वारां भाई गुरदास जी
पृष्ठ - 26
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾ ਪਾਤਿਸਾਹੁ ਸਿਰੰਦਾ ।
सतिगुर सचा पातिसाहु पातिसाहा पातिसाहु सिरंदा ।
ਸਚੈ ਤਖਤਿ ਨਿਵਾਸੁ ਹੈ ਸਾਧਸੰਗਤਿ ਸਚ ਖੰਡਿ ਵਸੰਦਾ ।
सचै तखति निवासु है साधसंगति सच खंडि वसंदा ।
ਸਚੁ ਫੁਰਮਾਣੁ ਨੀਸਾਣੁ ਸਚੁ ਸਚਾ ਹੁਕਮੁ ਨ ਮੂਲਿ ਫਿਰੰਦਾ ।
सचु फुरमाणु नीसाणु सचु सचा हुकमु न मूलि फिरंदा ।
ਸਚੁ ਸਬਦੁ ਟਕਸਾਲ ਸਚੁ ਗੁਰ ਤੇ ਗੁਰ ਹੁਇ ਸਬਦ ਮਿਲੰਦਾ ।
सचु सबदु टकसाल सचु गुर ते गुर हुइ सबद मिलंदा ।
ਸਚੀ ਭਗਤਿ ਭੰਡਾਰ ਸਚੁ ਰਾਗ ਰਤਨ ਕੀਰਤਨੁ ਭਾਵੰਦਾ ।
सची भगति भंडार सचु राग रतन कीरतनु भावंदा ।
ਗੁਰਮੁਖਿ ਸਚਾ ਪੰਥੁ ਹੈ ਸਚੁ ਦੋਹੀ ਸਚੁ ਰਾਜੁ ਕਰੰਦਾ ।
गुरमुखि सचा पंथु है सचु दोही सचु राजु करंदा ।
ਵੀਹ ਇਕੀਹ ਚੜ੍ਹਾਉ ਚੜ੍ਹੰਦਾ ।੧।
वीह इकीह चढ़ाउ चढ़ंदा ।१।
ਗੁਰ ਪਰਮੇਸਰੁ ਜਾਣੀਐ ਸਚੇ ਸਚਾ ਨਾਉ ਧਰਾਇਆ ।
गुर परमेसरु जाणीऐ सचे सचा नाउ धराइआ ।
ਨਿਰੰਕਾਰੁ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ ।
निरंकारु आकारु होइ एकंकारु अपारु सदाइआ ।
ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰੁ ਬਣਾਇਆ ।
एकंकारहु सबद धुनि ओअंकारि अकारु बणाइआ ।
ਇਕਦੂ ਹੋਇ ਤਿਨਿ ਦੇਵ ਤਿਹੁਂ ਮਿਲਿ ਦਸ ਅਵਤਾਰ ਗਣਾਇਆ ।
इकदू होइ तिनि देव तिहुं मिलि दस अवतार गणाइआ ।
ਆਦਿ ਪੁਰਖੁ ਆਦੇਸੁ ਹੈ ਓਹੁ ਵੇਖੈ ਓਨ੍ਹਾ ਨਦਰਿ ਨ ਆਇਆ ।
आदि पुरखु आदेसु है ओहु वेखै ओन्हा नदरि न आइआ ।
ਸੇਖ ਨਾਗ ਸਿਮਰਣੁ ਕਰੈ ਨਾਵਾ ਅੰਤੁ ਬਿਅੰਤੁ ਨ ਪਾਇਆ ।
सेख नाग सिमरणु करै नावा अंतु बिअंतु न पाइआ ।
ਗੁਰਮੁਖਿ ਸਚੁ ਨਾਉ ਮਨਿ ਭਾਇਆ ।੨।
गुरमुखि सचु नाउ मनि भाइआ ।२।
ਅੰਬਰੁ ਧਰਤਿ ਵਿਛੋੜਿਅਨੁ ਕੁਦਰਤਿ ਕਰਿ ਕਰਤਾਰ ਕਹਾਇਆ ।
अंबरु धरति विछोड़िअनु कुदरति करि करतार कहाइआ ।
ਧਰਤੀ ਅੰਦਰਿ ਪਾਣੀਐ ਵਿਣੁ ਥੰਮਾਂ ਆਗਾਸੁ ਰਹਾਇਆ ।
धरती अंदरि पाणीऐ विणु थंमां आगासु रहाइआ ।
ਇੰਨ੍ਹਣ ਅੰਦਰਿ ਅਗਿ ਧਰਿ ਅਹਿਨਿਸਿ ਸੂਰਜੁ ਚੰਦੁ ਉਪਾਇਆ ।
इंन्हण अंदरि अगि धरि अहिनिसि सूरजु चंदु उपाइआ ।
ਛਿਅ ਰੁਤਿ ਬਾਰਹ ਮਾਹ ਕਰਿ ਖਾਣੀ ਬਾਣੀ ਚਲਤੁ ਰਚਾਇਆ ।
छिअ रुति बारह माह करि खाणी बाणी चलतु रचाइआ ।
ਮਾਣਸ ਜਨਮੁ ਦੁਲੰਭੁ ਹੈ ਸਫਲੁ ਜਨਮੁ ਗੁਰੁ ਪੂਰਾ ਪਾਇਆ ।
माणस जनमु दुलंभु है सफलु जनमु गुरु पूरा पाइआ ।
ਸਾਧਸੰਗਤਿ ਮਿਲਿ ਸਹਜਿ ਸਮਾਇਆ ।੩।
साधसंगति मिलि सहजि समाइआ ।३।
ਸਤਿਗੁਰੁ ਸਚੁ ਦਾਤਾਰੁ ਹੈ ਮਾਣਸ ਜਨਮੁ ਅਮੋਲੁ ਦਿਵਾਇਆ ।
सतिगुरु सचु दातारु है माणस जनमु अमोलु दिवाइआ ।
ਮੂਹੁ ਅਖੀ ਨਕੁ ਕੰਨੁ ਕਰਿ ਹਥ ਪੈਰ ਦੇ ਚਲੈ ਚਲਾਇਆ ।
मूहु अखी नकु कंनु करि हथ पैर दे चलै चलाइआ ।
ਭਾਉ ਭਗਤਿ ਉਪਦੇਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ ।
भाउ भगति उपदेसु करि नामु दानु इसनानु दिड़ाइआ ।
ਅੰਮ੍ਰਿਤ ਵੇਲੈ ਨਾਵਣਾ ਗੁਰਮੁਖਿ ਜਪੁ ਗੁਰ ਮੰਤੁ ਜਪਾਇਆ ।
अंम्रित वेलै नावणा गुरमुखि जपु गुर मंतु जपाइआ ।
ਰਾਤਿ ਆਰਤੀ ਸੋਹਿਲਾ ਮਾਇਆ ਵਿਚਿ ਉਦਾਸੁ ਰਹਾਇਆ ।
राति आरती सोहिला माइआ विचि उदासु रहाइआ ।
ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਇ ਨ ਆਪੁ ਗਣਾਇਆ ।
मिठा बोलणु निवि चलणु हथहु देइ न आपु गणाइआ ।
ਚਾਰਿ ਪਦਾਰਥ ਪਿਛੈ ਲਾਇਆ ।੪।
चारि पदारथ पिछै लाइआ ।४।
ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ ।
सतिगुरु वडा आखीऐ वडे दी वडी वडिआई ।
ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ ।
ओअंकारि अकारु करि लख दरीआउ न कीमति पाई ।
ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ ।
इक वरभंडु अखंडु है जीअ जंत करि रिजकु दिवाई ।
ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ ।
लूंअ लूंअ विचि रखिओनु करि वरभंड करोड़ि समाई ।
ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ ।
केवडु वडा आखीऐ कवण थाउ किसु पुछां जाई ।
ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ ।
अपड़ि कोइ न हंघई सुणि सुणि आखण आखि सुणाई ।
ਸਤਿਗੁਰੁ ਮੂਰਤਿ ਪਰਗਟੀ ਆਈ ।੫।
सतिगुरु मूरति परगटी आई ।५।
ਧਿਆਨੁ ਮੂਲੁ ਗੁਰ ਦਰਸਨੋ ਪੂਰਨ ਬ੍ਰਹਮੁ ਜਾਣਿ ਜਾਣੋਈ ।
धिआनु मूलु गुर दरसनो पूरन ब्रहमु जाणि जाणोई ।
ਪੂਜ ਮੂਲ ਸਤਿਗੁਰੁ ਚਰਣ ਕਰਿ ਗੁਰਦੇਵ ਸੇਵ ਸੁਖ ਹੋਈ ।
पूज मूल सतिगुरु चरण करि गुरदेव सेव सुख होई ।
ਮੰਤ੍ਰ ਮੂਲੁ ਸਤਿਗੁਰੁ ਬਚਨ ਇਕ ਮਨਿ ਹੋਇ ਅਰਾਧੈ ਕੋਈ ।
मंत्र मूलु सतिगुरु बचन इक मनि होइ अराधै कोई ।
ਮੋਖ ਮੂਲੁ ਕਿਰਪਾ ਗੁਰੂ ਜੀਵਨੁ ਮੁਕਤਿ ਸਾਧਸੰਗਿ ਸੋਈ ।
मोख मूलु किरपा गुरू जीवनु मुकति साधसंगि सोई ।
ਆਪੁ ਗਣਾਇ ਨ ਪਾਈਐ ਆਪੁ ਗਵਾਇ ਮਿਲੈ ਵਿਰਲੋਈ ।
आपु गणाइ न पाईऐ आपु गवाइ मिलै विरलोई ।
ਆਪੁ ਗਵਾਏ ਆਪ ਹੈ ਸਭ ਕੋ ਆਪਿ ਆਪੇ ਸਭੁ ਕੋਈ ।
आपु गवाए आप है सभ को आपि आपे सभु कोई ।
ਗੁਰੁ ਚੇਲਾ ਚੇਲਾ ਗੁਰੁ ਹੋਈ ।੬।
गुरु चेला चेला गुरु होई ।६।
ਸਤਿਜੁਗ ਪਾਪ ਕਮਾਣਿਆ ਇਕਸ ਪਿਛੈ ਦੇਸੁ ਦੁਖਾਲਾ ।
सतिजुग पाप कमाणिआ इकस पिछै देसु दुखाला ।
ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਪਾਪੁ ਵੰਸੁ ਕੋ ਦਾਲਾ ।
त्रेतै नगरी पीड़ीऐ दुआपुरि पापु वंसु को दाला ।
ਕਲਿਜੁਗਿ ਬੀਜੈ ਸੋ ਲੁਣੈ ਵਰਤੈ ਧਰਮ ਨਿਆਉ ਸੁਖਾਲਾ ।
कलिजुगि बीजै सो लुणै वरतै धरम निआउ सुखाला ।
ਫਲੈ ਕਮਾਣਾ ਤਿਹੁ ਜੁਗੀਂ ਕਲਿਜੁਗਿ ਸਫਲੁ ਧਰਮੁ ਤਤਕਾਲਾ ।
फलै कमाणा तिहु जुगीं कलिजुगि सफलु धरमु ततकाला ।
ਪਾਪ ਕਮਾਣੈ ਲੇਪੁ ਹੈ ਚਿਤਵੈ ਧਰਮ ਸੁਫਲੁ ਫਲ ਵਾਲਾ ।
पाप कमाणै लेपु है चितवै धरम सुफलु फल वाला ।
ਭਾਇ ਭਗਤਿ ਗੁਰਪੁਰਬ ਕਰਿ ਬੀਜਨਿ ਬੀਜੁ ਸਚੀ ਧਰਮਸਾਲਾ ।
भाइ भगति गुरपुरब करि बीजनि बीजु सची धरमसाला ।
ਸਫਲ ਮਨੋਰਥ ਪੂਰਣ ਘਾਲਾ ।੭।
सफल मनोरथ पूरण घाला ।७।
ਸਤਿਜੁਗਿ ਸਤਿ ਤ੍ਰੇਤੈ ਜੁਗਾ ਦੁਆਪਰਿ ਪੂਜਾ ਬਹਲੀ ਘਾਲਾ ।
सतिजुगि सति त्रेतै जुगा दुआपरि पूजा बहली घाला ।
ਕਲਿਜੁਗਿ ਗੁਰਮੁਖਿ ਨਾਉਂ ਲੈ ਪਾਰਿ ਪਵੈ ਭਵਜਲ ਭਰਨਾਲਾ ।
कलिजुगि गुरमुखि नाउं लै पारि पवै भवजल भरनाला ।
ਚਾਰਿ ਚਰਣ ਸਤਿਜੁਗੈ ਵਿਚਿ ਤ੍ਰੇਤੈ ਚਉਥੈ ਚਰਣ ਉਕਾਲਾ ।
चारि चरण सतिजुगै विचि त्रेतै चउथै चरण उकाला ।
ਦੁਆਪੁਰਿ ਹੋਏ ਪੈਰ ਦੁਇ ਇਕਤੈ ਪੈਰ ਧਰੰਮੁ ਦੁਖਾਲਾ ।
दुआपुरि होए पैर दुइ इकतै पैर धरंमु दुखाला ।
ਮਾਣੁ ਨਿਮਾਣੈ ਜਾਣਿ ਕੈ ਬਿਨਉ ਕਰੈ ਕਰਿ ਨਦਰਿ ਨਿਹਾਲਾ ।
माणु निमाणै जाणि कै बिनउ करै करि नदरि निहाला ।
ਗੁਰ ਪੂਰੈ ਪਰਗਾਸੁ ਕਰਿ ਧੀਰਜੁ ਧਰਮ ਸਚੀ ਧਰਮਸਾਲਾ ।
गुर पूरै परगासु करि धीरजु धरम सची धरमसाला ।
ਆਪੇ ਖੇਤੁ ਆਪੇ ਰਖਵਾਲਾ ।੮।
आपे खेतु आपे रखवाला ।८।
ਜਿਨ੍ਹਾਂ ਭਾਉ ਤਿਨ ਨਾਹਿ ਭਉ ਮੁਚੁ ਭਉ ਅਗੈ ਨਿਭਵਿਆਹਾ ।
जिन्हां भाउ तिन नाहि भउ मुचु भउ अगै निभविआहा ।
ਅਗਿ ਤਤੀ ਜਲ ਸੀਅਲਾ ਨਿਵ ਚਲੈ ਸਿਰੁ ਕਰੈ ਉਤਾਹਾ ।
अगि तती जल सीअला निव चलै सिरु करै उताहा ।
ਭਰਿ ਡੁਬੈ ਖਾਲੀ ਤਰੈ ਵਜਿ ਨ ਵਜੈ ਘੜੈ ਜਿਵਾਹਾ ।
भरि डुबै खाली तरै वजि न वजै घड़ै जिवाहा ।
ਅੰਬ ਸੁਫਲ ਫਲਿ ਝੁਕਿ ਲਹੈ ਦੁਖ ਫਲੁ ਅਰੰਡੁ ਨ ਨਿਵੈ ਤਲਾਹਾ ।
अंब सुफल फलि झुकि लहै दुख फलु अरंडु न निवै तलाहा ।
ਮਨੁ ਪੰਖੇਰੂ ਧਾਵਦਾ ਸੰਗਿ ਸੁਭਾਇ ਜਾਇ ਫਲ ਖਾਹਾ ।
मनु पंखेरू धावदा संगि सुभाइ जाइ फल खाहा ।
ਧਰਿ ਤਾਰਾਜੂ ਤੋਲੀਐ ਹਉਲਾ ਭਾਰਾ ਤੋਲੁ ਤੁਲਾਹਾ ।
धरि ताराजू तोलीऐ हउला भारा तोलु तुलाहा ।
ਜਿਣਿ ਹਾਰੈ ਹਾਰੈ ਜਿਣੈ ਪੈਰਾ ਉਤੇ ਸੀਸੁ ਧਰਾਹਾ ।
जिणि हारै हारै जिणै पैरा उते सीसु धराहा ।
ਪੈਰੀ ਪੈ ਜਗ ਪੈਰੀ ਪਾਹਾ ।੯।
पैरी पै जग पैरी पाहा ।९।
ਸਚੁ ਹੁਕਮੁ ਸਚੁ ਲੇਖੁ ਹੈ ਸਚੁ ਕਾਰਣੁ ਕਰਿ ਖੇਲੁ ਰਚਾਇਆ ।
सचु हुकमु सचु लेखु है सचु कारणु करि खेलु रचाइआ ।
ਕਾਰਣੁ ਕਰਤੇ ਵਸਿ ਹੈ ਵਿਰਲੈ ਦਾ ਓਹੁ ਕਰੈ ਕਰਾਇਆ ।
कारणु करते वसि है विरलै दा ओहु करै कराइआ ।
ਸੋ ਕਿਹੁ ਹੋਰੁ ਨ ਮੰਗਈ ਖਸਮੈ ਦਾ ਭਾਣਾ ਤਿਸੁ ਭਾਇਆ ।
सो किहु होरु न मंगई खसमै दा भाणा तिसु भाइआ ।
ਖਸਮੈ ਏਵੈ ਭਾਵਦਾ ਭਗਤਿ ਵਛਲੁ ਹੁਇ ਬਿਰਦੁ ਸਦਾਇਆ ।
खसमै एवै भावदा भगति वछलु हुइ बिरदु सदाइआ ।
ਸਾਧਸੰਗਤਿ ਗੁਰ ਸਬਦੁ ਲਿਵ ਕਾਰਣੁ ਕਰਤਾ ਕਰਦਾ ਆਇਆ ।
साधसंगति गुर सबदु लिव कारणु करता करदा आइआ ।
ਬਾਲ ਸੁਭਾਇ ਅਤੀਤ ਜਗਿ ਵਰ ਸਰਾਪ ਦਾ ਭਰਮੁ ਚੁਕਾਇਆ ।
बाल सुभाइ अतीत जगि वर सराप दा भरमु चुकाइआ ।
ਜੇਹਾ ਭਾਉ ਤੇਹੋ ਫਲੁ ਪਾਇਆ ।੧੦।
जेहा भाउ तेहो फलु पाइआ ।१०।
ਅਉਗੁਣ ਕੀਤੇ ਗੁਣ ਕਰੈ ਸਹਜਿ ਸੁਭਾਉ ਤਰੋਵਰ ਹੰਦਾ ।
अउगुण कीते गुण करै सहजि सुभाउ तरोवर हंदा ।
ਵਢਣ ਵਾਲਾ ਛਾਉ ਬਹਿ ਚੰਗੇ ਦਾ ਮੰਦਾ ਚਿਤਵੰਦਾ ।
वढण वाला छाउ बहि चंगे दा मंदा चितवंदा ।
ਫਲ ਦੇ ਵਟ ਵਗਾਇਆਂ ਵਢਣ ਵਾਲੇ ਤਾਰਿ ਤਰੰਦਾ ।
फल दे वट वगाइआं वढण वाले तारि तरंदा ।
ਬੇਮੁਖ ਫਲ ਨਾ ਪਾਇਦੇ ਸੇਵਕ ਫਲ ਅਣਗਣਤ ਫਲੰਦਾ ।
बेमुख फल ना पाइदे सेवक फल अणगणत फलंदा ।
ਗੁਰਮੁਖਿ ਵਿਰਲਾ ਜਾਣੀਐ ਸੇਵਕੁ ਸੇਵਕ ਸੇਵਕ ਸੰਦਾ ।
गुरमुखि विरला जाणीऐ सेवकु सेवक सेवक संदा ।
ਜਗੁ ਜੋਹਾਰੇ ਚੰਦ ਨੋ ਸਾਇਰ ਲਹਰਿ ਅਨੰਦੁ ਵਧੰਦਾ ।
जगु जोहारे चंद नो साइर लहरि अनंदु वधंदा ।
ਜੋ ਤੇਰਾ ਜਗੁ ਤਿਸ ਦਾ ਬੰਦਾ ।੧੧।
जो तेरा जगु तिस दा बंदा ।११।
ਜਿਉ ਵਿਸਮਾਦੁ ਕਮਾਦੁ ਹੈ ਸਿਰ ਤਲਵਾਇਆ ਹੋਇ ਉਪੰਨਾ ।
जिउ विसमादु कमादु है सिर तलवाइआ होइ उपंना ।
ਪਹਿਲੇ ਖਲ ਉਖਲਿ ਕੈ ਟੋਟੇ ਕਰਿ ਕਰਿ ਭੰਨਣਿ ਭੰਨਾ ।
पहिले खल उखलि कै टोटे करि करि भंनणि भंना ।
ਕੋਲੂ ਪਾਇ ਪੀੜਾਇਆ ਰਸ ਟਟਰਿ ਕਸ ਇੰਨਣ ਵੰਨਾ ।
कोलू पाइ पीड़ाइआ रस टटरि कस इंनण वंना ।
ਦੁਖ ਸੁਖ ਅੰਦਰਿ ਸਬਰੁ ਕਰਿ ਖਾਏ ਅਵਟਣੁ ਜਗ ਧੰਨ ਧੰਨਾ ।
दुख सुख अंदरि सबरु करि खाए अवटणु जग धंन धंना ।
ਗੁੜੁ ਸਕਰੁ ਖੰਡੁ ਮਿਸਰੀ ਗੁਰਮੁਖ ਸੁਖ ਫਲੁ ਸਭ ਰਸ ਬੰਨਾ ।
गुड़ु सकरु खंडु मिसरी गुरमुख सुख फलु सभ रस बंना ।
ਪਿਰਮ ਪਿਆਲਾ ਪੀਵਣਾ ਮਰਿ ਮਰਿ ਜੀਵਣੁ ਥੀਵਣੁ ਗੰਨਾ ।
पिरम पिआला पीवणा मरि मरि जीवणु थीवणु गंना ।
ਗੁਰਮੁਖਿ ਬੋਲ ਅਮੋਲ ਰਤੰਨਾ ।੧੨।
गुरमुखि बोल अमोल रतंना ।१२।
ਗੁਰ ਦਰੀਆਉ ਅਮਾਉ ਹੈ ਲਖ ਦਰੀਆਉ ਸਮਾਉ ਕਰੰਦਾ ।
गुर दरीआउ अमाउ है लख दरीआउ समाउ करंदा ।
ਇਕਸ ਇਕਸ ਦਰੀਆਉ ਵਿਚਿ ਲਖ ਤੀਰਥ ਦਰੀਆਉ ਵਹੰਦਾ ।
इकस इकस दरीआउ विचि लख तीरथ दरीआउ वहंदा ।
ਇਕਤੁ ਇਕਤੁ ਵਾਹੜੈ ਕੁਦਰਤਿ ਲਖ ਤਰੰਗ ਉਠੰਦਾ ।
इकतु इकतु वाहड़ै कुदरति लख तरंग उठंदा ।
ਸਾਇਰ ਸਣੁ ਰਤਨਾਵਲੀ ਚਾਰਿ ਪਦਾਰਥੁ ਮੀਨ ਤਰੰਦਾ ।
साइर सणु रतनावली चारि पदारथु मीन तरंदा ।
ਇਕਤੁ ਲਹਿਰ ਨ ਪੁਜਨੀ ਕੁਦਰਤਿ ਅੰਤੁ ਨ ਅੰਤ ਲਹੰਦਾ ।
इकतु लहिर न पुजनी कुदरति अंतु न अंत लहंदा ।
ਪਿਰਮ ਪਿਆਲੇ ਇਕ ਬੂੰਦ ਗੁਰਮੁਖ ਵਿਰਲਾ ਅਜਰੁ ਜਰੰਦਾ ।
पिरम पिआले इक बूंद गुरमुख विरला अजरु जरंदा ।
ਅਲਖ ਲਖਾਇ ਨ ਅਲਖੁ ਲਖੰਦਾ ।੧੩।
अलख लखाइ न अलखु लखंदा ।१३।
ਬ੍ਰਹਮੇ ਥਕੇ ਬੇਦ ਪੜਿ ਇੰਦ੍ਰ ਇੰਦਾਸਣ ਰਾਜੁ ਕਰੰਦੇ ।
ब्रहमे थके बेद पड़ि इंद्र इंदासण राजु करंदे ।
ਮਹਾਂਦੇਵ ਅਵਧੂਤ ਹੋਇ ਦਸ ਅਵਤਾਰੀ ਬਿਸਨੁ ਭਵੰਦੇ ।
महांदेव अवधूत होइ दस अवतारी बिसनु भवंदे ।
ਸਿਧ ਨਾਥ ਜੋਗੀਸਰਾਂ ਦੇਵੀ ਦੇਵ ਨ ਭੇਵ ਲਹੰਦੇ ।
सिध नाथ जोगीसरां देवी देव न भेव लहंदे ।
ਤਪੇ ਤਪੀਸੁਰ ਤੀਰਥਾਂ ਜਤੀ ਸਤੀ ਦੇਹ ਦੁਖ ਸਹੰਦੇ ।
तपे तपीसुर तीरथां जती सती देह दुख सहंदे ।
ਸੇਖਨਾਗ ਸਭ ਰਾਗ ਮਿਲਿ ਸਿਮਰਣੁ ਕਰਿ ਨਿਤਿ ਗੁਣ ਗਾਵੰਦੇ ।
सेखनाग सभ राग मिलि सिमरणु करि निति गुण गावंदे ।
ਵਡਭਾਗੀ ਗੁਰਸਿਖ ਜਗਿ ਸਬਦੁ ਸੁਰਤਿ ਸਤਸੰਗਿ ਮਿਲੰਦੇ ।
वडभागी गुरसिख जगि सबदु सुरति सतसंगि मिलंदे ।
ਗੁਰਮੁਖਿ ਸੁਖ ਫਲੁ ਅਲਖੁ ਲਖੰਦੇ ।੧੪।
गुरमुखि सुख फलु अलखु लखंदे ।१४।
ਸਿਰ ਤਲਵਾਇਆ ਬਿਰਖੁ ਹੈ ਹੋਇ ਸਹਸ ਫਲ ਸੁਫਲ ਫਲੰਦਾ ।
सिर तलवाइआ बिरखु है होइ सहस फल सुफल फलंदा ।
ਨਿਰਮਲੁ ਨੀਰੁ ਵਖਾਣੀਐ ਸਿਰੁ ਨੀਵਾਂ ਨੀਵਾਣਿ ਚਲੰਦਾ ।
निरमलु नीरु वखाणीऐ सिरु नीवां नीवाणि चलंदा ।
ਸਿਰੁ ਉਚਾ ਨੀਵੇਂ ਚਰਣ ਗੁਰਮੁਖਿ ਪੈਰੀ ਸੀਸੁ ਪਵੰਦਾ ।
सिरु उचा नीवें चरण गुरमुखि पैरी सीसु पवंदा ।
ਸਭ ਦੂ ਨੀਵੀ ਧਰਤਿ ਹੋਇ ਅਨੁ ਧਨੁ ਸਭੁ ਸੈ ਸਾਰੁ ਸਹੰਦਾ ।
सभ दू नीवी धरति होइ अनु धनु सभु सै सारु सहंदा ।
ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ ।
धंनु धरती ओहु थाउ धंनु गुरु सिख साधू पैरु धरंदा ।
ਚਰਣ ਧੂੜਿ ਪਰਧਾਨ ਕਰਿ ਸੰਤ ਵੇਦ ਜਸੁ ਗਾਵਿ ਸੁਣੰਦਾ ।
चरण धूड़ि परधान करि संत वेद जसु गावि सुणंदा ।
ਵਡਭਾਗੀ ਪਾ ਖਾਕ ਲਹੰਦਾ ।੧੫।
वडभागी पा खाक लहंदा ।१५।
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ ।
पूरा सतिगुरु जाणीऐ पूरे पूरा ठाटु बणाइआ ।
ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ ।
पूरे पूरा तोलु है घटै न वधै घटाइ वधाइआ ।
ਪੂਰੇ ਪੂਰੀ ਮਤਿ ਹੈ ਹੋਰਸੁ ਪੁਛਿ ਨ ਮਤਾ ਪਕਾਇਆ ।
पूरे पूरी मति है होरसु पुछि न मता पकाइआ ।
ਪੂਰੇ ਪੂਰਾ ਮੰਤੁ ਹੈ ਪੂਰਾ ਬਚਨੁ ਨ ਟਲੈ ਟਲਾਇਆ ।
पूरे पूरा मंतु है पूरा बचनु न टलै टलाइआ ।
ਸਭੇ ਇਛਾ ਪੂਰੀਆ ਸਾਧਸੰਗਤਿ ਮਿਲਿ ਪੂਰਾ ਪਾਇਆ ।
सभे इछा पूरीआ साधसंगति मिलि पूरा पाइआ ।
ਵੀਹ ਇਕੀਹ ਉਲੰਘਿ ਕੈ ਪਤਿ ਪਉੜੀ ਚੜ੍ਹਿ ਨਿਜ ਘਰਿ ਆਇਆ ।
वीह इकीह उलंघि कै पति पउड़ी चढ़ि निज घरि आइआ ।
ਪੂਰੇ ਪੂਰਾ ਹੋਇ ਸਮਾਇਆ ।੧੬।
पूरे पूरा होइ समाइआ ।१६।
ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ ।
सिध साधिक मिलि जागदे करि सिवराती जाती मेला ।
ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸ ਕੇਲਾ ।
महादेउ अउधूतु है कवलासणि आसणि रस केला ।
ਗੋਰਖੁ ਜੋਗੀ ਜਾਗਦਾ ਗੁਰਿ ਮਾਛਿੰਦ੍ਰ ਧਰੀ ਸੁ ਧਰੇਲਾ ।
गोरखु जोगी जागदा गुरि माछिंद्र धरी सु धरेला ।
ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ ।
सतिगुरु जागि जगाइदा साधसंगति मिलि अंम्रित वेला ।
ਨਿਜ ਘਰਿ ਤਾੜੀ ਲਾਈਅਨੁ ਅਨਹਦ ਸਬਦ ਪਿਰਮ ਰਸ ਖੇਲਾ ।
निज घरि ताड़ी लाईअनु अनहद सबद पिरम रस खेला ।
ਆਦਿ ਪੁਰਖ ਆਦੇਸੁ ਹੈ ਅਲਖ ਨਿਰੰਜਨ ਨੇਹੁ ਨਵੇਲਾ ।
आदि पुरख आदेसु है अलख निरंजन नेहु नवेला ।
ਚੇਲੇ ਤੇ ਗੁਰੁ ਗੁਰੁ ਤੇ ਚੇਲਾ ।੧੭।
चेले ते गुरु गुरु ते चेला ।१७।
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਸੈਸਾਰੀ ਭੰਡਾਰੀ ਰਾਜੇ ।
ब्रहमा बिसनु महेसु त्रै सैसारी भंडारी राजे ।
ਚਾਰਿ ਵਰਨ ਘਰਬਾਰੀਆ ਜਾਤਿ ਪਾਤਿ ਮਾਇਆ ਮੁਹਤਾਜੇ ।
चारि वरन घरबारीआ जाति पाति माइआ मुहताजे ।
ਛਿਅ ਦਰਸਨ ਛਿਅ ਸਾਸਤ੍ਰਾ ਪਾਖੰਡਿ ਕਰਮ ਕਰਨਿ ਦੇਵਾਜੇ ।
छिअ दरसन छिअ सासत्रा पाखंडि करम करनि देवाजे ।
ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਜੇ ।
संनिआसी दस नाम धरि जोगी बारह पंथ निवाजे ।
ਦਹਦਿਸਿ ਬਾਰਹ ਵਾਟ ਹੋਇ ਪਰ ਘਰ ਮੰਗਨਿ ਖਾਜ ਅਖਾਜੇ ।
दहदिसि बारह वाट होइ पर घर मंगनि खाज अखाजे ।
ਚਾਰਿ ਵਰਨ ਗੁਰੁ ਸਿਖ ਮਿਲਿ ਸਾਧਸੰਗਤਿ ਵਿਚਿ ਅਨਹਦ ਵਾਜੇ ।
चारि वरन गुरु सिख मिलि साधसंगति विचि अनहद वाजे ।
ਗੁਰਮੁਖਿ ਵਰਨ ਅਵਰਨ ਹੋਇ ਦਰਸਨੁ ਨਾਉਂ ਪੰਥ ਸੁਖ ਸਾਜੇ ।
गुरमुखि वरन अवरन होइ दरसनु नाउं पंथ सुख साजे ।
ਸਚੁ ਸਚਾ ਕੂੜਿ ਕੂੜੇ ਪਾਜੇ ।੧੮।
सचु सचा कूड़ि कूड़े पाजे ।१८।
ਸਤਿਗੁਰ ਗੁਣੀ ਨਿਧਾਨੁ ਹੈ ਗੁਣ ਕਰਿ ਬਖਸੈ ਅਵਗੁਣਿਆਰੇ ।
सतिगुर गुणी निधानु है गुण करि बखसै अवगुणिआरे ।
ਸਤਿਗੁਰੁ ਪੂਰਾ ਵੈਦੁ ਹੈ ਪੰਜੇ ਰੋਗ ਅਸਾਧ ਨਿਵਾਰੇ ।
सतिगुरु पूरा वैदु है पंजे रोग असाध निवारे ।
ਸੁਖ ਸਾਗਰੁ ਗੁਰੁਦੇਉ ਹੈ ਸੁਖ ਦੇ ਮੇਲਿ ਲਏ ਦੁਖਿਆਰੇ ।
सुख सागरु गुरुदेउ है सुख दे मेलि लए दुखिआरे ।
ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ ।
गुर पूरा निरवैरु है निंदक दोखी बेमुख तारे ।
ਗੁਰੁ ਪੂਰਾ ਨਿਰਭਉ ਸਦਾ ਜਨਮ ਮਰਣ ਜਮ ਡਰੈ ਉਤਾਰੇ ।
गुरु पूरा निरभउ सदा जनम मरण जम डरै उतारे ।
ਸਤਿਗੁਰੁ ਪੁਰਖੁ ਸੁਜਾਣੁ ਹੈ ਵਡੇ ਅਜਾਣ ਮੁਗਧ ਨਿਸਤਾਰੇ ।
सतिगुरु पुरखु सुजाणु है वडे अजाण मुगध निसतारे ।
ਸਤਿਗੁਰੁ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ ।
सतिगुरु आगू जाणीऐ बाह पकड़ि अंधले उधारे ।
ਮਾਣੁ ਨਿਮਾਣੇ ਸਦ ਬਲਿਹਾਰੇ ।੧੯।
माणु निमाणे सद बलिहारे ।१९।
ਸਤਿਗੁਰੁ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ ।
सतिगुरु पारसि परसिऐ कंचनु करै मनूर मलीणा ।
ਸਤਿਗੁਰੁ ਬਾਵਨੁ ਚੰਦਨੋ ਵਾਸੁ ਸੁਵਾਸੁ ਕਰੈ ਲਾਖੀਣਾ ।
सतिगुरु बावनु चंदनो वासु सुवासु करै लाखीणा ।
ਸਤਿਗੁਰੁ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ ।
सतिगुरु पूरा पारिजातु सिंमलु सफलु करै संगि लीणा ।
ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸੁ ਜਲਹੁ ਦੁਧੁ ਪੀਣਾ ।
मान सरोवरु सतिगुरू कागहु हंसु जलहु दुधु पीणा ।
ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ ।
गुर तीरथु दरीआउ है पसू परेत करै परबीणा ।
ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ।
सतिगुर बंदीछोड़ु है जीवण मुकति करै ओडीणा ।
ਗੁਰਮੁਖਿ ਮਨ ਅਪਤੀਜੁ ਪਤੀਣਾ ।੨੦।
गुरमुखि मन अपतीजु पतीणा ।२०।
ਸਿਧ ਨਾਥ ਅਵਤਾਰ ਸਭ ਗੋਸਟਿ ਕਰਿ ਕਰਿ ਕੰਨ ਫੜਾਇਆ ।
सिध नाथ अवतार सभ गोसटि करि करि कंन फड़ाइआ ।
ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬੁ ਨਿਵਾਇਆ ।
बाबर के बाबे मिले निवि निवि सभ नबाबु निवाइआ ।
ਪਤਿਸਾਹਾ ਮਿਲਿ ਵਿਛੁੜੇ ਜੋਗ ਭੋਗ ਛਡਿ ਚਲਿਤੁ ਰਚਾਇਆ ।
पतिसाहा मिलि विछुड़े जोग भोग छडि चलितु रचाइआ ।
ਦੀਨ ਦੁਨੀਆ ਦਾ ਪਾਤਿਸਾਹੁ ਬੇਮੁਹਤਾਜੁ ਰਾਜੁ ਘਰਿ ਆਇਆ ।
दीन दुनीआ दा पातिसाहु बेमुहताजु राजु घरि आइआ ।
ਕਾਦਰ ਹੋਇ ਕੁਦਰਤਿ ਕਰੇ ਏਹ ਭਿ ਕੁਦਰਤਿ ਸਾਂਗੁ ਬਣਾਇਆ ।
कादर होइ कुदरति करे एह भि कुदरति सांगु बणाइआ ।
ਇਕਨਾ ਜੋੜਿ ਵਿਛੋੜਿਦਾ ਚਿਰੀ ਵਿਛੁੰਨੇ ਆਣਿ ਮਿਲਾਇਆ ।
इकना जोड़ि विछोड़िदा चिरी विछुंने आणि मिलाइआ ।
ਸਾਧਸੰਗਤਿ ਵਿਚਿ ਅਲਖੁ ਲਖਾਇਆ ।੨੧।
साधसंगति विचि अलखु लखाइआ ।२१।
ਸਤਿਗੁਰੁ ਪੂਰਾ ਸਾਹੁ ਹੈ ਤ੍ਰਿਭਵਣ ਜਗੁ ਤਿਸ ਦਾ ਵਣਜਾਰਾ ।
सतिगुरु पूरा साहु है त्रिभवण जगु तिस दा वणजारा ।
ਰਤਨ ਪਦਾਰਥ ਬੇਸੁਮਾਰ ਭਾਉ ਭਗਤਿ ਲਖ ਭਰੇ ਭੰਡਾਰਾ ।
रतन पदारथ बेसुमार भाउ भगति लख भरे भंडारा ।
ਪਾਰਿਜਾਤ ਲਖ ਬਾਗ ਵਿਚਿ ਕਾਮਧੇਣੁ ਦੇ ਵਗ ਹਜਾਰਾ ।
पारिजात लख बाग विचि कामधेणु दे वग हजारा ।
ਲਖਮੀਆਂ ਲਖ ਗੋਲੀਆਂ ਪਾਰਸ ਦੇ ਪਰਬਤੁ ਅਪਾਰਾ ।
लखमीआं लख गोलीआं पारस दे परबतु अपारा ।
ਲਖ ਅੰਮ੍ਰਿਤ ਲਖ ਇੰਦ੍ਰ ਲੈ ਹੁਇ ਸਕੈ ਛਿੜਕਨਿ ਦਰਬਾਰਾ ।
लख अंम्रित लख इंद्र लै हुइ सकै छिड़कनि दरबारा ।
ਸੂਰਜ ਚੰਦ ਚਰਾਗ ਲਖ ਰਿਧਿ ਸਿਧਿ ਨਿਧਿ ਬੋਹਲ ਅੰਬਾਰਾ ।
सूरज चंद चराग लख रिधि सिधि निधि बोहल अंबारा ।
ਸਭੇ ਵੰਡ ਵੰਡਿ ਦਿਤੀਓਨੁ ਭਾਉ ਭਗਤਿ ਕਰਿ ਸਚੁ ਪਿਆਰਾ ।
सभे वंड वंडि दितीओनु भाउ भगति करि सचु पिआरा ।
ਭਗਤਿ ਵਛਲੁ ਸਤਿਗੁਰੁ ਨਿਰੰਕਾਰਾ ।੨੨।
भगति वछलु सतिगुरु निरंकारा ।२२।
ਖੀਰ ਸਮੁੰਦੁ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ ।
खीर समुंदु विरोलि कै कढि रतन चउदह वंडि लीते ।
ਮਣਿ ਲਖਮੀ ਪਾਰਿਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ ।
मणि लखमी पारिजात संखु सारंग धणखु बिसनु वसि कीते ।
ਕਾਮਧੇਣੁ ਤੇ ਅਪਛਰਾਂ ਐਰਾਪਤਿ ਇੰਦ੍ਰਾਸਣਿ ਸੀਤੇ ।
कामधेणु ते अपछरां ऐरापति इंद्रासणि सीते ।
ਕਾਲਕੂਟ ਤੇ ਅਰਧ ਚੰਦ ਮਹਾਂਦੇਵ ਮਸਤਕਿ ਧਰਿ ਪੀਤੇ ।
कालकूट ते अरध चंद महांदेव मसतकि धरि पीते ।
ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ ।
घोड़ा मिलिआ सूरजै मदु अंम्रितु देव दानव रीते ।
ਕਰੇ ਧਨੰਤਰੁ ਵੈਦਗੀ ਡਸਿਆ ਤੱਛਕਿ ਮਤਿ ਬਿਪਰੀਤੇ ।
करे धनंतरु वैदगी डसिआ तच्छकि मति बिपरीते ।
ਗੁਰ ਉਪਦੇਸੁ ਅਮੋਲਕਾ ਰਤਨ ਪਦਾਰਥ ਨਿਧਿ ਅਗਣੀਤੇ ।
गुर उपदेसु अमोलका रतन पदारथ निधि अगणीते ।
ਸਤਿਗੁਰ ਸਿਖਾਂ ਸਚੁ ਪਰੀਤੇ ।੨੩।
सतिगुर सिखां सचु परीते ।२३।
ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ ।
धरमसाल करि बहीदा इकत थाउं न टिकै टिकाइआ ।
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ ।
पातिसाह घरि आवदे गड़ि चड़िआ पातिसाह चड़ाइआ ।
ਉਮਤਿ ਮਹਲੁ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ ।
उमति महलु न पावदी नठा फिरै न डरै डराइआ ।
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ ।
मंजी बहि संतोखदा कुते रखि सिकारु खिलाइआ ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ ।
बाणी करि सुणि गांवदा कथै न सुणै न गावि सुणाइआ ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ ।
सेवक पास न रखीअनि दोखी दुसट आगू मुहि लाइआ ।
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ ।
सचु न लुकै लुकाइआ चरण कवल सिख भवर लुभाइआ ।
ਅਜਰੁ ਜਰੈ ਨ ਆਪੁ ਜਣਾਇਆ ।੨੪।
अजरु जरै न आपु जणाइआ ।२४।
ਖੇਤੀ ਵਾੜਿ ਸੁ ਢਿੰਗਰੀ ਕਿਕਰ ਆਸ ਪਾਸ ਜਿਉ ਬਾਗੈ ।
खेती वाड़ि सु ढिंगरी किकर आस पास जिउ बागै ।
ਸਪ ਪਲੇਟੇ ਚੰਨਣੈ ਬੂਹੇ ਜੰਦਾ ਕੁਤਾ ਜਾਗੈ ।
सप पलेटे चंनणै बूहे जंदा कुता जागै ।
ਕਵਲੈ ਕੰਡੇ ਜਾਣੀਅਨਿ ਸਿਆਣਾ ਇਕੁ ਕੋਈ ਵਿਚਿ ਫਾਗੈ ।
कवलै कंडे जाणीअनि सिआणा इकु कोई विचि फागै ।
ਜਿਉ ਪਾਰਸੁ ਵਿਚਿ ਪਥਰਾਂ ਮਣਿ ਮਸਤਕਿ ਜਿਉ ਕਾਲੈ ਨਾਗੈ ।
जिउ पारसु विचि पथरां मणि मसतकि जिउ कालै नागै ।
ਰਤਨੁ ਸੋਹੈ ਗਲਿ ਪੋਤ ਵਿਚਿ ਮੈਗਲੁ ਬਧਾ ਕਚੈ ਧਾਗੈ ।
रतनु सोहै गलि पोत विचि मैगलु बधा कचै धागै ।
ਭਾਵ ਭਗਤਿ ਭੁਖ ਜਾਇ ਘਰਿ ਬਿਦਰੁ ਖਵਾਲੈ ਪਿੰਨੀ ਸਾਗੈ ।
भाव भगति भुख जाइ घरि बिदरु खवालै पिंनी सागै ।
ਚਰਣ ਕਵਲ ਗੁਰੁ ਸਿਖ ਭਉਰ ਸਾਧਸੰਗਤਿ ਸਹਲੰਗੁ ਸਭਾਗੈ ।
चरण कवल गुरु सिख भउर साधसंगति सहलंगु सभागै ।
ਪਰਮ ਪਿਆਲੇ ਦੁਤਰੁ ਝਾਗੈ ।੨੫।
परम पिआले दुतरु झागै ।२५।
ਭਵਜਲ ਅੰਦਰਿ ਮਾਨਸਰੁ ਸਤ ਸਮੁੰਦੀ ਗਹਿਰ ਗੰਭੀਰਾ ।
भवजल अंदरि मानसरु सत समुंदी गहिर गंभीरा ।
ਨਾ ਪਤਣੁ ਨਾ ਪਾਤਣੀ ਪਾਰਾਵਾਰੁ ਨ ਅੰਤੁ ਨ ਚੀਰਾ ।
ना पतणु ना पातणी पारावारु न अंतु न चीरा ।
ਨਾ ਬੇੜੀ ਨਾ ਤੁਲਹੜਾ ਵੰਝੀ ਹਾਥਿ ਨ ਧੀਰਕ ਧੀਰਾ ।
ना बेड़ी ना तुलहड़ा वंझी हाथि न धीरक धीरा ।
ਹੋਰੁ ਨ ਕੋਈ ਅਪੜੈ ਹੰਸ ਚੁਗੰਦੇ ਮੋਤੀ ਹੀਰਾ ।
होरु न कोई अपड़ै हंस चुगंदे मोती हीरा ।
ਸਤਿਗੁਰੁ ਸਾਂਗਿ ਵਰਤਦਾ ਪਿੰਡੁ ਵਸਾਇਆ ਫੇਰਿ ਅਹੀਰਾ ।
सतिगुरु सांगि वरतदा पिंडु वसाइआ फेरि अहीरा ।
ਚੰਦੁ ਅਮਾਵਸ ਰਾਤਿ ਜਿਉ ਅਲਖੁ ਨ ਲਖੀਐ ਮਛੁਲੀ ਨੀਰਾ ।
चंदु अमावस राति जिउ अलखु न लखीऐ मछुली नीरा ।
ਮੁਏ ਮੁਰੀਦ ਗੋਰਿ ਗੁਰ ਪੀਰਾ ।੨੬।
मुए मुरीद गोरि गुर पीरा ।२६।
ਮਛੀ ਦੇ ਪਰਵਾਰ ਵਾਂਗਿ ਜੀਵਣਿ ਮਰਣਿ ਨ ਵਿਸਰੈ ਪਾਣੀ ।
मछी दे परवार वांगि जीवणि मरणि न विसरै पाणी ।
ਜਿਉ ਪਰਵਾਰੁ ਪਤੰਗ ਦਾ ਦੀਪਕ ਬਾਝੁ ਨ ਹੋਰ ਸੁ ਜਾਣੀ ।
जिउ परवारु पतंग दा दीपक बाझु न होर सु जाणी ।
ਜਿਉ ਜਲ ਕਵਲੁ ਪਿਆਰੁ ਹੈ ਭਵਰ ਕਵਲ ਕੁਲ ਪ੍ਰੀਤਿ ਵਖਾਣੀ ।
जिउ जल कवलु पिआरु है भवर कवल कुल प्रीति वखाणी ।
ਬੂੰਦ ਬਬੀਹੇ ਮਿਰਗ ਨਾਦ ਕੋਇਲ ਜਿਉ ਫਲ ਅੰਬਿ ਲੁਭਾਣੀ ।
बूंद बबीहे मिरग नाद कोइल जिउ फल अंबि लुभाणी ।
ਮਾਨ ਸਰੋਵਰੁ ਹੰਸੁਲਾ ਓਹੁ ਅਮੋਲਕ ਰਤਨਾ ਖਾਣੀ ।
मान सरोवरु हंसुला ओहु अमोलक रतना खाणी ।
ਚਕਵੀ ਸੂਰਜ ਹੇਤੁ ਹੈ ਚੰਦ ਚਕੋਰੈ ਚੋਜ ਵਿਡਾਣੀ ।
चकवी सूरज हेतु है चंद चकोरै चोज विडाणी ।
ਗੁਰਸਿਖ ਵੰਸੀ ਪਰਮ ਹੰਸ ਸਤਿਗੁਰ ਸਹਜਿ ਸਰੋਵਰੁ ਜਾਣੀ ।
गुरसिख वंसी परम हंस सतिगुर सहजि सरोवरु जाणी ।
ਮੁਰਗਾਈ ਨੀਸਾਣੁ ਨੀਸਾਣੀ ।੨੭।
मुरगाई नीसाणु नीसाणी ।२७।
ਕਛੂ ਅੰਡਾ ਸੇਂਵਦਾ ਜਲ ਬਾਹਰਿ ਧਰਿ ਧਿਆਨੁ ਧਰੰਦਾ ।
कछू अंडा सेंवदा जल बाहरि धरि धिआनु धरंदा ।
ਕੂੰਜ ਕਰੇਂਦੀ ਸਿਮਰਣੋ ਪੂਰਣ ਬਚਾ ਹੋਇ ਉਡੰਦਾ ।
कूंज करेंदी सिमरणो पूरण बचा होइ उडंदा ।
ਕੁਕੜੀ ਬਚਾ ਪਾਲਦੀ ਮੁਰਗਾਈ ਨੋ ਜਾਇ ਮਿਲੰਦਾ ।
कुकड़ी बचा पालदी मुरगाई नो जाइ मिलंदा ।
ਕੋਇਲ ਪਾਲੈ ਕਾਵਣੀ ਲੋਹੂ ਲੋਹੂ ਰਲੈ ਰਲੰਦਾ ।
कोइल पालै कावणी लोहू लोहू रलै रलंदा ।
ਚਕਵੀ ਅਤੇ ਚਕੋਰ ਕੁਲ ਸਿਵ ਸਕਤੀ ਮਿਲਿ ਮੇਲੁ ਕਰੰਦਾ ।
चकवी अते चकोर कुल सिव सकती मिलि मेलु करंदा ।
ਚੰਦ ਸੂਰਜੁ ਸੇ ਜਾਣੀਅਨਿ ਛਿਅ ਰੁਤਿ ਬਾਰਹ ਮਾਹ ਦਿਸੰਦਾ ।
चंद सूरजु से जाणीअनि छिअ रुति बारह माह दिसंदा ।
ਗੁਰਮੁਖਿ ਮੇਲਾ ਸਚ ਦਾ ਕਵੀਆਂ ਕਵਲ ਭਵਰੁ ਵਿਗਸੰਦਾ ।
गुरमुखि मेला सच दा कवीआं कवल भवरु विगसंदा ।
ਗੁਰਮੁਖਿ ਸੁਖ ਫਲੁ ਅਲਖੁ ਲਖੰਦਾ ।੨੮।
गुरमुखि सुख फलु अलखु लखंदा ।२८।
ਪਾਰਸਵੰਸੀ ਹੋਇ ਕੈ ਸਭਨਾ ਧਾਤੂ ਮੇਲਿ ਮਿਲੰਦਾ ।
पारसवंसी होइ कै सभना धातू मेलि मिलंदा ।
ਚੰਦਨ ਵਾਸੁ ਸੁਭਾਉ ਹੈ ਅਫਲ ਸਫਲ ਵਿਚਿ ਵਾਸੁ ਧਰੰਦਾ ।
चंदन वासु सुभाउ है अफल सफल विचि वासु धरंदा ।
ਲਖ ਤਰੰਗੀ ਗੰਗ ਹੋਇ ਨਦੀਆ ਨਾਲੇ ਗੰਗ ਹੋਵੰਦਾ ।
लख तरंगी गंग होइ नदीआ नाले गंग होवंदा ।
ਦਾਵਾ ਦੁਧੁ ਪੀਆਲਿਆ ਪਾਤਿਸਾਹਾ ਕੋਕਾ ਭਾਵੰਦਾ ।
दावा दुधु पीआलिआ पातिसाहा कोका भावंदा ।
ਲੂਣ ਖਾਇ ਪਾਤਿਸਾਹ ਦਾ ਕੋਕਾ ਚਾਕਰ ਹੋਇ ਵਲੰਦਾ ।
लूण खाइ पातिसाह दा कोका चाकर होइ वलंदा ।
ਸਤਿਗੁਰ ਵੰਸੀ ਪਰਮ ਹੰਸੁ ਗੁਰੁ ਸਿਖ ਹੰਸ ਵੰਸੁ ਨਿਬਹੰਦਾ ।
सतिगुर वंसी परम हंसु गुरु सिख हंस वंसु निबहंदा ।
ਪਿਅ ਦਾਦੇ ਦੇ ਰਾਹਿ ਚਲੰਦਾ ।੨੯।
पिअ दादे दे राहि चलंदा ।२९।
ਜਿਉ ਲਖ ਤਾਰੇ ਚਮਕਦੇ ਨੇੜਿ ਨ ਦਿਸੈ ਰਾਤਿ ਅਨੇਰੇ ।
जिउ लख तारे चमकदे नेड़ि न दिसै राति अनेरे ।
ਸੂਰਜੁ ਬਦਲ ਛਾਇਆ ਰਾਤਿ ਨ ਪੁਜੈ ਦਿਹਸੈ ਫੇਰੇ ।
सूरजु बदल छाइआ राति न पुजै दिहसै फेरे ।
ਜੇ ਗੁਰ ਸਾਂਗਿ ਵਰਤਦਾ ਦੁਬਿਧਾ ਚਿਤਿ ਨ ਸਿਖਾਂ ਕੇਰੇ ।
जे गुर सांगि वरतदा दुबिधा चिति न सिखां केरे ।
ਛਿਅ ਰੁਤੀ ਇਕੁ ਸੁਝੁ ਹੈ ਘੁਘੂ ਸੁਝ ਨ ਸੁਝੈ ਹੇਰੇ ।
छिअ रुती इकु सुझु है घुघू सुझ न सुझै हेरे ।
ਚੰਦਰਮੁਖੀ ਸੂਰਜਮੁਖੀ ਕਵਲੈ ਭਵਰ ਮਿਲਨਿ ਚਉਫੇਰੇ ।
चंदरमुखी सूरजमुखी कवलै भवर मिलनि चउफेरे ।
ਸਿਵ ਸਕਤੀ ਨੋ ਲੰਘਿ ਕੈ ਸਾਧਸੰਗਤਿ ਜਾਇ ਮਿਲਨਿ ਸਵੇਰੇ ।
सिव सकती नो लंघि कै साधसंगति जाइ मिलनि सवेरे ।
ਪੈਰੀ ਪਵਣਾ ਭਲੇ ਭਲੇਰੇ ।੩੦।
पैरी पवणा भले भलेरे ।३०।
ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੁਤੈ ਪਾਤਿਸਾਹੀ ।
दुनीआवा पातिसाहु होइ देइ मरै पुतै पातिसाही ।
ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ ।
दोही फेरै आपणी हुकमी बंदे सभ सिपाही ।
ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ ।
कुतबा जाइ पड़ाइदा काजी मुलां करै उगाही ।
ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀ ।
टकसालै सिका पवै हुकमै विचि सुपेदी सिआही ।
ਮਾਲੁ ਮੁਲਕੁ ਅਪਣਾਇਦਾ ਤਖਤ ਬਖਤ ਚੜ੍ਹਿ ਬੇਪਰਵਾਹੀ ।
मालु मुलकु अपणाइदा तखत बखत चढ़ि बेपरवाही ।
ਬਾਬਾਣੈ ਘਰਿ ਚਾਲ ਹੈ ਗੁਰਮੁਖਿ ਗਾਡੀ ਰਾਹੁ ਨਿਬਾਹੀ ।
बाबाणै घरि चाल है गुरमुखि गाडी राहु निबाही ।
ਇਕ ਦੋਹੀ ਟਕਸਾਲ ਇਕ ਕੁਤਬਾ ਤਖਤੁ ਸਚਾ ਦਰਗਾਹੀ ।
इक दोही टकसाल इक कुतबा तखतु सचा दरगाही ।
ਗੁਰਮੁਖਿ ਸੁਖ ਫਲੁ ਦਾਦਿ ਇਲਾਹੀ ।੩੧।
गुरमुखि सुख फलु दादि इलाही ।३१।
ਜੇ ਕੋ ਆਪੁ ਗਣਾਇ ਕੈ ਪਾਤਿਸਾਹਾਂ ਤੇ ਆਕੀ ਹੋਵੈ ।
जे को आपु गणाइ कै पातिसाहां ते आकी होवै ।
ਹੁਇ ਕਤਲਾਮੁ ਹਰਮਾਖੋਰੁ ਕਾਠੁ ਨ ਖਫਣੁ ਚਿਤਾ ਨ ਟੋਵੈ ।
हुइ कतलामु हरमाखोरु काठु न खफणु चिता न टोवै ।
ਟਕਸਾਲਹੁ ਬਾਹਰਿ ਘੜੈ ਖੋਟੈਹਾਰਾ ਜਨਮੁ ਵਿਗੋਵੈ ।
टकसालहु बाहरि घड़ै खोटैहारा जनमु विगोवै ।
ਲਿਬਾਸੀ ਫੁਰਮਾਣੁ ਲਿਖਿ ਹੋਇ ਨੁਕਸਾਨੀ ਅੰਝੂ ਰੋਵੈ ।
लिबासी फुरमाणु लिखि होइ नुकसानी अंझू रोवै ।
ਗਿਦੜ ਦੀ ਕਰਿ ਸਾਹਿਬੀ ਬੋਲਿ ਕੁਬੋਲੁ ਨ ਅਬਿਚਲੁ ਹੋਵੈ ।
गिदड़ दी करि साहिबी बोलि कुबोलु न अबिचलु होवै ।
ਮੁਹਿ ਕਾਲੈ ਗਦਹਿ ਚੜ੍ਹੈ ਰਾਉ ਪੜੇ ਵੀ ਭਰਿਆ ਧੋਵੈ ।
मुहि कालै गदहि चढ़ै राउ पड़े वी भरिआ धोवै ।
ਦੂਜੈ ਭਾਇ ਕੁਥਾਇ ਖਲੋਵੈ ।੩੨।
दूजै भाइ कुथाइ खलोवै ।३२।
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ ।
बाल जती है सिरीचंदु बाबाणा देहुरा बणाइआ ।
ਲਖਮੀਦਾਸਹੁ ਧਰਮਚੰਦ ਪੋਤਾ ਹੁਇ ਕੈ ਆਪੁ ਗਣਾਇਆ ।
लखमीदासहु धरमचंद पोता हुइ कै आपु गणाइआ ।
ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ ।
मंजी दासु बहालिआ दाता सिधासण सिखि आइआ ।
ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ ।
मोहणु कमला होइआ चउबारा मोहरी मनाइआ ।
ਮੀਣਾ ਹੋਆ ਪਿਰਥੀਆ ਕਰਿ ਕਰਿ ਤੋਢਕ ਬਰਲੁ ਚਲਾਇਆ ।
मीणा होआ पिरथीआ करि करि तोढक बरलु चलाइआ ।
ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਪੁਤਾਂ ਭਉਕਾਇਆ ।
महादेउ अहंमेउ करि करि बेमुखु पुतां भउकाइआ ।
ਚੰਦਨ ਵਾਸੁ ਨ ਵਾਸ ਬੋਹਾਇਆ ।੩੩।
चंदन वासु न वास बोहाइआ ।३३।
ਬਾਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ ।
बाबाणी पीड़ी चली गुर चेले परचा परचाइआ ।
ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇਲਾ ਗੁਰੁ ਭਾਇਆ ।
गुरु अंगदु गुरु अंगु ते गुरु चेला चेला गुरु भाइआ ।
ਅਮਰਦਾਸੁ ਗੁਰ ਅੰਗਦਹੁ ਸਤਿਗੁਰੁ ਤੇ ਸਤਿਗੁਰੂ ਸਦਾਇਆ ।
अमरदासु गुर अंगदहु सतिगुरु ते सतिगुरू सदाइआ ।
ਗੁਰੁ ਅਮਰਹੁ ਗੁਰੁ ਰਾਮਦਾਸੁ ਗੁਰ ਸੇਵਾ ਗੁਰੁ ਹੋਇ ਸਮਾਇਆ ।
गुरु अमरहु गुरु रामदासु गुर सेवा गुरु होइ समाइआ ।
ਰਾਮਦਾਸਹੁ ਅਰਜਣੁ ਗੁਰੂ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲੁ ਲਾਇਆ ।
रामदासहु अरजणु गुरू अंम्रित ब्रिखि अंम्रित फलु लाइआ ।
ਹਰਿਗੋਵਿੰਦੁ ਗੁਰੁ ਅਰਜਨਹੁ ਆਦਿ ਪੁਰਖ ਆਦੇਸੁ ਕਰਾਇਆ ।
हरिगोविंदु गुरु अरजनहु आदि पुरख आदेसु कराइआ ।
ਸੁਝੈ ਸੁਝ ਨ ਲੁਕੈ ਲੁਕਾਇਆ ।੩੪।
सुझै सुझ न लुकै लुकाइआ ।३४।
ਇਕ ਕਵਾਉ ਪਸਾਉ ਕਰਿ ਓਅੰਕਾਰਿ ਕੀਆ ਪਾਸਾਰਾ ।
इक कवाउ पसाउ करि ओअंकारि कीआ पासारा ।
ਕੁਦਰਤਿ ਅਤੁਲ ਨ ਤੋਲੀਐ ਤੁਲਿ ਨ ਤੋਲ ਨ ਤੋਲਣਹਾਰਾ ।
कुदरति अतुल न तोलीऐ तुलि न तोल न तोलणहारा ।
ਸਿਰਿ ਸਿਰਿ ਲੇਖੁ ਅਲੇਖ ਦਾ ਦਾਤਿ ਜੋਤਿ ਵਡਿਆਈ ਕਾਰਾ ।
सिरि सिरि लेखु अलेख दा दाति जोति वडिआई कारा ।
ਲੇਖੁ ਅਲੇਖੁ ਨ ਲਖੀਐ ਮਸੁ ਨ ਲੇਖਣਿ ਲਿਖਣਿਹਾਰਾ ।
लेखु अलेखु न लखीऐ मसु न लेखणि लिखणिहारा ।
ਰਾਗ ਨਾਦ ਅਨਹਦੁ ਧੁਨੀ ਓਅੰਕਾਰੁ ਨ ਗਾਵਣਹਾਰਾ ।
राग नाद अनहदु धुनी ओअंकारु न गावणहारा ।
ਖਾਣੀ ਬਾਣੀ ਜੀਅ ਜੰਤੁ ਨਾਵ ਥਾਵ ਅਣਗਣਤ ਅਪਾਰਾ ।
खाणी बाणी जीअ जंतु नाव थाव अणगणत अपारा ।
ਇਕੁ ਕਵਾਉ ਅਮਾਉ ਹੈ ਕੇਵਡੁ ਵਡਾ ਸਿਰਜਣਹਾਰਾ ।
इकु कवाउ अमाउ है केवडु वडा सिरजणहारा ।
ਸਾਧਸੰਗਤਿ ਸਤਿਗੁਰ ਨਿਰੰਕਾਰਾ ।੩੫।੨੬। ਛਵੀਹ ।
साधसंगति सतिगुर निरंकारा ।३५।२६। छवीह ।