वारां भाई गुरदास जी

पृष्ठ - 3


ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥

ਵਾਰ ੩ ।
वार ३ ।

ਆਦਿ ਪੁਰਖ ਆਦੇਸੁ ਆਦਿ ਵਖਾਣਿਆ ।
आदि पुरख आदेसु आदि वखाणिआ ।

ਸੋ ਸਤਿਗੁਰੁ ਸਚਾ ਵੇਸੁ ਸਬਦਿ ਸਿਞਾਣਿਆ ।
सो सतिगुरु सचा वेसु सबदि सिञाणिआ ।

ਸਬਦਿ ਸੁਰਤਿ ਉਪਦੇਸੁ ਸਚਿ ਸਮਾਣਿਆ ।
सबदि सुरति उपदेसु सचि समाणिआ ।

ਸਾਧਸੰਗਤਿ ਸਚੁ ਦੇਸੁ ਘਰੁ ਪਰਵਾਣਿਆ ।
साधसंगति सचु देसु घरु परवाणिआ ।

ਪ੍ਰੇਮ ਭਗਤਿ ਆਵੇਸ ਸਹਜਿ ਸੁਖਾਣਿਆ ।
प्रेम भगति आवेस सहजि सुखाणिआ ।

ਭਗਤਿ ਵਛਲੁ ਪਰਵੇਸੁ ਮਾਣੁ ਨਿਮਾਣਿਆ ।
भगति वछलु परवेसु माणु निमाणिआ ।

ਬ੍ਰਹਮਾ ਬਿਸਨੁ ਮਹੇਸੁ ਅੰਤੁ ਨ ਜਾਣਿਆ ।
ब्रहमा बिसनु महेसु अंतु न जाणिआ ।

ਸਿਮਰਿ ਸਹਿਸ ਫਣ ਸੇਸੁ ਤਿਲੁ ਨ ਪਛਾਣਿਆ ।
सिमरि सहिस फण सेसु तिलु न पछाणिआ ।

ਗੁਰਮੁਖਿ ਦਰ ਦਰਵੇਸੁ ਸਚੁ ਸੁਹਾਣਿਆ ।੧।
गुरमुखि दर दरवेसु सचु सुहाणिआ ।१।

ਗੁਰੁ ਚੇਲੇ ਰਹਰਾਸਿ ਅਲਖੁ ਅਭੇਉ ਹੈ ।
गुरु चेले रहरासि अलखु अभेउ है ।

ਗੁਰੁ ਚੇਲੇ ਸਾਬਾਸਿ ਨਾਨਕ ਦੇਉ ਹੈ ।
गुरु चेले साबासि नानक देउ है ।

ਗੁਰਮਤਿ ਸਹਜਿ ਨਿਵਾਸੁ ਸਿਫਤਿ ਸਮੇਉ ਹੈ ।
गुरमति सहजि निवासु सिफति समेउ है ।

ਸਬਦਿ ਸੁਰਤਿ ਪਰਗਾਸ ਅਛਲ ਅਛੇਉ ਹੈ ।
सबदि सुरति परगास अछल अछेउ है ।

ਗੁਰਮੁਖਿ ਆਸ ਨਿਰਾਸ ਮਤਿ ਅਰਖੇਉ ਹੈ ।
गुरमुखि आस निरास मति अरखेउ है ।

ਕਾਮ ਕਰੋਧ ਵਿਣਾਸੁ ਸਿਫਤਿ ਸਮੇਉ ਹੈ ।
काम करोध विणासु सिफति समेउ है ।

ਸਤ ਸੰਤੋਖ ਉਲਾਸ ਸਕਤਿ ਨ ਸੇਉ ਹੈ ।
सत संतोख उलास सकति न सेउ है ।

ਘਰ ਹੀ ਵਿਚਿ ਉਦਾਸੁ ਸਚੁ ਸੁਚੇਉ ਹੈ ।
घर ही विचि उदासु सचु सुचेउ है ।

ਵੀਹ ਇਕੀਹ ਅਭਿਆਸ ਗੁਰ ਸਿਖ ਦੇਉ ਹੈ ।੨।
वीह इकीह अभिआस गुर सिख देउ है ।२।

ਗੁਰ ਚੇਲਾ ਪਰਵਾਣੁ ਗੁਰਮੁਖਿ ਜਾਣੀਐ ।
गुर चेला परवाणु गुरमुखि जाणीऐ ।

ਗੁਰਮੁਖਿ ਚੋਜ ਵਿਡਾਣੁ ਅਕਥ ਕਹਾਣੀਐ ।
गुरमुखि चोज विडाणु अकथ कहाणीऐ ।

ਕੁਦਰਤ ਨੋ ਕੁਰਬਾਣ ਕਾਦਰੁ ਜਾਣੀਐ ।
कुदरत नो कुरबाण कादरु जाणीऐ ।

ਗੁਰਮੁਖਿ ਜਗਿ ਮਿਹਮਾਣੁ ਜਗੁ ਮਿਹਮਾਣੀਐ ।
गुरमुखि जगि मिहमाणु जगु मिहमाणीऐ ।

ਸਤਿਗੁਰ ਸਤਿ ਸੁਹਾਣੁ ਆਖਿ ਵਖਾਣੀਐ ।
सतिगुर सति सुहाणु आखि वखाणीऐ ।

ਦਰਿ ਢਾਢੀ ਦਰਵਾਣੁ ਚਵੈ ਗੁਰਬਾਣੀਐ ।
दरि ढाढी दरवाणु चवै गुरबाणीऐ ।

ਅੰਤਰਿਜਾਮੀ ਜਾਣੁ ਹੇਤੁ ਪਛਾਣੀਐ ।
अंतरिजामी जाणु हेतु पछाणीऐ ।

ਸਚੁ ਸਬਦੁ ਨੀਸਾਣੁ ਸੁਰਤਿ ਸਮਾਣੀਐ ।
सचु सबदु नीसाणु सुरति समाणीऐ ।

ਇਕੋ ਦਰਿ ਦੀਬਾਣੁ ਸਬਦਿ ਸਿਞਾਣੀਐ ।੩।
इको दरि दीबाणु सबदि सिञाणीऐ ।३।

ਸਬਦੁ ਗੁਰੂ ਗੁਰ ਵਾਹੁ ਗੁਰਮੁਖਿ ਪਾਇਆ ।
सबदु गुरू गुर वाहु गुरमुखि पाइआ ।

ਚੇਲਾ ਸੁਰਤਿ ਸਮਾਹੁ ਅਲਖੁ ਲਖਾਇਆ ।
चेला सुरति समाहु अलखु लखाइआ ।

ਗੁਰ ਚੇਲੇ ਵੀਵਾਹੁ ਤੁਰੀ ਚੜਾਇਆ ।
गुर चेले वीवाहु तुरी चड़ाइआ ।

ਗਹਰ ਗੰਭੀਰ ਅਥਾਹੁ ਅਜਰੁ ਜਰਾਇਆ ।
गहर गंभीर अथाहु अजरु जराइआ ।

ਸਚਾ ਬੇਪਰਵਾਹੁ ਸਚਿ ਸਮਾਇਆ ।
सचा बेपरवाहु सचि समाइआ ।

ਪਾਤਿਸਾਹਾ ਪਾਤਿਸਾਹੁ ਹੁਕਮੁ ਚਲਾਇਆ ।
पातिसाहा पातिसाहु हुकमु चलाइआ ।

ਲਉਬਾਲੀ ਦਰਗਾਹੁ ਭਾਣਾ ਭਾਇਆ ।
लउबाली दरगाहु भाणा भाइआ ।

ਸਚੀ ਸਿਫਤਿ ਸਲਾਹੁ ਅਪਿਓ ਪੀਆਇਆ ।
सची सिफति सलाहु अपिओ पीआइआ ।

ਸਬਦੁ ਸੁਰਤਿ ਅਸਗਾਹ ਅਘੜ ਘੜਾਇਆ ।੪।
सबदु सुरति असगाह अघड़ घड़ाइआ ।४।

ਮੁਲ ਨ ਮਿਲੈ ਅਮੋਲੁ ਨ ਕੀਮਤਿ ਪਾਈਐ ।
मुल न मिलै अमोलु न कीमति पाईऐ ।

ਪਾਇ ਤਰਾਜੂ ਤੋਲੁ ਨ ਅਤੁਲੁ ਤੁਲਾਈਐ ।
पाइ तराजू तोलु न अतुलु तुलाईऐ ।

ਨਿਜ ਘਰਿ ਤਖਤੁ ਅਡੋਲੁ ਨ ਡੋਲਿ ਡੋਲਾਈਐ ।
निज घरि तखतु अडोलु न डोलि डोलाईऐ ।

ਗੁਰਮੁਖਿ ਪੰਥੁ ਨਿਰੋਲੁ ਨ ਰਲੇ ਰਲਾਈਐ ।
गुरमुखि पंथु निरोलु न रले रलाईऐ ।

ਕਥਾ ਅਕਥ ਅਬੋਲੁ ਨ ਬੋਲ ਬੁਲਾਈਐ ।
कथा अकथ अबोलु न बोल बुलाईऐ ।

ਸਦਾ ਅਭੁਲੁ ਅਭੋਲਿ ਨ ਭੋਲਿ ਭੁਲਾਈਐ ।
सदा अभुलु अभोलि न भोलि भुलाईऐ ।

ਗੁਰਮੁਖਿ ਪੰਥੁ ਅਲੋਲੁ ਸਹਜਿ ਸਮਾਈਐ ।
गुरमुखि पंथु अलोलु सहजि समाईऐ ।

ਅਮਿਓ ਸਰੋਵਰ ਝੋਲੁ ਗੁਰਮੁਖਿ ਪਾਈਐ ।
अमिओ सरोवर झोलु गुरमुखि पाईऐ ।

ਲਖ ਟੋਲੀ ਇਕ ਟੋਲੁ ਨ ਆਪੁ ਗਣਾਈਐ ।੫।
लख टोली इक टोलु न आपु गणाईऐ ।५।

ਸਉਦਾ ਇਕਤੁ ਹਟਿ ਸਬਦਿ ਵਿਸਾਹੀਐ ।
सउदा इकतु हटि सबदि विसाहीऐ ।

ਪੂਰਾ ਪੂਰੇ ਵਟਿ ਕਿ ਆਖਿ ਸਲਾਹੀਐ ।
पूरा पूरे वटि कि आखि सलाहीऐ ।

ਕਦੇ ਨ ਹੋਵੈ ਘਟਿ ਸਚੀ ਪਤਿਸਾਹੀਐ ।
कदे न होवै घटि सची पतिसाहीऐ ।

ਪੂਰੇ ਸਤਿਗੁਰ ਖਟਿ ਅਖੁਟੁ ਸਮਾਹੀਐ ।
पूरे सतिगुर खटि अखुटु समाहीऐ ।

ਸਾਧਸੰਗਤਿ ਪਰਗਟਿ ਸਦਾ ਨਿਬਾਹੀਐ ।
साधसंगति परगटि सदा निबाहीऐ ।

ਚਾਵਲਿ ਇਕਤੇ ਸਟਿ ਨ ਦੂਜੀ ਵਾਹੀਐ ।
चावलि इकते सटि न दूजी वाहीऐ ।

ਜਮ ਦੀ ਫਾਹੀ ਕਟਿ ਦਾਦਿ ਇਲਾਹੀਐ ।
जम दी फाही कटि दादि इलाहीऐ ।

ਪੰਜੇ ਦੂਤ ਸੰਘਟਿ ਢੇਰੀ ਢਾਹੀਐ ।
पंजे दूत संघटि ढेरी ढाहीऐ ।

ਪਾਣੀ ਜਿਉ ਹਰਿਹਟਿ ਸੁ ਖੇਤਿ ਉਮਾਹੀਐ ।੬।
पाणी जिउ हरिहटि सु खेति उमाहीऐ ।६।

ਪੂਰਾ ਸਤਿਗੁਰੁ ਆਪਿ ਨ ਅਲਖੁ ਲਖਾਵਈ ।
पूरा सतिगुरु आपि न अलखु लखावई ।

ਦੇਖੈ ਥਾਪਿ ਉਥਾਪਿ ਜਿਉ ਤਿਸੁ ਭਾਵਈ ।
देखै थापि उथापि जिउ तिसु भावई ।

ਲੇਪੁ ਨ ਪੁੰਨਿ ਨ ਪਾਪਿ ਉਪਾਇ ਸਮਾਵਈ ।
लेपु न पुंनि न पापि उपाइ समावई ।

ਲਾਗੂ ਵਰੁ ਨ ਸਰਾਪ ਨ ਆਪ ਜਣਾਵਈ ।
लागू वरु न सराप न आप जणावई ।

ਗਾਵੈ ਸਬਦੁ ਅਲਾਪਿ ਅਕਥੁ ਸੁਣਾਵਈ ।
गावै सबदु अलापि अकथु सुणावई ।

ਅਕਥ ਕਥਾ ਜਪੁ ਜਾਪਿ ਨ ਜਗਤੁ ਕਮਾਵਈ ।
अकथ कथा जपु जापि न जगतु कमावई ।

ਪੂਰੈ ਗੁਰ ਪਰਤਾਪਿ ਆਪੁ ਗਵਾਵਈ ।
पूरै गुर परतापि आपु गवावई ।

ਲਾਹੇ ਤਿਨੇ ਤਾਪਿ ਸੰਤਾਪਿ ਘਟਾਵਈ ।
लाहे तिने तापि संतापि घटावई ।

ਗੁਰਬਾਣੀ ਮਨ ਧ੍ਰਾਪਿ ਨਿਜ ਘਰਿ ਆਵਈ ।੭।
गुरबाणी मन ध्रापि निज घरि आवई ।७।

ਪੂਰਾ ਸਤਿਗੁਰ ਸਤਿ ਗੁਰਮੁਖਿ ਭਾਲੀਐ ।
पूरा सतिगुर सति गुरमुखि भालीऐ ।

ਪੂਰੀ ਸਤਿਗੁਰ ਮਤਿ ਸਬਦਿ ਸਮਾਲੀਐ ।
पूरी सतिगुर मति सबदि समालीऐ ।

ਦਰਗਹ ਧੋਈਐ ਪਤਿ ਹਉਮੈ ਜਾਲੀਐ ।
दरगह धोईऐ पति हउमै जालीऐ ।

ਘਰ ਹੀ ਜੋਗ ਜੁਗਤਿ ਬੈਸਣ ਧਰਮਸਾਲੀਐ ।
घर ही जोग जुगति बैसण धरमसालीऐ ।

ਪਾਵਣ ਮੋਖ ਮੁਕਤਿ ਗੁਰ ਸਿਖ ਪਾਲੀਐ ।
पावण मोख मुकति गुर सिख पालीऐ ।

ਅੰਤਰਿ ਪ੍ਰੇਮ ਭਗਤਿ ਨਦਰਿ ਨਿਹਾਲੀਐ ।
अंतरि प्रेम भगति नदरि निहालीऐ ।

ਪਤਿਸਾਹੀ ਇਕ ਛਤਿ ਖਰੀ ਸੁਖਾਲੀਐ ।
पतिसाही इक छति खरी सुखालीऐ ।

ਪਾਣੀ ਪੀਹਣੁ ਘਤਿ ਸੇਵਾ ਘਾਲੀਐ ।
पाणी पीहणु घति सेवा घालीऐ ।

ਮਸਕੀਨੀ ਵਿਚ ਵਤਿ ਚਾਲੇ ਚਾਲੀਐ ।੮।
मसकीनी विच वति चाले चालीऐ ।८।

ਗੁਰਮੁਖਿ ਸਚਾ ਖੇਲੁ ਗੁਰ ਉਪਦੇਸਿਆ ।
गुरमुखि सचा खेलु गुर उपदेसिआ ।

ਸਾਧਸੰਗਤਿ ਦਾ ਮੇਲੁ ਸਬਦਿ ਅਵੇਸਿਆ ।
साधसंगति दा मेलु सबदि अवेसिआ ।

ਫੁਲੀ ਤਿਲੀ ਫੁਲੇਲੁ ਸੰਗਿ ਸਲੇਸਿਆ ।
फुली तिली फुलेलु संगि सलेसिआ ।

ਗੁਰ ਸਿਖ ਨਕ ਨਕੇਲ ਮਿਟੈ ਅੰਦੇਸਿਆ ।
गुर सिख नक नकेल मिटै अंदेसिआ ।

ਨਾਵਣ ਅੰਮ੍ਰਿਤ ਵੇਲ ਵਸਣ ਸੁਦੇਸਿਆ ।
नावण अंम्रित वेल वसण सुदेसिआ ।

ਗੁਰ ਜਪਿ ਰਿਦੈ ਸੁਹੇਲੁ ਗੁਰ ਪਰਵੇਸਿਆ ।
गुर जपि रिदै सुहेलु गुर परवेसिआ ।

ਭਾਉ ਭਗਤਿ ਭਉ ਭੇਲੁ ਸਾਧ ਸਰੇਸਿਆ ।
भाउ भगति भउ भेलु साध सरेसिआ ।

ਨਿਤ ਨਿਤ ਨਵਲ ਨਵੇਲ ਗੁਰਮੁਖਿ ਭੇਸਿਆ ।
नित नित नवल नवेल गुरमुखि भेसिआ ।

ਖੈਰ ਦਲਾਲੁ ਦਲੇਲ ਸੇਵ ਸਹੇਸਿਆ ।੯।
खैर दलालु दलेल सेव सहेसिआ ।९।

ਗੁਰ ਮੂਰਤਿ ਕਰਿ ਧਿਆਨ ਸਦਾ ਹਜੂਰ ਹੈ ।
गुर मूरति करि धिआन सदा हजूर है ।

ਗੁਰਮੁਖਿ ਸਬਦੁ ਗਿਆਨੁ ਨੇੜਿ ਨ ਦੂਰ ਹੈ ।
गुरमुखि सबदु गिआनु नेड़ि न दूर है ।

ਪੂਰਬਿ ਲਿਖਤ ਨੀਸਾਣ ਕਰਮ ਅੰਕੂਰ ਹੈ ।
पूरबि लिखत नीसाण करम अंकूर है ।

ਗੁਰ ਸੇਵਾ ਪਰਧਾਨੁ ਸੇਵਕ ਸੂਰ ਹੈ ।
गुर सेवा परधानु सेवक सूर है ।

ਪੂਰਨ ਪਰਮ ਨਿਧਾਨ ਸਦ ਭਰਪੂਰ ਹੈ ।
पूरन परम निधान सद भरपूर है ।

ਸਾਧਸੰਗਤਿ ਅਸਥਾਨੁ ਜਗਮਗ ਨੂਰ ਹੈ ।
साधसंगति असथानु जगमग नूर है ।

ਲਖ ਲਖ ਸਸੀਅਰ ਭਾਨ ਕਿਰਣਿ ਠਰੂਰ ਹੈ ।
लख लख ससीअर भान किरणि ठरूर है ।

ਲਖ ਲਖ ਬੇਦ ਪੁਰਾਣਿ ਕੀਰਤਨ ਚੂਰ ਹੈ ।
लख लख बेद पुराणि कीरतन चूर है ।

ਭਗਤਿ ਵਛਲ ਪਰਵਾਣੁ ਚਰਣਾ ਧੂਰ ਹੈ ।੧੦।
भगति वछल परवाणु चरणा धूर है ।१०।

ਗੁਰਸਿਖੁ ਸਿਖੁ ਗੁਰ ਸੋਇ ਅਲਖੁ ਲਖਾਇਆ ।
गुरसिखु सिखु गुर सोइ अलखु लखाइआ ।

ਗੁਰ ਦੀਖਿਆ ਲੈ ਸਿਖਿ ਸਿਖੁ ਸਦਾਇਆ ।
गुर दीखिआ लै सिखि सिखु सदाइआ ।

ਗੁਰ ਸਿਖ ਇਕੋ ਹੋਇ ਜੋ ਗੁਰ ਭਾਇਆ ।
गुर सिख इको होइ जो गुर भाइआ ।

ਹੀਰਾ ਕਣੀ ਪਰੋਇ ਹੀਰੁ ਬਿਧਾਇਆ ।
हीरा कणी परोइ हीरु बिधाइआ ।

ਜਲ ਤਰੰਗੁ ਅਵਲੋਇ ਸਲਿਲ ਸਮਾਇਆ ।
जल तरंगु अवलोइ सलिल समाइआ ।

ਜੋਤੀ ਜੋਤਿ ਸਮੋਇ ਦੀਪੁ ਦੀਪਾਇਆ ।
जोती जोति समोइ दीपु दीपाइआ ।

ਅਚਰਜ ਅਚਰਜੁ ਢੋਇ ਚਲਤੁ ਬਣਾਇਆ ।
अचरज अचरजु ढोइ चलतु बणाइआ ।

ਦੁਧਹੁ ਦਹੀ ਵਿਲੋਇ ਘਿਉ ਕਢਾਇਆ ।
दुधहु दही विलोइ घिउ कढाइआ ।

ਇਕੁ ਚਾਨਣੁ ਤ੍ਰਿਹੁ ਲੋਇ ਪ੍ਰਗਟੀਆਇਆ ।੧੧।
इकु चानणु त्रिहु लोइ प्रगटीआइआ ।११।

ਸਤਿਗੁਰ ਨਾਨਕ ਦੇਉ ਗੁਰਾ ਗੁਰੁ ਹੋਇਆ ।
सतिगुर नानक देउ गुरा गुरु होइआ ।

ਅੰਗਦੁ ਅਲਖੁ ਅਭੇਉ ਸਹਜਿ ਸਮੋਇਆ ।
अंगदु अलखु अभेउ सहजि समोइआ ।

ਅਮਰਹੁ ਅਮਰ ਸਮੇਉ ਅਲਖ ਅਲੋਇਆ ।
अमरहु अमर समेउ अलख अलोइआ ।

ਰਾਮ ਨਾਮ ਅਰਿਖੇਉ ਅੰਮ੍ਰਿਤੁ ਚੋਇਆ ।
राम नाम अरिखेउ अंम्रितु चोइआ ।

ਗੁਰ ਅਰਜਨ ਕਰਿ ਸੇਉ ਢੋੲੈ ਢੋਇਆ ।
गुर अरजन करि सेउ ढोइै ढोइआ ।

ਗੁਰ ਹਰਿਗੋਬਿੰਦ ਅਮੇਉ ਅਮਿਉ ਵਿਲੋਇਆ ।
गुर हरिगोबिंद अमेउ अमिउ विलोइआ ।

ਸਚਾ ਸਚਿ ਸੁਚੇਉ ਸਚਿ ਖਲੋਇਆ ।
सचा सचि सुचेउ सचि खलोइआ ।

ਆਤਮ ਅਗਹ ਅਗਹੇਉ ਸਬਦ ਪਰੋਇਆ ।
आतम अगह अगहेउ सबद परोइआ ।

ਗੁਰਮੁਖ ਅਭਰ ਭਰੇਉ ਭਰਮ ਭਉ ਖੋਇਆ ।੧੨।
गुरमुख अभर भरेउ भरम भउ खोइआ ।१२।

ਸਾਧਸੰਗਤਿ ਭਉ ਭਾਉ ਸਹਜੁ ਬੈਰਾਗੁ ਹੈ ।
साधसंगति भउ भाउ सहजु बैरागु है ।

ਗੁਰਮੁਖਿ ਸਹਜਿ ਸੁਭਾਉ ਸੁਰਤਿ ਸੁ ਜਾਗੁ ਹੈ ।
गुरमुखि सहजि सुभाउ सुरति सु जागु है ।

ਮਧਰ ਬਚਨ ਅਲਾਉ ਹਉਮੈ ਤਿਆਗੁ ਹੈ ।
मधर बचन अलाउ हउमै तिआगु है ।

ਸਤਿਗੁਰ ਮਤਿ ਪਰਥਾਉ ਸਦਾ ਅਨੁਰਾਗ ਹੈ ।
सतिगुर मति परथाउ सदा अनुराग है ।

ਪਿਰਮ ਪਿਆਲੇ ਸਾਉ ਮਸਤਕਿ ਭਾਗੁ ਹੈ ।
पिरम पिआले साउ मसतकि भागु है ।

ਬ੍ਰਹਮ ਜੋਤਿ ਬ੍ਰਹਮਾਉ ਗਿਆਨੁ ਚਰਾਗੁ ਹੈ ।
ब्रहम जोति ब्रहमाउ गिआनु चरागु है ।

ਅੰਤਰਿ ਗੁਰਮਤਿ ਚਾਉ ਅਲਿਪਤੁ ਅਦਾਗੁ ਹੈ ।
अंतरि गुरमति चाउ अलिपतु अदागु है ।

ਵੀਹ ਇਕੀਹ ਚੜਾਉ ਸਦਾ ਸੁਹਾਗ ਹੈ ।੧੩।
वीह इकीह चड़ाउ सदा सुहाग है ।१३।

ਗੁਰਮੁਖਿ ਸਬਦ ਸਮਾਲ ਸੁਰਤਿ ਸਮਾਲੀਐ ।
गुरमुखि सबद समाल सुरति समालीऐ ।

ਗੁਰਮੁਖਿ ਨਦਰਿ ਨਿਹਾਲ ਨੇਹ ਨਿਹਾਲੀਐ ।
गुरमुखि नदरि निहाल नेह निहालीऐ ।

ਗੁਰਮੁਖਿ ਸੇਵਾ ਘਾਲਿ ਵਿਰਲੇ ਘਾਲੀਐ ।
गुरमुखि सेवा घालि विरले घालीऐ ।

ਗੁਰਮੁਖਿ ਦੀਨ ਦਇਆਲ ਹੇਤੁ ਹਿਲਾਈਐ ।
गुरमुखि दीन दइआल हेतु हिलाईऐ ।

ਗੁਰਮੁਖਿ ਨਿਬਹੇ ਨਾਲਿ ਗੁਰ ਸਿਖ ਪਾਲੀਐ ।
गुरमुखि निबहे नालि गुर सिख पालीऐ ।

ਰਤਨ ਪਦਾਰਥ ਲਾਲ ਗੁਰਮੁਖਿ ਭਾਲੀਐ ।
रतन पदारथ लाल गुरमुखि भालीऐ ।

ਗੁਰਮੁਖਿ ਅਕਲ ਅਕਾਲ ਭਗਤਿ ਸੁਖਾਲੀਐ ।
गुरमुखि अकल अकाल भगति सुखालीऐ ।

ਗੁਰਮੁਖਿ ਹੰਸਾ ਢਾਲਿ ਰਸਕ ਰਸਾਲੀਐ ।੧੪।
गुरमुखि हंसा ढालि रसक रसालीऐ ।१४।

ਏਕਾ ਏਕੰਕਾਰੁ ਲਿਖਿ ਦੇਖਾਲਿਆ ।
एका एकंकारु लिखि देखालिआ ।

ਊੜਾ ਓਅੰਕਾਰੁ ਪਾਸਿ ਬਹਾਲਿਆ ।
ऊड़ा ओअंकारु पासि बहालिआ ।

ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ ।
सति नामु करतारु निरभउ भालिआ ।

ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ ।
निरवैरहु जैकारु अजूनि अकालिआ ।

ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ ।
सचु नीसाणु अपारु जोति उजालिआ ।

ਪੰਜ ਅਖਰ ਉਪਕਾਰ ਨਾਮੁ ਸਮਾਲਿਆ ।
पंज अखर उपकार नामु समालिआ ।

ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ ।
परमेसुर सुखु सारु नदरि निहालिआ ।

ਨਉ ਅਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ ।
नउ अगि सुंन सुमारु संगि निरालिआ ।

ਨੀਲ ਅਨੀਲ ਵੀਚਾਰ ਪਿਰਮ ਪਿਆਲਿਆ ।੧੫।
नील अनील वीचार पिरम पिआलिआ ।१५।

ਚਾਰ ਵਰਨ ਸਤਿਸੰਗੁ ਗੁਰਮੁਖਿ ਮੇਲਿਆ ।
चार वरन सतिसंगु गुरमुखि मेलिआ ।

ਜਾਣ ਤੰਬੋਲਹੁ ਰੰਗੁ ਗੁਰਮੁਖਿ ਚੇਲਿਆ ।
जाण तंबोलहु रंगु गुरमुखि चेलिआ ।

ਪੰਜੇ ਸਬਦ ਅਭੰਗ ਅਨਹਦ ਕੇਲਿਆ ।
पंजे सबद अभंग अनहद केलिआ ।

ਸਤਿਗੁਰ ਸਬਦਿ ਤਰੰਗ ਸਦਾ ਸੁਹੇਲਿਆ ।
सतिगुर सबदि तरंग सदा सुहेलिआ ।

ਸਬਦ ਸੁਰਤਿ ਪਰਸੰਗ ਗਿਆਨ ਸੰਗ ਮੇਲਿਆ ।
सबद सुरति परसंग गिआन संग मेलिआ ।

ਰਾਗ ਨਾਦ ਸਰਬੰਗ ਅਹਿਨਿਸਿ ਭੇਲਿਆ ।
राग नाद सरबंग अहिनिसि भेलिआ ।

ਸਬਦ ਅਨਾਹਦੁ ਰੰਗ ਸੁਝ ਇਕੇਲਿਆ ।
सबद अनाहदु रंग सुझ इकेलिआ ।

ਗੁਰਮੁਖਿ ਪੰਥੁ ਨਿਪੰਗੁ ਬਾਰਹ ਖੇਲਿਆ ।੧੬।
गुरमुखि पंथु निपंगु बारह खेलिआ ।१६।

ਹੋਈ ਆਗਿਆ ਆਦਿ ਆਦਿ ਨਿਰੰਜਨੋ ।
होई आगिआ आदि आदि निरंजनो ।

ਨਾਦੈ ਮਿਲਿਆ ਨਾਦੁ ਹਉਮੈ ਭੰਜਨੋ ।
नादै मिलिआ नादु हउमै भंजनो ।

ਬਿਸਮਾਦੇ ਬਿਸਮਾਦੁ ਗੁਰਮੁਖਿ ਅੰਜਨੋ ।
बिसमादे बिसमादु गुरमुखि अंजनो ।

ਗੁਰਮਤਿ ਗੁਰਪ੍ਰਸਾਦਿ ਭਰਮੁ ਨਿਖੰਜਨੋ ।
गुरमति गुरप्रसादि भरमु निखंजनो ।

ਆਦਿ ਪੁਰਖੁ ਪਰਮਾਦਿ ਅਕਾਲ ਅਗੰਜਨੋ ।
आदि पुरखु परमादि अकाल अगंजनो ।

ਸੇਵਕ ਸਿਵ ਸਨਕਾਦਿ ਕ੍ਰਿਪਾ ਕਰੰਜਨੋ ।
सेवक सिव सनकादि क्रिपा करंजनो ।

ਜਪੀਐ ਜੁਗਹ ਜੁਗਾਦਿ ਗੁਰ ਸਿਖ ਮੰਜਨੋ ।
जपीऐ जुगह जुगादि गुर सिख मंजनो ।

ਪਿਰਮ ਪਿਆਲੇ ਸਾਦੁ ਪਰਮ ਪੁਰੰਜਨੋ ।
पिरम पिआले सादु परम पुरंजनो ।

ਆਦਿ ਜੁਗਾਦਿ ਅਨਾਦਿ ਸਰਬ ਸੁਰੰਜਨੋ ।੧੭।
आदि जुगादि अनादि सरब सुरंजनो ।१७।

ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ ।
मुरदा होइ मुरीदु न गली होवणा ।

ਸਾਬਰੁ ਸਿਦਕਿ ਸਹੀਦੁ ਭ੍ਰਮ ਭਉ ਖੋਵਣਾ ।
साबरु सिदकि सहीदु भ्रम भउ खोवणा ।

ਗੋਲਾ ਮੁਲ ਖਰੀਦੁ ਕਾਰੇ ਜੋਵਣਾ ।
गोला मुल खरीदु कारे जोवणा ।

ਨ ਤਿਸੁ ਭੁਖ ਨ ਨੀਦ ਨ ਖਾਣਾ ਸੋਵਣਾ ।
न तिसु भुख न नीद न खाणा सोवणा ।

ਪੀਹਣਿ ਹੋਇ ਜਦੀਦ ਪਾਣੀ ਢੋਵਣਾ ।
पीहणि होइ जदीद पाणी ढोवणा ।

ਪਖੇ ਦੀ ਤਾਗੀਦ ਪਗ ਮਲਿ ਧੋਵਣਾ ।
पखे दी तागीद पग मलि धोवणा ।

ਸੇਵਕ ਹੋਇ ਸੰਜੀਦ ਨ ਹਸਣੁ ਰੋਵਣਾ ।
सेवक होइ संजीद न हसणु रोवणा ।

ਦਰ ਦਰਵੇਸ ਰਸੀਦੁ ਪਿਰਮ ਰਸੁ ਭੋਵਣਾ ।
दर दरवेस रसीदु पिरम रसु भोवणा ।

ਚੰਦ ਮੁਮਾਰਖਿ ਈਦ ਪੁਗਿ ਖਲੋਵਣਾ ।੧੮।
चंद मुमारखि ईद पुगि खलोवणा ।१८।

ਪੈਰੀ ਪੈ ਪਾਖਾਕੁ ਮੁਰੀਦੈ ਥੀਵਣਾ ।
पैरी पै पाखाकु मुरीदै थीवणा ।

ਗੁਰ ਮੂਰਤਿ ਮੁਸਤਾਕੁ ਮਰਿ ਮਰਿ ਜੀਵਣਾ ।
गुर मूरति मुसताकु मरि मरि जीवणा ।

ਪਰਹਰ ਸਭੇ ਸਾਕ ਸੁਰੰਗ ਰੰਗੀਵਣਾ ।
परहर सभे साक सुरंग रंगीवणा ।

ਹੋਰ ਨ ਝਖਣੁ ਝਾਕ ਸਰਣਿ ਮਨੁ ਸੀਵਣਾ ।
होर न झखणु झाक सरणि मनु सीवणा ।

ਪਿਰਮ ਪਿਆਲਾ ਪਾਕ ਅਮਿਅ ਰਸੁ ਪੀਵਣਾ ।
पिरम पिआला पाक अमिअ रसु पीवणा ।

ਮਸਕੀਨੀ ਅਉਤਾਕ ਅਸਥਿਰੁ ਥੀਵਣਾ ।
मसकीनी अउताक असथिरु थीवणा ।

ਦਸ ਅਉਰਤਿ ਤਲਾਕ ਸਹਜਿ ਅਲੀਵਣਾ ।
दस अउरति तलाक सहजि अलीवणा ।

ਸਾਵਧਾਨ ਗੁਰ ਵਾਕ ਨ ਮਨ ਭਰਮੀਵਣਾ ।
सावधान गुर वाक न मन भरमीवणा ।

ਸਬਦ ਸੁਰਤਿ ਹੁਸਨਾਕ ਪਾਰਿ ਪਰੀਵਣਾ ।੧੯।
सबद सुरति हुसनाक पारि परीवणा ।१९।

ਸਤਿਗੁਰ ਸਰਣੀ ਜਾਇ ਸੀਸੁ ਨਿਵਾਇਆ ।
सतिगुर सरणी जाइ सीसु निवाइआ ।

ਗੁਰ ਚਰਣੀ ਚਿਤੁ ਲਾਇ ਮਥਾ ਲਾਇਆ ।
गुर चरणी चितु लाइ मथा लाइआ ।

ਗੁਰਮਤਿ ਰਿਦੈ ਵਸਾਇ ਆਪੁ ਗਵਾਇਆ ।
गुरमति रिदै वसाइ आपु गवाइआ ।

ਗੁਰਮੁਖਿ ਸਹਜਿ ਸੁਭਾਇ ਭਾਣਾ ਭਾਇਆ ।
गुरमुखि सहजि सुभाइ भाणा भाइआ ।

ਸਬਦ ਸੁਰਤਿ ਲਿਵ ਲਾਇ ਹੁਕਮੁ ਕਮਾਇਆ ।
सबद सुरति लिव लाइ हुकमु कमाइआ ।

ਸਾਧਸੰਗਤਿ ਭੈ ਭਾਇ ਨਿਜ ਘਰੁ ਪਾਇਆ ।
साधसंगति भै भाइ निज घरु पाइआ ।

ਚਰਣ ਕਵਲ ਪਤਿਆਇ ਭਵਰੁ ਲੁਭਾਇਆ ।
चरण कवल पतिआइ भवरु लुभाइआ ।

ਸੁਖ ਸੰਪਟ ਪਰਚਾਇ ਅਪਿਉ ਪੀਆਇਆ ।
सुख संपट परचाइ अपिउ पीआइआ ।

ਧੰਨੁ ਜਣੇਦੀ ਮਾਇ ਸਹਿਲਾ ਆਇਆ ।੨੦।੩। ਤ੍ਰੈ ।
धंनु जणेदी माइ सहिला आइआ ।२०।३। त्रै ।


सूचकांक (1 - 41)
वार १ पृष्ठ: 1 - 1
वार २ पृष्ठ: 2 - 2
वार ३ पृष्ठ: 3 - 3
वार ४ पृष्ठ: 4 - 4
वार ५ पृष्ठ: 5 - 5
वार ६ पृष्ठ: 6 - 6
वार ७ पृष्ठ: 7 - 7
वार ८ पृष्ठ: 8 - 8
वार ९ पृष्ठ: 9 - 9
वार १० पृष्ठ: 10 - 10
वार ११ पृष्ठ: 11 - 11
वार १२ पृष्ठ: 12 - 12
वार १३ पृष्ठ: 13 - 13
वार १४ पृष्ठ: 14 - 14
वार १५ पृष्ठ: 15 - 15
वार १६ पृष्ठ: 16 - 16
वार १७ पृष्ठ: 17 - 17
वार १८ पृष्ठ: 18 - 18
वार १९ पृष्ठ: 19 - 19
वार २० पृष्ठ: 20 - 20
वार २१ पृष्ठ: 21 - 21
वार २२ पृष्ठ: 22 - 22
वार २३ पृष्ठ: 23 - 23
वार २४ पृष्ठ: 24 - 24
वार २५ पृष्ठ: 25 - 25
वार २६ पृष्ठ: 26 - 26
वार २७ पृष्ठ: 27 - 27
वार २८ पृष्ठ: 28 - 28
वार २९ पृष्ठ: 29 - 29
वार ३० पृष्ठ: 30 - 30
वार ३१ पृष्ठ: 31 - 31
वार ३२ पृष्ठ: 32 - 32
वार ३३ पृष्ठ: 33 - 33
वार ३४ पृष्ठ: 34 - 34
वार ३५ पृष्ठ: 35 - 35
वार ३६ पृष्ठ: 36 - 36
वार ३७ पृष्ठ: 37 - 37
वार ३८ पृष्ठ: 38 - 38
वार ३९ पृष्ठ: 39 - 39
वार ४० पृष्ठ: 40 - 40
वार ४१ पृष्ठ: 41 - 41
Flag Counter