Vaaran Bhai Gurdas Ji

Página - 38


ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

Un Creador Universal, por la Gracia del Verdadero Guru

ਪਉੜੀ ੧
paurree 1

ਕਾਮ ਲਖ ਕਰਿ ਕਾਮਨਾ ਬਹੁ ਰੂਪੀ ਸੋਹੈ ।
kaam lakh kar kaamanaa bahu roopee sohai |

ਲਖ ਕਰੋਪ ਕਰੋਧ ਕਰਿ ਦੁਸਮਨ ਹੋਇ ਜੋਹੈ ।
lakh karop karodh kar dusaman hoe johai |

ਲਖ ਲੋਭ ਲਖ ਲਖਮੀ ਹੋਇ ਧੋਹਣ ਧੋਹੈ ।
lakh lobh lakh lakhamee hoe dhohan dhohai |

ਮਾਇਆ ਮੋਹਿ ਕਰੋੜ ਮਿਲਿ ਹੁਇ ਬਹੁ ਗੁਣੁ ਸੋਹੈ ।
maaeaa mohi karorr mil hue bahu gun sohai |

ਅਸੁਰ ਸੰਘਾਰਿ ਹੰਕਾਰ ਲਖ ਹਉਮੈ ਕਰਿ ਛੋਹੈ ।
asur sanghaar hankaar lakh haumai kar chhohai |

ਸਾਧਸੰਗਤਿ ਗੁਰੁ ਸਿਖ ਸੁਣਿ ਗੁਰੁ ਸਿਖ ਨ ਪੋਹੈ ।੧।
saadhasangat gur sikh sun gur sikh na pohai |1|

ਪਉੜੀ ੨
paurree 2

ਲਖ ਕਾਮਣਿ ਲਖ ਕਾਵਰੂ ਲਖ ਕਾਮਣਿਆਰੀ ।
lakh kaaman lakh kaavaroo lakh kaamaniaaree |

ਸਿੰਗਲ ਦੀਪਹੁਂ ਪਦਮਣੀ ਬਹੁ ਰੂਪਿ ਸੀਗਾਰੀ ।
singal deepahun padamanee bahu roop seegaaree |

ਮੋਹਣੀਆਂ ਇੰਦ੍ਰਾਪੁਰੀ ਅਪਛਰਾਂ ਸੁਚਾਰੀ ।
mohaneean indraapuree apachharaan suchaaree |

ਹੂਰਾਂ ਪਰੀਆਂ ਲਖ ਲਖ ਲਖ ਬਹਿਸਤ ਸਵਾਰੀ ।
hooraan pareean lakh lakh lakh bahisat savaaree |

ਲਖ ਕਉਲਾਂ ਨਵ ਜੋਬਨੀ ਲਖ ਕਾਮ ਕਰਾਰੀ ।
lakh kaulaan nav jobanee lakh kaam karaaree |

ਗੁਰਮੁਖਿ ਪੋਹਿ ਨ ਸਕਨੀ ਸਾਧਸੰਗਤਿ ਭਾਰੀ ।੨।
guramukh pohi na sakanee saadhasangat bhaaree |2|

ਪਉੜੀ ੩
paurree 3

ਲਖ ਦੁਰਯੋਧਨ ਕੰਸ ਲਖ ਲਖ ਦੈਤ ਲੜੰਦੇ ।
lakh durayodhan kans lakh lakh dait larrande |

ਲਖ ਰਾਵਣ ਕੁੰਭਕਰਣ ਲਖ ਲਖ ਰਾਕਸ ਮੰਦੇ ।
lakh raavan kunbhakaran lakh lakh raakas mande |

ਪਰਸਰਾਮ ਲਖ ਸਹੰਸਬਾਹੁ ਕਰਿ ਖੁਦੀ ਖਹੰਦੇ ।
parasaraam lakh sahansabaahu kar khudee khahande |

ਹਰਨਾਕਸ ਬਹੁ ਹਰਣਾਕਸਾ ਨਰਸਿੰਘ ਬੁਕੰਦੇ ।
haranaakas bahu haranaakasaa narasingh bukande |

ਲਖ ਕਰੋਧ ਵਿਰੋਧ ਲਖ ਲਖ ਵੈਰੁ ਕਰੰਦੇ ।
lakh karodh virodh lakh lakh vair karande |

ਗੁਰੁ ਸਿਖ ਪੋਹਿ ਨ ਸਕਈ ਸਾਧਸੰਗਿ ਮਿਲੰਦੇ ।੩।
gur sikh pohi na sakee saadhasang milande |3|

ਪਉੜੀ ੪
paurree 4

ਸੋਇਨਾ ਰੁਪਾ ਲਖ ਮਣਾ ਲਖ ਭਰੇ ਭੰਡਾਰਾ ।
soeinaa rupaa lakh manaa lakh bhare bhanddaaraa |

ਮੋਤੀ ਮਾਣਿਕ ਹੀਰਿਆਂ ਬਹੁ ਮੋਲ ਅਪਾਰਾ ।
motee maanik heeriaan bahu mol apaaraa |

ਦੇਸ ਵੇਸ ਲਖ ਰਾਜ ਭਾਗ ਪਰਗਣੇ ਹਜਾਰਾ ।
des ves lakh raaj bhaag paragane hajaaraa |

ਰਿਧੀ ਸਿਧੀ ਜੋਗ ਭੋਗ ਅਭਰਣ ਸੀਗਾਰਾ ।
ridhee sidhee jog bhog abharan seegaaraa |

ਕਾਮਧੇਨੁ ਲਖ ਪਾਰਿਜਾਤਿ ਚਿੰਤਾਮਣਿ ਪਾਰਾ ।
kaamadhen lakh paarijaat chintaaman paaraa |

ਚਾਰ ਪਦਾਰਥ ਸਗਲ ਫਲ ਲਖ ਲੋਭ ਲੁਭਾਰਾ ।
chaar padaarath sagal fal lakh lobh lubhaaraa |

ਗੁਰਸਿਖ ਪੋਹ ਨ ਹੰਘਨੀ ਸਾਧਸੰਗਿ ਉਧਾਰਾ ।੪।
gurasikh poh na hanghanee saadhasang udhaaraa |4|

ਪਉੜੀ ੫
paurree 5

ਪਿਉ ਪੁਤੁ ਮਾਵੜ ਧੀਅੜੀ ਹੋਇ ਭੈਣ ਭਿਰਾਵਾ ।
piau put maavarr dheearree hoe bhain bhiraavaa |

ਨਾਰਿ ਭਤਾਰੁ ਪਿਆਰ ਲਖ ਮਨ ਮੇਲਿ ਮਿਲਾਵਾ ।
naar bhataar piaar lakh man mel milaavaa |

ਸੁੰਦਰ ਮੰਦਰ ਚਿਤ੍ਰਸਾਲ ਬਾਗ ਫੁਲ ਸੁਹਾਵਾ ।
sundar mandar chitrasaal baag ful suhaavaa |

ਰਾਗ ਰੰਗ ਰਸ ਰੂਪ ਲਖ ਬਹੁ ਭੋਗ ਭੁਲਾਵਾ ।
raag rang ras roop lakh bahu bhog bhulaavaa |

ਲਖ ਮਾਇਆ ਲਖ ਮੋਹਿ ਮਿਲਿ ਹੋਇ ਮੁਦਈ ਦਾਵਾ ।
lakh maaeaa lakh mohi mil hoe mudee daavaa |

ਗੁਰੁ ਸਿਖ ਪੋਹਿ ਨ ਹੰਘਨੀ ਸਾਧਸੰਗੁ ਸੁਹਾਵਾ ।੫।
gur sikh pohi na hanghanee saadhasang suhaavaa |5|

ਪਉੜੀ ੬
paurree 6

ਵਰਨਾ ਵਰਨ ਨ ਭਾਵਨੀ ਕਰਿ ਖੁਦੀ ਖਹੰਦੇ ।
varanaa varan na bhaavanee kar khudee khahande |

ਜੰਗਲ ਅੰਦਰਿ ਸੀਂਹ ਦੁਇ ਬਲਵੰਤਿ ਬੁਕੰਦੇ ।
jangal andar seenh due balavant bukande |

ਹਾਥੀ ਹਥਿਆਈ ਕਰਨਿ ਮਤਵਾਲੇ ਹੁਇ ਅੜੀ ਅੜੰਦੇ ।
haathee hathiaaee karan matavaale hue arree arrande |

ਰਾਜ ਭੂਪ ਰਾਜੇ ਵਡੇ ਮਲ ਦੇਸ ਲੜੰਦੇ ।
raaj bhoop raaje vadde mal des larrande |

ਮੁਲਕ ਅੰਦਰਿ ਪਾਤਿਸਾਹ ਦੁਇ ਜਾਇ ਜੰਗ ਜੁੜੰਦੇ ।
mulak andar paatisaah due jaae jang jurrande |

ਹਉਮੈ ਕਰਿ ਹੰਕਾਰ ਲਖ ਮਲ ਮਲ ਘੁਲੰਦੇ ।
haumai kar hankaar lakh mal mal ghulande |

ਗੁਰੁ ਸਿਖ ਪੋਹਿ ਨ ਸਕਨੀ ਸਾਧੁ ਸੰਗਿ ਵਸੰਦੇ ।੬।
gur sikh pohi na sakanee saadh sang vasande |6|

ਪਉੜੀ ੭
paurree 7

ਗੋਰਖ ਜਤੀ ਸਦਾਇਂਦਾ ਤਿਸੁ ਗੁਰੁ ਘਰਿਬਾਰੀ ।
gorakh jatee sadaaeindaa tis gur gharibaaree |

ਸੁਕਰ ਕਾਣਾ ਹੋਇਆ ਦੁਰਮੰਤ੍ਰ ਵਿਚਾਰੀ ।
sukar kaanaa hoeaa duramantr vichaaree |

ਲਖਮਣ ਸਾਧੀ ਭੁਖ ਤੇਹ ਹਉਮੈ ਅਹੰਕਾਰੀ ।
lakhaman saadhee bhukh teh haumai ahankaaree |

ਹਨੂੰਮਤ ਬਲਵੰਤ ਆਖੀਐ ਚੰਚਲ ਮਤਿ ਖਾਰੀ ।
hanoomat balavant aakheeai chanchal mat khaaree |

ਭੈਰਉ ਭੂਤ ਕੁਸੂਤ ਸੰਗਿ ਦੁਰਮਤਿ ਉਰ ਧਾਰੀ ।
bhairau bhoot kusoot sang duramat ur dhaaree |

ਗੁਰਸਿਖ ਜਤੀ ਸਲਾਹੀਅਨਿ ਜਿਨਿ ਹਉਮੈ ਮਾਰੀ ।੭।
gurasikh jatee salaaheean jin haumai maaree |7|

ਪਉੜੀ ੮
paurree 8

ਹਰੀਚੰਦ ਸਤਿ ਰਖਿਆ ਜਾ ਨਿਖਾਸ ਵਿਕਾਣਾ ।
hareechand sat rakhiaa jaa nikhaas vikaanaa |

ਬਲ ਛਲਿਆ ਸਤੁ ਪਾਲਦਾ ਪਾਤਾਲਿ ਸਿਧਾਣਾ ।
bal chhaliaa sat paaladaa paataal sidhaanaa |

ਕਰਨੁ ਸੁ ਕੰਚਨ ਦਾਨ ਕਰਿ ਅੰਤੁ ਪਛੋਤਾਣਾ ।
karan su kanchan daan kar ant pachhotaanaa |

ਸਤਿਵਾਦੀ ਹੁਇ ਧਰਮਪੁਤੁ ਕੂੜ ਜਮਪੁਰਿ ਜਾਣਾ ।
sativaadee hue dharamaput koorr jamapur jaanaa |

ਜਤੀ ਸਤੀ ਸੰਤੋਖੀਆ ਹਉਮੈ ਗਰਬਾਣਾ ।
jatee satee santokheea haumai garabaanaa |

ਗੁਰਸਿਖ ਰੋਮ ਨ ਪੁਜਨੀ ਬਹੁ ਮਾਣੁ ਨਿਮਾਣਾ ।੮।
gurasikh rom na pujanee bahu maan nimaanaa |8|

ਪਉੜੀ ੯
paurree 9

ਮੁਸਲਮਾਣਾ ਹਿੰਦੂਆਂ ਦੁਇ ਰਾਹ ਚਲਾਏ ।
musalamaanaa hindooaan due raah chalaae |

ਮਜਹਬ ਵਰਣ ਗਣਾਇਂਦੇ ਗੁਰੁ ਪੀਰੁ ਸਦਾਏ ।
majahab varan ganaaeinde gur peer sadaae |

ਸਿਖ ਮੁਰੀਦ ਪਖੰਡ ਕਰਿ ਉਪਦੇਸ ਦ੍ਰਿੜਾਏ ।
sikh mureed pakhandd kar upades drirraae |

ਰਾਮ ਰਹੀਮ ਧਿਆਇਂਦੇ ਹਉਮੈ ਗਰਬਾਏ ।
raam raheem dhiaaeinde haumai garabaae |

ਮਕਾ ਗੰਗ ਬਨਾਰਸੀ ਪੂਜ ਜਾਰਤ ਆਏ ।
makaa gang banaarasee pooj jaarat aae |

ਰੋਜੇ ਵਰਤ ਨਮਾਜ ਕਰਿ ਡੰਡਉਤਿ ਕਰਾਏ ।
roje varat namaaj kar ddanddaut karaae |

ਗੁਰੁ ਸਿਖ ਰੋਮ ਨ ਪੁਜਨੀ ਜੋ ਆਪੁ ਗਵਾਏ ।੯।
gur sikh rom na pujanee jo aap gavaae |9|

ਪਉੜੀ ੧੦
paurree 10

ਛਿਅ ਦਰਸਨ ਵਰਤਾਇਆ ਚਉਦਹ ਖਨਵਾਦੇ ।
chhia darasan varataaeaa chaudah khanavaade |

ਘਰੈ ਘੂੰਮਿ ਘਰਬਾਰੀਆ ਅਸਵਾਰ ਪਿਆਦੇ ।
gharai ghoonm gharabaareea asavaar piaade |

ਸੰਨਿਆਸੀ ਦਸ ਨਾਮ ਧਰਿ ਕਰਿ ਵਾਦ ਕਵਾਦੇ ।
saniaasee das naam dhar kar vaad kavaade |

ਰਾਵਲ ਬਾਰਹ ਪੰਥ ਕਰਿ ਫਿਰਦੇ ਉਦਮਾਦੇ ।
raaval baarah panth kar firade udamaade |

ਜੈਨੀ ਜੂਠ ਨ ਉਤਰੈ ਜੂਠੇ ਪਰਸਾਦੇ ।
jainee jootth na utarai jootthe parasaade |

ਗੁਰੁ ਸਿਖ ਰੋਮ ਨ ਪੁਜਨੀ ਧੁਰਿ ਆਦਿ ਜੁਗਾਦੇ ।੧੦।
gur sikh rom na pujanee dhur aad jugaade |10|

ਪਉੜੀ ੧੧
paurree 11

ਬਹੁ ਸੁੰਨੀ ਸੀਅ ਰਾਫਜੀ ਮਜਹਬ ਮਨਿ ਭਾਣੇ ।
bahu sunee seea raafajee majahab man bhaane |

ਮੁਲਹਿਦ ਹੋਇ ਮੁਨਾਫਕਾ ਸਭ ਭਰਮਿ ਭੁਲਾਣੇ ।
mulahid hoe munaafakaa sabh bharam bhulaane |

ਈਸਾਈ ਮੂਸਾਈਆਂ ਹਉਮੈ ਹੈਰਾਣੇ ।
eesaaee moosaaeean haumai hairaane |

ਹੋਇ ਫਿਰੰਗੀ ਅਰਮਨੀ ਰੂਮੀ ਗਰਬਾਣੇ ।
hoe firangee aramanee roomee garabaane |

ਕਾਲੀ ਪੋਸ ਕਲੰਦਰਾਂ ਦਰਵੇਸ ਦੁਗਾਣੇ ।
kaalee pos kalandaraan daraves dugaane |

ਗੁਰੁ ਸਿਖ ਰੋਮ ਨ ਪੁਜਨੀ ਗੁਰ ਹਟਿ ਵਿਕਾਣੇ ।੧੧।
gur sikh rom na pujanee gur hatt vikaane |11|

ਪਉੜੀ ੧੨
paurree 12

ਜਪ ਤਪ ਸੰਜਮ ਸਾਧਨਾ ਹਠ ਨਿਗ੍ਰਹ ਕਰਣੇ ।
jap tap sanjam saadhanaa hatth nigrah karane |

ਵਰਤ ਨੇਮ ਤੀਰਥ ਘਣੇ ਅਧਿਆਤਮ ਧਰਣੇ ।
varat nem teerath ghane adhiaatam dharane |

ਦੇਵੀ ਦੇਵਾ ਦੇਹੁਰੇ ਪੂਜਾ ਪਰਵਰਣੇ ।
devee devaa dehure poojaa paravarane |

ਹੋਮ ਜਗ ਬਹੁ ਦਾਨ ਕਰਿ ਮੁਖ ਵੇਦ ਉਚਰਣੇ ।
hom jag bahu daan kar mukh ved ucharane |

ਕਰਮ ਧਰਮ ਭੈ ਭਰਮ ਵਿਚਿ ਬਹੁ ਜੰਮਣ ਮਰਣੇ ।
karam dharam bhai bharam vich bahu jaman marane |

ਗੁਰਮੁਖਿ ਸੁਖ ਫਲ ਸਾਧਸੰਗਿ ਮਿਲਿ ਦੁਤਰੁ ਤਰਣੇ ।੧੨।
guramukh sukh fal saadhasang mil dutar tarane |12|

ਪਉੜੀ ੧੩
paurree 13

ਉਦੇ ਅਸਤਿ ਵਿਚਿ ਰਾਜ ਕਰਿ ਚਕ੍ਰਵਰਤਿ ਘਨੇਰੇ ।
aude asat vich raaj kar chakravarat ghanere |

ਅਰਬ ਖਰਬ ਲੈ ਦਰਬ ਨਿਧਿ ਰਸ ਭੋਗਿ ਚੰਗੇਰੇ ।
arab kharab lai darab nidh ras bhog changere |

ਨਰਪਤਿ ਸੁਰਪਤਿ ਛਤ੍ਰਪਤਿ ਹਉਮੈ ਵਿਚਿ ਘੇਰੇ ।
narapat surapat chhatrapat haumai vich ghere |

ਸਿਵ ਲੋਕਹੁਂ ਚੜ੍ਹਿ ਬ੍ਰਹਮ ਲੋਕ ਬੈਕੁੰਠ ਵਸੇਰੇ ।
siv lokahun charrh braham lok baikuntth vasere |

ਚਿਰਜੀਵਣੁ ਬਹੁ ਹੰਢਣਾ ਹੋਹਿ ਵਡੇ ਵਡੇਰੇ ।
chirajeevan bahu handtanaa hohi vadde vaddere |

ਗੁਰਮੁਖਿ ਸੁਖ ਫਲੁ ਅਗਮੁ ਹੈ ਹੋਇ ਭਲੇ ਭਲੇਰੇ ।੧੩।
guramukh sukh fal agam hai hoe bhale bhalere |13|

ਪਉੜੀ ੧੪
paurree 14

ਰੂਪੁ ਅਨੂਪ ਸਰੂਪ ਲਖ ਹੋਇ ਰੰਗ ਬਿਰੰਗੀ ।
roop anoop saroop lakh hoe rang birangee |

ਰਾਗ ਨਾਦ ਸੰਬਾਦ ਲਖ ਸੰਗੀਤ ਅਭੰਗੀ ।
raag naad sanbaad lakh sangeet abhangee |

ਗੰਧ ਸੁਗੰਧਿ ਮਿਲਾਪ ਲਖ ਅਰਗਜੇ ਅਦੰਗੀ ।
gandh sugandh milaap lakh aragaje adangee |

ਛਤੀਹ ਭੋਜਨ ਪਾਕਸਾਲ ਰਸ ਭੋਗ ਸੁਢੰਗੀ ।
chhateeh bhojan paakasaal ras bhog sudtangee |

ਪਾਟ ਪਟੰਬਰ ਗਹਣਿਆਂ ਸੋਹਹਿਂ ਸਰਬੰਗੀ ।
paatt pattanbar gahaniaan sohahin sarabangee |

ਗੁਰਮੁਖਿ ਸੁਖ ਫਲੁ ਅਗੰਮੁ ਹੈ ਗੁਰੁ ਸਿਖ ਸਹਲੰਗੀ ।੧੪।
guramukh sukh fal agam hai gur sikh sahalangee |14|

ਪਉੜੀ ੧੫
paurree 15

ਲਖ ਮਤਿ ਬੁਧਿ ਸੁਧਿ ਉਕਤਿ ਲਖ ਲਖ ਚਤੁਰਾਈ ।
lakh mat budh sudh ukat lakh lakh chaturaaee |

ਲਖ ਬਲ ਬਚਨ ਬਿਬੇਕ ਲਖ ਪਰਕਿਰਤਿ ਕਮਾਈ ।
lakh bal bachan bibek lakh parakirat kamaaee |

ਲਖ ਸਿਆਣਪ ਸੁਰਤਿ ਲਖ ਲਖ ਸੁਰਤਿ ਸੁਘੜਾਈ ।
lakh siaanap surat lakh lakh surat sugharraaee |

ਗਿਆਨ ਧਿਆਨ ਸਿਮਰਣਿ ਸਹੰਸ ਲਖ ਪਤਿ ਵਡਿਆਈ ।
giaan dhiaan simaran sahans lakh pat vaddiaaee |

ਹਉਮੈ ਅੰਦਰਿ ਵਰਤਣਾ ਦਰਿ ਥਾਇ ਨ ਪਾਈ ।
haumai andar varatanaa dar thaae na paaee |

ਗੁਰਮੁਖਿ ਸੁਖ ਫਲ ਅਗਮ ਹੈ ਸਤਿਗੁਰ ਸਰਣਾਈ ।੧੫।
guramukh sukh fal agam hai satigur saranaaee |15|

ਪਉੜੀ ੧੬
paurree 16

ਸਤਿ ਸੰਤੋਖ ਦਇਆ ਧਰਮੁ ਲਖ ਅਰਥ ਮਿਲਾਹੀ ।
sat santokh deaa dharam lakh arath milaahee |

ਧਰਤਿ ਅਗਾਸ ਪਾਣੀ ਪਵਣ ਲਖ ਤੇਜ ਤਪਾਹੀ ।
dharat agaas paanee pavan lakh tej tapaahee |

ਖਿਮਾਂ ਧੀਰਜ ਲਖ ਲਖ ਮਿਲਿ ਸੋਭਾ ਸਰਮਾਹੀ ।
khimaan dheeraj lakh lakh mil sobhaa saramaahee |

ਸਾਂਤਿ ਸਹਜ ਸੁਖ ਸੁਕ੍ਰਿਤਾ ਭਾਉ ਭਗਤਿ ਕਰਾਹੀ ।
saant sahaj sukh sukritaa bhaau bhagat karaahee |

ਸਗਲ ਪਦਾਰਥ ਸਗਲ ਫਲ ਆਨੰਦ ਵਧਾਹੀ ।
sagal padaarath sagal fal aanand vadhaahee |

ਗੁਰਮੁਖਿ ਸੁਖ ਫਲ ਪਿਰਮਿ ਰਸੁ ਇਕੁ ਤਿਲੁ ਨ ਪੁਜਾਹੀ ।੧੬।
guramukh sukh fal piram ras ik til na pujaahee |16|

ਪਉੜੀ ੧੭
paurree 17

ਲਖ ਲਖ ਜੋਗ ਧਿਆਨ ਮਿਲਿ ਧਰਿ ਧਿਆਨੁ ਬਹੰਦੇ ।
lakh lakh jog dhiaan mil dhar dhiaan bahande |

ਲਖ ਲਖ ਸੁੰਨ ਸਮਾਧਿ ਸਾਧਿ ਨਿਜ ਆਸਣ ਸੰਦੇ ।
lakh lakh sun samaadh saadh nij aasan sande |

ਲਖ ਸੇਖ ਸਿਮਰਣਿ ਕਰਹਿਂ ਗੁਣ ਗਿਆਨ ਗਣੰਦੇ ।
lakh sekh simaran karahin gun giaan ganande |

ਮਹਿਮਾਂ ਲਖ ਮਹਾਤਮਾਂ ਜੈਕਾਰ ਕਰੰਦੇ ।
mahimaan lakh mahaatamaan jaikaar karande |

ਉਸਤਤਿ ਉਪਮਾ ਲਖ ਲਖ ਲਖ ਭਗਤਿ ਜਪੰਦੇ ।
ausatat upamaa lakh lakh lakh bhagat japande |

ਗੁਰਮੁਖਿ ਸੁਖ ਫਲੁ ਪਿਰਮ ਰਸੁ ਇਕ ਪਲੁ ਨ ਲਹੰਦੇ ।੧੭।
guramukh sukh fal piram ras ik pal na lahande |17|

ਪਉੜੀ ੧੮
paurree 18

ਅਚਰਜ ਨੋ ਆਚਰਜੁ ਹੈ ਅਚਰਜੁ ਹੋਵੰਦਾ ।
acharaj no aacharaj hai acharaj hovandaa |

ਵਿਸਮਾਦੈ ਵਿਸਮਾਦੁ ਹੈ ਵਿਸਮਾਦੁ ਰਹੰਦਾ ।
visamaadai visamaad hai visamaad rahandaa |

ਹੈਰਾਣੈ ਹੈਰਾਣੁ ਹੈ ਹੈਰਾਣੁ ਕਰੰਦਾ ।
hairaanai hairaan hai hairaan karandaa |

ਅਬਿਗਤਹੁਂ ਅਬਿਗਤੁ ਹੈ ਨਹਿਂ ਅਲਖੁ ਲਖੰਦਾ ।
abigatahun abigat hai nahin alakh lakhandaa |

ਅਕਥਹੁਂ ਅਕਥ ਅਲੇਖੁ ਹੈ ਨੇਤਿ ਨੇਤਿ ਸੁਣੰਦਾ ।
akathahun akath alekh hai net net sunandaa |

ਗੁਰਮੁਖਿ ਸੁਖ ਫਲੁ ਪਿਰਮ ਰਸੁ ਵਾਹੁ ਵਾਹੁ ਚਵੰਦਾ ।੧੮।
guramukh sukh fal piram ras vaahu vaahu chavandaa |18|

ਪਉੜੀ ੧੯
paurree 19

ਇਕੁ ਕਵਾਉ ਪਸਾਉ ਕਰਿ ਬ੍ਰਹਮੰਡ ਪਸਾਰੇ ।
eik kavaau pasaau kar brahamandd pasaare |

ਕਰਿ ਬ੍ਰਹਮੰਡ ਕਰੋੜ ਲਖ ਰੋਮ ਰੋਮ ਸੰਜਾਰੇ ।
kar brahamandd karorr lakh rom rom sanjaare |

ਪਾਰਬ੍ਰਹਮ ਪੂਰਣ ਬ੍ਰਹਮ ਗੁਰੁ ਰੂਪੁ ਮੁਰਾਰੇ ।
paarabraham pooran braham gur roop muraare |

ਗੁਰੁ ਚੇਲਾ ਚੇਲਾ ਗੁਰੂ ਗੁਰ ਸਬਦੁ ਵੀਚਾਰੇ ।
gur chelaa chelaa guroo gur sabad veechaare |

ਸਾਧਸੰਗਤਿ ਸਚੁ ਖੰਡ ਹੈ ਵਾਸਾ ਨਿਰੰਕਾਰੇ ।
saadhasangat sach khandd hai vaasaa nirankaare |

ਗੁਰਮੁਖਿ ਸੁਖ ਫਲੁ ਪਿਰਮ ਰਸੁ ਦੇ ਹਉਮੈ ਮਾਰੇ ।੧੯।
guramukh sukh fal piram ras de haumai maare |19|

ਪਉੜੀ ੨੦
paurree 20

ਸਤਿਗੁਰੁ ਨਾਨਕ ਦੇਉ ਹੈ ਪਰਮੇਸਰੁ ਸੋਈ ।
satigur naanak deo hai paramesar soee |

ਗੁਰੁ ਅੰਗਦੁ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ ।
gur angad gur ang te jotee jot samoee |

ਅਮਰਾ ਪਦੁ ਗੁਰੁ ਅੰਗਦਹੁਂ ਹੁਇ ਜਾਣੁ ਜਣੋਈ ।
amaraa pad gur angadahun hue jaan janoee |

ਗੁਰੁ ਅਮਰਹੁਂ ਗੁਰੁ ਰਾਮਦਾਸ ਅੰਮ੍ਰਿਤ ਰਸੁ ਭੋਈ ।
gur amarahun gur raamadaas amrit ras bhoee |

ਰਾਮਦਾਸਹੁਂ ਅਰਜਨੁ ਗੁਰੂ ਗੁਰੁ ਸਬਦ ਸਥੋਈ ।
raamadaasahun arajan guroo gur sabad sathoee |

ਹਰਿਗੋਵਿੰਦ ਗੁਰੁ ਅਰਜਨਹੁਂ ਗੁਰੁ ਗੋਵਿੰਦੁ ਹੋਈ ।
harigovind gur arajanahun gur govind hoee |

ਗੁਰਮੁਖਿ ਸੁਖ ਫਲ ਪਿਰਮ ਰਸੁ ਸਤਿਸੰਗ ਅਲੋਈ ।
guramukh sukh fal piram ras satisang aloee |

ਗੁਰੁ ਗੋਵਿੰਦਹੁਂ ਬਾਹਿਰਾ ਦੂਜਾ ਨਹੀ ਕੋਈ ।੨੦।੩੮। ਅਠੱਤੀਹ ।
gur govindahun baahiraa doojaa nahee koee |20|38| atthateeh |


Flag Counter