਵ ਦੀ) ਸ਼ਰਣ ਵਿਖੇ (ਆਤਮ) ਸੁਖ ਦੀ ਪ੍ਰਾਪਤੀ ਹੁੰਦੀ ਹੈ।
ਹੋਰ ਰੰਗਾਂ ਵਿਖੇ ਪ੍ਰੀਤ ਨ ਕਰੀਏ ਸਾਰੇ (ਰੰਗ) ਕੂੜੇ ਦਿਸਦੇ ਹਨ।
ਹੋਰ ਸਵਾਦਾਂ ਵਿਖੇ ਨ ਮਨ ਦੇਈਏ, (ਕਿਉਂ ਜੋ ਓਹ ਸਵਾਦ) ਵਿਹੁ ਦੀਆਂ ਗੰਦਲਾਂ ਹਨ (ਜਿਹਾ ਕੁ “ਫਰੀਦਾ ਏ ਵਿਸੁ ਗੰਦਲਾਂ ਧਰੀਆਂ ਖੰਡੁ ਲਿਵਾੜਿ॥”)
ਹੋਰ ਰਾਗਾਂ ਵਿਖੇ (ਗੁਰੂ ਦੇ ਸ਼ਬਦ ਨੂੰ ਛੱਡ ਕੇ) ਨਾ ਮਸਤ ਹੋਈਏ, (ਕਿਉਂਕਿ) ਸੁਣਨ ਵਾਲੇ ਸੁਖ ਨਹੀਂ ਲੈ ਸਕਦੇ (ਸਰਾਪਾਂ ਪਾਪਾਂ ਦੇ ਅਧਿਕਾਰੀ ਹੁੰਦੇ ਹਨ)।
ਹੋਰ ਕਰਤੂਤਾਂ ਬੁਰੀਆਂ ਹਨ, (ਉਨ੍ਹਾਂ ਦਾ) ਫਲ ਅੰਤ ਨੁੰ ਮੰਦਾ ਹੀ ਪ੍ਰਾਪਤ ਹੋਊ (“ਜੇਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤੁ”)।
ਹੋਰ (ਜੋਗੀ, ਜੰਗਮ, ਸਰੇਵੜਿਆਂ ਦੇ) ਪੰਥ ਵਿਖੇ ਨਾ ਤੁਰੀਏ, (ਕਿਉਂ ਜੋ) ਕਾਮ ਕ੍ਰੋਧਾਦਿਕ ਠੱਗ ਅਤੇ ਚੋਰ (ਦੈਵੀ ਗੁਣਾਂ ਦਾ) ਧਨ ਲੁੱਟ ਲੈਂਦੇ ਹਨ (ਲਾਭਦਾਈ ਪੰਥ ਕਿਹੜਾ ਹੈ?)
ਪੀਰਾਂ ਨਾਲ ਨਿਸ਼ਚੇ ਕਰ ਕੇ ਪ੍ਰੀਤ ਕਰਣੀ, (ਇਉਂ ਮੁਰੀਦ) ਸੱਚੇ ਪਰਮਾਤਮਾਂ ਨੂੰ ਮਿਲ ਜਾਂਦੇ ਹਨ।
ਦੂਜੀ ਆਸਾ ਵਿਖੇ (ਦੇਹ ਦਾ) ਵਿਣਾਸ ਹੋ ਜਾਂਦਾ ਹੈ, ਪੂਰੀ ਕਿੱਕੁਰ ਹੋ ਸਕਦੀ ਹੈ?
ਦੂਜਾ ਮੋਹ ਸਭ ਛਲ ਰੂਪ ਹੈ ਓਹ ਅੰਤ ਦੁਖ ਦਿੰਦਾ ਹੈ।
ਦੂਜਾ ਕਰਮ ਭਰਮ ਰੂਪ ਹੈ, ਕਰਣਹਾਰੇ ਅਵਗੁਣਾਂ (ਮਾਰੇ) ਰੋਂਦੇ ਹਨ।
ਦੂਜੀ ਸੰਗਤ (ਭਾਵ ਮਨਮੁਖਾਂ ਦੀ ਕੁਸੰਗਤ) ਖੋਟਾ ਢੰਗ ਹੈ, ਪਾਪਾਂ ਨੂੰ ਕਿੱਕੁਰ ਧੋ ਸਕਦੀ ਹੈ?
ਦੂਜਾ ਭਾਉ ਖੋਟਾ ਦਾਉ ਹੈ, ਜਨਮ ਨੂੰ (ਦੂਜੇ ਭਾਉ ਵਾਲਾ) ਹਾਰ ਖਲੋਂਦਾ ਹੈ।
ਪੀਰ ਅਤੇ ਮੁਰੀਦਾਂ ਦੀ ਪ੍ਰੀਤ ਐਸੀ ਹੈ ਜੋ ਗੁਣਾਂ ਨਾਲ ਪ੍ਰੋਕੇ ਗੁਣੀ ਬਣਾ ਲੈਂਦੀ ਹੈ।
ਅੰਮ੍ਰਿਤ ਦੀ ਦ੍ਰਿਸ਼ਟੀ ਕਰ ਕੇ ਕੱਛੂ ਵਾਂਗ ਸੰਸਾਰ ਸਮੁੰਦਰ ਵਿਖੇ (ਗੁਰੂ ਜੀ ਸਿਖ ਦੀ) ਰੱਛਾ ਕਰਦੇ ਹਨ।
ਗਿਆਨ ਦੀ ('ਅੰਸ') ਕਿਰਣ ਜਾਂ ਬੁਧਿ ਦੇ ਕਰ ਕੇ ਹੰਸ ਵਾਂਗੂ ਭੱਖ ਅਤੇ ਅਭੱਖ ਦੇ ਭੱਛਨ ਕਰਨ ਦੀ ਬੂਝ (ਸਮਝ) (ਭਾਵ ਤੱਤ ਮਿੱਥਯਾ ਦਾ ਵਿਵੇਚਨ) ਦੱਸਦੇ ਹਨ (ਅਜਿਹਾ ਸਿਖ, ਪਾਣੀ ਤੇ ਦੁਧ ਨੂੰ ਵੱਖੋ ਵੱਖ ਕਰਦਾ ਹੈ)।
ਕੂੰਜ ਵਾਂਗ (ਗੁਰੂ ਜੀ ਸਿਖ ਦੀ) ਸਿੰਮ੍ਰਤੀ ਰਖਦੇ ਹਨ (ਭਾਵੇਂ ਕੂੰਜ) ਲੱਖਾਂ ਕੋਹ ਉੱਡਕੇ ਆਪ ਅਲਖ ਭੀ ਹੋ ਜਾਵੇ (ਪਰੰਤੂ ਬੱਚਿਆਂ ਨੂੰ ਯਾਦ ਰਖਦੀ ਹੈ)।
ਮਾਤਾ ਪੁਤਰ ਨਾਲ ਪਿਆਰ ਦੇ ਕਾਰਨ ਸਵਾਦਾਂ ਨੂੰ ਨਹੀਂ ਚੱਖਦੀ (ਕਿ ਮੇਰਾ ਪੁਤਰ ਔਖਾ ਨਾ ਹੋਵੇ, ਤਿਵੇਂ ਗੁਰੂ ਸਿਖ ਦੀ ਪ੍ਰਤਿਪਾਲਾ ਤੇ ਰਾਖੀ ਕਰਦੇ ਹਨ)।
ਸਤਿਗੁਰ ਪੁਰਖ (ਗੁਰੂ ਨਾਨਕ ਦੇਵ) ਦਿਆਲ ਮੂਰਤੀ ਹਨ (ਹਾਂ) ਗੁਰੂ ਜੀ ਸਿਖ ਨੂੰ ਪਰਖ ਲੈਂਦੇ ਹਨ।
ਪੀਰ ਅਤੇ ਮੁਰੀਦਾਂ ਦੀ ਪ੍ਰੀਤ ਲਖਮੁਲੀ ਹੈ (ਭਾਵ ਅਮੋਲਕ ਪਦਾਰਥ ਹੈ ('ਅਨ ਕਖੇਂ) ਹੋਰ (ਪ੍ਰੀਤਾਂ) ਕੱਖ ਦੇ ਸਮਾਨ (ਭਾਵ ਛੇਤੀ ਟੁੱਟ ਜਾਂਦੀਆਂ) ਹਨ।
(ਗੁਰੂ ਜੀ ਦੇ) ਪ੍ਰਕਾਸ਼ ਰੂਪ ਦਾ ਦਰਸ਼ਨ ਕਰ ਕੇ ਪਤੰਗ ਵਾਂਗ ਉਸ ਦੇ ਦਰਸ਼ਨ ਦੀ ਜੋਤ ਵਿਖੇ (ਸਿਖ) ਸਮਾ ਜਾਂਦਾ ਹੈ (ਭਾਵ ਧਿਆਨ ਕਰ ਕੇ ਤਦਾਕਾਰ ਹੋ ਜਾਂਦਾ ਹੈ)।
ਮਿਰਗ ਵਾਂਗ ਸ਼ਬਦ ਦੀ ਸੁਰਤ ਵਿਖੇ 'ਲਿਵ' ਸਮਾਧੀ ਲਾਕੇ ਇਕ ਰਸ ਬ੍ਰਿਤੀ ਜੋੜਦਾ ਹੈ (ਭਾਵ ਨਿਵਾਤ ਦੀਪ ਵਤ ਚਿਤ ਸਥਿਰ ਕਰ ਦਿੰਦਾ ਹੈ)।
ਸਾਧ ਸੰਗਤ (ਰੂਪੀ ਸਰੋਵਰ) ਵਿਖੇ ਮੱਛ ਵਤ ਮਗਨ ਹੋਕੇ ਗੁਰੂ ਦੀ ਮਤ ਵਿਖੇ ਸੁਖੀ ਹੁੰਦਾ ਹੈ।
(ਗੁਰੂ ਜੀ ਦੇ) ਚਰਣ ਕਵਲ ਵਿਖੇ ਚਿਤ ਨੂੰ ਭਵਰਾ ਬਣਾ ਕੇ ਸੁਖ ਨਾਲ (ਅਵਸਥਾ ਰੂਪੀ) ਰਾਤ ਕੱਟਦਾ ਹੈ।
ਗੁਰੂ ਦਾ ਉਪਦੇਸ਼ (ਅਰਥਾਤ ਨਾਮ ਤੇ ਬਾਣੀ) ਕਦੇ ਨਹੀਂ ਵਿਸਰਦੀ, ਚਾਤ੍ਰਿਕ ਵਤ ਧਿਆਉਂਦਾ (ਮੁਖੋਂ ਉਚਾਰਣ ਕਰਦਾ) ਹੈ।
ਮੁਰੀਦ ਲੋਕ ਪੀਰਾਂ ਵਿਖੇ ਪ੍ਰੇਮ ਅਜਿਹਾ ਕਰਦੇ ਹਨ ਕਿ ਉਸ ਵਿਖੇ ਦੁਬਿਧਾ ਦਾ ਖੁਰਾ ਖੋਜ ਨਹੀਂ ਰਹਿੰਦਾ।
ਉਸ ਦਾਤੇ ਕੋਲੋਂ ਨਾ ਮੰਗੀਏ ਜੋ 'ਫਿਰ' (ਹੋਰਨਾਂ ਅਗੇ) ਮੰਗਣ ਜਾਵੇ (ਜਿਹਾ ਕਿ) ਚਾਤ੍ਰਿਕ ਭਾਵੇਂ ਪਿਆਸਾ ਹੀ ਮਰ ਜਾਵੇ, ਪਰੰਤੂ ਬੱਦਲ ਪਾਸੋਂ ਸ੍ਵਾਂਤਿ ਬੂੰਦ ਮੰਗਦਾ ਹੈ)।
ਥੋੜ੍ਹ ਦਿਲਾ ਸ਼ਾਹ ਨ ਬਣਾਈਏ (ਨਹੀਂ ਤਾਂ) ਪਿੱਛੋਂ ਪਛਤਾਉ ਹੁੰਦਾ ਹੈ, (ਕਿਉਂ ਜੋ ਥੋੜ੍ਹ ਦਿਲੇ ਸ਼ਾਹ ਉਗ੍ਰਾਹੀ ਵੇਲੇ ਪਤ ਉਤਾਰ ਦੇਂਦੇ ਹਨ)।
ਉਸ ਮਾਲਕ ਦੀ ਸੇਵਾ ਨਾ ਕਰੀਏ ਜਿਸ ਕਰ ਕੇ ਜਮ ਦਾ ਡੰਡਾ ਸਿਰ ਪੁਰ ਸਹਾਰਨਾ ਪਵੇ (ਜੋ ਪਾਪ ਕਰਾਵੇ ਤੇ ਖੋਟੇ ਕੰਮਾਂ ਦੀ ਨੌਕਰੀ ਲਵੇ)।
ਉਹ ਹਕੀਮ ਨਾ ਲਾਈਏ ਜਿਹੜਾਂ ਹਉਮੈ ਦਾ ਰੋਗ ਨਾ ਦੂਰ ਕਰੇ।
ਜੇ ਦੁਰਮਤਿ ਦੀ ਮੈਲ ਨਾ ਉਤਰੇ ਤਾਂ ਤੀਰਥਾਂ ਦਾ ਨ੍ਹਾਉਣਾ ਨਿਸ਼ਫਲ ਹੈ।
ਪੀਰ ਅਤੇ ਮੁਰੀਦਾਂ ਦੀ ਪ੍ਰੀਤ ਹੀ (ਵਡਾ ਸਾਧਨ ਹੈ ਕਿਉਂ ਜੋ) ਸਹਜ ਸੁਖ ਵਿਖੇ (ਭਾਵ ਅਚੁੱਤ ਸੁਖ ਵਿਖੇ) ਸਮਾ ਜਾਈਦਾ ਹੈ।
ਦੌਲਤ ਮੁਲਖ ਤੇ ਚਾਰ ਪ੍ਰਕਾਰ ਦੀ ਸੈਨਾ ਹੋਵੇ (ਅਤੇ ਸਾਰੀ) ਦੁਨੀਆਂ ਦੀ ਪਾਤਸ਼ਾਹਤ (ਕਰੇ)।
ਬਹੁਤੀਆਂ ਰਿਧਾਂ, ਸਿੱਧਾਂ, (ਨਵੇਂ) ਨਿੱਧਾਂ (ਘਰ ਵਿਖੇ ਹੋਣ) ਕਰਾਮਾਤ (ਜਾਣੇ), ਸਾਰੀ ਖਲਕਤ (ਉਸਨੂੰ ਦੇਖਕੇ) ਪ੍ਰੇਮ ਭੀ ਕਰੇ (ਜਾਂ ਖਿੜ ਜਾਵੇ)।
ਚਿਰਜੀਵੀ ਹੋਕੇ ਵਡੀ ਉਮਰ ਭੋਗੇ ਅਥਵਾ ਗੁਣੀ, ਗਿਆਨੀ, ਉਸਦੀ ਸਾਖੀ ਭਰਨ (ਕਿ ਇਸ ਜਿਹਾ ਹੋਰ ਕੋਈ ਪੰਡਿਤ ਨਹੀਂ)।
ਹੋਰ ਕਿਸੇ ਨੂੰ ਨਾ ਜਾਣੇ ਅਰ ਚਿੱਤ ਵਿਖੇ ਬੇਪਰਵਾਹੀ ਰੱਖੇ (ਐਸਾ ਮਨੌਂ ਅਲਗਰਜ਼ ਭੀ ਹੋਵੇ)।
ਦਰਗਾਹ ਵਿਖੇ ਢੋਈ ਨਹੀਂ ਲੈ ਸਕੇਗਾ (ਕਿਉਂ ਜੋ) ਦੁਬਿਧਾ (ਦ੍ਵੈਤ ਵਿਖੇ ਪੈਕੇ) ਬਦਰਾਹੀ (ਹੋ ਗਿਆ ਹੈ)।
ਮੁਰੀਦਾਂ (ਵਿੱਚੋਂ ਜੇਹੜਾ ਮੁਰੀਦ ਹੋਕੇ) ਗੁਰੂ ਨਾਲ ਪ੍ਰੀਤ ਰਖੇ (ਭਾਵੇਂ ਆਪ) 'ਘਾਹੀ' (ਹੋਵੇ, ਉਹ ਦਰਗਹ ਵਿਖੇ) ਪ੍ਰਮਾਣਿਕ ਹੋਊ।
ਗੁਰੂ ਦੇ ਬਾਝ ਹੋਰ (ਦੇਵੀ ਦੇਵਤਿਆਂ) ਦੇ ਧਿਆਨ (ਕਰਨ) ਵਿਖੇ ਦੂਜਾ ਭਾਉ ਹੀ ਹੁੰਦਾ ਹੈ, (ਹੋਰ ਸਾਰੇ ਧ੍ਯਾਨ ਵਾਹਿਗੁਰੂ ਤੋਂ ਅਤ੍ਰਿਕਤ ਥਾਈਂ ਲੈ ਜਾਂਦੇ ਹਨ, ਗੁਰੂ ਧ੍ਯਾਨ ਵਾਹਿਗੁਰੂ ਵੱਲ ਲਿਜਾਂਦਾ ਹੈ)।
ਗੁਰੂ ਜੀ ਦੇ ਸ਼ਬਦ ਥੋਂ (ਬਾਹਰਾ ਜੋ) ਗਿਆਨ (ਕਰਦਾ) ਹੈ (ਉਹ) ਫਿੱਕਾ ਹੀ ਬਕਵਾਸ ਹੈ (ਕਿਉਂਕਿ ਉਸਦਾ ਰਸ ਨਾਸ਼ੀ, ਇਸਦਾ ਆਤਮ ਰਸ ਅਵਿਨਾਸ਼ੀ ਹੈ)।
ਗੁਰੂ ਦੇ ਚਰਨਾਂ ਥੋਂ ਬਾਝ (ਹੋਰ ਮੜ੍ਹੀਆਂ ਮਸਾਣਾਂ ਵਿਖੇ ਜਾਕੇ ਪੰਜ ਧੂਣੀਆਂ ਜਾਲ ਕਰ) ਪੂਜਾ ਕਰਣੀਆਂ) ਸਭ ਝੂਠਾ ਹੀ ਪ੍ਰਯੋਜਨ (ਜਾਂ ਸਵਾਦ) ਹੈ (ਫਲ ਸਿੱਧੀ ਕੁਝ ਨਹੀਂ ਹੋਊ, “ਜੋ ਪਾਥਰ ਕੀ ਪਾਂਈ ਪਾਇ॥ ਤਿਸਕੀ ਘਾਲ ਅਜਾਂਈ ਜਾਇ”॥)
ਗੁਰੂ ਦੇ ਬਚਨ ਨੂੰ ਛੱਡਕੇ ਹੋਰ (ਮੰਤ੍ਰ ਜੰਤ੍ਰਾਂ ਦਾ) ਮੰਨਣਾ ਤੁੱਛ ਵਸੀਲਾ (ਅਥਵਾ ਕਾਰਣ) ਹੈ (ਕਿਉਂ ਜੋ ਉਨ੍ਹਾਂ ਵਿਖੇ ਵਿਸ਼ਯ ਵਧ ਜਾਂਦੇ ਹਨ, ਮੁਕਤੀ ਦੇ ਸਹਾਇਕ ਨਹੀਂ ਹਨ)।
ਸਾਧ ਸੰਗਤ ਦੇ ਬਿਨਾ (ਜਿੰਨੀਆਂ) ਸੰਗਤਾਂ ਹਨ ਸਾਰੇ ਕੱਚੇ ਹੀ ਚਾਉ (ਹੁਲਾਸ) ਹਨ, (ਜਨਮ ਦੀ ਸਫਲਤਾ ਦੇ ਕਾਰਣ ਨਹੀਂ ਹਨ)।
(ਜਿਨ੍ਹਾਂ) ਮੁਰੀਦਾਂ (ਨੇ) ਪੀਰ ਗੁਰੂ (ਨਾਨਕ) ਨਾਲ ਪੱਕੀ ਪ੍ਰੀਤ ਕੀਤੀ ਹੈ ਓਹੀ ਦਾਊ ਦਾ ਜਿੱਤਣਾ ਜਾਣਦੇ ਹਨ (ਇਤਰ ਲੋਕ ਮਨੁਖ ਜਨਮ ਦੀ ਬਾਜੀ ਹਾਰ ਬੈਠਦੇ ਹਨ)।
ਲਖ ਦਾਨਾਈਆਂ, ਲੱਖਾਂ (ਸੁਰਤੀ) ਗਿਆਤਾਂ, ਲੱਖਾਂ ਗੁਣ ਤੇ ਚਤੁਰਾਈਆਂ।
ਲੱਖਾਂ ਮੱਤਾਂ, ਬੁਧਾਂ, ਸੁਧਾਂ, ਗਿਆਨ ਧਿਆਨ, ਇੱਜ਼ਤਾਂ ਅਰ ਵਡਿਆਈਆਂ।
ਲੱਖਾਂ ਜਪ, ਤਪ, ਲੱਖਾਂ ਸੰਜਮ, ਲੱਖਾਂ ਤੀਰਥਾਂ ਦਾ ਅਸ਼ਨਾਨ ਕਰਨਾਂ।
ਲੱਖਾਂ ਕਰਮ, ਧਰਮ, ਜੋਗ, ਭੋਗ, ਲੱਖਾਂ ਪਾਠਾਂ ਦਾ ਪੜ੍ਹਨਾ।
(ਇਨ੍ਹਾਂ ਦੇ ਪ੍ਰਾਪਤ ਹੋਣ ਨਾਲ) ਆਪਣਾ ਆਪ ਗਣਾਕੇ ਖਰਾਬ ਹੀ ਹੋਣਾਂ ਹੈ (ਕਿਉਂ ਜੋ) ਥਾਉਂ ਕੋਈ ਉਹ (ਕਰਮ) ਨਹੀਂ ਪੈਦਾ।
ਪੀਰ ਅਤੇ ਮੁਰੀਦ ਦੀ ਪ੍ਰੀਤ ਹੀ (ਪੂਰਣ ਮੁਕਤੀ ਦਾ ਸਾਧਨ ਹੈ ਕਿਉਂ ਜੋ ਇਸ ਵਿਖੇ) ਆਪਾ ਭਾਵ ਗੁਆਚ ਜਾਂਦਾ ਹੈ।
(ਗੁਰੂ ਜੀ ਦੇ) ਚਰਣਾਂ ਦੀ ਧੂੜ ਹੋਕੇ ਪੈਰੀ ਪੈਂਦੇ ਹਨ, ਵਡਿਆਈ ਅਰ ਮਨੌਤਾਂ ਛੱਡ ਦਿੰਦੇ ਹਨ (ਅਥਵਾ ਮਣੀ ਆਦਿ ਪਦਾਰਥਾਂ ਨੂੰ 'ਮਨੂਰੀ' ਲੋਹੇ ਦੀ ਮੈਲ ਵਾਂਙੂ ਜਾਣਦੇ ਹਨ)।
ਪਾਣੀ (ਭਰਦੇ), ਪੱਖਾ (ਝੱਲਦੇ), (ਚੱਕੀ) ਪੀਹਣ (ਦੀ) ਮਜੂਰੀ ਨਿੱਤ ਕਰਦੇ ਹਨ।
ਤ੍ਰੱਪੜ ਝਾੜਕੇ (ਸਾਧ ਸੰਗਤ ਦੇ ਜੋੜ ਮੇਲ ਵਾਸਤੇ) ਵਿਛਾਉਂਦੇ ਹਨ, (ਜਦ ਉਥੋਂ ਵੇਹਲੇ ਹੁੰਦੇ ਹਨ) ਚੁਲ੍ਹੇ ਵਿਖੇ ਲੱਕੜੀਆਂ ਝੋਕਦੇ ਹੋਏ ਝੁਰਦੇ ਨਹੀਂ (ਭਾਵ ਰੰਜਸ਼ ਨਹੀਂ ਮੰਨਦੇ)।
ਮੁਰਦੇ ਵਾਂਙ ਮੁਰੀਦ (ਨਿਰਮਾਣ) ਹੋਕੇ ਸਿਦਕ ਭਰੋਸਾ ਅਤੇ ਸਬਰ ਰੱਖਦੇ ਹਨ।
ਸਿੰਮਲ (ਦੇ ਬੂਟੇ ਵਾਂਙ ਚੰਨਣ) ਹਜ਼ੂਰ ਰਹਿਣ ਵਾਲਾ ਚੰਦਨ ਦਾ ਹੀ ਰੂਪ ਹੋਕੇ ਵਾਸ਼ਨਾਂ ਦਾ ਫਲ ਪਾਉਂਦਾ ਹੈ (ਭਾਵ ਨਾਮ ਦੀ ਵਾਸ਼ਨਾ ਕਰ ਕੇ ਗੁਰੂ ਨਾਲ ਤੱਦਰੂਪ ਹੋ ਜਾਂਦਾ ਹੈ)।
ਜੋ ਮੁਰੀਦ ਪੀਰਾਂ ਨਾਲ (ਉਕਤ) ਪ੍ਰੀਤ ਕਰਦੇ ਹਨ (ਉਨ੍ਹਾਂ) ਗੁਰਮੁਖਾਂ ਦੀ ਮਤਿ ਪੂਰੀ ਹੈ।
ਗੁਰੂ ਸੇਵਾ ਦਾ ਫਲ ਬਹੁਤਾ ਹੈ, ਕਿਸੇ ਪਾਸੋਂ ਕੀਮਤ ਪੈ ਸਕਦੀ ਹੈ? (ਭਾਵ ਕੋਈ ਨਹੀਂ ਪਾ ਸਕਦਾ)।
ਰੰਗਾਂ ਵਿਚੋਂ ਅਚਰਜ (ਸੇਵਾ ਦਾ) ਲਾਲ ਰੰਗ ਹੈ, ਉਹ (ਗੁਰੂ ਹੀ) ਦਿਖਾ ਸਕਦੇ ਹਨ (ਲਾਲ ਰੰਗ ਤਿਸ ਕਉ ਲਗਾ ਜਿਸਕੇ ਵਡਭਾਗਾ')।
ਸ੍ਵਾਦਾਂ ਵਿਚੋਂ ਵੱਡਾ ਅਚਰਜ ਸ੍ਵਾਦ ਹੈ (ਪਰ) ਰਸ ਗੂੰਗੇ ਦੀ ਬਾਣੀ ਵਿਖੇ ਹੈ ('ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥' ਭਾਵ ਗੂੰਗਾ ਮਨ ਹੀ ਮਨ ਵਿਖੇ ਗੁਣਕਦਾ ਹੈ, ਵਰਣਨ ਨਹੀਂ ਕਰ ਸਕਦਾ)।
ਉਤਭੁਜ (ਆਦਿ ਵਿਖੇ) ('ਵਾਸ') ਸਥਾਨਾ ਵਿਖੇ (ਆਤਮਾ ਦਾ) ਨਿਵਾਸ ਹੈ, (ਕਿੱਕੁਰ ਜਾਣੀਦਾ ਹੈ?) ਚਲਿੱਤ੍ਰ ਕਰ ਕੇ (ਆਪਣੀ ਚੇਤਨਾ ਸੱਤਾ ਸਭਨਾਂ ਵਿਖੇ) ਸਮਾਈ ਹੈ (ਭਾਵ ਉਸ ਕਰ ਕੇ ਈਸ਼੍ਵਰ ਦਾ ਗਿਆਨ ਹੁੰਦਾ ਹੈ, “ਜੋਤੀ ਹੂੰ ਪ੍ਰਭ ਜਾਪਦਾ” ਜਿੱਕੁਰ ਧੁੱਪ ਥੋਂ ਸੂਰਜ ਦਾ ਪਤਾ ਲਗਦਾ ਹੈ ਤਿਹਾ ਹੀ ਚੇਤਨ ਸਤਾ ਥੋਂ ਆਤਮਾਂ ਦਾ) (
ਤੋਲ ਥੋਂ ਅਤੋਲ ਅਰ ਅਮੋਲਕ ਹੈ, (ਉਸ) ਅਜਰ ਵਸਤੂ ਨੂੰ ਕੋਈ (ਵਿਰਲਾ) ਜਰ ਸਕਦਾ ਹੈ (ਇਹ ਗਿਆਨ ਕਿਸਨੂੰ ਹੁੰਦਾ ਹੈ?)
ਜਿਨ੍ਹਾਂ ਮੁਰੀਦਾਂ ਨੇ ਪੀਰਾਂ ਨਾਲ ਪ੍ਰੇਮ ਕੀਤਾ ਹੈ, ਓਹੀ ਜਾਣਨ ਹਾਰੇ ਜਾਣਦੇ ਹਨ।
ਚੰਦਨ ਥੋਂ ਚੰਦਨ ਹੋ ਜਾਂਦਾ ਹੈ, ਕੋਈ ਚਲਿੱਤ੍ਰ ਨਹੀਂ ਜਾਣ ਸਕਦਾ (ਕਿ ਕਿੱਕੁਰ ਹੁੰਦਾ ਹੈ)
ਦੀਵੇ ਨਾਲੋਂ ਦੀਵਾ ਪ੍ਰਕਾਸ਼ਦਾ ਹੈ, (ਉਸ ਦੇ) ਬਰਾਬਰ ਹੀ (ਪ੍ਰਕਾਸ਼ ਸਾਰੇ) ਪਰਵਾਨ ਕਰਦੇ ਹਨ।
ਪਾਣੀ ਪਾਣੀ ਵਿਖੇ ਰਲ ਜਾਂਦਾ ਹੈ ਉਸ ਨੂੰ ਕੋਈ ਨਹੀਂ ਸਿਾਣਦਾ (ਕਿ ਨਦੀ ਅਤੇ ਤਲਾਉ ਦਾ ਪਾਣੀ ਕਿਹੜਾ ਹੈ?)
(ਕੀੜਿਆਂ ਵਿਚੋਂ ਹੀ ਭ੍ਰਿੰਗੀ ਨਾਲ ਮਿਲਕੇ) ਕੀੜਾ ਭਿ੍ਰੰਗੀ ਦਾ ਰੂਪ ਹੋ ਜਾਂਦਾ ਹੈ, ਕਿੱਕੁਰ ਕੋਈ ਕਹਿ ਸਕਦਾ ਹੈ (ਭਈ ਇਹ ਕੀੜਾ ਹੈ)?
ਸੱਪ ਕੂੰਜ ਨੂੰ ਛੱਡ ਦਿੰਦਾ ਹੈ, ਅਚਰਜ ਕੌਤਕ ਕਰਦਾ ਹੈ, (ਕੋਈ ਭੇਤ ਨਹੀਂ ਪਾ ਸਕਦਾ, ਤਿਵੇਂ ਸਿੱਖ ਗੁਰ ਸੇਵਾ ਨਾਲ ਵਿਸ਼ੇ ਵਾਂਸ਼ਨਾ ਛਡ ਦੇਂਦਾ ਹੈ, “ਸਤਿਗੁਰ ਕੇ ਜਨਮੇ ਗਵਨੁ ਮਿਟਾਇਆ। “)
ਪੀਰਾਂ ਤੇ ਮੁਰੀਦਾਂ ਦੀ ਪ੍ਰੀਤ ਅਚਰਜ ਥੋਂ ਅਚਰਜ ਹੈ।
ਫਲਾਂ ਵਿਖੇ ਵਾਸ਼ਨਾ ਦਾ 'ਨਿਵਾਸ' (ਟਿਕਾਉ) ਹੈ (ਪਰੰਤੂ ਇਹ ਨਹੀਂ ਜਾਣੀਦਾ ਭਈ) ਕਿਸ ਜੁਗਤੀ ਨਾਲ ਸਮਾਈ ਹੈ।
ਫਲਾਂ ਵਿਖੇ ਸਵਾਲ ਜਿਵੇਂ ਵੱਖੋ ਵੱਖਰੇ ਹਨ, ਪਾਣੀ ਇਕੋ ਸਿੰਜਿਆ ਜਾਂਦਾ ਹੈ, (ਏਹ ਕੌਤਕ ਕਿਉਂ ਹੈ? ਅਚਰਜ ਹੈ)।
ਦੁਧ ਵਿਖੇ ਘਿਉ (ਸਾਰੇ ਲੋਕ) ਆਖਦੇ ਹਨ, (ਪਰੰਤੂ ਇਸ ਗੱਲ ਦਾ 'ਮਰਮ') ਭੇਦ ਕੋਈ ਨਹੀਂ ਜਾਣਦਾ।
ਲੱਕੜੀ ਵਿਖੇ ਜਿਵੇਂ ਅੱਗ ਰਹਿੰਦੀ ਹੈ, ਓਹ ਨਾ ਦੇਖਣ ਦਾ ਅਚਰਜ ਹੈ (ਭਾਵ ਦਿੱਸਣ ਵਿਚ ਨਹੀਂ ਆਉਂਦੀ) (ਉਕਤ ਵਸਤਾਂ ਦਾ ਮਰਮ ਕਿੱਕੁਰ ਜਾਪਦਾ ਹੈ? ਪੰਜਵੀਂ ਤੁਕ ਵਿਖੇ ਉੱਤਰ ਦੇਂਦੇ ਹਨ)।
ਗੁਰਮੁਖਾਂ ਦੇ ਸੰਜਮ ਨਾਲ (ਜੁਗਤ ਨਾਲ ਵਾਸ਼ਨਾਦਿ ਉਕਤ ਵਸਤਾਂ ਵਿਚੋਂ ਸੁਧ ਆਤਮ ਵਸਤੂ) ਪ੍ਰਗਟ ਹੋ ਜਾਂਦੀ ਹੈ, (ਜਿਸ ਨੂੰ ਸਾਰੇ) ਪਰਵਾਣ ਕਰਦੇ ਹਨ। (ਗੱਲ ਕੀ ਜਿੱਕੁਰ ਫੁਲਾਂ ਵਿਚੋਂ ਰਸ ਲੱਕੜਾਂ ਵਿਚੋਂ ਅਗਨੀ ਸੰਜਮ ਨਾਲ ਲੋਕ ਕੱਢਦੇ ਹਨ, ਤਿਹਾ ਹੀ ਜਗ੍ਯਾਸੂ ਲੋਕ ਗੁਰੂ ਨਾਲ ਮਿਲਕੇ ਗੁਰਬਾਣੀ ਦੇ ਸੰਜਮ ਨਾਲ ਆਤਮਾ ਨੂੰ, ਜ
ਗੁਰ ਸਿਖਾਂ ਦੀ ਪ੍ਰੀਤ ਅਚਰਜ ਰੂਪ ਹੈ (ਤਿਸ ਉਪਰੋਂ) ਸੰਗਤ ਕੁਰਬਾਨ ਹੈ(ਅਥਵਾ ਪਾਠਾਂਤ੍ਰ ਗੁਰਬਾਣੀ ਹੈ। ਪੀਰ ਮੁਰੀਦਾਂ ਦੀ ਪ੍ਰੀਤ ਦਾ ਸੰਜਮ ਰੂਪ ਕੀ ਹੈ? ਗੁਰਬਾਣੀ ਅਤੇ ਸਤਿਸੰਗਤ, ਯਾ ਸਤਿਸੰਗ ਕਰਨਾ ਤੇ ਗੁਰਬਾਣੀ ਪੜ੍ਹਨੀ)।
ਦ੍ਰਵੇ ਉਤੇ ਪਤੰਗਾਂ ਦੀ 'ਵੰਸ਼' (ਉਲਾਦ) ਸੜ ਜਾਂਦੀ ਹੈ (ਹੋਰਨਾਂ ਨੂੰ ਮੁਰਦਾ) ਦੇਖਕੇ ਬੀ ਨਹੀਂ ਹਟਦੀ।
ਮੱਛ ਨੂੰ ਫੜਕੇ ਪਾਣੀ ਵਿਚੋਂ ਬਾਹਰ ਕੱਢ ਸਿੱਟੀਏ ਤਾਂ ਵੀ ਉਸ ਦਾ ਪ੍ਰੇਮ
ਮਿਰਗ ਜਿਵੇਂ ਘੰਡੇਹੇੜੇ ਦਾ ਨਾਦ (ਲੱਟੂ ਹੋਕੇ ਧਰਤੀ ਪਰ) ਲੇਟਦਾ ਸੁਣਦਾ ਹੈ (ਫੜ ਲਓ ਪਰ ਮਸਤੀ ਨਹੀਂ ਛੱਡਦਾ)।
ਭਵਰ ਦਾ ਕਮਲ ਦੀ ਵਾਸ਼ਨਾਂ ਵਿਖੇ ਵਿਣਾਸ ਬੀ ਹੋਵੇ (ਭਾਵ ਮੁੰਦਿਆ ਬੀ ਜਾਵੇ ਤਦ ਬੀ) ਫੜਕੇ (ਕਵਲ) ਸੁੰਘਦਾ ਹੈ (ਅਥਵਾ ਘੁਟਕੇ ਜੱਫੀ ਪਾਉਂਦਾ ਹੈ, ਪਿਛੇ ਨਹੀਂ ਹਟਦਾ)।
ਗੁਰਮੁਖਾਂ ਦਾ ਪ੍ਰੇਮ ਰਸ ਸੁਖ ਰੂਪ ਫਲ ਹੈ (ਕਿਉਂ ਜੋ) ਬਾਹਲੇ (ਜਨਮ ਮਰਣਾਦਿ) ਬੰਧਨਾਂ ਨੂੰ ਕਟ ਦਿੰਦਾ ਹੈ, (ਅਥਵਾ ਗੁਰਮੁਖ ਆਪਣੇ ਪਿਰਮ ਰਸ ਲਈ ਅਨੇਕ ਬੰਧਨਾਂ ਨੂੰ ਝੱਲ ਜਾਂਦਾ ਹੈ)।
ਗੁਰੂ ਸਿਖ ਤੇ ਉਨ੍ਹਾਂ ਦੀ ਵੰਸ ਧੰਨ ਅਤੇ ਧੰਨ ਹੈ (ਕਿਉਂ ਜੋ) ਗੁਰੂ ਦੀ ਮਤ (ਸਿਖ੍ਯਾ) ਗ੍ਰਹਣ ਕਰ ਕੇ ਆਤਮ ਨਿਧੀ ਦਾ ਧਨ ਖੱਟਦੇ ਹਨ (ਹੋਰ ਧਨਾਂ ਨੂੰ ਅੱਗ, ਚੋਰ, ਰਾਜਾ ਦਾ ਡਰ ਰਹਿੰਦਾ ਹੈ, ਪਰ ਇਹ ਧਨ ਨਿਰਭਯ ਦਾ ਕਾਰਣ ਅਰ ਅੰਤ ਨੂੰ ਨਾਲ ਦਾ ਸਾਥੀ ਹੈ)।