Vaaran Bhai Gurdas Ji

Página - 12


ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

Un Creador Universal, por la Gracia del Verdadero Guru

ਪਉੜੀ ੧
paurree 1

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਜਾਇ ਜਿਨਾ ਗੁਰ ਦਰਸਨੁ ਡਿਠਾ ।
balihaaree tinhaan gurasikhaan jaae jinaa gur darasan dditthaa |

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਪੈਰੀ ਪੈ ਗੁਰ ਸਭਾ ਬਹਿਠਾ ।
balihaaree tinhaan gurasikhaan pairee pai gur sabhaa bahitthaa |

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਗੁਰਮਤਿ ਬੋਲ ਬੋਲਦੇ ਮਿਠਾ ।
balihaaree tinhaan gurasikhaan guramat bol bolade mitthaa |

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਪੁਤ੍ਰ ਮਿਤ੍ਰ ਗੁਰਭਾਈ ਇਠਾ ।
balihaaree tinhaan gurasikhaan putr mitr gurabhaaee itthaa |

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਗੁਰ ਸੇਵਾ ਜਾਣਨਿ ਅਭਿਰਿਠਾ ।
balihaaree tinhaan gurasikhaan gur sevaa jaanan abhiritthaa |

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਆਪਿ ਤਰੇ ਤਾਰੇਨਿ ਸਰਿਠਾ ।
balihaaree tinhaan gurasikhaan aap tare taaren saritthaa |

ਗੁਰਸਿਖ ਮਿਲਿਆ ਪਾਪ ਪਣਿਠਾ ।੧।
gurasikh miliaa paap panitthaa |1|

ਪਉੜੀ ੨
paurree 2

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ ।
kurabaanee tinhaan gurasikhaan pichhal raatee utth bahande |

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤੁ ਵੇਲੈ ਸਰਿ ਨਾਵੰਦੇ ।
kurabaanee tinhaan gurasikhaan amrit velai sar naavande |

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇਕ ਮਨਿ ਗੁਰ ਜਾਪੁ ਜਪੰਦੇ ।
kurabaanee tinhaan gurasikhaan hoe ik man gur jaap japande |

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧਸੰਗਤਿ ਚਲਿ ਜਾਇ ਜੁੜੰਦੇ ।
kurabaanee tinhaan gurasikhaan saadhasangat chal jaae jurrande |

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ ।
kurabaanee tinhaan gurasikhaan gurabaanee nit gaae sunande |

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ ।
kurabaanee tinhaan gurasikhaan man melee kar mel milande |

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ ।
kurabaanee tinhaan gurasikhaan bhaae bhagat gurapurab karande |

ਗੁਰ ਸੇਵਾ ਫਲੁ ਸੁਫਲ ਫਲੰਦੇ ।੨।
gur sevaa fal sufal falande |2|

ਪਉੜੀ ੩
paurree 3

ਹਉ ਤਿਸ ਵਿਟਹੁ ਵਾਰਿਆ ਹੋਦੈ ਤਾਣਿ ਜੁ ਹੋਇ ਨਿਤਾਣਾ ।
hau tis vittahu vaariaa hodai taan ju hoe nitaanaa |

ਹਉ ਤਿਸ ਵਿਟਹੁ ਵਾਰਿਆ ਹੋਦੈ ਮਾਣਿ ਜੁ ਰਹੈ ਨਿਮਾਣਾ ।
hau tis vittahu vaariaa hodai maan ju rahai nimaanaa |

ਹਉ ਤਿਸ ਵਿਟਹੁ ਵਾਰਿਆ ਛੋਡਿ ਸਿਆਣਪ ਹੋਇ ਇਆਣਾ ।
hau tis vittahu vaariaa chhodd siaanap hoe eaanaa |

ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ ।
hau tis vittahu vaariaa khasamai daa bhaavai jis bhaanaa |

ਹਉ ਤਿਸੁ ਵਿਟਹੁ ਵਾਰਿਆ ਗੁਰਮੁਖਿ ਮਾਰਗੁ ਦੇਖਿ ਲੁਭਾਣਾ ।
hau tis vittahu vaariaa guramukh maarag dekh lubhaanaa |

ਹਉ ਤਿਸੁ ਵਿਟਹੁ ਵਾਰਿਆ ਚਲਣੁ ਜਾਣਿ ਜੁਗਤਿ ਮਿਹਮਾਣਾ ।
hau tis vittahu vaariaa chalan jaan jugat mihamaanaa |

ਦੀਨ ਦੁਨੀ ਦਰਗਹ ਪਰਵਾਣਾ ।੩।
deen dunee daragah paravaanaa |3|

ਪਉੜੀ ੪
paurree 4

ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ ।
hau tis ghol ghumaaeaa guramat ridai gareebee aavai |

ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ ।
hau tis ghol ghumaaeaa par naaree de nerr na jaavai |

ਹਉ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੋ ਹਥੁ ਨ ਲਾਵੈ ।
hau tis ghol ghumaaeaa par darabai no hath na laavai |

ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ ।
hau tis ghol ghumaaeaa par nindaa sun aap hattaavai |

ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ ।
hau tis ghol ghumaaeaa satigur daa upades kamaavai |

ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ ।
hau tis ghol ghumaaeaa thorraa savai thorraa hee khaavai |

ਗੁਰਮੁਖਿ ਸੋਈ ਸਹਜਿ ਸਮਾਵੈ ।੪।
guramukh soee sahaj samaavai |4|

ਪਉੜੀ ੫
paurree 5

ਹਉ ਤਿਸ ਦੈ ਚਉ ਖੰਨੀਐ ਗੁਰ ਪਰਮੇਸਰੁ ਏਕੋ ਜਾਣੈ ।
hau tis dai chau khaneeai gur paramesar eko jaanai |

ਹਉ ਤਿਸ ਦੈ ਚਉ ਖੰਨੀਐ ਦੂਜਾ ਭਾਉ ਨ ਅੰਦਰਿ ਆਣੈ ।
hau tis dai chau khaneeai doojaa bhaau na andar aanai |

ਹਉ ਤਿਸ ਦੈ ਚਉ ਖੰਨੀਐ ਅਉਗੁਣੁ ਕੀਤੇ ਗੁਣ ਪਰਵਾਣੈ ।
hau tis dai chau khaneeai aaugun keete gun paravaanai |

ਹਉ ਤਿਸ ਦੈ ਚਉ ਖੰਨੀਐ ਮੰਦਾ ਕਿਸੈ ਨ ਆਖਿ ਵਖਾਣੈ ।
hau tis dai chau khaneeai mandaa kisai na aakh vakhaanai |

ਹਉ ਤਿਸ ਦੈ ਚਉ ਖੰਨੀਐ ਆਪੁ ਠਗਾਏ ਲੋਕਾ ਭਾਣੈ ।
hau tis dai chau khaneeai aap tthagaae lokaa bhaanai |

ਹਉ ਤਿਸ ਦੈ ਚਉ ਖੰਨੀਐ ਪਰਉਪਕਾਰ ਕਰੈ ਰੰਗ ਮਾਣੈ ।
hau tis dai chau khaneeai praupakaar karai rang maanai |

ਲਉਬਾਲੀ ਦਰਗਾਹ ਵਿਚਿ ਮਾਣੁ ਨਿਮਾਣਾ ਮਾਣੁ ਨਿਮਾਣੈ ।
laubaalee daragaah vich maan nimaanaa maan nimaanai |

ਗੁਰ ਪੂਰਾ ਗੁਰ ਸਬਦੁ ਸਿਞਾਣੈ ।੫।
gur pooraa gur sabad siyaanai |5|

ਪਉੜੀ ੬
paurree 6

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਸਤਿਗੁਰ ਨੋ ਮਿਲਿ ਆਪੁ ਗਵਾਇਆ ।
hau sadake tinhaan gurasikhaan satigur no mil aap gavaaeaa |

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਕਰਨਿ ਉਦਾਸੀ ਅੰਦਰਿ ਮਾਇਆ ।
hau sadake tinhaan gurasikhaan karan udaasee andar maaeaa |

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰਮਤਿ ਗੁਰ ਚਰਣੀ ਚਿਤੁ ਲਾਇਆ ।
hau sadake tinhaan gurasikhaan guramat gur charanee chit laaeaa |

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰ ਸਿਖ ਦੇ ਗੁਰਸਿਖ ਮਿਲਾਇਆ ।
hau sadake tinhaan gurasikhaan gur sikh de gurasikh milaaeaa |

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਬਾਹਰਿ ਜਾਂਦਾ ਵਰਜਿ ਰਹਾਇਆ ।
hau sadake tinhaan gurasikhaan baahar jaandaa varaj rahaaeaa |

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਆਸਾ ਵਿਚਿ ਨਿਰਾਸੁ ਵਲਾਇਆ ।
hau sadake tinhaan gurasikhaan aasaa vich niraas valaaeaa |

ਸਤਿਗੁਰ ਦਾ ਉਪਦੇਸ ਦਿੜ੍ਹਾਇਆ ।੬।
satigur daa upades dirrhaaeaa |6|

ਪਉੜੀ ੭
paurree 7

ਬ੍ਰਹਮਾ ਵਡਾ ਅਖਾਇਦਾ ਨਾਭਿ ਕਵਲ ਦੀ ਨਾਲਿ ਸਮਾਣਾ ।
brahamaa vaddaa akhaaeidaa naabh kaval dee naal samaanaa |

ਆਵਾ ਗਵਣੁ ਅਨੇਕ ਜੁਗ ਓੜਕ ਵਿਚਿ ਹੋਆ ਹੈਰਾਣਾ ।
aavaa gavan anek jug orrak vich hoaa hairaanaa |

ਓੜਕੁ ਕੀਤੁਸੁ ਆਪਣਾ ਆਪ ਗਣਾਇਐ ਭਰਮਿ ਭੁਲਾਣਾ ।
orrak keetus aapanaa aap ganaaeaai bharam bhulaanaa |

ਚਾਰੇ ਵੇਦ ਵਖਾਣਦਾ ਚਤੁਰਮੁਖੀ ਹੋਇ ਖਰਾ ਸਿਆਣਾ ।
chaare ved vakhaanadaa chaturamukhee hoe kharaa siaanaa |

ਲੋਕਾਂ ਨੋ ਸਮਝਾਇਦਾ ਵੇਖਿ ਸੁਰਸਤੀ ਰੂਪ ਲੋਭਾਣਾ ।
lokaan no samajhaaeidaa vekh surasatee roop lobhaanaa |

ਚਾਰੇ ਵੇਦ ਗਵਾਇ ਕੈ ਗਰਬੁ ਗਰੂਰੀ ਕਰਿ ਪਛੁਤਾਣਾ ।
chaare ved gavaae kai garab garooree kar pachhutaanaa |

ਅਕਥ ਕਥਾ ਨੇਤ ਨੇਤ ਵਖਾਣਾ ।੭।
akath kathaa net net vakhaanaa |7|

ਪਉੜੀ ੮
paurree 8

ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ ।
bisan le avataar das vair virodh jodh sanghaare |

ਮਛ ਕਛ ਵੈਰਾਹ ਰੂਪਿ ਹੋਇ ਨਰਸਿੰਘੁ ਬਾਵਨ ਬਉਧਾਰੇ ।
machh kachh vairaah roop hoe narasingh baavan baudhaare |

ਪਰਸਰਾਮੁ ਰਾਮੁ ਕਿਸਨੁ ਹੋਇ ਕਿਲਕਿ ਕਲੰਕੀ ਅਤਿ ਅਹੰਕਾਰੇ ।
parasaraam raam kisan hoe kilak kalankee at ahankaare |

ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ ।
khatree maar ikeeh vaar raamaaein kar bhaarath bhaare |

ਕਾਮ ਕਰੋਧੁ ਨ ਸਾਧਿਓ ਲੋਭੁ ਮੋਹ ਅਹੰਕਾਰੁ ਨ ਮਾਰੇ ।
kaam karodh na saadhio lobh moh ahankaar na maare |

ਸਤਿਗੁਰ ਪੁਰਖੁ ਨ ਭੇਟਿਆ ਸਾਧਸੰਗਤਿ ਸਹਲੰਗ ਨ ਸਾਰੇ ।
satigur purakh na bhettiaa saadhasangat sahalang na saare |

ਹਉਮੈ ਅੰਦਰਿ ਕਾਰਿ ਵਿਕਾਰੇ ।੮।
haumai andar kaar vikaare |8|

ਪਉੜੀ ੯
paurree 9

ਮਹਾਦੇਉ ਅਉਧੂਤੁ ਹੋਇ ਤਾਮਸ ਅੰਦਰਿ ਜੋਗੁ ਨ ਜਾਣੈ ।
mahaadeo aaudhoot hoe taamas andar jog na jaanai |

ਭੈਰੋ ਭੂਤ ਕੁਸੂਤ ਵਿਚਿ ਖੇਤ੍ਰਪਾਲ ਬੇਤਾਲ ਧਿਙਾਣੈ ।
bhairo bhoot kusoot vich khetrapaal betaal dhingaanai |

ਅਕੁ ਧਤੂਰਾ ਖਾਵਣਾ ਰਾਤੀ ਵਾਸਾ ਮੜ੍ਹੀ ਮਸਾਣੈ ।
ak dhatooraa khaavanaa raatee vaasaa marrhee masaanai |

ਪੈਨੈ ਹਾਥੀ ਸੀਹ ਖਲ ਡਉਰੂ ਵਾਇ ਕਰੈ ਹੈਰਾਣੈ ।
painai haathee seeh khal ddauroo vaae karai hairaanai |

ਨਾਥਾ ਨਾਥੁ ਸਦਾਇਦਾ ਹੋਇ ਅਨਾਥੁ ਨ ਹਰਿ ਰੰਗੁ ਮਾਣੈ ।
naathaa naath sadaaeidaa hoe anaath na har rang maanai |

ਸਿਰਠਿ ਸੰਘਾਰੈ ਤਾਮਸੀ ਜੋਗੁ ਨ ਭੋਗੁ ਨ ਜੁਗਤਿ ਪਛਾਣੈ ।
siratth sanghaarai taamasee jog na bhog na jugat pachhaanai |

ਗੁਰਮੁਖਿ ਸੁਖ ਫਲੁ ਸਾਧ ਸੰਗਾਣੈ ।੯।
guramukh sukh fal saadh sangaanai |9|

ਪਉੜੀ ੧੦
paurree 10

ਵਡੀ ਆਰਜਾ ਇੰਦ੍ਰ ਦੀ ਇੰਦ੍ਰਪੁਰੀ ਵਿਚਿ ਰਾਜੁ ਕਮਾਵੈ ।
vaddee aarajaa indr dee indrapuree vich raaj kamaavai |

ਚਉਦਹ ਇੰਦ੍ਰ ਵਿਣਾਸੁ ਕਾਲਿ ਬ੍ਰਹਮੇ ਦਾ ਇਕੁ ਦਿਵਸੁ ਵਿਹਾਵੈ ।
chaudah indr vinaas kaal brahame daa ik divas vihaavai |

ਧੰਧੇ ਹੀ ਬ੍ਰਹਮਾ ਮਰੈ ਲੋਮਸ ਦਾ ਇਕੁ ਰੋਮ ਛਿਜਾਵੈ ।
dhandhe hee brahamaa marai lomas daa ik rom chhijaavai |

ਸੇਸ ਮਹੇਸ ਵਖਾਣੀਅਨਿ ਚਿਰੰਜੀਵ ਹੋਇ ਸਾਂਤਿ ਨ ਆਵੈ ।
ses mahes vakhaaneean chiranjeev hoe saant na aavai |

ਜੋਗ ਭੋਗ ਜਪ ਤਪ ਘਣੇ ਲੋਕ ਵੇਦ ਸਿਮਰਣੁ ਨ ਸੁਹਾਵੈ ।
jog bhog jap tap ghane lok ved simaran na suhaavai |

ਆਪੁ ਗਣਾਏ ਨ ਸਹਜਿ ਸਮਾਵੈ ।੧੦।
aap ganaae na sahaj samaavai |10|

ਪਉੜੀ ੧੧
paurree 11

ਨਾਰਦੁ ਮੁਨੀ ਅਖਾਇਦਾ ਅਗਮੁ ਜਾਣਿ ਨ ਧੀਰਜੁ ਆਣੈ ।
naarad munee akhaaeidaa agam jaan na dheeraj aanai |

ਸੁਣਿ ਸੁਣਿ ਮਸਲਤਿ ਮਜਲਸੈ ਕਰਿ ਕਰਿ ਚੁਗਲੀ ਆਖਿ ਵਖਾਣੈ ।
sun sun masalat majalasai kar kar chugalee aakh vakhaanai |

ਬਾਲ ਬੁਧਿ ਸਨਕਾਦਿਕਾ ਬਾਲ ਸੁਭਾਉ ਨਵਿਰਤੀ ਹਾਣੈ ।
baal budh sanakaadikaa baal subhaau naviratee haanai |

ਜਾਇ ਬੈਕੁੰਠਿ ਕਰੋਧੁ ਕਰਿ ਦੇਇ ਸਰਾਪੁ ਜੈਇ ਬਿਜੈ ਧਿਙਾਣੈ ।
jaae baikuntth karodh kar dee saraap jaie bijai dhingaanai |

ਅਹੰਮੇਉ ਸੁਕਦੇਉ ਕਰਿ ਗਰਭ ਵਾਸਿ ਹਉਮੈ ਹੈਰਾਣੈ ।
ahameo sukadeo kar garabh vaas haumai hairaanai |

ਚੰਦੁ ਸੂਰਜ ਅਉਲੰਗ ਭਰੈ ਉਦੈ ਅਸਤ ਵਿਚਿ ਆਵਣ ਜਾਣੈ ।
chand sooraj aaulang bharai udai asat vich aavan jaanai |

ਸਿਵ ਸਕਤੀ ਵਿਚਿ ਗਰਬੁ ਗੁਮਾਣੈ ।੧੧।
siv sakatee vich garab gumaanai |11|

ਪਉੜੀ ੧੨
paurree 12

ਜਤੀ ਸਤੀ ਸੰਤੋਖੀਆ ਜਤ ਸਤ ਜੁਗਤਿ ਸੰਤੋਖ ਨ ਜਾਤੀ ।
jatee satee santokheea jat sat jugat santokh na jaatee |

ਸਿਧ ਨਾਥੁ ਬਹੁ ਪੰਥ ਕਰਿ ਹਉਮੈ ਵਿਚਿ ਕਰਨਿ ਕਰਮਾਤੀ ।
sidh naath bahu panth kar haumai vich karan karamaatee |

ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ ।
chaar varan sansaar vich kheh kheh marade bharam bharaatee |

ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ ।
chhia darasan hoe varatiaa baarah vaatt uchaatt jamaatee |

ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਸੁਵਾਤੀ ।
guramukh varan avaran hoe rang surang tanbol suvaatee |

ਛਿਅ ਰੁਤਿ ਬਾਰਹ ਮਾਹ ਵਿਚਿ ਗੁਰਮੁਖਿ ਦਰਸਨੁ ਸੁਝ ਸੁਝਾਤੀ ।
chhia rut baarah maah vich guramukh darasan sujh sujhaatee |

ਗੁਰਮੁਖਿ ਸੁਖ ਫਲੁ ਪਿਰਮ ਪਿਰਾਤੀ ।੧੨।
guramukh sukh fal piram piraatee |12|

ਪਉੜੀ ੧੩
paurree 13

ਪੰਜ ਤਤ ਪਰਵਾਣੁ ਕਰਿ ਧਰਮਸਾਲ ਧਰਤੀ ਮਨਿ ਭਾਣੀ ।
panj tat paravaan kar dharamasaal dharatee man bhaanee |

ਪਾਣੀ ਅੰਦਰਿ ਧਰਤਿ ਧਰਿ ਧਰਤੀ ਅੰਦਰਿ ਧਰਿਆ ਪਾਣੀ ।
paanee andar dharat dhar dharatee andar dhariaa paanee |

ਸਿਰ ਤਲਵਾਏ ਰੁਖ ਹੋਇ ਨਿਹਚਲੁ ਚਿਤ ਨਿਵਾਸੁ ਬਿਬਾਣੀ ।
sir talavaae rukh hoe nihachal chit nivaas bibaanee |

ਪਰਉਪਕਾਰੀ ਸੁਫਲ ਫਲਿ ਵਟ ਵਗਾਇ ਸਿਰਠਿ ਵਰਸਾਣੀ ।
praupakaaree sufal fal vatt vagaae siratth varasaanee |

ਚੰਦਨ ਵਾਸੁ ਵਣਾਸਪਤਿ ਚੰਦਨੁ ਹੋਇ ਵਾਸੁ ਮਹਿਕਾਣੀ ।
chandan vaas vanaasapat chandan hoe vaas mahikaanee |

ਸਬਦ ਸੁਰਤਿ ਲਿਵ ਸਾਧਸੰਗਿ ਗੁਰਮੁਖਿ ਸੁਖ ਫਲ ਅੰਮ੍ਰਿਤ ਵਾਣੀ ।
sabad surat liv saadhasang guramukh sukh fal amrit vaanee |

ਅਬਿਗਤਿ ਗਤਿ ਅਤਿ ਅਕਥ ਕਹਾਣੀ ।੧੩।
abigat gat at akath kahaanee |13|

ਪਉੜੀ ੧੪
paurree 14

ਧ੍ਰੂ ਪ੍ਰਹਿਲਾਦੁ ਭਭੀਖਣੋ ਅੰਬਰੀਕੁ ਬਲਿ ਜਨਕੁ ਵਖਾਣਾ ।
dhraoo prahilaad bhabheekhano anbareek bal janak vakhaanaa |

ਰਾਜ ਕੁਆਰ ਹੋਇ ਰਾਜਸੀ ਆਸਾ ਬੰਧੀ ਚੋਜ ਵਿਡਾਣਾ ।
raaj kuaar hoe raajasee aasaa bandhee choj viddaanaa |

ਧ੍ਰੂ ਮਤਰੇਈ ਚੰਡਿਆ ਪੀਉ ਫੜਿ ਪ੍ਰਹਿਲਾਦੁ ਰਞਾਣਾ ।
dhraoo matareee chanddiaa peeo farr prahilaad rayaanaa |

ਭੇਦੁ ਭਭੀਖਣੁ ਲੰਕ ਲੈ ਅੰਬਰੀਕੁ ਲੈ ਚਕ੍ਰੁ ਲੁਭਾਣਾ ।
bhed bhabheekhan lank lai anbareek lai chakru lubhaanaa |

ਪੈਰ ਕੜਾਹੈ ਜਨਕ ਦਾ ਕਰਿ ਪਾਖੰਡੁ ਧਰਮ ਧਿਙਤਾਣਾ ।
pair karraahai janak daa kar paakhandd dharam dhingataanaa |

ਆਪੁ ਗਵਾਇ ਵਿਗੁਚਣਾ ਦਰਗਹ ਪਾਏ ਮਾਣੁ ਨਿਮਾਣਾ ।
aap gavaae viguchanaa daragah paae maan nimaanaa |

ਗੁਰਮੁਖਿ ਸੁਖ ਫਲੁ ਪਤਿ ਪਰਵਾਣਾ ।੧੪।
guramukh sukh fal pat paravaanaa |14|

ਪਉੜੀ ੧੫
paurree 15

ਕਲਜੁਗਿ ਨਾਮਾ ਭਗਤੁ ਹੋਇ ਫੇਰਿ ਦੇਹੁਰਾ ਗਾਇ ਜਿਵਾਈ ।
kalajug naamaa bhagat hoe fer dehuraa gaae jivaaee |

ਭਗਤੁ ਕਬੀਰੁ ਵਖਾਣੀਐ ਬੰਦੀਖਾਨੇ ਤੇ ਉਠਿ ਜਾਈ ।
bhagat kabeer vakhaaneeai bandeekhaane te utth jaaee |

ਧੰਨਾ ਜਟੁ ਉਧਾਰਿਆ ਸਧਨਾ ਜਾਤਿ ਅਜਾਤਿ ਕਸਾਈ ।
dhanaa jatt udhaariaa sadhanaa jaat ajaat kasaaee |

ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ ।
jan ravidaas chamaar hoe chahu varanaa vich kar vaddiaaee |

ਬੇਣਿ ਹੋਆ ਅਧਿਆਤਮੀ ਸੈਣੁ ਨੀਚੁ ਕੁਲੁ ਅੰਦਰਿ ਨਾਈ ।
ben hoaa adhiaatamee sain neech kul andar naaee |

ਪੈਰੀ ਪੈ ਪਾ ਖਾਕ ਹੋਇ ਗੁਰਸਿਖਾਂ ਵਿਚਿ ਵਡੀ ਸਮਾਈ ।
pairee pai paa khaak hoe gurasikhaan vich vaddee samaaee |

ਅਲਖੁ ਲਖਾਇ ਨ ਅਲਖੁ ਲਖਾਈ ।੧੫।
alakh lakhaae na alakh lakhaaee |15|

ਪਉੜੀ ੧੬
paurree 16

ਸਤਿਜੁਗੁ ਉਤਮੁ ਆਖੀਐ ਇਕੁ ਫੇੜੈ ਸਭ ਦੇਸੁ ਦੁਹੇਲਾ ।
satijug utam aakheeai ik ferrai sabh des duhelaa |

ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਵੰਸੁ ਵਿਧੁੰਸੁ ਕੁਵੇਲਾ ।
tretai nagaree peerreeai duaapur vans vidhuns kuvelaa |

ਕਲਿਜੁਗਿ ਸਚੁ ਨਿਆਉ ਹੈ ਜੋ ਬੀਜੈ ਸੋ ਲੁਣੈ ਇਕੇਲਾ ।
kalijug sach niaau hai jo beejai so lunai ikelaa |

ਪਾਰਬ੍ਰਹਮੁ ਪੂਰਨੁ ਬ੍ਰਹਮੁ ਸਬਦਿ ਸੁਰਤਿ ਸਤਿਗੁਰੂ ਗੁਰ ਚੇਲਾ ।
paarabraham pooran braham sabad surat satiguroo gur chelaa |

ਨਾਮੁ ਦਾਨੁ ਇਸਨਾਨੁ ਦ੍ਰਿੜ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ ।
naam daan isanaan drirr saadhasangat mil amrit velaa |

ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇਣਾ ਸਹਿਜ ਸੁਹੇਲਾ ।
mitthaa bolan niv chalan hathahu denaa sahij suhelaa |

ਗੁਰਮੁਖ ਸੁਖ ਫਲ ਨੇਹੁ ਨਵੇਲਾ ।੧੬।
guramukh sukh fal nehu navelaa |16|

ਪਉੜੀ ੧੭
paurree 17

ਨਿਰੰਕਾਰੁ ਆਕਾਰੁ ਕਰਿ ਜੋਤਿ ਸਰੂਪੁ ਅਨੂਪ ਦਿਖਾਇਆ ।
nirankaar aakaar kar jot saroop anoop dikhaaeaa |

ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ ।
ved kateb agocharaa vaahiguroo gur sabad sunaaeaa |

ਚਾਰਿ ਵਰਨ ਚਾਰਿ ਮਜਹਬਾ ਚਰਣ ਕਵਲ ਸਰਣਾਗਤਿ ਆਇਆ ।
chaar varan chaar majahabaa charan kaval saranaagat aaeaa |

ਪਾਰਸਿ ਪਰਸਿ ਅਪਰਸ ਜਗਿ ਅਸਟ ਧਾਤੁ ਇਕੁ ਧਾਤੁ ਕਰਾਇਆ ।
paaras paras aparas jag asatt dhaat ik dhaat karaaeaa |

ਪੈਰੀ ਪਾਇ ਨਿਵਾਇ ਕੈ ਹਉਮੈ ਰੋਗੁ ਅਸਾਧੁ ਮਿਟਾਇਆ ।
pairee paae nivaae kai haumai rog asaadh mittaaeaa |

ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ ।
hukam rajaaee chalanaa guramukh gaaddee raahu chalaaeaa |

ਪੂਰੇ ਪੂਰਾ ਥਾਟੁ ਬਣਾਇਆ ।੧੭।
poore pooraa thaatt banaaeaa |17|

ਪਉੜੀ ੧੮
paurree 18

ਜੰਮਣੁ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ ।
jaman maranahu baahare praupakaaree jag vich aae |

ਭਾਉ ਭਗਤਿ ਉਪਦੇਸੁ ਕਰਿ ਸਾਧਸੰਗਤਿ ਸਚ ਖੰਡਿ ਵਸਾਏ ।
bhaau bhagat upades kar saadhasangat sach khandd vasaae |

ਮਾਨਸਰੋਵਰਿ ਪਰਮ ਹੰਸ ਗੁਰਮੁਖਿ ਸਬਦ ਸੁਰਤਿ ਲਿਵ ਲਾਏ ।
maanasarovar param hans guramukh sabad surat liv laae |

ਚੰਦਨ ਵਾਸੁ ਵਣਾਸਪਤਿ ਅਫਲ ਸਫਲ ਚੰਦਨ ਮਹਕਾਏ ।
chandan vaas vanaasapat afal safal chandan mahakaae |

ਭਵਜਲ ਅੰਦਰਿ ਬੋਹਿਥੈ ਹੋਇ ਪਰਵਾਰ ਸਧਾਰ ਲੰਘਾਏ ।
bhavajal andar bohithai hoe paravaar sadhaar langhaae |

ਲਹਰਿ ਤਰੰਗੁ ਨ ਵਿਆਪਈ ਮਾਇਆ ਵਿਚਿ ਉਦਾਸੁ ਰਹਾਏ ।
lahar tarang na viaapee maaeaa vich udaas rahaae |

ਗੁਰਮੁਖਿ ਸੁਖ ਫਲੁ ਸਹਜਿ ਸਮਾਏ ।੧੮।
guramukh sukh fal sahaj samaae |18|

ਪਉੜੀ ੧੯
paurree 19

ਧੰਨੁ ਗੁਰੂ ਗੁਰਸਿਖੁ ਧੰਨੁ ਆਦਿ ਪੁਰਖੁ ਆਦੇਸੁ ਕਰਾਇਆ ।
dhan guroo gurasikh dhan aad purakh aades karaaeaa |

ਸਤਿਗੁਰ ਦਰਸਨੁ ਧੰਨੁ ਹੈ ਧੰਨ ਦਿਸਟਿ ਗੁਰ ਧਿਆਨੁ ਧਰਾਇਆ ।
satigur darasan dhan hai dhan disatt gur dhiaan dharaaeaa |

ਧੰਨੁ ਧੰਨੁ ਸਤਿਗੁਰ ਸਬਦੁ ਧੰਨੁ ਸੁਰਤਿ ਗੁਰ ਗਿਆਨੁ ਸੁਣਾਇਆ ।
dhan dhan satigur sabad dhan surat gur giaan sunaaeaa |

ਚਰਣ ਕਵਲ ਗੁਰ ਧੰਨੁ ਧੰਨੁ ਧੰਨੁ ਮਸਤਕੁ ਗੁਰ ਚਰਣੀ ਲਾਇਆ ।
charan kaval gur dhan dhan dhan masatak gur charanee laaeaa |

ਧੰਨੁ ਧੰਨੁ ਗੁਰ ਉਪਦੇਸੁ ਹੈ ਧੰਨੁ ਰਿਦਾ ਗੁਰ ਮੰਤ੍ਰੁ ਵਸਾਇਆ ।
dhan dhan gur upades hai dhan ridaa gur mantru vasaaeaa |

ਧੰਨੁ ਧੰਨੁ ਗੁਰੁ ਚਰਣਾਮਤੋ ਧੰਨੁ ਮੁਹਤੁ ਜਿਤੁ ਅਪਿਓ ਪੀਆਇਆ ।
dhan dhan gur charanaamato dhan muhat jit apio peeaeaa |

ਗੁਰਮੁਖਿ ਸੁਖੁ ਫਲੁ ਅਜਰੁ ਜਰਾਇਆ ।੧੯।
guramukh sukh fal ajar jaraaeaa |19|

ਪਉੜੀ ੨੦
paurree 20

ਸੁਖ ਸਾਗਰੁ ਹੈ ਸਾਧਸੰਗੁ ਸੋਭਾ ਲਹਰਿ ਤਰੰਗ ਅਤੋਲੇ ।
sukh saagar hai saadhasang sobhaa lahar tarang atole |

ਮਾਣਕ ਮੋਤੀ ਹੀਰਿਆ ਗੁਰ ਉਪਦੇਸੁ ਅਵੇਸੁ ਅਮੋਲੇ ।
maanak motee heeriaa gur upades aves amole |

ਰਾਗ ਰਤਨ ਅਨਹਦ ਧੁਨੀ ਸਬਦਿ ਸੁਰਤਿ ਲਿਵ ਅਗਮ ਅਲੋਲੇ ।
raag ratan anahad dhunee sabad surat liv agam alole |

ਰਿਧਿ ਸਿਧਿ ਨਿਧਿ ਸਭ ਗੋਲੀਆਂ ਚਾਰਿ ਪਦਾਰਥ ਗੋਇਲ ਗੋਲੇ ।
ridh sidh nidh sabh goleean chaar padaarath goeil gole |

ਲਖ ਲਖ ਚੰਦ ਚਰਾਗਚੀ ਲਖ ਲਖ ਅੰਮ੍ਰਿਤ ਪੀਚਨਿ ਝੋਲੇ ।
lakh lakh chand charaagachee lakh lakh amrit peechan jhole |

ਕਾਮਧੇਨੁ ਲਖ ਪਾਰਿਜਾਤ ਜੰਗਲ ਅੰਦਰਿ ਚਰਨਿ ਅਡੋਲੇ ।
kaamadhen lakh paarijaat jangal andar charan addole |

ਗੁਰਮੁਖਿ ਸੁਖ ਫਲੁ ਬੋਲ ਅਬੋਲੇ ।੨੦।੧੨। ਬਾਰਾਂ ।
guramukh sukh fal bol abole |20|12| baaraan |


Flag Counter