Vaaran Bhai Gurdas Ji

Página - 41


ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

Un Creador Universal, por la Gracia del Verdadero Guru

ਰਾਮਕਲੀ ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸਾਹੀ ਦਸਵੀਂ ਕੀ ।
raamakalee vaar sree bhgautee jee kee paatisaahee dasaveen kee |

ਬੋਲਣਾ ਭਾਈ ਗੁਰਦਾਸ ਕਾ ।
bolanaa bhaaee guradaas kaa |

ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ ।
har sache takhat rachaaeaa sat sangat melaa |

ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ ।
naanak nirbhau nirankaar vich sidhaan khelaa |

ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ।
gur simar manaaee kaalakaa khandde kee velaa |

ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ ।
peevahu paahul khanddedhaar hoe janam suhelaa |

ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ ।
gur sangat keenee khaalasaa manamukhee duhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧।
vaah vaah gobind singh aape gur chelaa |1|

ਸਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ।
sachaa amar gobind kaa sun guroo piaare |

ਸਤਿ ਸੰਗਤਿ ਮੇਲਾਪ ਕਰਿ ਪੰਚ ਦੂਤ ਸੰਘਾਰੇ ।
sat sangat melaap kar panch doot sanghaare |

ਵਿਚਿ ਸੰਗਤਿ ਢੋਈ ਨਾ ਲਹਨਿ ਜੋ ਖਸਮੁ ਵਿਸਾਰੇ ।
vich sangat dtoee naa lahan jo khasam visaare |

ਗੁਰਮੁਖਿ ਮਥੇ ਉਜਲੇ ਸਚੇ ਦਰਬਾਰੇ ।
guramukh mathe ujale sache darabaare |

ਹਰਿ ਗੁਰੁ ਗੋਬਿੰਦ ਧਿਆਈਐ ਸਚਿ ਅੰਮ੍ਰਿਤ ਵੇਲਾ ।
har gur gobind dhiaaeeai sach amrit velaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੨।
vaah vaah gobind singh aape gur chelaa |2|

ਹੁਕਮੈ ਅੰਦਰਿ ਵਰਤਦੀ ਸਭ ਸ੍ਰਿਸਟਿ ਸਬਾਈ ।
hukamai andar varatadee sabh srisatt sabaaee |

ਇਕਿ ਆਪੇ ਗੁਰਮੁਖਿ ਕੀਤੀਅਨੁ ਜਿਨਿ ਹੁਕਮ ਮਨਾਈ ।
eik aape guramukh keeteean jin hukam manaaee |

ਇਕਿ ਆਪੇ ਭਰਮ ਭੁਲਾਇਅਨੁ ਦੂਜੈ ਚਿਤੁ ਲਾਈ ।
eik aape bharam bhulaaeian doojai chit laaee |

ਇਕਨਾ ਨੋ ਨਾਮੁ ਬਖਸਿਅਨੁ ਹੋਇ ਆਪਿ ਸਹਾਈ ।
eikanaa no naam bakhasian hoe aap sahaaee |

ਗੁਰਮੁਖਿ ਜਨਮੁ ਸਕਾਰਥਾ ਮਨਮੁਖੀ ਦੁਹੇਲਾ ।
guramukh janam sakaarathaa manamukhee duhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੩।
vaah vaah gobind singh aape gur chelaa |3|

ਗੁਰਬਾਣੀ ਤਿਨਿ ਭਾਈਆ ਜਿਨਿ ਮਸਤਕਿ ਭਾਗ ।
gurabaanee tin bhaaeea jin masatak bhaag |

ਮਨਮੁਖਿ ਛੁਟੜਿ ਕਾਮਣੀ ਗੁਰਮੁਖਿ ਸੋਹਾਗ ।
manamukh chhuttarr kaamanee guramukh sohaag |

ਗੁਰਮੁਖਿ ਊਜਲ ਹੰਸੁ ਹੈ ਮਨਮੁਖ ਹੈ ਕਾਗ ।
guramukh aoojal hans hai manamukh hai kaag |

ਮਨਮੁਖਿ ਊਂਧੇ ਕਵਲੁ ਹੈਂ ਗੁਰਮੁਖਿ ਸੋ ਜਾਗ ।
manamukh aoondhe kaval hain guramukh so jaag |

ਮਨਮੁਖਿ ਜੋਨਿ ਭਵਾਈਅਨਿ ਗੁਰਮੁਖਿ ਹਰਿ ਮੇਲਾ ।
manamukh jon bhavaaeean guramukh har melaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।੪।
vaah vaah gobind singh aape gur chelaa |4|

ਸਚਾ ਸਾਹਿਬੁ ਅਮਰ ਸਚੁ ਸਚੀ ਗੁਰੁ ਬਾਣੀ ।
sachaa saahib amar sach sachee gur baanee |

ਸਚੇ ਸੇਤੀ ਰਤਿਆ ਸੁਖ ਦਰਗਹ ਮਾਣੀ ।
sache setee ratiaa sukh daragah maanee |

ਜਿਨਿ ਸਤਿਗੁਰੁ ਸਚੁ ਧਿਆਇਆ ਤਿਨਿ ਸੁਖ ਵਿਹਾਣੀ ।
jin satigur sach dhiaaeaa tin sukh vihaanee |

ਮਨਮੁਖਿ ਦਰਗਹਿ ਮਾਰੀਐ ਤਿਲ ਪੀੜੈ ਘਾਣੀ ।
manamukh darageh maareeai til peerrai ghaanee |

ਗੁਰਮੁਖਿ ਜਨਮ ਸਦਾ ਸੁਖੀ ਮਨਮੁਖੀ ਦੁਹੇਲਾ ।
guramukh janam sadaa sukhee manamukhee duhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੫।
vaah vaah gobind singh aape gur chelaa |5|

ਸਚਾ ਨਾਮੁ ਅਮੋਲ ਹੈ ਵਡਭਾਗੀ ਸੁਣੀਐ ।
sachaa naam amol hai vaddabhaagee suneeai |

ਸਤਿਸੰਗਤਿ ਵਿਚਿ ਪਾਈਐ ਨਿਤ ਹਰਿ ਗੁਣ ਗੁਣੀਐ ।
satisangat vich paaeeai nit har gun guneeai |

ਧਰਮ ਖੇਤ ਕਲਿਜੁਗ ਸਰੀਰ ਬੋਈਐ ਸੋ ਲੁਣੀਐ ।
dharam khet kalijug sareer boeeai so luneeai |

ਸਚਾ ਸਾਹਿਬ ਸਚੁ ਨਿਆਇ ਪਾਣੀ ਜਿਉਂ ਪੁਣੀਐ ।
sachaa saahib sach niaae paanee jiaun puneeai |

ਵਿਚਿ ਸੰਗਤਿ ਸਚੁ ਵਰਤਦਾ ਨਿਤ ਨੇਹੁ ਨਵੇਲਾ ।
vich sangat sach varatadaa nit nehu navelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੬।
vaah vaah gobind singh aape gur chelaa |6|

ਓਅੰਕਾਰ ਅਕਾਰ ਆਪਿ ਹੈ ਹੋਸੀ ਭੀ ਆਪੈ ।
oankaar akaar aap hai hosee bhee aapai |

ਓਹੀ ਉਪਾਵਨਹਾਰੁ ਹੈ ਗੁਰ ਸਬਦੀ ਜਾਪੈ ।
ohee upaavanahaar hai gur sabadee jaapai |

ਖਿਨ ਮਹਿਂ ਢਾਹਿ ਉਸਾਰਦਾ ਤਿਸੁ ਭਉ ਨ ਬਿਆਪੈ ।
khin mahin dtaeh usaaradaa tis bhau na biaapai |

ਕਲੀ ਕਾਲ ਗੁਰੁ ਸੇਵੀਐ ਨਹੀਂ ਦੁਖ ਸੰਤਾਪੈ ।
kalee kaal gur seveeai naheen dukh santaapai |

ਸਭ ਜਗੁ ਤੇਰਾ ਖੇਲੁ ਹੈ ਤੂੰ ਗੁਣੀ ਗਹੇਲਾ ।
sabh jag teraa khel hai toon gunee gahelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੭।
vaah vaah gobind singh aape gur chelaa |7|

ਆਦਿ ਪੁਰਖ ਅਨਭੈ ਅਨੰਤ ਗੁਰੁ ਅੰਤ ਨ ਪਾਈਐ ।
aad purakh anabhai anant gur ant na paaeeai |

ਅਪਰ ਅਪਾਰ ਅਗੰਮ ਆਦਿ ਜਿਸੁ ਲਖੀ ਨ ਜਾਈਐ ।
apar apaar agam aad jis lakhee na jaaeeai |

ਅਮਰ ਅਜਾਚੀ ਸਤਿ ਨਾਮੁ ਤਿਸੁ ਸਦਾ ਧਿਆਈਐ ।
amar ajaachee sat naam tis sadaa dhiaaeeai |

ਸਚਾ ਸਾਹਿਬ ਸੇਵੀਐ ਮਨ ਚਿੰਦਿਆ ਪਾਈਐ ।
sachaa saahib seveeai man chindiaa paaeeai |

ਅਨਿਕ ਰੂਪ ਧਰਿ ਪ੍ਰਗਟਿਆ ਹੈ ਏਕ ਅਕੇਲਾ ।
anik roop dhar pragattiaa hai ek akelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੮।
vaah vaah gobind singh aape gur chelaa |8|

ਅਬਿਨਾਸੀ ਅਨੰਤ ਹੈ ਘਟਿ ਘਟਿ ਦਿਸਟਾਇਆ ।
abinaasee anant hai ghatt ghatt disattaaeaa |

ਅਘ ਨਾਸੀ ਆਤਮ ਅਭੁਲ ਨਹੀਂ ਭੁਲੈ ਭੁਲਾਇਆ ।
agh naasee aatam abhul naheen bhulai bhulaaeaa |

ਹਰਿ ਅਲਖ ਅਕਾਲ ਅਡੋਲ ਹੈ ਗੁਰੁ ਸਬਦਿ ਲਖਾਇਆ ।
har alakh akaal addol hai gur sabad lakhaaeaa |

ਸਰਬ ਬਿਆਪੀ ਹੈ ਅਲੇਪ ਜਿਸੁ ਲਗੈ ਨ ਮਾਇਆ ।
sarab biaapee hai alep jis lagai na maaeaa |

ਹਰਿ ਗੁਰਮੁਖਿ ਨਾਮ ਧਿਆਈਐ ਜਿਤੁ ਲੰਘੈ ਵਹੇਲਾ ।
har guramukh naam dhiaaeeai jit langhai vahelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।੯।
vaah vaah gobind singh aape gur chelaa |9|

ਨਿਰੰਕਾਰ ਨਰਹਰਿ ਨਿਧਾਨ ਨਿਰਵੈਰੁ ਧਿਆਈਐ ।
nirankaar narahar nidhaan niravair dhiaaeeai |

ਨਾਰਾਇਣ ਨਿਰਬਾਣ ਨਾਥ ਮਨ ਅਨਦਿਨ ਗਾਈਐ ।
naaraaein nirabaan naath man anadin gaaeeai |

ਨਰਕ ਨਿਵਾਰਣ ਦੁਖ ਦਲਣ ਜਪਿ ਨਰਕਿ ਨ ਜਾਈਐ ।
narak nivaaran dukh dalan jap narak na jaaeeai |

ਦੇਣਹਾਰ ਦਇਆਲ ਨਾਥ ਜੋ ਦੇਇ ਸੁ ਪਾਈਐ ।
denahaar deaal naath jo dee su paaeeai |

ਦੁਖ ਭੰਜਨ ਸੁਖ ਹਰਿ ਧਿਆਨ ਮਾਇਆ ਵਿਚਿ ਖੇਲਾ ।
dukh bhanjan sukh har dhiaan maaeaa vich khelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੦।
vaah vaah gobind singh aape gur chelaa |10|

ਪਾਰਬ੍ਰਹਮ ਪੂਰਨ ਪੁਰਖ ਪਰਮੇਸੁਰ ਦਾਤਾ ।
paarabraham pooran purakh paramesur daataa |

ਪਤਿਤ ਪਾਵਨ ਪਰਮਾਤਮਾ ਸਰਬ ਅੰਤਰਿ ਜਾਤਾ ।
patit paavan paramaatamaa sarab antar jaataa |

ਹਰਿ ਦਾਨਾ ਬੀਨਾ ਬੇਸੁਮਾਰ ਬੇਅੰਤ ਬਿਧਾਤਾ ।
har daanaa beenaa besumaar beant bidhaataa |

ਬਨਵਾਰੀ ਬਖਸਿੰਦ ਆਪੁ ਆਪੇ ਪਿਤ ਮਾਤਾ ।
banavaaree bakhasind aap aape pit maataa |

ਇਹ ਮਾਨਸ ਜਨਮ ਅਮੋਲ ਹੈ ਮਿਲਨੇ ਕੀ ਵੇਲਾ ।
eih maanas janam amol hai milane kee velaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੧।
vaah vaah gobind singh aape gur chelaa |11|

ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ ।
bhai bhanjan bhagavaan bhajo bhai naasan bhogee |

ਭਗਤਿ ਵਛਲ ਭੈ ਭੰਜਨੋ ਜਪਿ ਸਦਾ ਅਰੋਗੀ ।
bhagat vachhal bhai bhanjano jap sadaa arogee |

ਮਨਮੋਹਨ ਮੂਰਤਿ ਮੁਕੰਦ ਪ੍ਰਭੁ ਜੋਗ ਸੰਜੋਗੀ ।
manamohan moorat mukand prabh jog sanjogee |

ਰਸੀਆ ਰਖਵਾਲਾ ਰਚਨਹਾਰ ਜੋ ਕਰੇ ਸੁ ਹੋਗੀ ।
raseea rakhavaalaa rachanahaar jo kare su hogee |

ਮਧੁਸੂਦਨ ਮਾਧੋ ਮੁਰਾਰਿ ਬਹੁ ਰੰਗੀ ਖੇਲਾ ।
madhusoodan maadho muraar bahu rangee khelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੨।
vaah vaah gobind singh aape gur chelaa |12|

ਲੋਚਾ ਪੂਰਨ ਲਿਖਨਹਾਰੁ ਹੈ ਲੇਖ ਲਿਖਾਰੀ ।
lochaa pooran likhanahaar hai lekh likhaaree |

ਹਰਿ ਲਾਲਨ ਲਾਲ ਗੁਲਾਲ ਸਚੁ ਸਚਾ ਵਾਪਾਰੀ ।
har laalan laal gulaal sach sachaa vaapaaree |

ਰਾਵਨਹਾਰੁ ਰਹੀਮੁ ਰਾਮ ਆਪੇ ਨਰ ਨਾਰੀ ।
raavanahaar raheem raam aape nar naaree |

ਰਿਖੀਕੇਸ ਰਘੁਨਾਥ ਰਾਇ ਜਪੀਐ ਬਨਵਾਰੀ ।
rikheekes raghunaath raae japeeai banavaaree |

ਪਰਮਹੰਸ ਭੈ ਤ੍ਰਾਸ ਨਾਸ ਜਪਿ ਰਿਦੈ ਸੁਹੇਲਾ ।
paramahans bhai traas naas jap ridai suhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੩।
vaah vaah gobind singh aape gur chelaa |13|

ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ।
praan meet paramaatamaa purakhotam pooraa |

ਪੋਖਨਹਾਰਾ ਪਾਤਿਸਾਹ ਹੈ ਪ੍ਰਤਿਪਾਲਨ ਊਰਾ ।
pokhanahaaraa paatisaah hai pratipaalan aooraa |

ਪਤਿਤ ਉਧਾਰਨ ਪ੍ਰਾਨਪਤਿ ਸਦ ਸਦਾ ਹਜੂਰਾ ।
patit udhaaran praanapat sad sadaa hajooraa |

ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ।
vah pragattio purakh bhagavant roop gur gobind sooraa |

ਅਨੰਦ ਬਿਨੋਦੀ ਜੀਅ ਜਪਿ ਸਚੁ ਸਚੀ ਵੇਲਾ ।
anand binodee jeea jap sach sachee velaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੪।
vaah vaah gobind singh aape gur chelaa |14|

ਉਹੁ ਗੁਰੁ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ ।
auhu gur gobind hoe pragattio dasavaan avataaraa |

ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ ।
jin alakh apaar niranjanaa japio karataaraa |

ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ ।
nij panth chalaaeio khaalasaa dhar tej karaaraa |

ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ ।
sir kes dhaar geh kharrag ko sabh dusatt pachhaaraa |

ਸੀਲ ਜਤ ਕੀ ਕਛ ਪਹਰਿ ਪਕੜੋ ਹਥਿਆਰਾ ।
seel jat kee kachh pahar pakarro hathiaaraa |

ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ ।
sach fate bulaaee guroo kee jeetio ran bhaaraa |

ਸਭ ਦੈਤ ਅਰਿਨਿ ਕੋ ਘੇਰ ਕਰਿ ਕੀਚੈ ਪ੍ਰਹਾਰਾ ।
sabh dait arin ko gher kar keechai prahaaraa |

ਤਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ ।
tab sahije pragattio jagat mai gur jaap apaaraa |

ਇਉਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ ।
eiaun upaje singh bhujangee neel anbar dhaaraa |

ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ ।
turak dusatt sabh chhai kee har naam uchaaraa |

ਤਿਨ ਆਗੈ ਕੋਇ ਨ ਠਹਿਰਿਓ ਭਾਗੇ ਸਿਰਦਾਰਾ ।
tin aagai koe na tthahirio bhaage siradaaraa |

ਜਹ ਰਾਜੇ ਸਾਹ ਅਮੀਰੜੇ ਹੋਏ ਸਭ ਛਾਰਾ ।
jah raaje saah ameerarre hoe sabh chhaaraa |

ਫਿਰ ਸੁਨ ਕਰਿ ਐਸੀ ਧਮਕ ਕਉ ਕਾਂਪੈ ਗਿਰਿ ਭਾਰਾ ।
fir sun kar aaisee dhamak kau kaanpai gir bhaaraa |

ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ ।
tab sabh dharatee halachal bhee chhaadde ghar baaraa |

ਇਉਂ ਐਸੇ ਦੁੰਦ ਕਲੇਸ ਮਹਿ ਖਪਿਓ ਸੰਸਾਰਾ ।
eiaun aaise dund kales meh khapio sansaaraa |

ਤਿਹਿ ਬਿਨੁ ਸਤਿਗੁਰ ਕੋਈ ਹੈ ਨਹੀ ਭੈ ਕਾਟਨਹਾਰਾ ।
tihi bin satigur koee hai nahee bhai kaattanahaaraa |

ਗਹਿ ਐਸੇ ਖੜਗ ਦਿਖਾਈਐ ਕੋ ਸਕੈ ਨ ਝੇਲਾ ।
geh aaise kharrag dikhaaeeai ko sakai na jhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੫।
vaah vaah gobind singh aape gur chelaa |15|

ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ ।
gurubar akaal ke hukam siaun upajio bigiaanaa |

ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ ।
tab sahije rachio khaalasaa saabat maradaanaa |

ਇਉਂ ਉਠੇ ਸਿੰਘ ਭਭਕਾਰਿ ਕੈ ਸਭ ਜਗ ਡਰਪਾਨਾ ।
eiaun utthe singh bhabhakaar kai sabh jag ddarapaanaa |

ਮੜੀ ਦੇਵਲ ਗੋਰ ਮਸੀਤ ਢਾਹਿ ਕੀਏ ਮੈਦਾਨਾ ।
marree deval gor maseet dtaeh kee maidaanaa |

ਬੇਦ ਪੁਰਾਨ ਖਟ ਸਾਸਤ੍ਰਾ ਫੁਨ ਮਿਟੇ ਕੁਰਾਨਾ ।
bed puraan khatt saasatraa fun mitte kuraanaa |

ਬਾਂਗ ਸਲਾਤ ਹਟਾਇ ਕਰਿ ਮਾਰੇ ਸੁਲਤਾਨਾ ।
baang salaat hattaae kar maare sulataanaa |

ਮੀਰ ਪੀਰ ਸਭ ਛਪਿ ਗਏ ਮਜਹਬ ਉਲਟਾਨਾ ।
meer peer sabh chhap ge majahab ulattaanaa |

ਮਲਵਾਨੇ ਕਾਜੀ ਪੜਿ ਥਕੇ ਕਛੁ ਮਰਮੁ ਨ ਜਾਨਾ ।
malavaane kaajee parr thake kachh maram na jaanaa |

ਲਖ ਪੰਡਿਤ ਬ੍ਰਹਮਨ ਜੋਤਕੀ ਬਿਖ ਰਸ ਉਰਝਾਨਾ ।
lakh panddit brahaman jotakee bikh ras urajhaanaa |

ਫੁਨ ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾ ।
fun paathar deval pooj kai at hee bharamaanaa |

ਇਉਂ ਦੋਨੋ ਫਿਰਕੇ ਕਪਟ ਮੋਂ ਰਚ ਰਹੇ ਨਿਦਾਨਾ ।
eiaun dono firake kapatt mon rach rahe nidaanaa |

ਇਉਂ ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ ।
eiaun teesar majahab khaalasaa upajio paradhaanaa |

ਜਿਨਿ ਗੁਰੁ ਗੋਬਿੰਦ ਕੇ ਹੁਕਮ ਸਿਉ ਗਹਿ ਖੜਗ ਦਿਖਾਨਾ ।
jin gur gobind ke hukam siau geh kharrag dikhaanaa |

ਤਿਹ ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ ।
tih sabh dusattan kau chhed kai akaal japaanaa |

ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ ।
fir aaisaa hukam akaal kaa jag mai pragattaanaa |

ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਤਿ ਤੁਰਕਾਨਾ ।
tab sunat koe na kar sakai kaanpat turakaanaa |

ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ ।
eiaun umat sabh muhamadee khap gee nidaanaa |

ਤਬ ਫਤੇ ਡੰਕ ਜਗ ਮੋ ਘੁਰੇ ਦੁਖ ਦੁੰਦ ਮਿਟਾਨਾ ।
tab fate ddank jag mo ghure dukh dund mittaanaa |

ਇਉਂ ਤੀਸਰ ਪੰਥ ਰਚਾਇਅਨੁ ਵਡ ਸੂਰ ਗਹੇਲਾ ।
eiaun teesar panth rachaaeian vadd soor gahelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।੧੬।
vaah vaah gobind singh aape gur chelaa |16|

ਜਾਗੇ ਸਿੰਘ ਬਲਵੰਤ ਬੀਰ ਸਭ ਦੁਸਟ ਖਪਾਏ ।
jaage singh balavant beer sabh dusatt khapaae |

ਦੀਨ ਮੁਹੰਮਦੀ ਉਠ ਗਇਓ ਹਿੰਦਕ ਠਹਿਰਾਏ ।
deen muhamadee utth geio hindak tthahiraae |

ਤਹਿ ਕਲਮਾ ਕੋਈ ਨ ਪੜ੍ਹ ਸਕੈ ਨਹੀਂ ਜਿਕਰੁ ਅਲਾਏ ।
teh kalamaa koee na parrh sakai naheen jikar alaae |

ਨਿਵਾਜ਼ ਦਰੂਦ ਨ ਫਾਇਤਾ ਨਹ ਲੰਡ ਕਟਾਏ ।
nivaaz darood na faaeitaa nah landd kattaae |

ਯਹ ਰਾਹੁ ਸਰੀਅਤ ਮੇਟ ਕਰਿ ਮੁਸਲਮ ਭਰਮਾਏ ।
yah raahu sareeat mett kar musalam bharamaae |

ਗੁਰੁ ਫਤੇ ਬੁਲਾਈ ਸਭਨ ਕਉ ਸਚ ਖੇਲ ਰਚਾਏ ।
gur fate bulaaee sabhan kau sach khel rachaae |

ਨਿਜ ਸੂਰ ਸਿੰਘ ਵਰਿਆਮੜੇ ਬਹੁ ਲਾਖ ਜਗਾਏ ।
nij soor singh variaamarre bahu laakh jagaae |

ਸਭ ਜਗ ਤਿਨਹੂੰ ਲੂਟ ਕਰਿ ਤੁਰਕਾਂ ਚੁਣਿ ਖਾਏ ।
sabh jag tinahoon loott kar turakaan chun khaae |

ਫਿਰ ਸੁਖ ਉਪਜਾਇਓ ਜਗਤ ਮੈ ਸਭ ਦੁਖ ਬਿਸਰਾਏ ।
fir sukh upajaaeio jagat mai sabh dukh bisaraae |

ਨਿਜ ਦੋਹੀ ਫਿਰੀ ਗੋਬਿੰਦ ਕੀ ਅਕਾਲ ਜਪਾਏ ।
nij dohee firee gobind kee akaal japaae |

ਤਿਹ ਨਿਰਭਉ ਰਾਜ ਕਮਾਇਅਨੁ ਸਚ ਅਦਲ ਚਲਾਏ ।
tih nirbhau raaj kamaaeian sach adal chalaae |

ਇਉ ਕਲਿਜੁਗ ਮੈ ਅਵਤਾਰ ਧਾਰਿ ਸਤਿਜੁਗ ਵਰਤਾਏ ।
eiau kalijug mai avataar dhaar satijug varataae |

ਸਭ ਤੁਰਕ ਮਲੇਛ ਖਪਾਇ ਕਰਿ ਸਚ ਬਨਤ ਬਨਾਏ ।
sabh turak malechh khapaae kar sach banat banaae |

ਤਬ ਸਕਲ ਜਗਤ ਕਉ ਸੁਖ ਦੀਏ ਦੁਖ ਮਾਰਿ ਹਟਾਏ ।
tab sakal jagat kau sukh dee dukh maar hattaae |

ਇਉਂ ਹੁਕਮ ਭਇਓ ਕਰਤਾਰ ਕਾ ਸਭ ਦੁੰਦ ਮਿਟਾਏ ।
eiaun hukam bheio karataar kaa sabh dund mittaae |

ਤਬ ਸਹਜੇ ਧਰਮ ਪ੍ਰਗਾਸਿਆ ਹਰਿ ਹਰਿ ਜਸ ਗਾਏ ।
tab sahaje dharam pragaasiaa har har jas gaae |

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।
vah pragattio marad agamarraa variaam ikelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੭।
vaah vaah gobind singh aape gur chelaa |17|

ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।
nij fate bulaaee satiguroo keeno ujeeaaraa |

ਝੂਠ ਕਪਟ ਸਭ ਛਪਿ ਗਏ ਸਚ ਸਚ ਵਰਤਾਰਾ ।
jhootth kapatt sabh chhap ge sach sach varataaraa |

ਫਿਰ ਜਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ ।
fir jag hom tthahiraae kai nij dharam savaaraa |

ਤੁਰਕ ਦੁੰਦ ਸਭ ਉਠ ਗਇਓ ਰਚਿਓ ਜੈਕਾਰਾ ।
turak dund sabh utth geio rachio jaikaaraa |

ਜਹ ਉਪਜੇ ਸਿੰਘ ਮਹਾਂ ਬਲੀ ਖਾਲਸ ਨਿਰਧਾਰਾ ।
jah upaje singh mahaan balee khaalas niradhaaraa |

ਸਭ ਜਗ ਤਿਨਹੂੰ ਬਸ ਕੀਓ ਜਪ ਅਲਖ ਅਪਾਰਾ ।
sabh jag tinahoon bas keeo jap alakh apaaraa |

ਗੁਰ ਧਰਮ ਸਿਮਰਿ ਜਗ ਚਮਕਿਓ ਮਿਟਿਓ ਅੰਧਿਆਰਾ ।
gur dharam simar jag chamakio mittio andhiaaraa |

ਤਬ ਕੁਸਲ ਖੇਮ ਆਨੰਦ ਸਿਉਂ ਬਸਿਓ ਸੰਸਾਰਾ ।
tab kusal khem aanand siaun basio sansaaraa |

ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ ।
har vaahiguroo mantar agam jag taaranahaaraa |

ਜੋ ਸਿਮਰਹਿ ਨਰ ਪ੍ਰੇਮ ਸਿਉ ਪਹੁਂਚੈ ਦਰਬਾਰਾ ।
jo simareh nar prem siau pahunchai darabaaraa |

ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ ।
sabh pakarro charan gobind ke chhaaddo janjaaraa |

ਨਾਤਰੁ ਦਰਗਹ ਕੁਟੀਅਨੁ ਮਨਮੁਖਿ ਕੂੜਿਆਰਾ ।
naatar daragah kutteean manamukh koorriaaraa |

ਤਹ ਛੁਟੈ ਸੋਈ ਜੁ ਹਰਿ ਭਜੈ ਸਭ ਤਜੈ ਬਿਕਾਰਾ ।
tah chhuttai soee ju har bhajai sabh tajai bikaaraa |

ਇਸ ਮਨ ਚੰਚਲ ਕਉ ਘੇਰ ਕਰਿ ਸਿਮਰੈ ਕਰਤਾਰਾ ।
eis man chanchal kau gher kar simarai karataaraa |

ਤਬ ਪਹੁੰਚੈ ਹਰਿ ਹੁਕਮ ਸਿਉਂ ਨਿਜ ਦਸਵੈਂ ਦੁਆਰਾ ।
tab pahunchai har hukam siaun nij dasavain duaaraa |

ਫਿਰ ਇਉਂ ਸਹਿਜੇ ਭੇਟੈ ਗਗਨ ਮੈ ਆਤਮ ਨਿਰਧਾਰਾ ।
fir iaun sahije bhettai gagan mai aatam niradhaaraa |

ਤਬ ਵੈ ਨਿਰਖੈਂ ਸੁਰਗ ਮਹਿ ਆਨੰਦ ਸੁਹੇਲਾ ।
tab vai nirakhain surag meh aanand suhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੮।
vaah vaah gobind singh aape gur chelaa |18|

ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ ।
veh upajio chelaa marad kaa maradaan sadaae |

ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ ਨੀਸਾਨ ਝੁਲਾਏ ।
jin sabh prithavee kau jeet kar neesaan jhulaae |

ਤਬ ਸਿੰਘਨ ਕਉ ਬਖਸ ਕਰਿ ਬਹੁ ਸੁਖ ਦਿਖਲਾਏ ।
tab singhan kau bakhas kar bahu sukh dikhalaae |

ਫਿਰ ਸਭ ਪ੍ਰਿਥਵੀ ਕੇ ਊਪਰੇ ਹਾਕਮ ਠਹਿਰਾਏ ।
fir sabh prithavee ke aoopare haakam tthahiraae |

ਤਿਨਹੂਂ ਜਗਤ ਸੰਭਾਲ ਕਰਿ ਆਨੰਦ ਰਚਾਏ ।
tinahoon jagat sanbhaal kar aanand rachaae |

ਤਹ ਸਿਮਰਿ ਸਿਮਰਿ ਅਕਾਲ ਕਉ ਹਰਿ ਹਰਿ ਗੁਨ ਗਾਏ ।
tah simar simar akaal kau har har gun gaae |

ਵਾਹ ਗੁਰੁ ਗੋਬਿੰਦ ਗਾਜੀ ਸਬਲ ਜਿਨਿ ਸਿੰਘ ਜਗਾਏ ।
vaah gur gobind gaajee sabal jin singh jagaae |

ਤਬ ਭਇਓ ਜਗਤ ਸਭ ਖਾਲਸਾ ਮਨਮੁਖ ਭਰਮਾਏ ।
tab bheio jagat sabh khaalasaa manamukh bharamaae |

ਇਉਂ ਉਠਿ ਭਬਕੇ ਬਲ ਬੀਰ ਸਿੰਘ ਸਸਤ੍ਰ ਝਮਕਾਏ ।
eiaun utth bhabake bal beer singh sasatr jhamakaae |

ਤਬ ਸਭ ਤੁਰਕਨ ਕੋ ਛੇਦ ਕਰਿ ਅਕਾਲ ਜਪਾਏ ।
tab sabh turakan ko chhed kar akaal japaae |

ਸਭ ਛਤ੍ਰਪਤੀ ਚੁਨਿ ਚੁਨਿ ਹਤੇ ਕਹੂੰ ਟਿਕਨਿ ਨ ਪਾਏ ।
sabh chhatrapatee chun chun hate kahoon ttikan na paae |

ਤਬ ਜਗ ਮੈਂ ਧਰਮ ਪਰਗਾਸਿਓ ਸਚੁ ਹੁਕਮ ਚਲਾਏ ।
tab jag main dharam paragaasio sach hukam chalaae |

ਯਹ ਬਾਰਹ ਸਦੀ ਨਿਬੇੜ ਕਰਿ ਗੁਰ ਫਤੇ ਬੁਲਾਏ ।
yah baarah sadee niberr kar gur fate bulaae |

ਤਬ ਦੁਸਟ ਮਲੇਛ ਸਹਿਜੇ ਖਪੇ ਛਲ ਕਪਟ ਉਡਾਏ ।
tab dusatt malechh sahije khape chhal kapatt uddaae |

ਇਉਂ ਹਰਿ ਅਕਾਲ ਕੇ ਹੁਕਮ ਸੋਂ ਰਣ ਜੁਧ ਮਚਾਏ ।
eiaun har akaal ke hukam son ran judh machaae |

ਤਬ ਕੁਦੇ ਸਿੰਘ ਭੁਜੰਗੀਏ ਦਲ ਕਟਕ ਉਡਾਏ ।
tab kude singh bhujangee dal kattak uddaae |

ਇਉਂ ਫਤੇ ਭਈ ਜਗ ਜੀਤ ਕਰਿ ਸਚੁ ਤਖਤ ਰਚਾਏ ।
eiaun fate bhee jag jeet kar sach takhat rachaae |

ਬਹੁ ਦੀਓ ਦਿਲਾਸਾ ਜਗਤ ਕੋ ਹਰਿ ਭਗਤਿ ਦ੍ਰਿੜਾਏ ।
bahu deeo dilaasaa jagat ko har bhagat drirraae |

ਤਬ ਸਭ ਪ੍ਰਿਥਵੀ ਸੁਖੀਆ ਭਈ ਦੁਖ ਦਰਦ ਗਵਾਏ ।
tab sabh prithavee sukheea bhee dukh darad gavaae |

ਫਿਰ ਸੁਖ ਨਿਹਚਲ ਬਖਸਿਓ ਜਗਤ ਭੈ ਤ੍ਰਾਸ ਚੁਕਾਏ ।
fir sukh nihachal bakhasio jagat bhai traas chukaae |

ਗੁਰਦਾਸ ਖੜਾ ਦਰ ਪਕੜਿ ਕੈ ਇਉਂ ਉਚਰਿ ਸੁਣਾਏ ।
guradaas kharraa dar pakarr kai iaun uchar sunaae |

ਹੇ ਸਤਿਗੁਰ ਜਮ ਤ੍ਰਾਸ ਸੋਂ ਮੁਹਿ ਲੇਹੁ ਛੁਡਾਏ ।
he satigur jam traas son muhi lehu chhuddaae |

ਜਬ ਹਉਂ ਦਾਸਨ ਕੋ ਦਾਸਰੋ ਗੁਰ ਟਹਿਲ ਕਮਾਏ ।
jab haun daasan ko daasaro gur ttahil kamaae |

ਤਬ ਛੂਟੈ ਬੰਧਨ ਸਕਲ ਫੁਨ ਨਰਕਿ ਨ ਜਾਏ ।
tab chhoottai bandhan sakal fun narak na jaae |

ਹਰਿ ਦਾਸਾਂ ਚਿੰਦਿਆ ਸਦ ਸਦਾ ਗੁਰ ਸੰਗਤਿ ਮੇਲਾ ।
har daasaan chindiaa sad sadaa gur sangat melaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੧੯।
vaah vaah gobind singh aape gur chelaa |19|

ਸੰਤ ਭਗਤ ਗੁਰਸਿਖ ਹਹਿ ਜਗ ਤਾਰਨ ਆਏ ।
sant bhagat gurasikh heh jag taaran aae |

ਸੇ ਪਰਉਪਕਾਰੀ ਜਗ ਮੋ ਗੁਰੁ ਮੰਤ੍ਰ ਜਪਾਏ ।
se praupakaaree jag mo gur mantr japaae |

ਜਪ ਤਪ ਸੰਜਮ ਸਾਧ ਕਰਿ ਹਰਿ ਭਗਤਿ ਕਮਾਏ ।
jap tap sanjam saadh kar har bhagat kamaae |

ਤਹਿ ਸੇਵਕ ਸੋ ਪਰਵਾਨ ਹੈ ਹਰਿ ਨਾਮ ਦ੍ਰਿੜਾਏ ।
teh sevak so paravaan hai har naam drirraae |

ਕਾਮ ਕਰੋਧ ਫੁਨ ਲੋਭ ਮੋਹ ਅਹੰਕਾਰ ਚੁਕਾਏ ।
kaam karodh fun lobh moh ahankaar chukaae |

ਜੋਗ ਜੁਗਤਿ ਘਟਿ ਸੇਧ ਕਰਿ ਪਵਣਾ ਠਹਿਰਾਏ ।
jog jugat ghatt sedh kar pavanaa tthahiraae |

ਤਬ ਖਟ ਚਕਰਾ ਸਹਿਜੇ ਘੁਰੇ ਗਗਨਾ ਘਰਿ ਛਾਏ ।
tab khatt chakaraa sahije ghure gaganaa ghar chhaae |

ਨਿਜ ਸੁੰਨ ਸਮਾਧਿ ਲਗਾਇ ਕੈ ਅਨਹਦ ਲਿਵ ਲਾਏ ।
nij sun samaadh lagaae kai anahad liv laae |

ਤਬ ਦਰਗਹ ਮੁਖ ਉਜਲੇ ਪਤਿ ਸਿਉਂ ਘਰਿ ਜਾਏ ।
tab daragah mukh ujale pat siaun ghar jaae |

ਕਲੀ ਕਾਲ ਮਰਦਾਨ ਮਰਦ ਨਾਨਕ ਗੁਨ ਗਾਏ ।
kalee kaal maradaan marad naanak gun gaae |

ਯਹ ਵਾਰ ਭਗਉਤੀ ਜੋ ਪੜ੍ਹੈ ਅਮਰਾ ਪਦ ਪਾਏ ।
yah vaar bhgautee jo parrhai amaraa pad paae |

ਤਿਹ ਦੂਖ ਸੰਤਾਪ ਨ ਕਛੁ ਲਗੈ ਆਨੰਦ ਵਰਤਾਏ ।
tih dookh santaap na kachh lagai aanand varataae |

ਫਿਰ ਜੋ ਚਿਤਵੈ ਸੋਈ ਲਹੈ ਘਟਿ ਅਲਖ ਲਖਾਏ ।
fir jo chitavai soee lahai ghatt alakh lakhaae |

ਤਬ ਨਿਸ ਦਿਨ ਇਸ ਵਾਰ ਸੋਂ ਮੁਖ ਪਾਠ ਸੁਨਾਏ ।
tab nis din is vaar son mukh paatth sunaae |

ਸੋ ਲਹੈ ਪਦਾਰਥ ਮੁਕਤਿ ਪਦ ਚੜ੍ਹਿ ਗਗਨ ਸਮਾਏ ।
so lahai padaarath mukat pad charrh gagan samaae |

ਤਬ ਕਛੂ ਨ ਪੂਛੇ ਜਮ ਧਰਮ ਸਭ ਪਾਪ ਮਿਟਾਏ ।
tab kachhoo na poochhe jam dharam sabh paap mittaae |

ਤਬ ਲਗੈ ਨ ਤਿਸੁ ਜਮ ਡੰਡ ਦੁਖ ਨਹਿਂ ਹੋਇ ਦੁਹੇਲਾ ।
tab lagai na tis jam ddandd dukh nahin hoe duhelaa |

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।੨੦।
vaah vaah gobind singh aape gur chelaa |20|

ਹਰਿ ਸਤਿਗੁਰ ਨਾਨਕ ਖੇਲ ਰਚਾਇਆ ।
har satigur naanak khel rachaaeaa |

ਅੰਗਦ ਕਉ ਪ੍ਰਭੁ ਅਲਖ ਲਖਾਇਆ ।
angad kau prabh alakh lakhaaeaa |

ਪ੍ਰਿਥਮ ਮਹਲ ਹਰਿ ਨਾਮੁ ਜਪਾਇਓ ।
pritham mahal har naam japaaeio |

ਦੁਤੀਏ ਅੰਗਦ ਹਰਿ ਗੁਨ ਗਾਇਓ ।
dutee angad har gun gaaeio |

ਤੀਸਰ ਮਹਲ ਅਮਰ ਪਰਧਾਨਾ ।
teesar mahal amar paradhaanaa |

ਜਿਹ ਘਟ ਮਹਿ ਨਿਰਖੇ ਹਰਿ ਭਗਵਾਨਾ ।
jih ghatt meh nirakhe har bhagavaanaa |

ਜਲ ਭਰਿਓ ਸਤਿਗੁਰੁ ਕੇ ਦੁਆਰੇ ।
jal bhario satigur ke duaare |

ਤਬ ਇਹ ਪਾਇਓ ਮਹਲ ਅਪਾਰੇ ।
tab ih paaeio mahal apaare |

ਗੁਰੁ ਰਾਮਦਾਸ ਚਉਥੇ ਪਰਗਾਸਾ ।
gur raamadaas chauthe paragaasaa |

ਜਿਨਿ ਰਟੇ ਨਿਰੰਜਨ ਪ੍ਰਭੁ ਅਬਿਨਾਸਾ ।
jin ratte niranjan prabh abinaasaa |

ਗੁਰੂ ਅਰਜਨ ਪੰਚਮ ਠਹਿਰਾਇਓ ।
guroo arajan pancham tthahiraaeio |

ਜਿਨ ਸਬਦ ਸੁਧਾਰ ਗਰੰਥ ਬਣਾਇਓ ।
jin sabad sudhaar garanth banaaeio |

ਗ੍ਰੰਥ ਬਣਾਇ ਉਚਾਰ ਸੁਨਾਇਓ ।
granth banaae uchaar sunaaeio |

ਤਬ ਸਰਬ ਜਗਤ ਮੈ ਪਾਠ ਰਚਾਇਓ ।
tab sarab jagat mai paatth rachaaeio |

ਕਰਿ ਪਾਠ ਗ੍ਰੰਥ ਜਗਤ ਸਭ ਤਰਿਓ ।
kar paatth granth jagat sabh tario |

ਜਿਹ ਨਿਸ ਬਾਸੁਰ ਹਰਿ ਨਾਮ ਉਚਰਿਓ ।
jih nis baasur har naam uchario |

ਗੁਰ ਹਰਿਗੋਬਿੰਦ ਖਸਟਮ ਅਵਤਾਰੇ ।
gur harigobind khasattam avataare |

ਜਿਨਿ ਪਕੜਿ ਤੇਗ ਬਹੁ ਦੁਸਟ ਪਛਾਰੇ ।
jin pakarr teg bahu dusatt pachhaare |

ਇਉਂ ਸਭ ਮੁਗਲਨ ਕਾ ਮਨ ਬਉਰਾਨਾ ।
eiaun sabh mugalan kaa man bauraanaa |

ਤਬ ਹਰਿ ਭਗਤਨ ਸੋਂ ਦੁੰਦ ਰਚਾਨਾ ।
tab har bhagatan son dund rachaanaa |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੧।
he satigur muhi lehu ubaaraa |21|

ਸਪਤਮ ਮਹਿਲ ਅਗਮ ਹਰਿ ਰਾਇਆ ।
sapatam mahil agam har raaeaa |

ਜਿਨ ਸੁੰਨ ਧਿਆਨ ਕਰਿ ਜੋਗ ਕਮਾਇਆ ।
jin sun dhiaan kar jog kamaaeaa |

ਚੜ੍ਹਿ ਗਗਨ ਗੁਫਾ ਮਹਿ ਰਹਿਓ ਸਮਾਈ ।
charrh gagan gufaa meh rahio samaaee |

ਜਹ ਬੈਠ ਅਡੋਲ ਸਮਾਧਿ ਲਗਾਈ ।
jah baitth addol samaadh lagaaee |

ਸਭ ਕਲਾ ਖੈਂਚ ਕਰਿ ਗੁਪਤ ਰਹਾਯੰ ।
sabh kalaa khainch kar gupat rahaayan |

ਤਹਿ ਅਪਨ ਰੂਪ ਕੋ ਨਹਿਂ ਦਿਖਲਾਯੰ ।
teh apan roop ko nahin dikhalaayan |

ਇਉਂ ਇਸ ਪਰਕਾਰ ਗੁਬਾਰ ਮਚਾਇਓ ।
eiaun is parakaar gubaar machaaeio |

ਤਹ ਦੇਵ ਅੰਸ ਕੋ ਬਹੁ ਚਮਕਾਇਓ ।
tah dev ans ko bahu chamakaaeio |

ਹਰਿਕ੍ਰਿਸਨ ਭਯੋ ਅਸਟਮ ਬਲ ਬੀਰਾ ।
harikrisan bhayo asattam bal beeraa |

ਜਿਨ ਪਹੁੰਚਿ ਦੇਹਲੀ ਤਜਿਓ ਸਰੀਰਾ ।
jin pahunch dehalee tajio sareeraa |

ਬਾਲ ਰੂਪ ਧਰਿ ਸ੍ਵਾਂਗ ਰਚਾਇਓ ।
baal roop dhar svaang rachaaeio |

ਤਬ ਸਹਿਜੇ ਤਨ ਕੋ ਛੋਡਿ ਸਿਧਾਇਓ ।
tab sahije tan ko chhodd sidhaaeio |

ਇਉ ਮੁਗਲਨਿ ਸੀਸ ਪਰੀ ਬਹੁ ਛਾਰਾ ।
eiau mugalan sees paree bahu chhaaraa |

ਵੈ ਖੁਦ ਪਤਿ ਸੋ ਪਹੁੰਚੇ ਦਰਬਾਰਾ ।
vai khud pat so pahunche darabaaraa |

ਔਰੰਗੇ ਇਹ ਬਾਦ ਰਚਾਇਓ ।
aauarange ih baad rachaaeio |

ਤਿਨ ਅਪਨਾ ਕੁਲ ਸਭ ਨਾਸ ਕਰਾਇਓ ।
tin apanaa kul sabh naas karaaeio |

ਇਉ ਠਹਕਿ ਠਹਕਿ ਮੁਗਲਨਿ ਸਿਰਿ ਝਾਰੀ ।
eiau tthahak tthahak mugalan sir jhaaree |

ਫੁਨ ਹੋਇ ਪਾਪੀ ਵਹ ਨਰਕ ਸਿਧਾਰੀ ।
fun hoe paapee vah narak sidhaaree |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰ ਮੁਹਿ ਲੇਹੁ ਉਬਾਰਾ ।੨੨।
he satigur muhi lehu ubaaraa |22|

ਗੁਰੂ ਨਾਨਕ ਸਭ ਕੇ ਸਿਰਤਾਜਾ ।
guroo naanak sabh ke sirataajaa |

ਜਿਹ ਕਉ ਸਿਮਰਿ ਸਰੇ ਸਭ ਕਾਜਾ ।
jih kau simar sare sabh kaajaa |

ਗੁਰੂ ਤੇਗ ਬਹਾਦਰ ਸ੍ਵਾਂਗ ਰਚਾਯੰ ।
guroo teg bahaadar svaang rachaayan |

ਜਿਹ ਅਪਨ ਸੀਸ ਦੇ ਜਗ ਠਹਰਾਯੰ ।
jih apan sees de jag tthaharaayan |

ਇਸ ਬਿਧਿ ਮੁਗਲਨ ਕੋ ਭਰਮਾਇਓ ।
eis bidh mugalan ko bharamaaeio |

ਤਬ ਸਤਿਗੁਰੁ ਅਪਨਾ ਬਲ ਨ ਜਨਾਇਓ ।
tab satigur apanaa bal na janaaeio |

ਪ੍ਰਭੁ ਹੁਕਮ ਬੂਝਿ ਪਹੁੰਚੇ ਦਰਬਾਰਾ ।
prabh hukam boojh pahunche darabaaraa |

ਤਬ ਸਤਿਗੁਰੁ ਕੀਨੀ ਮਿਹਰ ਅਪਾਰਾ ।
tab satigur keenee mihar apaaraa |

ਇਉਂ ਮੁਗਲਨ ਕੋ ਦੋਖ ਲਗਾਨਾ ।
eiaun mugalan ko dokh lagaanaa |

ਹੋਇ ਖਰਾਬ ਖਪਿ ਗਏ ਨਿਦਾਨਾ ।
hoe kharaab khap ge nidaanaa |

ਇਉਂ ਨਉਂ ਮਹਿਲੋਂ ਕੀ ਜੁਗਤਿ ਸੁਨਾਈ ।
eiaun naun mahilon kee jugat sunaaee |

ਜਿਹ ਕਰਿ ਸਿਮਰਨ ਹਰਿ ਭਗਤਿ ਰਚਾਈ ।
jih kar simaran har bhagat rachaaee |

ਹਰਿ ਭਗਤਿ ਰਚਾਇ ਨਾਮ ਨਿਸਤਾਰੇ ।
har bhagat rachaae naam nisataare |

ਤਬ ਸਭ ਜਗ ਮੈ ਪ੍ਰਗਟਿਓ ਜੈਕਾਰੇ ।
tab sabh jag mai pragattio jaikaare |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੩।
he satigur muhi lehu ubaaraa |23|

ਓਹ ਗੁਰੁ ਗੋਬਿੰਦ ਸਿੰਘ ਦਸਵਾਂ ਅਵਤਾਰਾ ।
oh gur gobind singh dasavaan avataaraa |

ਜਿਨ ਖਾਲਸਾ ਪੰਥ ਅਜੀਤ ਸੁਧਾਰਾ ।
jin khaalasaa panth ajeet sudhaaraa |

ਤੁਰਕ ਦੁਸਟ ਸਭ ਮਾਰਿ ਬਿਦਾਰੇ ।
turak dusatt sabh maar bidaare |

ਸਭ ਪ੍ਰਿਥਵੀ ਕੀਨੀ ਗੁਲਜਾਰੇ ।
sabh prithavee keenee gulajaare |

ਇਉਂ ਪ੍ਰਗਟੇ ਸਿੰਘ ਮਹਾਂ ਬਲ ਬੀਰਾ ।
eiaun pragatte singh mahaan bal beeraa |

ਤਿਨ ਆਗੇ ਕੋ ਧਰੈ ਨ ਧੀਰਾ ।
tin aage ko dharai na dheeraa |

ਫਤੇ ਭਈ ਦੁਖ ਦੁੰਦ ਮਿਟਾਏ ।
fate bhee dukh dund mittaae |

ਤਹ ਹਰਿ ਅਕਾਲ ਕਾ ਜਾਪ ਜਪਾਏ ।
tah har akaal kaa jaap japaae |

ਪ੍ਰਿਥਮ ਮਹਲ ਜਪਿਓ ਕਰਤਾਰਾ ।
pritham mahal japio karataaraa |

ਤਿਨ ਸਭ ਪ੍ਰਿਥਵੀ ਕੋ ਲੀਓ ਉਬਾਰਾ ।
tin sabh prithavee ko leeo ubaaraa |

ਹਰਿ ਭਗਤਿ ਦ੍ਰਿੜਾਇ ਨਰੂ ਸਭ ਤਾਰੇ ।
har bhagat drirraae naroo sabh taare |

ਜਬ ਆਗਿਆ ਕੀਨੀ ਅਲਖ ਅਪਾਰੇ ।
jab aagiaa keenee alakh apaare |

ਇਉਂ ਸਤਿ ਸੰਗਤਿ ਕਾ ਮੇਲ ਮਿਲਾਯੰ ।
eiaun sat sangat kaa mel milaayan |

ਜਹ ਨਿਸ ਬਾਸੁਰ ਹਰਿ ਹਰਿ ਗੁਨ ਗਾਯੰ ।
jah nis baasur har har gun gaayan |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੪।
he satigur muhi lehu ubaaraa |24|

ਤੂੰ ਅਲਖ ਅਪਾਰ ਨਿਰੰਜਨ ਦੇਵਾ ।
toon alakh apaar niranjan devaa |

ਜਿਹ ਬ੍ਰਹਮਾ ਬਿਸਨੁ ਸਿਵ ਲਖੈ ਨ ਭੇਵਾ ।
jih brahamaa bisan siv lakhai na bhevaa |

ਤੁਮ ਨਾਥ ਨਿਰੰਜਨ ਗਹਰ ਗੰਭੀਰੇ ।
tum naath niranjan gahar ganbheere |

ਤੁਮ ਚਰਨਨਿ ਸੋਂ ਬਾਂਧੇ ਧੀਰੇ ।
tum charanan son baandhe dheere |

ਅਬ ਗਹਿ ਪਕਰਿਓ ਤੁਮਰਾ ਦਰਬਾਰਾ ।
ab geh pakario tumaraa darabaaraa |

ਜਿਉਂ ਜਾਨਹੁ ਤਿਉਂ ਲੇਹੁ ਸੁਧਾਰਾ ।
jiaun jaanahu tiaun lehu sudhaaraa |

ਹਮ ਕਾਮੀ ਕ੍ਰੋਧੀ ਅਤਿ ਕੂੜਿਆਰੇ ।
ham kaamee krodhee at koorriaare |

ਤੁਮ ਹੀ ਠਾਕੁਰ ਬਖਸਨਹਾਰੇ ।
tum hee tthaakur bakhasanahaare |

ਨਹੀਂ ਕੋਈ ਤੁਮ ਬਿਨੁ ਅਵਰੁ ਹਮਾਰਾ ।
naheen koee tum bin avar hamaaraa |

ਜੋ ਕਰਿ ਹੈ ਹਮਰੀ ਪ੍ਰਤਿਪਾਰਾ ।
jo kar hai hamaree pratipaaraa |

ਤੁਮ ਅਗਮ ਅਡੋਲ ਅਤੋਲ ਨਿਰਾਲੇ ।
tum agam addol atol niraale |

ਸਭ ਜਗ ਕੀ ਕਰਿਹੋ ਪ੍ਰਤਿਪਾਲੇ ।
sabh jag kee kariho pratipaale |

ਜਲ ਥਲ ਮਹੀਅਲ ਹੁਕਮ ਤੁਮਾਰਾ ।
jal thal maheeal hukam tumaaraa |

ਤੁਮ ਕਉ ਸਿਮਰਿ ਤਰਿਓ ਸੰਸਾਰਾ ।
tum kau simar tario sansaaraa |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੫।
he satigur muhi lehu ubaaraa |25|

ਤੁਮ ਅਛਲ ਅਛੇਦ ਅਭੇਦ ਕਹਾਯੰ ।
tum achhal achhed abhed kahaayan |

ਜਹਾ ਬੈਠਿ ਤਖਤ ਪਰ ਹੁਕਮ ਚਲਾਯੰ ।
jahaa baitth takhat par hukam chalaayan |

ਤੁਝ ਬਿਨੁ ਦੂਸਰਿ ਅਵਰ ਨ ਕੋਈ ।
tujh bin doosar avar na koee |

ਤੁਮ ਏਕੋ ਏਕੁ ਨਿਰੰਜਨ ਸੋਈ ।
tum eko ek niranjan soee |

ਓਅੰਕਾਰ ਧਰਿ ਖੇਲ ਰਚਾਯੰ ।
oankaar dhar khel rachaayan |

ਤੁਮ ਆਪ ਅਗੋਚਰ ਗੁਪਤ ਰਹਾਯੰ ।
tum aap agochar gupat rahaayan |

ਪ੍ਰਭ ਤੁਮਰਾ ਖੇਲ ਅਗਮ ਨਿਰਧਾਰੇ ।
prabh tumaraa khel agam niradhaare |

ਤੁਮ ਸਭ ਘਟ ਭੀਤਰ ਸਭ ਤੇ ਨ੍ਯਾਰੇ ।
tum sabh ghatt bheetar sabh te nayaare |

ਤੁਮ ਐਸਾ ਅਚਰਜ ਖੇਲ ਬਨਾਇਓ ।
tum aaisaa acharaj khel banaaeio |

ਜਿਹ ਲਖ ਬ੍ਰਹਮੰਡ ਕੋ ਧਾਰਿ ਖਪਾਇਓ ।
jih lakh brahamandd ko dhaar khapaaeio |

ਪ੍ਰਭੁ ਤੁਮਰਾ ਮਰਮੁ ਨ ਕਿਨਹੂ ਲਖਿਓ ।
prabh tumaraa maram na kinahoo lakhio |

ਜਹ ਸਭ ਜਗ ਝੂਠੇ ਧੰਦੇ ਖਪਿਓ ।
jah sabh jag jhootthe dhande khapio |

ਬਿਨੁ ਸਿਮਰਨ ਤੇ ਛੁਟੈ ਨ ਕੋਈ ।
bin simaran te chhuttai na koee |

ਤੁਮ ਕੋ ਭਜੈ ਸੁ ਮੁਕਤਾ ਹੋਈ ।
tum ko bhajai su mukataa hoee |

ਗੁਰਦਾਸ ਗਰੀਬ ਤੁਮਨ ਕਾ ਚੇਲਾ ।
guradaas gareeb tuman kaa chelaa |

ਜਪਿ ਜਪਿ ਤੁਮ ਕਉ ਭਇਓ ਸੁਹੇਲਾ ।
jap jap tum kau bheio suhelaa |

ਇਹ ਭੂਲ ਚੂਕ ਸਭ ਬਖਸ ਕਰੀਜੈ ।
eih bhool chook sabh bakhas kareejai |

ਗੁਰਦਾਸ ਗੁਲਾਮ ਅਪਨਾ ਕਰਿ ਲੀਜੈ ।
guradaas gulaam apanaa kar leejai |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੬।
he satigur muhi lehu ubaaraa |26|

ਇਹ ਕਵਨ ਕੀਟ ਗੁਰਦਾਸ ਬਿਚਾਰਾ ।
eih kavan keett guradaas bichaaraa |

ਜੋ ਅਗਮ ਨਿਗਮ ਕੀ ਲਖੈ ਸੁਮਾਰਾ ।
jo agam nigam kee lakhai sumaaraa |

ਜਬ ਕਰਿ ਕਿਰਪਾ ਗੁਰ ਬੂਝ ਬੁਝਾਈ ।
jab kar kirapaa gur boojh bujhaaee |

ਤਬ ਇਹ ਕਥਾ ਉਚਾਰਿ ਸੁਨਾਈ ।
tab ih kathaa uchaar sunaaee |

ਜਿਹ ਬਿਨ ਹੁਕਮ ਇਕ ਝੁਲੈ ਨ ਪਾਤਾ ।
jih bin hukam ik jhulai na paataa |

ਫੁਨਿ ਹੋਇ ਸੋਈ ਜੇ ਕਰੈ ਬਿਧਾਤਾ ।
fun hoe soee je karai bidhaataa |

ਹੁਕਮੈ ਅੰਦਰਿ ਸਗਲ ਅਕਾਰੇ ।
hukamai andar sagal akaare |

ਬੁਝੈ ਹੁਕਮ ਸੁ ਉਤਰੈ ਪਾਰੇ ।
bujhai hukam su utarai paare |

ਹੁਕਮੈ ਅੰਦਰਿ ਬ੍ਰਹਮ ਮਹੇਸਾ ।
hukamai andar braham mahesaa |

ਹੁਕਮੈ ਅੰਦਰਿ ਸੁਰ ਨਰ ਸੇਸਾ ।
hukamai andar sur nar sesaa |

ਹੁਕਮੈ ਅੰਦਰਿ ਬਿਸਨੁ ਬਨਾਯੰ ।
hukamai andar bisan banaayan |

ਜਿਨ ਹੁਕਮ ਪਾਇ ਦੀਵਾਨ ਲਗਾਯੰ ।
jin hukam paae deevaan lagaayan |

ਹੁਕਮੈ ਅੰਦਰਿ ਧਰਮ ਰਚਾਯੰ ।
hukamai andar dharam rachaayan |

ਹੁਕਮੈ ਅੰਦਰਿ ਇੰਦ੍ਰ ਉਪਾਯੰ ।
hukamai andar indr upaayan |

ਹੁਕਮੈ ਅੰਦਰਿ ਸਸਿ ਅਰੁ ਸੂਰੇ ।
hukamai andar sas ar soore |

ਸਭ ਹਰਿ ਚਰਣ ਕੀ ਬਾਂਛਹਿ ਧੂਰੇ ।
sabh har charan kee baanchheh dhoore |

ਹੁਕਮੈ ਅੰਦਰਿ ਧਰਨਿ ਅਕਾਸਾ ।
hukamai andar dharan akaasaa |

ਹੁਕਮੈ ਅੰਦਰਿ ਸਾਸਿ ਗਿਰਾਸਾ ।
hukamai andar saas giraasaa |

ਜਿਹ ਬਿਨਾ ਹੁਕਮ ਕੋਈ ਮਰੈ ਨ ਜੀਵੈ ।
jih binaa hukam koee marai na jeevai |

ਬੂਝੈ ਹੁਕਮ ਸੋ ਨਿਹਚਲ ਥੀਵੈ ।
boojhai hukam so nihachal theevai |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੭।
he satigur muhi lehu ubaaraa |27|

ਇਹ ਵਾਰ ਭਗਉਤੀ ਮਹਾਂ ਪੁਨੀਤੇ ।
eih vaar bhgautee mahaan puneete |

ਜਿਸ ਉਚਰਤਿ ਉਪਜਤਿ ਪਰਤੀਤੇ ।
jis ucharat upajat parateete |

ਜੋ ਇਸ ਵਾਰ ਸੋਂ ਪ੍ਰੇਮ ਲਗਾਵੈ ।
jo is vaar son prem lagaavai |

ਸੋਈ ਮਨ ਬਾਂਛਿਤ ਫਲ ਪਾਵੈ ।
soee man baanchhit fal paavai |

ਮਿਟਹਿਂ ਸਗਲ ਦੁਖ ਦੁੰਦ ਕਲੇਸਾ ।
mittahin sagal dukh dund kalesaa |

ਫੁਨ ਪ੍ਰਗਟੈਂ ਬਹੁ ਸੁਖ ਪਰਵੇਸਾ ।
fun pragattain bahu sukh paravesaa |

ਜੋ ਨਿਸ ਬਾਸੁਰ ਰਟਹਿਂ ਇਹ ਵਾਰੇ ।
jo nis baasur rattahin ih vaare |

ਸੋ ਪਹੁੰਚੇ ਧੁਰ ਹਰਿ ਦਰਬਾਰੇ ।
so pahunche dhur har darabaare |

ਇਹ ਵਾਰ ਭਗਉਤੀ ਸਮਾਪਤਿ ਕੀਨੀ ।
eih vaar bhgautee samaapat keenee |

ਤਬ ਘਟ ਬਿਦਿਆ ਕੀ ਸਭ ਬਿਧਿ ਚੀਨੀ ।
tab ghatt bidiaa kee sabh bidh cheenee |

ਇਉ ਸਤਿਗੁਰੁ ਸਾਹਿਬ ਭਏ ਦਿਆਲਾ ।
eiau satigur saahib bhe diaalaa |

ਤਬ ਛੂਟ ਗਏ ਸਭ ਹੀ ਜੰਜਾਲਾ ।
tab chhoott ge sabh hee janjaalaa |

ਕਰਿ ਕਿਰਪਾ ਪ੍ਰਭ ਹਰਿ ਗਿਰਧਾਰੇ ।
kar kirapaa prabh har giradhaare |

ਤਹਿ ਪਕੜਿ ਬਾਂਹ ਭਉਜਲ ਸੋਂ ਤਾਰੇ ।
teh pakarr baanh bhaujal son taare |

ਇਉਂ ਕਰਿ ਹੈ ਗੁਰਦਾਸ ਪੁਕਾਰਾ ।
eiaun kar hai guradaas pukaaraa |

ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ।੨੮।੪੧। ਇਤੀ ।
he satigur muhi lehu ubaaraa |28|41| itee |


Flag Counter