वारां भाई गुरदास जी
पृष्ठ - 1
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭਲੇ ਕਾ ਬੋਲਣਾ ।
वारां गिआन रतनावली भाई गुरदास भले का बोलणा ।
ਨਮਸਕਾਰੁ ਗੁਰਦੇਵ ਕੋ ਸਤਿ ਨਾਮੁ ਜਿਸੁ ਮੰਤ੍ਰੁ ਸੁਣਾਇਆ ।
नमसकारु गुरदेव को सति नामु जिसु मंत्रु सुणाइआ ।
ਭਵਜਲ ਵਿਚੋਂ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ ।
भवजल विचों कढि कै मुकति पदारथि माहि समाइआ ।
ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਯੋਗੁ ਮਿਟਾਇਆ ।
जनम मरण भउ कटिआ संसा रोगु वियोगु मिटाइआ ।
ਸੰਸਾ ਇਹੁ ਸੰਸਾਰੁ ਹੈ ਜਨਮ ਮਰਨ ਵਿਚਿ ਦੁਖੁ ਸਵਾਇਆ ।
संसा इहु संसारु है जनम मरन विचि दुखु सवाइआ ।
ਜਮ ਦੰਡੁ ਸਿਰੌਂ ਨ ਉਤਰੈ ਸਾਕਤਿ ਦੁਰਜਨ ਜਨਮੁ ਗਵਾਇਆ ।
जम दंडु सिरौं न उतरै साकति दुरजन जनमु गवाइआ ।
ਚਰਨ ਗਹੇ ਗੁਰਦੇਵ ਦੇ ਸਤਿ ਸਬਦੁ ਦੇ ਮੁਕਤਿ ਕਰਾਇਆ ।
चरन गहे गुरदेव दे सति सबदु दे मुकति कराइआ ।
ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜ੍ਹਾਇਆ ।
भाउ भगति गुरपुरबि करि नामु दानु इसनानु द्रिढ़ाइआ ।
ਜੇਹਾ ਬੀਉ ਤੇਹਾ ਫਲੁ ਪਾਇਆ ।੧।
जेहा बीउ तेहा फलु पाइआ ।१।
ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ਧੁੰਧ ਕਛੁ ਖਬਰਿ ਨ ਪਾਈ ।
प्रिथमै सासि न मास सनि अंध धुंध कछु खबरि न पाई ।
ਰਕਤਿ ਬਿੰਦ ਕੀ ਦੇਹਿ ਰਚਿ ਪੰਚਿ ਤਤ ਕੀ ਜੜਿਤ ਜੜਾਈ ।
रकति बिंद की देहि रचि पंचि तत की जड़ित जड़ाई ।
ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ ।
पउण पाणी बैसंतरो चउथी धरती संगि मिलाई ।
ਪੰਚਮਿ ਵਿਚਿ ਆਕਾਸੁ ਕਰਿ ਕਰਤਾ ਛਟਮੁ ਅਦਿਸਟੁ ਸਮਾਈ ।
पंचमि विचि आकासु करि करता छटमु अदिसटु समाई ।
ਪੰਚ ਤਤ ਪੰਚੀਸਿ ਗੁਨਿ ਸਤ੍ਰੁ ਮਿਤ੍ਰ ਮਿਲਿ ਦੇਹਿ ਬਣਾਈ ।
पंच तत पंचीसि गुनि सत्रु मित्र मिलि देहि बणाई ।
ਖਾਣੀ ਬਾਣੀ ਚਲਿਤੁ ਕਰਿ ਆਵਾ ਗਉਣੁ ਚਰਿਤ ਦਿਖਾਈ ।
खाणी बाणी चलितु करि आवा गउणु चरित दिखाई ।
ਚਉਰਾਸੀਹ ਲਖ ਜੋਨਿ ਉਪਾਈ ।੨।
चउरासीह लख जोनि उपाई ।२।
ਚਉਰਾਸੀਹ ਲਖ ਜੋਨਿ ਵਿਚਿ ਉਤਮੁ ਜਨਮੁ ਸੁ ਮਾਣਸਿ ਦੇਹੀ ।
चउरासीह लख जोनि विचि उतमु जनमु सु माणसि देही ।
ਅਖੀ ਵੇਖਣੁ ਕਰਨਿ ਸੁਣਿ ਮੁਖਿ ਸੁਭਿ ਬੋਲਣਿ ਬਚਨ ਸਨੇਹੀ ।
अखी वेखणु करनि सुणि मुखि सुभि बोलणि बचन सनेही ।
ਹਥੀ ਕਾਰ ਕਮਾਵਣੀ ਪੈਰੀ ਚਲਿ ਸਤਿਸੰਗਿ ਮਿਲੇਹੀ ।
हथी कार कमावणी पैरी चलि सतिसंगि मिलेही ।
ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ ।
किरति विरति करि धरम दी खटि खवालणु कारि करेही ।
ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜ੍ਹਿ ਸਮਝਿ ਸੁਣੇਹੀ ।
गुरमुखि जनमु सकारथा गुरबाणी पढ़ि समझि सुणेही ।
ਗੁਰਭਾਈ ਸੰਤੁਸਟਿ ਕਰਿ ਚਰਣਾਮ੍ਰਿਤੁ ਲੈ ਮੁਖਿ ਪਿਵੇਹੀ ।
गुरभाई संतुसटि करि चरणाम्रितु लै मुखि पिवेही ।
ਪੈਰੀ ਪਵਣੁ ਨ ਛੋਡੀਐ ਕਲੀ ਕਾਲਿ ਰਹਰਾਸਿ ਕਰੇਹੀ ।
पैरी पवणु न छोडीऐ कली कालि रहरासि करेही ।
ਆਪਿ ਤਰੇ ਗੁਰਸਿਖ ਤਰੇਹੀ ।੩।
आपि तरे गुरसिख तरेही ।३।
ਓਅੰਕਾਰੁ ਆਕਾਰੁ ਕਰਿ ਏਕ ਕਵਾਉ ਪਸਾਉ ਪਸਾਰਾ ।
ओअंकारु आकारु करि एक कवाउ पसाउ पसारा ।
ਪੰਜ ਤਤ ਪਰਵਾਣੁ ਕਰਿ ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ ।
पंज तत परवाणु करि घटि घटि अंदरि त्रिभवणु सारा ।
ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ ।
कादरु किने न लखिआ कुदरति साजि कीआ अवतारा ।
ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ ।
इक दू कुदरति लख करि लख बिअंत असंख अपारा ।
ਰੋਮਿ ਰੋਮਿ ਵਿਚਿ ਰਖਿਓਨ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ ।
रोमि रोमि विचि रखिओन करि ब्रहमंडि करोड़ि सुमारा ।
ਇਕਸਿ ਇਕਸਿ ਬ੍ਰਹਮੰਡਿ ਵਿਚਿ ਦਸਿ ਦਸਿ ਕਰਿ ਅਵਤਾਰ ਉਤਾਰਾ ।
इकसि इकसि ब्रहमंडि विचि दसि दसि करि अवतार उतारा ।
ਕੇਤੇ ਬੇਦਿ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ ।
केते बेदि बिआस करि कई कतेब मुहंमद यारा ।
ਕੁਦਰਤਿ ਇਕੁ ਏਤਾ ਪਾਸਾਰਾ ।੪।
कुदरति इकु एता पासारा ।४।
ਚਾਰਿ ਜੁਗਿ ਕਰਿ ਥਾਪਨਾ ਸਤਿਜੁਗੁ ਤ੍ਰੇਤਾ ਦੁਆਪਰ ਸਾਜੇ ।
चारि जुगि करि थापना सतिजुगु त्रेता दुआपर साजे ।
ਚਉਥਾ ਕਲਿਜੁਗੁ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ ।
चउथा कलिजुगु थापिआ चारि वरनि चारों के राजे ।
ਬ੍ਰਹਮਣਿ ਛਤ੍ਰੀ ਵੈਸਿ ਸੂਦ੍ਰਿ ਜੁਗੁ ਜੁਗੁ ਏਕੋ ਵਰਨ ਬਿਰਾਜੇ ।
ब्रहमणि छत्री वैसि सूद्रि जुगु जुगु एको वरन बिराजे ।
ਸਤਿਜੁਗਿ ਹੰਸੁ ਅਉਤਾਰੁ ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ ।
सतिजुगि हंसु अउतारु धरि सोहं ब्रहमु न दूजा पाजे ।
ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ ।
एको ब्रहमु वखाणीऐ मोह माइआ ते बेमुहताजे ।
ਕਰਨਿ ਤਪਸਿਆ ਬਨਿ ਵਿਖੈ ਵਖਤੁ ਗੁਜਾਰਨਿ ਪਿੰਨੀ ਸਾਗੇ ।
करनि तपसिआ बनि विखै वखतु गुजारनि पिंनी सागे ।
ਲਖਿ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਰਿ ਸਾਜੇ ।
लखि वर्हिआं दी आरजा कोठे कोटि न मंदरि साजे ।
ਇਕ ਬਿਨਸੈ ਇਕ ਅਸਥਿਰੁ ਗਾਜੇ ।੫।
इक बिनसै इक असथिरु गाजे ।५।
ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜ ਬੰਸੀ ਵਡਿ ਅਵਤਾਰਾ ।
त्रेते छत्री रूप धरि सूरज बंसी वडि अवतारा ।
ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ ।
नउ हिसे गई आरजा माइआ मोहु अहंकारु पसारा ।
ਦੁਆਪੁਰਿ ਜਾਦਵ ਵੰਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ ।
दुआपुरि जादव वंस करि जुगि जुगि अउध घटै आचारा ।
ਰਿਗ ਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ ।
रिग बेद महि ब्रहम क्रिति पूरब मुखि सुभ करम बिचारा ।
ਖਤ੍ਰੀ ਥਾਪੇ ਜੁਜਰੁ ਵੇਦਿ ਦਖਣ ਮੁਖਿ ਬਹੁ ਦਾਨ ਦਾਤਾਰਾ ।
खत्री थापे जुजरु वेदि दखण मुखि बहु दान दातारा ।
ਵੈਸੋਂ ਥਾਪਿਆ ਸਿਆਮ ਵੇਦੁ ਪਛਮੁ ਮੁਖਿ ਕਰਿ ਸੀਸੁ ਨਿਵਾਰਾ ।
वैसों थापिआ सिआम वेदु पछमु मुखि करि सीसु निवारा ।
ਰਿਗਿ ਨੀਲੰਬਰਿ ਜੁਜਰ ਪੀਤ ਸ੍ਵੇਤੰਬਰਿ ਕਰਿ ਸਿਆਮ ਸੁਧਾਰਾ ।
रिगि नीलंबरि जुजर पीत स्वेतंबरि करि सिआम सुधारा ।
ਤ੍ਰਿਹੁ ਜੁਗੀ ਤ੍ਰੈ ਧਰਮ ਉਚਾਰਾ ।੬।
त्रिहु जुगी त्रै धरम उचारा ।६।
ਕਲਿਜੁਗੁ ਚਉਥਾ ਥਾਪਿਆ ਸੂਦ੍ਰ ਬਿਰਤਿ ਜਗ ਮਹਿ ਵਰਤਾਈ ।
कलिजुगु चउथा थापिआ सूद्र बिरति जग महि वरताई ।
ਕਰਮ ਸੁ ਰਿਗਿ ਜੁਜਰ ਸਿਆਮ ਕੇ ਕਰੇ ਜਗਤੁ ਰਿਦਿ ਬਹੁ ਸੁਕਚਾਈ ।
करम सु रिगि जुजर सिआम के करे जगतु रिदि बहु सुकचाई ।
ਮਾਇਆ ਮੋਹੀ ਮੇਦਨੀ ਕਲਿ ਕਲਿਵਾਲੀ ਸਭਿ ਭਰਮਾਈ ।
माइआ मोही मेदनी कलि कलिवाली सभि भरमाई ।
ਉਠੀ ਗਿਲਾਨਿ ਜਗਤ੍ਰਿ ਵਿਚਿ ਹਉਮੈ ਅੰਦਰਿ ਜਲੈ ਲੁਕਾਈ ।
उठी गिलानि जगत्रि विचि हउमै अंदरि जलै लुकाई ।
ਕੋਇ ਨ ਕਿਸੈ ਪੂਜਦਾ ਊਚ ਨੀਚ ਸਭਿ ਗਤਿ ਬਿਸਰਾਈ ।
कोइ न किसै पूजदा ऊच नीच सभि गति बिसराई ।
ਭਏ ਬਿਅਦਲੀ ਪਾਤਸਾਹ ਕਲਿ ਕਾਤੀ ਉਮਰਾਇ ਕਸਾਈ ।
भए बिअदली पातसाह कलि काती उमराइ कसाई ।
ਰਹਿਆ ਤਪਾਵਸੁ ਤ੍ਰਿਹੁ ਜੁਗੀ ਚਉਥੇ ਜੁਗਿ ਜੋ ਦੇਇ ਸੁ ਪਾਈ ।
रहिआ तपावसु त्रिहु जुगी चउथे जुगि जो देइ सु पाई ।
ਕਰਮ ਭ੍ਰਿਸਟਿ ਸਭਿ ਭਈ ਲੋਕਾਈ ।੭।
करम भ्रिसटि सभि भई लोकाई ।७।
ਚਹੁੰ ਬੇਦਾਂ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ ।
चहुं बेदां के धरम मथि खटि सासत्र कथि रिखि सुणावै ।
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹਿ ਕਹਾ ਤਿਵੈ ਜਗੁ ਗਾਵੈ ।
ब्रहमादिक सनकादिका जिउ तिहि कहा तिवै जगु गावै ।
ਗਾਵਨਿ ਪੜਨਿ ਬਿਚਾਰਿ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ ।
गावनि पड़नि बिचारि बहु कोटि मधे विरला गति पावै ।
ਇਹਿ ਅਚਰਜੁ ਮਨ ਆਵਦੀ ਪੜਤਿ ਗੁਣਤਿ ਕਛੁ ਭੇਦੁ ਨ ਪਾਵੈ ।
इहि अचरजु मन आवदी पड़ति गुणति कछु भेदु न पावै ।
ਜੁਗ ਜੁਗ ਏਕੋ ਵਰਨ ਹੈ ਕਲਿਜੁਗਿ ਕਿਉ ਬਹੁਤੇ ਦਿਖਲਾਵੈ ।
जुग जुग एको वरन है कलिजुगि किउ बहुते दिखलावै ।
ਜੰਦ੍ਰੇ ਵਜੇ ਤ੍ਰਿਹੁ ਜੁਗੀ ਕਥਿ ਪੜ੍ਹਿ ਰਹੈ ਭਰਮੁ ਨਹਿ ਜਾਵੈ ।
जंद्रे वजे त्रिहु जुगी कथि पढ़ि रहै भरमु नहि जावै ।
ਜਿਉ ਕਰਿ ਕਥਿਆ ਚਾਰਿ ਬੇਦਿ ਖਟਿ ਸਾਸਤ੍ਰਿ ਸੰਗਿ ਸਾਖਿ ਸੁਣਾਵੈ ।
जिउ करि कथिआ चारि बेदि खटि सासत्रि संगि साखि सुणावै ।
ਆਪੋ ਆਪਣੇ ਮਤਿ ਸਭਿ ਗਾਵੈ ।੮।
आपो आपणे मति सभि गावै ।८।
ਗੋਤਮਿ ਤਪੇ ਬਿਚਾਰਿ ਕੈ ਰਿਗਿ ਵੇਦ ਕੀ ਕਥਾ ਸੁਣਾਈ ।
गोतमि तपे बिचारि कै रिगि वेद की कथा सुणाई ।
ਨਿਆਇ ਸਾਸਤ੍ਰਿ ਕੌ ਮਥਿ ਕਰਿ ਸਭਿ ਬਿਧਿ ਕਰਤੇ ਹਥਿ ਜਣਾਈ ।
निआइ सासत्रि कौ मथि करि सभि बिधि करते हथि जणाई ।
ਸਭ ਕਛੁ ਕਰਤੇ ਵਸਿ ਹੈ ਹੋਰਿ ਬਾਤਿ ਵਿਚਿ ਚਲੇ ਨ ਕਾਈ ।
सभ कछु करते वसि है होरि बाति विचि चले न काई ।
ਦੁਹੀ ਸਿਰੀ ਕਰਤਾਰੁ ਹੈ ਆਪਿ ਨਿਆਰਾ ਕਰਿ ਦਿਖਲਾਈ ।
दुही सिरी करतारु है आपि निआरा करि दिखलाई ।
ਕਰਤਾ ਕਿਨੈ ਨ ਦੇਖਿਆ ਕੁਦਰਤਿ ਅੰਦਰਿ ਭਰਮਿ ਭੁਲਾਈ ।
करता किनै न देखिआ कुदरति अंदरि भरमि भुलाई ।
ਸੋਹੰ ਬ੍ਰਹਮੁ ਛਪਾਇ ਕੈ ਪੜਦਾ ਭਰਮੁ ਕਰਤਾਰੁ ਸੁਣਾਈ ।
सोहं ब्रहमु छपाइ कै पड़दा भरमु करतारु सुणाई ।
ਰਿਗਿ ਕਹੈ ਸੁਣਿ ਗੁਰਮੁਖਹੁ ਆਪੇ ਆਪਿ ਨ ਦੂਜੀ ਰਾਈ ।
रिगि कहै सुणि गुरमुखहु आपे आपि न दूजी राई ।
ਸਤਿਗੁਰ ਬਿਨਾ ਨ ਸੋਝੀ ਪਾਈ ।੯।
सतिगुर बिना न सोझी पाई ।९।
ਫਿਰਿ ਜੈਮਨਿ ਰਿਖੁ ਬੋਲਿਆ ਜੁਜਰਿ ਵੇਦਿ ਮਥਿ ਕਥਾ ਸੁਣਾਵੈ ।
फिरि जैमनि रिखु बोलिआ जुजरि वेदि मथि कथा सुणावै ।
ਕਰਮਾ ਉਤੇ ਨਿਬੜੈ ਦੇਹੀ ਮਧਿ ਕਰੇ ਸੋ ਪਾਵੈ ।
करमा उते निबड़ै देही मधि करे सो पावै ।
ਥਾਪਸਿ ਕਰਮ ਸੰਸਾਰ ਵਿਚਿ ਕਰਮ ਵਾਸ ਕਰਿ ਆਵੈ ਜਾਵੈ ।
थापसि करम संसार विचि करम वास करि आवै जावै ।
ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰਿ ਭਰਮਿ ਭੁਲਾਵੈ ।
सहसा मनहु न चुकई करमां अंदरि भरमि भुलावै ।
ਕਰਮਿ ਵਰਤਣਿ ਜਗਤਿ ਕੀ ਇਕੋ ਮਾਇਆ ਬ੍ਰਹਮ ਕਹਾਵੈ ।
करमि वरतणि जगति की इको माइआ ब्रहम कहावै ।
ਜੁਜਰਿ ਵੇਦਿ ਕੋ ਮਥਨਿ ਕਰਿ ਤਤ ਬ੍ਰਹਮੁ ਵਿਚਿ ਭਰਮੁ ਮਿਲਾਵੈ ।
जुजरि वेदि को मथनि करि तत ब्रहमु विचि भरमु मिलावै ।
ਕਰਮ ਦ੍ਰਿੜਾਇ ਜਗਤ ਵਿਚਿ ਕਰਮਿ ਬੰਧਿ ਕਰਿ ਆਵੈ ਜਾਵੈ ।
करम द्रिड़ाइ जगत विचि करमि बंधि करि आवै जावै ।
ਸਤਿਗੁਰ ਬਿਨਾ ਨ ਸਹਸਾ ਜਾਵੈ ।੧੦।
सतिगुर बिना न सहसा जावै ।१०।
ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤੁ ਬਿਆਸਿ ਸੁਣਾਇਆ ।
सिआम वेद कउ सोधि करि मथि वेदांतु बिआसि सुणाइआ ।
ਕਥਨੀ ਬਦਨੀ ਬਾਹਰਾ ਆਪੇ ਆਪਣਾ ਬ੍ਰਹਮੁ ਜਣਾਇਆ ।
कथनी बदनी बाहरा आपे आपणा ब्रहमु जणाइआ ।
ਨਦਰੀ ਕਿਸੈ ਨ ਲਿਆਵਈ ਹਉਮੈ ਅੰਦਰਿ ਭਰਮਿ ਭੁਲਾਇਆ ।
नदरी किसै न लिआवई हउमै अंदरि भरमि भुलाइआ ।
ਆਪੁ ਪੁਜਾਇ ਜਗਤ ਵਿਚਿ ਭਾਉ ਭਗਤਿ ਦਾ ਮਰਮੁ ਨ ਪਾਇਆ ।
आपु पुजाइ जगत विचि भाउ भगति दा मरमु न पाइआ ।
ਤ੍ਰਿਪਤਿ ਨ ਆਵੀ ਵੇਦਿ ਮਥਿ ਅਗਨੀ ਅੰਦਰਿ ਤਪਤਿ ਤਪਾਇਆ ।
त्रिपति न आवी वेदि मथि अगनी अंदरि तपति तपाइआ ।
ਮਾਇਆ ਡੰਡ ਨ ਉਤਰੇ ਜਮ ਡੰਡੈ ਬਹੁ ਦੁਖਿ ਰੂਆਇਆ ।
माइआ डंड न उतरे जम डंडै बहु दुखि रूआइआ ।
ਨਾਰਦਿ ਮੁਨਿ ਉਪਦੇਸਿਆ ਮਥਿ ਭਾਗਵਤ ਗੁਨਿ ਗੀਤ ਕਰਾਇਆ ।
नारदि मुनि उपदेसिआ मथि भागवत गुनि गीत कराइआ ।
ਬਿਨੁ ਸਰਨੀ ਨਹਿਂ ਕੋਇ ਤਰਾਇਆ ।੧੧।
बिनु सरनी नहिं कोइ तराइआ ।११।
ਦੁਆਪਰਿ ਜੁਗਿ ਬੀਤਤ ਭਏ ਕਲਜੁਗਿ ਕੇ ਸਿਰਿ ਛਤ੍ਰ ਫਿਰਾਈ ।
दुआपरि जुगि बीतत भए कलजुगि के सिरि छत्र फिराई ।
ਵੇਦ ਅਥਰਵਣਿ ਥਾਪਿਆ ਉਤਰਿ ਮੁਖਿ ਗੁਰਮੁਖਿ ਗੁਨ ਗਾਈ ।
वेद अथरवणि थापिआ उतरि मुखि गुरमुखि गुन गाई ।
ਕਪਲ ਰਿਖੀਸੁਰਿ ਸਾਂਖਿ ਮਥਿ ਅਥਰਵਣਿ ਵੇਦ ਕੀ ਰਿਚਾ ਸੁਣਾਈ ।
कपल रिखीसुरि सांखि मथि अथरवणि वेद की रिचा सुणाई ।
ਗਿਆਨ ਮਹਾ ਰਸ ਪੀਅ ਕੈ ਸਿਮਰੇ ਨਿਤ ਅਨਿਤ ਨਿਆਈ ।
गिआन महा रस पीअ कै सिमरे नित अनित निआई ।
ਗਿਆਨ ਬਿਨਾ ਨਹਿ ਪਾਈਐ ਜੋ ਕੋਈ ਕੋਟਿ ਜਤਨਿ ਕਰਿ ਧਾਈ ।
गिआन बिना नहि पाईऐ जो कोई कोटि जतनि करि धाई ।
ਕਰਮਿ ਜੋਗ ਦੇਹੀ ਕਰੇ ਸੋ ਅਨਿਤ ਖਿਨ ਟਿਕੇ ਨ ਰਾਈ ।
करमि जोग देही करे सो अनित खिन टिके न राई ।
ਗਿਆਨੁ ਮਤੇ ਸੁਖੁ ਉਪਜੈ ਜਨਮ ਮਰਨ ਕਾ ਭਰਮੁ ਚੁਕਾਈ ।
गिआनु मते सुखु उपजै जनम मरन का भरमु चुकाई ।
ਗੁਰਮੁਖਿ ਗਿਆਨੀ ਸਹਜਿ ਸਮਾਈ ।੧੨।
गुरमुखि गिआनी सहजि समाई ।१२।
ਬੇਦ ਅਬਰਬਨੁ ਮਥਨਿ ਕਰਿ ਗੁਰਮੁਖਿ ਬਾਸੇਖਿਕ ਗੁਨ ਗਾਵੈ ।
बेद अबरबनु मथनि करि गुरमुखि बासेखिक गुन गावै ।
ਜੇਹਾ ਬੀਜੈ ਸੋ ਲੁਣੈ ਸਮੇ ਬਿਨਾ ਫਲੁ ਹਥਿ ਨ ਆਵੈ ।
जेहा बीजै सो लुणै समे बिना फलु हथि न आवै ।
ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਜਿ ਸਮਾਵੈ ।
हुकमै अंदरि सभु को मंनै हुकमु सो सहजि समावै ।
ਆਪੋ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ ।
आपो कछू न होवई बुरा भला नहि मंनि वसावै ।
ਜੈਸਾ ਕਰਿ ਤੈਸਾ ਲਹੈ ਰਿਖਿ ਕਣਾਦਿਕ ਭਾਖਿ ਸੁਣਾਵੈ ।
जैसा करि तैसा लहै रिखि कणादिक भाखि सुणावै ।
ਸਤਿਜੁਗਿ ਕਾ ਅਨਿਆਇ ਸੁਣਿ ਇਕ ਫੇੜੇ ਸਭੁ ਜਗਤ ਮਰਾਵੈ ।
सतिजुगि का अनिआइ सुणि इक फेड़े सभु जगत मरावै ।
ਤ੍ਰੇਤੇ ਨਗਰੀ ਪੀੜੀਐ ਦੁਆਪਰਿ ਵੰਸੁ ਕੁਵੰਸ ਕੁਹਾਵੈ ।
त्रेते नगरी पीड़ीऐ दुआपरि वंसु कुवंस कुहावै ।
ਕਲਿਜੁਗ ਜੋ ਫੇੜੇ ਸੋ ਪਾਵੈ ।੧੩।
कलिजुग जो फेड़े सो पावै ।१३।
ਸੇਖਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ ।
सेखनाग पातंजल मथिआ गुरमुखि सासत्र नागि सुणाई ।
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮੁ ਚੁਕਾਈ ।
वेद अथरवण बोलिआ जोग बिना नहि भरमु चुकाई ।
ਜਿਉ ਕਰਿ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖਿ ਦਿਖਾਈ ।
जिउ करि मैली आरसी सिकल बिना नहि मुखि दिखाई ।
ਜੋਗੁ ਪਦਾਰਥ ਨਿਰਮਲਾ ਅਨਹਦ ਧੁਨਿ ਅੰਦਰਿ ਲਿਵ ਲਾਈ ।
जोगु पदारथ निरमला अनहद धुनि अंदरि लिव लाई ।
ਅਸਟ ਦਸਾ ਸਿਧਿ ਨਉ ਨਿਧੀ ਗੁਰਮੁਖਿ ਜੋਗੀ ਚਰਨ ਲਗਾਈ ।
असट दसा सिधि नउ निधी गुरमुखि जोगी चरन लगाई ।
ਤ੍ਰਿਹੁ ਜੁਗਾਂ ਕੀ ਬਾਸਨਾ ਕਲਿਜੁਗ ਵਿਚਿ ਪਾਤੰਜਲਿ ਪਾਈ ।
त्रिहु जुगां की बासना कलिजुग विचि पातंजलि पाई ।
ਹਥੋ ਹਥੀ ਪਾਈਐ ਭਗਤਿ ਜੋਗ ਕੀ ਪੂਰ ਕਮਾਈ ।
हथो हथी पाईऐ भगति जोग की पूर कमाई ।
ਨਾਮ ਦਾਨੁ ਇਸਨਾਨੁ ਸੁਭਾਈ ।੧੪।
नाम दानु इसनानु सुभाई ।१४।
ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ ।
जुगि जुगि मेरु सरीर का बासना बधा आवै जावै ।
ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ ।
फिरि फिरि फेरि वटाईऐ गिआनी होइ मरमु कउ पावै ।
ਸਤਿਜੁਗਿ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰਿ ਆਵੈ ।
सतिजुगि दूजा भरमु करि त्रेते विचि जोनी फिरि आवै ।
ਤ੍ਰੇਤੇ ਕਰਮਾਂ ਬਾਂਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ ।
त्रेते करमां बांधते दुआपरि फिरि अवतार करावै ।
ਦੁਆਪਰਿ ਮਮਤਾ ਅਹੰ ਕਰਿ ਹਉਮੈ ਅੰਦਰਿ ਗਰਬਿ ਗਲਾਵੈ ।
दुआपरि ममता अहं करि हउमै अंदरि गरबि गलावै ।
ਤ੍ਰਿਹੁ ਜੁਗਾਂ ਕੇ ਕਰਮ ਕਰਿ ਜਨਮ ਮਰਨ ਸੰਸਾ ਨ ਚੁਕਾਵੈ ।
त्रिहु जुगां के करम करि जनम मरन संसा न चुकावै ।
ਫਿਰਿ ਕਲਿਜੁਗਿ ਅੰਦਰਿ ਦੇਹਿ ਧਰਿ ਕਰਮਾਂ ਅੰਦਰਿ ਫੇਰਿ ਫਸਾਵੈ ।
फिरि कलिजुगि अंदरि देहि धरि करमां अंदरि फेरि फसावै ।
ਅਉਸਰੁ ਚੁਕਾ ਹਥ ਨ ਆਵੈ ।੧੫।
अउसरु चुका हथ न आवै ।१५।
ਕਲਿਜੁਗ ਕੀ ਸੁਣ ਸਾਧਨਾ ਕਰਮ ਕਿਰਤਿ ਕੀ ਚਲੈ ਨ ਕਾਈ ।
कलिजुग की सुण साधना करम किरति की चलै न काई ।
ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨੁ ਠਉੜਿ ਨ ਥਾਈ ।
बिना भजन भगवान के भाउ भगति बिनु ठउड़ि न थाई ।
ਲਹੇ ਕਮਾਣਾ ਏਤ ਜੁਗਿ ਪਿਛਲੀ ਜੁਗੀਂ ਕਰੀ ਕਮਾਈ ।
लहे कमाणा एत जुगि पिछली जुगीं करी कमाई ।
ਪਾਇਆ ਮਾਨਸ ਦੇਹਿ ਕਉ ਐਥੌ ਚੁਕਿਆ ਠੌਰ ਨ ਠਾਈ ।
पाइआ मानस देहि कउ ऐथौ चुकिआ ठौर न ठाई ।
ਕਲਿਜੁਗਿ ਕੇ ਉਪਕਾਰਿ ਸੁਣਿ ਜੈਸੇ ਬੇਦ ਅਥਰਵਣ ਗਾਈ ।
कलिजुगि के उपकारि सुणि जैसे बेद अथरवण गाई ।
ਭਾਉ ਭਗਤਿ ਪਰਵਾਨੁ ਹੈ ਜਗ ਹੋਮ ਗੁਰਪੁਰਬਿ ਕਮਾਈ ।
भाउ भगति परवानु है जग होम गुरपुरबि कमाई ।
ਕਰਿ ਕੇ ਨੀਚ ਸਦਾਵਣਾ ਤਾਂ ਪ੍ਰਭੁ ਲੇਖੈ ਅੰਦਰਿ ਪਾਈ ।
करि के नीच सदावणा तां प्रभु लेखै अंदरि पाई ।
ਕਲਿਜੁਗਿ ਨਾਵੈ ਕੀ ਵਡਿਆਈ ।੧੬।
कलिजुगि नावै की वडिआई ।१६।
ਜੁਗਿ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ ।
जुगि गरदी जब होवहे उलटे जुगु किआ होइ वरतारा ।
ਉਠੇ ਗਿਲਾਨਿ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ ।
उठे गिलानि जगति विचि वरते पाप भ्रिसटि संसारा ।
ਵਰਨਾਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ ।
वरनावरन न भावनी खहि खहि जलन बांस अंगिआरा ।
ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ ।
निंदिआ चले वेद की समझनि नहि अगिआनि गुबारा ।
ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲ ਪਾਰਿ ਉਤਾਰਾ ।
बेद गिरंथ गुर हटि है जिसु लगि भवजल पारि उतारा ।
ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ ।
सतिगुर बाझु न बुझीऐ जिचरु धरे न प्रभु अवतारा ।
ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਵਣਜਾਰਾ ।
गुर परमेसरु इकु है सचा साहु जगतु वणजारा ।
ਚੜੇ ਸੂਰ ਮਿਟਿ ਜਾਇ ਅੰਧਾਰਾ ।੧੭।
चड़े सूर मिटि जाइ अंधारा ।१७।
ਕਲਿਜੁਗਿ ਬੋਧੁ ਅਉਤਾਰੁ ਹੈ ਬੋਧੁ ਅਬੋਧੁ ਨ ਦ੍ਰਿਸਟੀ ਆਵੈ ।
कलिजुगि बोधु अउतारु है बोधु अबोधु न द्रिसटी आवै ।
ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ ।
कोइ न किसै वरजई सोई करे जोई मनि भावै ।
ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ ।
किसे पुजाई सिला सुंनि कोई गोरी मढ़ी पुजावै ।
ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧ ਬਹੁ ਵਾਦਿ ਵਧਾਵੈ ।
तंत्र मंत्र पाखंड करि कलहि क्रोध बहु वादि वधावै ।
ਆਪੋ ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ ।
आपो धापी होइ कै निआरे निआरे धरम चलावै ।
ਕੋਈ ਪੂਜੇ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ ।
कोई पूजे चंदु सूरु कोई धरति अकासु मनावै ।
ਪਉਣੁ ਪਾਣੀ ਬੈਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ ।
पउणु पाणी बैसंतरो धरम राज कोई त्रिपतावै ।
ਫੋਕਟਿ ਧਰਮੀ ਭਰਮਿ ਭੁਲਾਵੈ ।੧੮।
फोकटि धरमी भरमि भुलावै ।१८।
ਭਈ ਗਿਲਾਨਿ ਜਗਤ੍ਰਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ ।
भई गिलानि जगत्रि विचि चारि वरनि आस्रम उपाए ।
ਦਸਿ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ ।
दसि नामि संनिआसीआ जोगी बारह पंथि चलाए ।
ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ ।
जंगम अते सरेवड़े दगे दिगंबरि वादि कराए ।
ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ ।
ब्रहमणि बहु परकारि करि सासत्रि वेद पुराणि लड़ाए ।
ਖਟੁ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ ।
खटु दरसन बहु वैरि करि नालि छतीसि पखंड रलाए ।
ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ ।
तंत मंत रासाइणा करामाति कालखि लपटाए ।
ਇਕਸਿ ਤੇ ਬਹੁ ਰੂਪਿ ਕਰਿ ਰੂਪਿ ਕੁਰੂਪੀ ਘਣੇ ਦਿਖਾਏ ।
इकसि ते बहु रूपि करि रूपि कुरूपी घणे दिखाए ।
ਕਲਿਜੁਗਿ ਅੰਦਰਿ ਭਰਮਿ ਭੁਲਾਏ ।੧੯।
कलिजुगि अंदरि भरमि भुलाए ।१९।
ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ ।
बहु वाटी जगि चलीआ तब ही भए मुहंमदि यारा ।
ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ ।
कउमि बहतरि संगि करि बहु बिधि वैरु विरोधु पसारा ।
ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ ।
रोजे ईद निमाजि करि करमी बंदि कीआ संसारा ।
ਪੀਰ ਪੈਕੰਬਰਿ ਅਉਲੀਏ ਗਉਸਿ ਕੁਤਬ ਬਹੁ ਭੇਖ ਸਵਾਰਾ ।
पीर पैकंबरि अउलीए गउसि कुतब बहु भेख सवारा ।
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ ।
ठाकुर दुआरे ढाहि कै तिहि ठउड़ी मासीति उसारा ।
ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ ।
मारनि गऊ गरीब नो धरती उपरि पापु बिथारा ।
ਕਾਫਰਿ ਮੁਲਹਦਿ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ ।
काफरि मुलहदि इरमनी रूमी जंगी दुसमणि दारा ।
ਪਾਪੇ ਦਾ ਵਰਤਿਆ ਵਰਤਾਰਾ ।੨੦।
पापे दा वरतिआ वरतारा ।२०।
ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ ।
चारि वरनि चारि मजहबां जगि विचि हिंदू मुसलमाणे ।
ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਙਾਣੇ ।
खुदी बखीलि तकबरी खिंचोताणि करेनि धिङाणे ।
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ ।
गंग बनारसि हिंदूआं मका काबा मुसलमाणे ।
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ ।
सुंनति मुसलमाण दी तिलक जंञू हिंदू लोभाणे ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹਿ ਭੁਲਾਣੇ ।
राम रहीम कहाइदे इकु नामु दुइ राहि भुलाणे ।
ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ ।
बेद कतेब भुलाइ कै मोहे लालच दुनी सैताणे ।
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮ੍ਹਣਿ ਮਉਲਾਣੇ ।
सचु किनारे रहि गिआ खहि मरदे बाम्हणि मउलाणे ।
ਸਿਰੋ ਨ ਮਿਟੇ ਆਵਣਿ ਜਾਣੇ ।੨੧।
सिरो न मिटे आवणि जाणे ।२१।
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਪ੍ਰਭੁ ਆਪੇ ਹੋਆ ।
चारे जागे चहु जुगी पंचाइणु प्रभु आपे होआ ।
ਆਪੇ ਪਟੀ ਕਲਮਿ ਆਪਿ ਆਪੇ ਲਿਖਣਿਹਾਰਾ ਹੋਆ ।
आपे पटी कलमि आपि आपे लिखणिहारा होआ ।
ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ ।
बाझु गुरू अंधेरु है खहि खहि मरदे बहु बिधि लोआ ।
ਵਰਤਿਆ ਪਾਪੁ ਜਗਤ੍ਰਿ ਤੇ ਧਉਲੁ ਉਡੀਣਾ ਨਿਸਿ ਦਿਨਿ ਰੋਆ ।
वरतिआ पापु जगत्रि ते धउलु उडीणा निसि दिनि रोआ ।
ਬਾਝੁ ਦਇਆ ਬਲਹੀਣ ਹੋਉ ਨਿਘਰੁ ਚਲੌ ਰਸਾਤਲਿ ਟੋਆ ।
बाझु दइआ बलहीण होउ निघरु चलौ रसातलि टोआ ।
ਖੜਾ ਇਕਤੇ ਪੈਰਿ ਤੇ ਪਾਪ ਸੰਗਿ ਬਹੁ ਭਾਰਾ ਹੋਆ ।
खड़ा इकते पैरि ते पाप संगि बहु भारा होआ ।
ਥਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ ।
थमे कोइ न साधु बिनु साधु न दिसै जगि विच कोआ ।
ਧਰਮ ਧਉਲੁ ਪੁਕਾਰੈ ਤਲੈ ਖੜੋਆ ।੨੨।
धरम धउलु पुकारै तलै खड़ोआ ।२२।
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ ।
सुणी पुकारि दातार प्रभु गुरु नानक जग माहि पठाइआ ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ ।
चरन धोइ रहरासि करि चरणाम्रितु सिखां पीलाइआ ।
ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ ।
पारब्रहमु पूरन ब्रहमु कलिजुगि अंदरि इकु दिखाइआ ।
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ ।
चारे पैर धरम दे चारि वरनि इकु वरनु कराइआ ।
ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ ।
राणा रंकु बराबरी पैरी पावणा जगि वरताइआ ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ ।
उलटा खेलु पिरंम दा पैरा उपरि सीसु निवाइआ ।
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰੁ ਸੁਣਾਇਆ ।
कलिजुगु बाबे तारिआ सति नामु पढ़ि मंत्रु सुणाइआ ।
ਕਲਿ ਤਾਰਣਿ ਗੁਰੁ ਨਾਨਕੁ ਆਇਆ ।੨੩।
कलि तारणि गुरु नानकु आइआ ।२३।
ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ ।
पहिला बाबे पाया बखसु दरि पिछोदे फिरि घालि कमाई ।
ਰੇਤੁ ਅਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਆ ਵਿਛਾਈ ।
रेतु अकु आहारु करि रोड़ा की गुर कीआ विछाई ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ ।
भारी करी तपसिआ वडे भागि हरि सिउ बणि आई ।
ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ ।
बाबा पैधा सचि खंडि नउ निधि नामु गरीबी पाई ।
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ ।
बाबा देखै धिआनु धरि जलती सभि प्रिथवी दिसि आई ।
ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ ।
बाझु गुरू गुबारु है है है करदी सुणी लुकाई ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ ।
बाबे भेख बणाइआ उदासी की रीति चलाई ।
ਚੜ੍ਹਿਆ ਸੋਧਣਿ ਧਰਤਿ ਲੁਕਾਈ ।੨੪।
चढ़िआ सोधणि धरति लुकाई ।२४।
ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੈ ।
बाबा आइआ तीरथै तीरथि पुरबि सभे फिरि देखै ।
ਪੁਰਬਿ ਧਰਮਿ ਬਹੁ ਕਰਮਿ ਕਰਿ ਭਾਉ ਭਗਤਿ ਬਿਨੁ ਕਿਤੈ ਨ ਲੇਖੈ ।
पुरबि धरमि बहु करमि करि भाउ भगति बिनु कितै न लेखै ।
ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦ ਸਿੰਮ੍ਰਿਤਿ ਪੜ੍ਹਿ ਪੇਖੈ ।
भाउ न ब्रहमै लिखिआ चारि बेद सिंम्रिति पढ़ि पेखै ।
ਢੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤ੍ਰੇਤੈ ।
ढूंडी सगली प्रिथवी सतिजुगि आदि दुआपरि त्रेतै ।
ਕਲਿਜੁਗਿ ਧੁੰਧੂਕਾਰੁ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ ।
कलिजुगि धुंधूकारु है भरमि भुलाई बहु बिधि भेखै ।
ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ ।
भेखी प्रभू न पाईऐ आपु गवाए रूप न रेखै ।
ਗੁਰਮੁਖਿ ਵਰਨੁ ਅਵਰਨੁ ਹੋਇ ਨਿਵਿ ਚਲਣਾ ਗੁਰਸਿਖਿ ਵਿਸੇਖੈ ।
गुरमुखि वरनु अवरनु होइ निवि चलणा गुरसिखि विसेखै ।
ਤਾ ਕਿਛੁ ਘਾਲਿ ਪਵੈ ਦਰਿ ਲੇਖੈ ।੨੫।
ता किछु घालि पवै दरि लेखै ।२५।
ਜਤੀ ਸਤੀ ਚਿਰੁਜੀਵਣੇ ਸਾਧਿਕ ਸਿਧ ਨਾਥ ਗੁਰੁ ਚੇਲੇ ।
जती सती चिरुजीवणे साधिक सिध नाथ गुरु चेले ।
ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲਿ ਬਹੁ ਮੇਲੇ ।
देवी देव रिखीसुरा भैरउ खेत्रपालि बहु मेले ।
ਗਣ ਗੰਧਰਬ ਅਪਸਰਾ ਕਿੰਨਰ ਜਖ ਚਲਿਤਿ ਬਹੁ ਖੇਲੇ ।
गण गंधरब अपसरा किंनर जख चलिति बहु खेले ।
ਰਾਕਸਿ ਦਾਨੋ ਦੈਤ ਲਖਿ ਅੰਦਰਿ ਦੂਜਾ ਭਾਉ ਦੁਹੇਲੇ ।
राकसि दानो दैत लखि अंदरि दूजा भाउ दुहेले ।
ਹਉਮੈ ਅੰਦਰਿ ਸਭਿ ਕੋ ਡੁਬੇ ਗੁਰੂ ਸਣੇ ਬਹੁ ਚੇਲੇ ।
हउमै अंदरि सभि को डुबे गुरू सणे बहु चेले ।
ਗੁਰਮੁਖਿ ਕੋਈ ਨ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ ।
गुरमुखि कोई न दिसई ढूंडे तीरथि जात्री मेले ।
ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ ।
डिठे हिंदू तुरकि सभि पीर पैकंबरि कउमि कतेले ।
ਅੰਧੀ ਅੰਧੇ ਖੂਹੇ ਠੇਲੇ ।੨੬।
अंधी अंधे खूहे ठेले ।२६।
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।
सतिगुरु नानकु प्रगटिआ मिटी धुंधु जगि चानणु होआ ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ।
जिउ करि सूरजु निकलिआ तारे छपे अंधेरु पलोआ ।
ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ ।
सिंघु बुके मिरगावली भंनी जाइ न धीरि धरोआ ।
ਜਿਥੇ ਬਾਬਾ ਪੈਰੁ ਧਰੇ ਪੂਜਾ ਆਸਣੁ ਥਾਪਣਿ ਸੋਆ ।
जिथे बाबा पैरु धरे पूजा आसणु थापणि सोआ ।
ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ ।
सिधासणि सभि जगति दे नानक आदि मते जे कोआ ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ ।
घरि घरि अंदरि धरमसाल होवै कीरतनु सदा विसोआ ।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ ।
बाबे तारे चारि चकि नउ खंडि प्रिथवी सचा ढोआ ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ ।੨੭।
गुरमुखि कलि विचि परगटु होआ ।२७।
ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ ।
बाबे डिठी पिरथमी नवै खंडि जिथै तकि आही ।
ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਹੀ ।
फिरि जाइ चढ़िआ सुमेर परि सिधि मंडली द्रिसटी आही ।
ਚਉਰਾਸੀਹ ਸਿਧਿ ਗੋਰਖਾਦਿ ਮਨ ਅੰਦਰਿ ਗਣਤੀ ਵਰਤਾਈ ।
चउरासीह सिधि गोरखादि मन अंदरि गणती वरताई ।
ਸਿਧਿ ਪੁਛਣਿ ਸੁਣਿ ਬਾਲਿਆ ਕਉਣੁ ਸਕਤਿ ਤੁਹਿ ਏਥੇ ਲਿਆਈ ।
सिधि पुछणि सुणि बालिआ कउणु सकति तुहि एथे लिआई ।
ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ ।
हउ जपिआ परमेसरो भाउ भगति संगि ताड़ी लाई ।
ਆਖਨਿ ਸਿਧਿ ਸੁਣਿ ਬਾਲਿਆ ਆਪਣਾ ਨਾਉ ਤੁਮ ਦੇਹੁ ਬਤਾਈ ।
आखनि सिधि सुणि बालिआ आपणा नाउ तुम देहु बताई ।
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਿ ਪਾਈ ।
बाबा आखे नाथ जी नानक नाम जपे गति पाई ।
ਨੀਚੁ ਕਹਾਇ ਊਚ ਘਰਿ ਆਈ ।੨੮।
नीचु कहाइ ऊच घरि आई ।२८।
ਫਿਰਿ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ ।
फिरि पुछणि सिध नानका मात लोक विचि किआ वरतारा ।
ਸਭ ਸਿਧੀ ਇਹ ਬੁਝਿਆ ਕਲਿ ਤਾਰਨਿ ਨਾਨਕ ਅਵਤਾਰਾ ।
सभ सिधी इह बुझिआ कलि तारनि नानक अवतारा ।
ਬਾਬੇ ਆਖਿਆ ਨਾਥ ਜੀ ਸਚੁ ਚੰਦ੍ਰਮਾ ਕੂੜੁ ਅੰਧਾਰਾ ।
बाबे आखिआ नाथ जी सचु चंद्रमा कूड़ु अंधारा ।
ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ ।
कूड़ु अमावसि वरतिआ हउ भालणि चढ़िआ संसारा ।
ਪਾਪਿ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠਿ ਪੁਕਾਰਾ ।
पापि गिरासी पिरथमी धउलु खड़ा धरि हेठि पुकारा ।
ਸਿਧ ਛਪਿ ਬੈਠੇ ਪਰਬਤੀ ਕਉਣ ਜਗਤਿ ਕਉ ਪਾਰਿ ਉਤਾਰਾ ।
सिध छपि बैठे परबती कउण जगति कउ पारि उतारा ।
ਜੋਗੀ ਗਿਆਨ ਵਿਹੂਣਿਆ ਨਿਸ ਦਿਨਿ ਅੰਗਿ ਲਗਾਏ ਛਾਰਾ ।
जोगी गिआन विहूणिआ निस दिनि अंगि लगाए छारा ।
ਬਾਝੁ ਗੁਰੂ ਡੁਬਾ ਜਗੁ ਸਾਰਾ ।੨੯।
बाझु गुरू डुबा जगु सारा ।२९।
ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ਗੁਸਾਈ ।
कलि आई कुते मुही खाजु होआ मुरदारु गुसाई ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ ।
राजे पापु कमांवदे उलटी वाड़ खेत कउ खाई ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਆਲਾਈ ।
परजा अंधी गिआन बिनु कूड़ कुसतु मुखहु आलाई ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ ।
चेले साज वजाइदे नचनि गुरू बहुतु बिधि भाई ।
ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ ।
चेले बैठनि घरां विचि गुरि उठि घरीं तिनाड़े जाई ।
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ ।
काजी होए रिसवती वढी लै कै हकु गवाई ।
ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ ।
इसत्री पुरखै दामि हितु भावै आइ किथाऊं जाई ।
ਵਰਤਿਆ ਪਾਪੁ ਸਭਸਿ ਜਗਿ ਮਾਂਹੀ ।੩੦।
वरतिआ पापु सभसि जगि मांही ।३०।
ਸਿਧੀਂ ਮਨੇ ਬੀਚਾਰਿਆ ਕਿਵੈ ਦਰਸਨੁ ਏ ਲੇਵੈ ਬਾਲਾ ।
सिधीं मने बीचारिआ किवै दरसनु ए लेवै बाला ।
ਐਸਾ ਜੋਗੀ ਕਲੀ ਮਹਿ ਹਮਰੇ ਪੰਥੁ ਕਰੇ ਉਜਿਆਲਾ ।
ऐसा जोगी कली महि हमरे पंथु करे उजिआला ।
ਖਪਰੁ ਦਿਤਾ ਨਾਥ ਜੀ ਪਾਣੀ ਭਰਿ ਲੈਵਣਿ ਉਠਿ ਚਾਲਾ ।
खपरु दिता नाथ जी पाणी भरि लैवणि उठि चाला ।
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ ।
बाबा आइआ पाणीऐ डिठे रतन जवाहर लाला ।
ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ ।
सतिगुर अगम अगाधि पुरखु केहड़ा झले गुरू दी झाला ।
ਫਿਰਿ ਆਇਆ ਗੁਰ ਨਾਥ ਜੀ ਪਾਣੀ ਠਉੜ ਨਾਹੀ ਉਸਿ ਤਾਲਾ ।
फिरि आइआ गुर नाथ जी पाणी ठउड़ नाही उसि ताला ।
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥੁ ਨਿਰਾਲਾ ।
सबदि जिती सिधि मंडली कीतोसु आपणा पंथु निराला ।
ਕਲਿਜੁਗਿ ਨਾਨਕ ਨਾਮੁ ਸੁਖਾਲਾ ।੩੧।
कलिजुगि नानक नामु सुखाला ।३१।
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਿਵਾਰੀ ।
बाबा फिरि मके गइआ नील बसत्र धारे बनिवारी ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ ।
आसा हथि किताब कछि कूजा बांग मुसला धारी ।
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ ।
बैठा जाइ मसीत विचि जिथै हाजी हजि गुजारी ।
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ ।
जा बाबा सुता राति नो वलि महराबे पाइ पसारी ।
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ ।
जीवणि मारी लति दी केहड़ा सुता कुफर कुफारी ।
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ ।
लता वलि खुदाइ दे किउ करि पइआ होइ बजिगारी ।
ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ ।
टंगों पकड़ि घसीटिआ फिरिआ मका कला दिखारी ।
ਹੋਇ ਹੈਰਾਨੁ ਕਰੇਨਿ ਜੁਹਾਰੀ ।੩੨।
होइ हैरानु करेनि जुहारी ।३२।
ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ ।
पुछनि गल ईमान दी काजी मुलां इकठे होई ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ ।
वडा सांग वरताइआ लखि न सकै कुदरति कोई ।
ਪੁਛਨਿ ਖੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ।
पुछनि खोलि किताब नो हिंदू वडा कि मुसलमानोई ।
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ।
बाबा आखे हाजीआ सुभि अमला बाझहु दोनो रोई ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ ।
हिंदू मुसलमान दुइ दरगह अंदरि लहनि न ढोई ।
ਕਚਾ ਰੰਗੁ ਕੁਸੁੰਭ ਦਾ ਪਾਣੀ ਧੋਤੈ ਥਿਰੁ ਨ ਰਹੋਈ ।
कचा रंगु कुसुंभ दा पाणी धोतै थिरु न रहोई ।
ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ ।
करनि बखीली आपि विचि राम रहीम कुथाइ खलोई ।
ਰਾਹਿ ਸੈਤਾਨੀ ਦੁਨੀਆ ਗੋਈ ।੩੩।
राहि सैतानी दुनीआ गोई ।३३।
ਧਰੀ ਨੀਸਾਨੀ ਕਉਸਿ ਦੀ ਮਕੇ ਅੰਦਰਿ ਪੂਜ ਕਰਾਈ ।
धरी नीसानी कउसि दी मके अंदरि पूज कराई ।
ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ ।
जिथै जाइ जगति विचि बाबे बाझु न खाली जाई ।
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ ।
घरि घरि बाबा पूजीऐ हिंदू मुसलमान गुआई ।
ਛਪੇ ਨਾਹਿ ਛਪਾਇਆ ਚੜਿਆ ਸੂਰਜੁ ਜਗੁ ਰੁਸਨਾਈ ।
छपे नाहि छपाइआ चड़िआ सूरजु जगु रुसनाई ।
ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ ।
बुकिआ सिंघ उजाड़ विचि सभि मिरगावलि भंनी जाई ।
ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ ।
चड़िआ चंदु न लुकई कढि कुनाली जोति छपाई ।
ਉਗਵਣਹੁ ਤੇ ਆਥਵਨੋ ਨਉ ਖੰਡ ਪ੍ਰਿਥਮੀ ਸਭ ਝੁਕਾਈ ।
उगवणहु ते आथवनो नउ खंड प्रिथमी सभ झुकाई ।
ਜਗਿ ਅੰਦਰਿ ਕੁਦਰਤਿ ਵਰਤਾਈ ।੩੪।
जगि अंदरि कुदरति वरताई ।३४।
ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ ।
फिरि बाबा गइआ बगदादि नो बाहरि जाइ कीआ असथाना ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ ।
इकु बाबा अकाल रूपु दूजा रबाबी मरदाना ।
ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ ।
दिती बांगि निवाजि करि सुंनि समानि होआ जहाना ।
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ।
सुंन मुंनि नगरी भई देखि पीर भइआ हैराना ।
ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ ।
वेखै धिआनु लगाइ करि इकु फकीरु वडा मसताना ।
ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰੁ ਕਿਸ ਕਾ ਘਰਿਆਨਾ ।
पुछिआ फिरि कै दसतगीर कउण फकीरु किस का घरिआना ।
ਨਾਨਕੁ ਕਲਿ ਵਿਚਿ ਆਇਆ ਰਬੁ ਫਕੀਰ ਇਕੋ ਪਹਿਚਾਨਾ ।
नानकु कलि विचि आइआ रबु फकीर इको पहिचाना ।
ਧਰਤਿ ਆਕਾਸ ਚਹੂ ਦਿਸਿ ਜਾਨਾ ।੩੫।
धरति आकास चहू दिसि जाना ।३५।
ਪੁਛੇ ਪੀਰ ਤਕਰਾਰ ਕਰਿ ਏਹੁ ਫਕੀਰੁ ਵਡਾ ਅਤਾਈ ।
पुछे पीर तकरार करि एहु फकीरु वडा अताई ।
ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ ।
एथे विचि बगदाद दे वडी करामाति दिखलाई ।
ਪਾਤਾਲਾ ਆਕਾਸ ਲਖਿ ਓੜਕਿ ਭਾਲੀ ਖਬਰਿ ਸੁਣਾਈ ।
पाताला आकास लखि ओड़कि भाली खबरि सुणाई ।
ਫੇਰਿ ਦੁਰਾਇਨ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ ।
फेरि दुराइन दसतगीर असी भि वेखा जो तुहि पाई ।
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ ।
नालि लीता बेटा पीर दा अखी मीटि गइआ हवाई ।
ਲਖ ਆਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭਿ ਦਿਖਲਾਈ ।
लख आकास पताल लख अखि फुरक विचि सभि दिखलाई ।
ਭਰਿ ਕਚਕੌਲ ਪ੍ਰਸਾਦਿ ਦਾ ਧਰੋ ਪਤਾਲੋ ਲਈ ਕੜਾਹੀ ।
भरि कचकौल प्रसादि दा धरो पतालो लई कड़ाही ।
ਜਾਹਰ ਕਲਾ ਨ ਛਪੈ ਛਪਾਈ ।੩੬।
जाहर कला न छपै छपाई ।३६।
ਗੜ ਬਗਦਾਦੁ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ ।
गड़ बगदादु निवाइ कै मका मदीना सभे निवाइआ ।
ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ ।
सिध चउरासीह मंडली खटि दरसनि पाखंडि जिणाइआ ।
ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ ।
पाताला आकास लख जीती धरती जगतु सबाइआ ।
ਜੀਤੇ ਨਵ ਖੰਡ ਮੇਦਨੀ ਸਤਿ ਨਾਮੁ ਦਾ ਚਕ੍ਰ ਫਿਰਾਇਆ ।
जीते नव खंड मेदनी सति नामु दा चक्र फिराइआ ।
ਦੇਵ ਦਾਨੋ ਰਾਕਸਿ ਦੈਤ ਸਭ ਚਿਤਿ ਗੁਪਤਿ ਸਭਿ ਚਰਨੀ ਲਾਇਆ ।
देव दानो राकसि दैत सभ चिति गुपति सभि चरनी लाइआ ।
ਇੰਦ੍ਰਾਸਣਿ ਅਪਛਰਾ ਰਾਗ ਰਾਗਨੀ ਮੰਗਲੁ ਗਾਇਆ ।
इंद्रासणि अपछरा राग रागनी मंगलु गाइआ ।
ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰੁ ਨਾਨਕੁ ਆਇਆ ।
भइआ अनंद जगतु विचि कलि तारन गुरु नानकु आइआ ।
ਹਿੰਦੂ ਮੁਸਲਮਾਣਿ ਨਿਵਾਇਆ ।੩੭।
हिंदू मुसलमाणि निवाइआ ।३७।
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ ।
फिरि बाबा आइआ करतारपुरि भेखु उदासी सगल उतारा ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ ।
पहिरि संसारी कपड़े मंजी बैठि कीआ अवतारा ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ ।
उलटी गंग वहाईओनि गुर अंगदु सिरि उपरि धारा ।
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ ।
पुतरी कउलु न पालिआ मनि खोटे आकी नसिआरा ।
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ ।
बाणी मुखहु उचारीऐ हुइ रुसनाई मिटै अंधारा ।
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ ।
गिआनु गोसटि चरचा सदा अनहदि सबदि उठे धुनकारा ।
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ ।
सोदरु आरती गावीऐ अंम्रित वेले जापु उचारा ।
ਗੁਰਮੁਖਿ ਭਾਰਿ ਅਥਰਬਣਿ ਤਾਰਾ ।੩੮।
गुरमुखि भारि अथरबणि तारा ।३८।
ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ ।
मेला सुणि सिवराति दा बाबा अचल वटाले आई ।
ਦਰਸਨੁ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ ।
दरसनु वेखणि कारने सगली उलटि पई लोकाई ।
ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ ।
लगी बरसणि लछमी रिधि सिधि नउ निधि सवाई ।
ਜੋਗੀ ਦੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ ।
जोगी देखि चलित्र नो मन विचि रिसकि घनेरी खाई ।
ਭਗਤੀਆ ਪਾਈ ਭਗਤਿ ਆਣਿ ਲੋਟਾ ਜੋਗੀ ਲਇਆ ਛਪਾਈ ।
भगतीआ पाई भगति आणि लोटा जोगी लइआ छपाई ।
ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ ।
भगतीआ गई भगति भुलि लोटे अंदरि सुरति भुलाई ।
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ ।
बाबा जाणी जाण पुरख कढिआ लोटा जहा लुकाई ।
ਵੇਖਿ ਚਲਿਤ੍ਰਿ ਜੋਗੀ ਖੁਣਿਸਾਈ ।੩੯।
वेखि चलित्रि जोगी खुणिसाई ।३९।
ਖਾਧੀ ਖੁਣਸਿ ਜੋਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ ।
खाधी खुणसि जोगीसरां गोसटि करनि सभे उठि आई ।
ਪੁਛੇ ਜੋਗੀ ਭੰਗਰਨਾਥੁ ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ ।
पुछे जोगी भंगरनाथु तुहि दुध विचि किउ कांजी पाई ।
ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ ।
फिटिआ चाटा दुध दा रिड़किआ मखणु हथि न आई ।
ਭੇਖ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈਂ ।
भेख उतारि उदासि दा वति किउ संसारी रीति चलाईं ।
ਨਾਨਕ ਆਖੇ ਭੰਗਰਿਨਾਥ ਤੇਰੀ ਮਾਉ ਕੁਚਜੀ ਆਹੀ ।
नानक आखे भंगरिनाथ तेरी माउ कुचजी आही ।
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ ।
भांडा धोइ न जातिओनि भाइ कुचजे फुलु सड़ाई ।
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ ।
होइ अतीतु ग्रिहसति तजि फिरि उनहु के घरि मंगणि जाई ।
ਬਿਨੁ ਦਿਤੇ ਕਛੁ ਹਥਿ ਨ ਆਈ ।੪੦।
बिनु दिते कछु हथि न आई ।४०।
ਇਹਿ ਸੁਣਿ ਬਚਨਿ ਜੋਗੀਸਰਾਂ ਮਾਰਿ ਕਿਲਕ ਬਹੁ ਰੂਇ ਉਠਾਈ ।
इहि सुणि बचनि जोगीसरां मारि किलक बहु रूइ उठाई ।
ਖਟਿ ਦਰਸਨ ਕਉ ਖੇਦਿਆ ਕਲਿਜੁਗਿ ਨਾਨਕ ਬੇਦੀ ਆਈ ।
खटि दरसन कउ खेदिआ कलिजुगि नानक बेदी आई ।
ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੋ ਚੜਾਈ ।
सिधि बोलनि सभि अवखधीआ तंत्र मंत्र की धुनो चड़ाई ।
ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤਿ ਦਿਖਾਈ ।
रूप वटाए जोगीआं सिंघ बाघि बहु चलिति दिखाई ।
ਇਕਿ ਪਰਿ ਕਰਿ ਕੈ ਉਡਰਨਿ ਪੰਖੀ ਜਿਵੈ ਰਹੇ ਲੀਲਾਈ ।
इकि परि करि कै उडरनि पंखी जिवै रहे लीलाई ।
ਇਕ ਨਾਗ ਹੋਇ ਪਉਣ ਛੋੜਿਆ ਇਕਨਾ ਵਰਖਾ ਅਗਨਿ ਵਸਾਈ ।
इक नाग होइ पउण छोड़िआ इकना वरखा अगनि वसाई ।
ਤਾਰੇ ਤੋੜੇ ਭੰਗਰਿਨਾਥ ਇਕ ਚੜਿ ਮਿਰਗਾਨੀ ਜਲੁ ਤਰਿ ਜਾਈ ।
तारे तोड़े भंगरिनाथ इक चड़ि मिरगानी जलु तरि जाई ।
ਸਿਧਾ ਅਗਨਿ ਨ ਬੁਝੈ ਬੁਝਾਈ ।੪੧।
सिधा अगनि न बुझै बुझाई ।४१।
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ।
सिधि बोलनि सुणि नानका तुहि जग नो किआ करामाति दिखाई ।
ਕੁਝੁ ਵਿਖਾਲੇਂ ਅਸਾਂ ਨੋ ਤੁਹਿ ਕਿਉਂ ਢਿਲ ਅਵੇਹੀ ਲਾਈ ।
कुझु विखालें असां नो तुहि किउं ढिल अवेही लाई ।
ਬਾਬਾ ਬੋਲੇ ਨਾਥ ਜੀ ਅਸਿ ਵੇਖਣਿ ਜੋਗੀ ਵਸਤੁ ਨ ਕਾਈ ।
बाबा बोले नाथ जी असि वेखणि जोगी वसतु न काई ।
ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ ।
गुरु संगति बाणी बिना दूजी ओट नही है राई ।
ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀ ਧਰਤਿ ਚਲਾਈ ।
सिव रूपी करता पुरखु चले नाही धरति चलाई ।
ਸਿਧਿ ਤੰਤ੍ਰ ਮੰਤ੍ਰਿ ਕਰਿ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ ।
सिधि तंत्र मंत्रि करि झड़ि पए सबदि गुरू के कला छपाई ।
ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੇ ਨ ਪਾਈ ।
ददे दाता गुरू है कके कीमति किने न पाई ।
ਸੋ ਦੀਨ ਨਾਨਕ ਸਤਿਗੁਰੁ ਸਰਣਾਈ ।੪੨।
सो दीन नानक सतिगुरु सरणाई ।४२।
ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ ।
बाबा बोले नाथ जी सबदु सुनहु सचु मुखहु अलाई ।
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ ।
बाझो सचे नाम दे होरु करामाति असां ते नाही ।
ਬਸਤਰਿ ਪਹਿਰੌ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ ।
बसतरि पहिरौ अगनि कै बरफ हिमाले मंदरु छाई ।
ਕਰੌ ਰਸੋਈ ਸਾਰਿ ਦੀ ਸਗਲੀ ਧਰਤੀ ਨਥਿ ਚਲਾਈ ।
करौ रसोई सारि दी सगली धरती नथि चलाई ।
ਏਵਡੁ ਕਰੀ ਵਿਥਾਰਿ ਕਉ ਸਗਲੀ ਧਰਤੀ ਹਕੀ ਜਾਈ ।
एवडु करी विथारि कउ सगली धरती हकी जाई ।
ਤੋਲੀ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੰਕੁ ਚੜਾਈ ।
तोली धरति अकासि दुइ पिछे छाबे टंकु चड़ाई ।
ਇਹਿ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ ।
इहि बलु रखा आपि विचि जिसु आखा तिसु पासि कराई ।
ਸਤਿ ਨਾਮੁ ਬਿਨੁ ਬਾਦਰਿ ਛਾਈ ।੪੩।
सति नामु बिनु बादरि छाई ।४३।
ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ ।
बाबे कीती सिधि गोसटि सबदि सांति सिधां विचि आई ।
ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨਿ ਆਦੇਸਿ ਕਰਾਈ ।
जिणि मेला सिवराति दा खट दरसनि आदेसि कराई ।
ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ ।
सिधि बोलनि सुभि बचनि धनु नानक तेरी वडी कमाई ।
ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ ।
वडा पुरखु परगटिआ कलिजुगि अंदरि जोति जगाई ।
ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ ।
मेलिओ बाबा उठिआ मुलताने दी जारति जाई ।
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ ।
अगों पीर मुलतान दे दुधि कटोरा भरि लै आई ।
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਿਧ ਵਿਚਿ ਮਿਲਾਈ ।
बाबे कढि करि बगल ते चंबेली दुिध विचि मिलाई ।
ਜਿਉ ਸਾਗਰਿ ਵਿਚਿ ਗੰਗ ਸਮਾਈ ।੪੪।
जिउ सागरि विचि गंग समाई ।४४।
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰਿਪੁਰੇ ਨੋ ਆਇਆ ।
जारति करि मुलतान दी फिरि करतारिपुरे नो आइआ ।
ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ ।
चढ़े सवाई दिहि दिही कलिजुगि नानक नामु धिआइआ ।
ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾਂ ਦੇ ਦੁਖ ਸਬਾਇਆ ।
विणु नावै होरु मंगणा सिरि दुखां दे दुख सबाइआ ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ ।
मारिआ सिका जगति विचि नानक निरमल पंथु चलाइआ ।
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ ।
थापिआ लहिणा जींवदे गुरिआई सिरि छत्रु फिराइआ ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ ।
जोती जोति मिलाइ कै सतिगुर नानकि रूपु वटाइआ ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ ।
लखि न कोई सकई आचरजे आचरजु दिखाइआ ।
ਕਾਇਆ ਪਲਟਿ ਸਰੂਪੁ ਬਣਾਇਆ ।੪੫।
काइआ पलटि सरूपु बणाइआ ।४५।
ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ ।
सो टिका सो छत्रु सिरि सोई सचा तखतु टिकाई ।
ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦਿ ਦੀ ਦੋਹੀ ਫਿਰਾਈ ।
गुर नानक हंदी मुहरि हथि गुर अंगदि दी दोही फिराई ।
ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ ।
दिता छोड़ि करतारपुरु बैठि खडूरे जोति जगाई ।
ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ ।
जंमे पूरबि बीजिआ विचि विचि होरु कूड़ी चतुराई ।
ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ ।
लहणे पाई नानको देणी अमरदासि घरि आई ।
ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ ।
गुरु बैठा अमरु सरूप होइ गुरमुखि पाई दादि इलाही ।
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ ।
फेरि वसाइआ गोइंदवालु अचरजु खेलु न लखिआ जाई ।
ਦਾਤਿ ਜੋਤਿ ਖਸਮੈ ਵਡਿਆਈ ।੪੬।
दाति जोति खसमै वडिआई ।४६।
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ ।
दिचै पूरबि देवणा जिस दी वसतु तिसै घरि आवै ।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ।
बैठा सोढी पातिसाहु रामदासु सतिगुरू कहावै ।
ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ ।
पूरनु तालु खटाइआ अंम्रितसरि विचि जोति जगावै ।
ਉਲਟਾ ਖੇਲੁ ਖਸਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ ।
उलटा खेलु खसम दा उलटी गंग समुंद्रि समावै ।
ਦਿਤਾ ਲਈਯੇ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ ।
दिता लईये आपणा अणिदिता कछु हथि न आवै ।
ਫਿਰਿ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ ।
फिरि आई घरि अरजणे पुतु संसारी गुरू कहावै ।
ਜਾਣਿ ਨ ਦੇਸਾਂ ਸੋਢੀਓਂ ਹੋਰਸਿ ਅਜਰੁ ਨ ਜਰਿਆ ਜਾਵੈ ।
जाणि न देसां सोढीओं होरसि अजरु न जरिआ जावै ।
ਘਰ ਹੀ ਕੀ ਵਥੁ ਘਰੇ ਰਹਾਵੈ ।੪੭।
घर ही की वथु घरे रहावै ।४७।
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ।
पंजि पिआले पंजि पीर छठमु पीरु बैठा गुरु भारी ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ ।
अरजनु काइआ पलटि कै मूरति हरिगोबिंद सवारी ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ ।
चली पीड़ी सोढीआ रूपु दिखावणि वारो वारी ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ।
दलि भंजन गुरु सूरमा वड जोधा बहु परउपकारी ।
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ ।
पुछनि सिख अरदासि करि छिअ महलां तकि दरसु निहारी ।
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ ।
अगम अगोचर सतिगुरू बोले मुख ते सुणहु संसारी ।
ਕਲਿਜੁਗੁ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ ।
कलिजुगु पीड़ी सोढीआं निहचल नींव उसारि खलारी ।
ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ ।੪੮।
जुगि जुगि सतिगुरु धरे अवतारी ।४८।
ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ ।
सतिजुगि सतिगुर वासदेव ववा विसना नामु जपावै ।
ਦੁਆਪਰਿ ਸਤਿਗੁਰ ਹਰੀਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ ।
दुआपरि सतिगुर हरीक्रिसन हाहा हरि हरि नामु जपावै ।
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ ।
त्रेते सतिगुर राम जी रारा राम जपे सुखु पावै ।
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਬਿੰਦ ਨਾਮੁ ਅਲਾਵੈ ।
कलिजुगि नानक गुर गोविंद गगा गोबिंद नामु अलावै ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ ।
चारे जागे चहु जुगी पंचाइण विचि जाइ समावै ।
ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰੁ ਜਪਾਵੈ ।
चारो अछर इकु करि वाहिगुरू जपु मंत्रु जपावै ।
ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ ।੪੯।੧। ਇਕੁ ।
जहा ते उपजिआ फिरि तहा समावै ।४९।१। इकु ।