वारां भाई गुरदास जी
पृष्ठ - 15
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ ।
सतिगुरु सचा पातिसाहु कूड़े बादिसाह दुनीआवे ।
ਸਤਿਗੁਰੁ ਨਾਥਾ ਨਾਥੁ ਹੈ ਹੋਇ ਨਉਂ ਨਾਥ ਅਨਾਥ ਨਿਥਾਵੇ ।
सतिगुरु नाथा नाथु है होइ नउं नाथ अनाथ निथावे ।
ਸਤਿਗੁਰੁ ਸਚੁ ਦਾਤਾਰੁ ਹੈ ਹੋਰੁ ਦਾਤੇ ਫਿਰਦੇ ਪਾਛਾਵੇ ।
सतिगुरु सचु दातारु है होरु दाते फिरदे पाछावे ।
ਸਤਿਗੁਰੁ ਕਰਤਾ ਪੁਰਖੁ ਹੈ ਕਰਿ ਕਰਤੂਤਿ ਨਿਨਾਵਨਿ ਨਾਵੇ ।
सतिगुरु करता पुरखु है करि करतूति निनावनि नावे ।
ਸਤਿਗੁਰੁ ਸਚਾ ਸਾਹੁ ਹੈ ਹੋਰੁ ਸਾਹ ਅਵੇਸਾਹ ਉਚਾਵੇ ।
सतिगुरु सचा साहु है होरु साह अवेसाह उचावे ।
ਸਤਿਗੁਰੁ ਸਚਾ ਵੈਦੁ ਹੈ ਹੋਰੁ ਵੈਦੁ ਸਭ ਕੈਦ ਕੂੜਾਵੇ ।
सतिगुरु सचा वैदु है होरु वैदु सभ कैद कूड़ावे ।
ਵਿਣੁ ਸਤਿਗੁਰੁ ਸਭਿ ਨਿਗੋਸਾਵੈ ।੧।
विणु सतिगुरु सभि निगोसावै ।१।
ਸਤਿਗੁਰੁ ਤੀਰਥੁ ਜਾਣੀਐ ਅਠਸਠਿ ਤੀਰਥ ਸਰਣੀ ਆਏ ।
सतिगुरु तीरथु जाणीऐ अठसठि तीरथ सरणी आए ।
ਸਤਿਗੁਰੁ ਦੇਉ ਅਭੇਉ ਹੈ ਹੋਰੁ ਦੇਵ ਗੁਰੁ ਸੇਵ ਤਰਾਏ ।
सतिगुरु देउ अभेउ है होरु देव गुरु सेव तराए ।
ਸਤਿਗੁਰੁ ਪਾਰਸਿ ਪਰਸਿਐ ਲਖ ਪਾਰਸ ਪਾ ਖਾਕੁ ਸੁਹਾਏ ।
सतिगुरु पारसि परसिऐ लख पारस पा खाकु सुहाए ।
ਸਤਿਗੁਰੁ ਪੂਰਾ ਪਾਰਿਜਾਤੁ ਪਾਰਜਾਤ ਲਖ ਸਫਲ ਧਿਆਏ ।
सतिगुरु पूरा पारिजातु पारजात लख सफल धिआए ।
ਸੁਖ ਸਾਗਰ ਸਤਿਗੁਰ ਪੁਰਖੁ ਰਤਨ ਪਦਾਰਥ ਸਿਖ ਸੁਣਾਏ ।
सुख सागर सतिगुर पुरखु रतन पदारथ सिख सुणाए ।
ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ ।
चिंतामणि सतिगुर चरण चिंतामणी अचिंत कराए ।
ਵਿਣੁ ਸਤਿਗੁਰ ਸਭਿ ਦੂਜੈ ਭਾਏ ।੨।
विणु सतिगुर सभि दूजै भाए ।२।
ਲਖ ਚਉਰਾਸੀਹ ਜੂਨਿ ਵਿਚਿ ਉਤਮੁ ਜੂਨਿ ਸੁ ਮਾਣਸ ਦੇਹੀ ।
लख चउरासीह जूनि विचि उतमु जूनि सु माणस देही ।
ਅਖੀ ਦੇਖੈ ਨਦਰਿ ਕਰਿ ਜਿਹਬਾ ਬੋਲੇ ਬਚਨ ਬਿਦੇਹੀ ।
अखी देखै नदरि करि जिहबा बोले बचन बिदेही ।
ਕੰਨੀ ਸੁਣਦਾ ਸੁਰਤਿ ਕਰਿ ਵਾਸ ਲਏ ਨਕਿ ਸਾਸ ਸਨੇਹੀ ।
कंनी सुणदा सुरति करि वास लए नकि सास सनेही ।
ਹਥੀ ਕਿਰਤਿ ਕਮਾਵਣੀ ਪੈਰੀ ਚਲਣੁ ਜੋਤਿ ਇਵੇਹੀ ।
हथी किरति कमावणी पैरी चलणु जोति इवेही ।
ਗੁਰਮੁਖਿ ਜਨਮੁ ਸਕਾਰਥਾ ਮਨਮੁਖ ਮੂਰਤਿ ਮਤਿ ਕਿਨੇਹੀ ।
गुरमुखि जनमु सकारथा मनमुख मूरति मति किनेही ।
ਕਰਤਾ ਪੁਰਖੁ ਵਿਸਾਰਿ ਕੈ ਮਾਣਸ ਦੀ ਮਨਿ ਆਸ ਧਰੇਹੀ ।
करता पुरखु विसारि कै माणस दी मनि आस धरेही ।
ਪਸੂ ਪਰੇਤਹੁ ਬੁਰੀ ਬੁਰੇਹੀ ।੩।
पसू परेतहु बुरी बुरेही ।३।
ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ ।
सतिगुर साहिबु छडि कै मनमुखु होइ बंदे दा बंदा ।
ਹੁਕਮੀ ਬੰਦਾ ਹੋਇ ਕੈ ਨਿਤ ਉਠਿ ਜਾਇ ਸਲਾਮ ਕਰੰਦਾ ।
हुकमी बंदा होइ कै नित उठि जाइ सलाम करंदा ।
ਆਠ ਪਹਰ ਹਥ ਜੋੜਿ ਕੈ ਹੋਇ ਹਜੂਰੀ ਖੜਾ ਰਹੰਦਾ ।
आठ पहर हथ जोड़ि कै होइ हजूरी खड़ा रहंदा ।
ਨੀਦ ਨ ਭੁਖ ਨ ਸੁਖ ਤਿਸੁ ਸੂਲੀ ਚੜ੍ਹਿਆ ਰਹੈ ਡਰੰਦਾ ।
नीद न भुख न सुख तिसु सूली चढ़िआ रहै डरंदा ।
ਪਾਣੀ ਪਾਲਾ ਧੁਪ ਛਾਉ ਸਿਰ ਉਤੈ ਝਲਿ ਦੁਖ ਸਹੰਦਾ ।
पाणी पाला धुप छाउ सिर उतै झलि दुख सहंदा ।
ਆਤਸਬਾਜੀ ਸਾਰੁ ਵੇਖਿ ਰਣ ਵਿਚਿ ਘਾਇਲੁ ਹੋਇ ਮਰੰਦਾ ।
आतसबाजी सारु वेखि रण विचि घाइलु होइ मरंदा ।
ਗੁਰ ਪੂਰੇ ਵਿਣੁ ਜੂਨਿ ਭਵੰਦਾ ।੪।
गुर पूरे विणु जूनि भवंदा ।४।
ਨਾਥਾਂ ਨਾਥੁ ਨ ਸੇਵਨੀ ਹੋਇ ਅਨਾਥੁ ਗੁਰੂ ਬਹੁ ਚੇਲੇ ।
नाथां नाथु न सेवनी होइ अनाथु गुरू बहु चेले ।
ਕੰਨ ਪੜਾਇ ਬਿਭੂਤਿ ਲਾਇ ਖਿੰਥਾ ਖਪਰੁ ਡੰਡਾ ਹੇਲੇ ।
कंन पड़ाइ बिभूति लाइ खिंथा खपरु डंडा हेले ।
ਘਰਿ ਘਰਿ ਟੁਕਰ ਮੰਗਦੇ ਸਿੰਙੀ ਨਾਦੁ ਵਾਜਾਇਨਿ ਭੇਲੇ ।
घरि घरि टुकर मंगदे सिंङी नादु वाजाइनि भेले ।
ਭੁਗਤਿ ਪਿਆਲਾ ਵੰਡੀਐ ਸਿਧਿ ਸਾਧਿਕ ਸਿਵਰਾਤੀ ਮੇਲੇ ।
भुगति पिआला वंडीऐ सिधि साधिक सिवराती मेले ।
ਬਾਰਹ ਪੰਥ ਚਲਾਇਦੇ ਬਾਰਹ ਵਾਟੀ ਖਰੇ ਦੁਹੇਲੇ ।
बारह पंथ चलाइदे बारह वाटी खरे दुहेले ।
ਵਿਣੁ ਗੁਰ ਸਬਦ ਨ ਸਿਝਨੀ ਬਾਜੀਗਰ ਕਰਿ ਬਾਜੀ ਖੇਲੇ ।
विणु गुर सबद न सिझनी बाजीगर करि बाजी खेले ।
ਅੰਨ੍ਹੈ ਅੰਨ੍ਹਾ ਖੂਹੀ ਠੇਲੇ ।੫।
अंन्है अंन्हा खूही ठेले ।५।
ਸਚੁ ਦਾਤਾਰੁ ਵਿਸਾਰ ਕੈ ਮੰਗਤਿਆਂ ਨੋ ਮੰਗਣ ਜਾਹੀ ।
सचु दातारु विसार कै मंगतिआं नो मंगण जाही ।
ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀ ।
ढाढी वारां गांवदे वैर विरोध जोध सालाही ।
ਨਾਈ ਗਾਵਨਿ ਸੱਦੜੇ ਕਰਿ ਕਰਤੂਤਿ ਮੁਏ ਬਦਰਾਹੀ ।
नाई गावनि सदड़े करि करतूति मुए बदराही ।
ਪੜਦੇ ਭਟ ਕਵਿਤ ਕਰਿ ਕੂੜ ਕੁਸਤੁ ਮੁਖਹੁ ਆਲਾਹੀ ।
पड़दे भट कवित करि कूड़ कुसतु मुखहु आलाही ।
ਹੋਇ ਅਸਿਰਿਤ ਪੁਰੋਹਿਤਾ ਪ੍ਰੀਤਿ ਪਰੀਤੈ ਵਿਰਤਿ ਮੰਗਾਹੀ ।
होइ असिरित पुरोहिता प्रीति परीतै विरति मंगाही ।
ਛੁਰੀਆ ਮਾਰਨਿ ਪੰਖੀਏ ਹਟਿ ਹਟਿ ਮੰਗਦੇ ਭਿਖ ਭਵਾਹੀ ।
छुरीआ मारनि पंखीए हटि हटि मंगदे भिख भवाही ।
ਗੁਰ ਪੂਰੇ ਵਿਣੁ ਰੋਵਨਿ ਧਾਹੀ ।੬।
गुर पूरे विणु रोवनि धाही ।६।
ਕਰਤਾ ਪੁਰਖੁ ਨ ਚੇਤਿਓ ਕੀਤੇ ਨੋ ਕਰਤਾ ਕਰਿ ਜਾਣੈ ।
करता पुरखु न चेतिओ कीते नो करता करि जाणै ।
ਨਾਰਿ ਭਤਾਰਿ ਪਿਆਰੁ ਕਰਿ ਪੁਤੁ ਪੋਤਾ ਪਿਉ ਦਾਦੁ ਵਖਾਣੈ ।
नारि भतारि पिआरु करि पुतु पोता पिउ दादु वखाणै ।
ਧੀਆ ਭੈਣਾ ਮਾਣੁ ਕਰਿ ਤੁਸਨਿ ਰੁਸਨਿ ਸਾਕ ਬਬਾਣੈ ।
धीआ भैणा माणु करि तुसनि रुसनि साक बबाणै ।
ਸਾਹੁਰ ਪੀਹਰੁ ਨਾਨਕੇ ਪਰਵਾਰੈ ਸਾਧਾਰੁ ਧਿਙਾਣੈ ।
साहुर पीहरु नानके परवारै साधारु धिङाणै ।
ਚਜ ਅਚਾਰ ਵੀਚਾਰ ਵਿਚਿ ਪੰਚਾ ਅੰਦਰਿ ਪਤਿ ਪਰਵਾਣੈ ।
चज अचार वीचार विचि पंचा अंदरि पति परवाणै ।
ਅੰਤ ਕਾਲ ਜਮ ਜਾਲ ਵਿਚਿ ਸਾਥੀ ਕੋਇ ਨ ਹੋਇ ਸਿਞਾਣੈ ।
अंत काल जम जाल विचि साथी कोइ न होइ सिञाणै ।
ਗੁਰ ਪੂਰੇ ਵਿਣੁ ਜਾਇ ਜਮਾਣੈ ।੭।
गुर पूरे विणु जाइ जमाणै ।७।
ਸਤਿਗੁਰੁ ਸਾਹੁ ਅਥਾਹੁ ਛਡਿ ਕੂੜੇ ਸਾਹੁ ਕੂੜੇ ਵਣਜਾਰੇ ।
सतिगुरु साहु अथाहु छडि कूड़े साहु कूड़े वणजारे ।
ਸਉਦਾਗਰ ਸਉਦਾਗਰੀ ਘੋੜੇ ਵਣਜ ਕਰਨਿ ਅਤਿ ਭਾਰੇ ।
सउदागर सउदागरी घोड़े वणज करनि अति भारे ।
ਰਤਨਾ ਪਰਖ ਜਵਾਹਰੀ ਹੀਰੇ ਮਾਣਕ ਵਣਜ ਪਸਾਰੇ ।
रतना परख जवाहरी हीरे माणक वणज पसारे ।
ਹੋਇ ਸਰਾਫ ਬਜਾਜ ਬਹੁ ਸੁਇਨਾ ਰੁਪਾ ਕਪੜੁ ਭਾਰੇ ।
होइ सराफ बजाज बहु सुइना रुपा कपड़ु भारे ।
ਕਿਰਸਾਣੀ ਕਿਰਸਾਣ ਕਰਿ ਬੀਜ ਲੁਣਨਿ ਬੋਹਲ ਵਿਸਥਾਰੇ ।
किरसाणी किरसाण करि बीज लुणनि बोहल विसथारे ।
ਲਾਹਾ ਤੋਟਾ ਵਰੁ ਸਰਾਪੁ ਕਰਿ ਸੰਜੋਗੁ ਵਿਜੋਗੁ ਵਿਚਾਰੇ ।
लाहा तोटा वरु सरापु करि संजोगु विजोगु विचारे ।
ਗੁਰ ਪੂਰੇ ਵਿਣੁ ਦੁਖੁ ਸੈਂਸਾਰੇ ।੮।
गुर पूरे विणु दुखु सैंसारे ।८।
ਸਤਿਗੁਰੁ ਵੈਦੁ ਨ ਸੇਵਿਓ ਰੋਗੀ ਵੈਦੁ ਨ ਰੋਗੁ ਮਿਟਾਵੈ ।
सतिगुरु वैदु न सेविओ रोगी वैदु न रोगु मिटावै ।
ਕਾਮ ਕ੍ਰੋਧੁ ਵਿਚਿ ਲੋਭੁ ਮੋਹੁ ਦੁਬਿਧਾ ਕਰਿ ਕਰਿ ਧ੍ਰੋਹੁ ਵਧਾਵੈ ।
काम क्रोधु विचि लोभु मोहु दुबिधा करि करि ध्रोहु वधावै ।
ਆਧਿ ਬਿਆਧਿ ਉਪਾਧਿ ਵਿਚਿ ਮਰਿ ਮਰਿ ਜੰਮੈ ਦੁਖਿ ਵਿਹਾਵੈ ।
आधि बिआधि उपाधि विचि मरि मरि जंमै दुखि विहावै ।
ਆਵੈ ਜਾਇ ਭਵਾਈਐ ਭਵਜਲ ਅੰਦਰਿ ਪਾਰੁ ਨ ਪਾਵੈ ।
आवै जाइ भवाईऐ भवजल अंदरि पारु न पावै ।
ਆਸਾ ਮਨਸਾ ਮੋਹਣੀ ਤਾਮਸੁ ਤਿਸਨਾ ਸਾਂਤਿ ਨ ਆਵੈ ।
आसा मनसा मोहणी तामसु तिसना सांति न आवै ।
ਬਲਦੀ ਅੰਦਰਿ ਤੇਲੁ ਪਾਇ ਕਿਉ ਮਨੁ ਮੂਰਖੁ ਅਗਿ ਬੁਝਾਵੈ ।
बलदी अंदरि तेलु पाइ किउ मनु मूरखु अगि बुझावै ।
ਗੁਰੁ ਪੂਰੇ ਵਿਣੁ ਕਉਣੁ ਛੁਡਾਵੈ ।੯।
गुरु पूरे विणु कउणु छुडावै ।९।
ਸਤਿਗੁਰੁ ਤੀਰਥੁ ਛਡਿ ਕੈ ਅਠਿਸਠਿ ਤੀਰਥ ਨਾਵਣ ਜਾਹੀ ।
सतिगुरु तीरथु छडि कै अठिसठि तीरथ नावण जाही ।
ਬਗੁਲ ਸਮਾਧਿ ਲਗਾਇ ਕੈ ਜਿਉ ਜਲ ਜੰਤਾਂ ਘੁਟਿ ਘੁਟਿ ਖਾਹੀ ।
बगुल समाधि लगाइ कै जिउ जल जंतां घुटि घुटि खाही ।
ਹਸਤੀ ਨੀਰਿ ਨਵਾਲੀਅਨਿ ਬਾਹਰਿ ਨਿਕਲਿ ਖੇਹ ਉਡਾਹੀ ।
हसती नीरि नवालीअनि बाहरि निकलि खेह उडाही ।
ਨਦੀ ਨ ਡੁਬੈ ਤੂੰਬੜੀ ਤੀਰਥੁ ਵਿਸੁ ਨਿਵਾਰੈ ਨਾਹੀ ।
नदी न डुबै तूंबड़ी तीरथु विसु निवारै नाही ।
ਪਥਰੁ ਨੀਰ ਪਖਾਲੀਐ ਚਿਤਿ ਕਠੋਰੁ ਨ ਭਿਜੈ ਗਾਹੀ ।
पथरु नीर पखालीऐ चिति कठोरु न भिजै गाही ।
ਮਨਮੁਖ ਭਰਮ ਨ ਉਤਰੈ ਭੰਭਲਭੂਸੇ ਖਾਇ ਭਵਾਹੀ ।
मनमुख भरम न उतरै भंभलभूसे खाइ भवाही ।
ਗੁਰੁ ਪੂਰੇ ਵਿਣੁ ਪਾਰ ਨ ਪਾਹੀ ।੧੦।
गुरु पूरे विणु पार न पाही ।१०।
ਸਤਿਗੁਰ ਪਾਰਸੁ ਪਰਹਰੈ ਪਥਰੁ ਪਾਰਸੁ ਢੂੰਢਣ ਜਾਏ ।
सतिगुर पारसु परहरै पथरु पारसु ढूंढण जाए ।
ਅਸਟ ਧਾਤੁ ਇਕ ਧਾਤੁ ਕਰਿ ਲੁਕਦਾ ਫਿਰੈ ਨ ਪ੍ਰਗਟੀ ਆਏ ।
असट धातु इक धातु करि लुकदा फिरै न प्रगटी आए ।
ਲੈ ਵਣਵਾਸੁ ਉਦਾਸੁ ਹੋਇ ਮਾਇਆਧਾਰੀ ਭਰਮਿ ਭੁਲਾਏ ।
लै वणवासु उदासु होइ माइआधारी भरमि भुलाए ।
ਹਥੀ ਕਾਲਖ ਛੁਥਿਆ ਅੰਦਰਿ ਕਾਲਖ ਲੋਭ ਲੁਭਾਏ ।
हथी कालख छुथिआ अंदरि कालख लोभ लुभाए ।
ਰਾਜ ਡੰਡੁ ਤਿਸੁ ਪਕੜਿਆ ਜਮ ਪੁਰਿ ਭੀ ਜਮ ਡੰਡੁ ਸਹਾਏ ।
राज डंडु तिसु पकड़िआ जम पुरि भी जम डंडु सहाए ।
ਮਨਮੁਖ ਜਨਮੁ ਅਕਾਰਥਾ ਦੂਜੈ ਭਾਇ ਕੁਦਾਇ ਹਰਾਏ ।
मनमुख जनमु अकारथा दूजै भाइ कुदाइ हराए ।
ਗੁਰ ਪੂਰੇ ਵਿਣੁ ਭਰਮੁ ਨ ਜਾਏ ।੧੧।
गुर पूरे विणु भरमु न जाए ।११।
ਪਾਰਿਜਾਤੁ ਗੁਰੁ ਛਡਿ ਕੈ ਮੰਗਨਿ ਕਲਪ ਤਰੋਂ ਫਲ ਕਚੇ ।
पारिजातु गुरु छडि कै मंगनि कलप तरों फल कचे ।
ਪਾਰਜਾਤੁ ਲਖ ਸੁਰਗੁ ਸਣੁ ਆਵਾ ਗਵਣੁ ਭਵਣ ਵਿਚਿ ਪਚੇ ।
पारजातु लख सुरगु सणु आवा गवणु भवण विचि पचे ।
ਮਰਦੇ ਕਰਿ ਕਰਿ ਕਾਮਨਾ ਦਿਤਿ ਭੁਗਤਿ ਵਿਚਿ ਰਚਿ ਵਿਰਚੇ ।
मरदे करि करि कामना दिति भुगति विचि रचि विरचे ।
ਤਾਰੇ ਹੋਇ ਅਗਾਸ ਚੜਿ ਓੜਕਿ ਤੁਟਿ ਤੁਟਿ ਥਾਨ ਹਲਚੇ ।
तारे होइ अगास चड़ि ओड़कि तुटि तुटि थान हलचे ।
ਮਾਂ ਪਿਉ ਹੋਏ ਕੇਤੜੇ ਕੇਤੜਿਆਂ ਦੇ ਹੋਏ ਬਚੇ ।
मां पिउ होए केतड़े केतड़िआं दे होए बचे ।
ਪਾਪ ਪੁੰਨੁ ਬੀਉ ਬੀਜਦੇ ਦੁਖ ਸੁਖ ਫਲ ਅੰਦਰਿ ਚਹਮਚੇ ।
पाप पुंनु बीउ बीजदे दुख सुख फल अंदरि चहमचे ।
ਗੁਰ ਪੂਰੇ ਵਿਣੁ ਹਰਿ ਨ ਪਰਚੇ ।੧੨।
गुर पूरे विणु हरि न परचे ।१२।
ਸੁਖੁ ਸਾਗਰੁ ਗੁਰੁ ਛਡਿ ਕੈ ਭਵਜਲ ਅੰਦਰਿ ਭੰਭਲਭੂਸੇ ।
सुखु सागरु गुरु छडि कै भवजल अंदरि भंभलभूसे ।
ਲਹਰੀ ਨਾਲਿ ਪਛਾੜੀਅਨਿ ਹਉਮੈ ਅਗਨੀ ਅੰਦਰਿ ਲੂਸੇ ।
लहरी नालि पछाड़ीअनि हउमै अगनी अंदरि लूसे ।
ਜਮ ਦਰਿ ਬਧੇ ਮਾਰੀਅਨਿ ਜਮਦੂਤਾਂ ਦੇ ਧਕੇ ਧੂਸੇ ।
जम दरि बधे मारीअनि जमदूतां दे धके धूसे ।
ਗੋਇਲਿ ਵਾਸਾ ਚਾਰਿ ਦਿਨ ਨਾਉ ਧਰਾਇਨਿ ਈਸੇ ਮੂਸੇ ।
गोइलि वासा चारि दिन नाउ धराइनि ईसे मूसे ।
ਘਟਿ ਨ ਕੋਇ ਅਖਾਇਦਾ ਆਪੋ ਧਾਪੀ ਹੈਰਤ ਹੂਸੇ ।
घटि न कोइ अखाइदा आपो धापी हैरत हूसे ।
ਸਾਇਰ ਦੇ ਮਰਜੀਵੜੇ ਕਰਨਿ ਮਜੂਰੀ ਖੇਚਲ ਖੂਸੇ ।
साइर दे मरजीवड़े करनि मजूरी खेचल खूसे ।
ਗੁਰੁ ਪੂਰੇ ਵਿਣੁ ਡਾਂਗ ਡੰਗੂਸੇ ।੧੩।
गुरु पूरे विणु डांग डंगूसे ।१३।
ਚਿੰਤਾਮਣਿ ਗੁਰੁ ਛਡਿ ਕੈ ਚਿੰਤਾਮਣਿ ਚਿੰਤਾ ਨ ਗਵਾਏ ।
चिंतामणि गुरु छडि कै चिंतामणि चिंता न गवाए ।
ਚਿਤਵਣੀਆ ਲਖ ਰਾਤਿ ਦਿਹੁ ਤ੍ਰਾਸ ਨ ਤ੍ਰਿਸਨਾ ਅਗਨਿ ਬੁਝਾਏ ।
चितवणीआ लख राति दिहु त्रास न त्रिसना अगनि बुझाए ।
ਸੁਇਨਾ ਰੁਪਾ ਅਗਲਾ ਮਾਣਕ ਮੋਤੀ ਅੰਗਿ ਹੰਢਾਏ ।
सुइना रुपा अगला माणक मोती अंगि हंढाए ।
ਪਾਟ ਪਟੰਬਰ ਪੈਨ੍ਹ ਕੇ ਚੋਆ ਚੰਦਨ ਮਹਿ ਮਹਕਾਏ ।
पाट पटंबर पैन्ह के चोआ चंदन महि महकाए ।
ਹਾਥੀ ਘੋੜੇ ਪਾਖਰੇ ਮਹਲ ਬਗੀਚੇ ਸੁਫਲ ਫਲਾਏ ।
हाथी घोड़े पाखरे महल बगीचे सुफल फलाए ।
ਸੁੰਦਰਿ ਨਾਰੀ ਸੇਜ ਸੁਖੁ ਮਾਇਆ ਮੋਹਿ ਧੋਹਿ ਲਪਟਾਏ ।
सुंदरि नारी सेज सुखु माइआ मोहि धोहि लपटाए ।
ਬਲਦੀ ਅੰਦਰਿ ਤੇਲੁ ਜਿਉ ਆਸਾ ਮਨਸਾ ਦੁਖਿ ਵਿਹਾਏ ।
बलदी अंदरि तेलु जिउ आसा मनसा दुखि विहाए ।
ਗੁਰ ਪੂਰੇ ਵਿਣੁ ਜਮ ਪੁਰਿ ਜਾਏ ।੧੪।
गुर पूरे विणु जम पुरि जाए ।१४।
ਲਖ ਤੀਰਥ ਲਖ ਦੇਵਤੇ ਪਾਰਸ ਲਖ ਰਸਾਇਣੁ ਜਾਣੈ ।
लख तीरथ लख देवते पारस लख रसाइणु जाणै ।
ਲਖ ਚਿੰਤਾਮਣਿ ਪਾਰਜਾਤ ਕਾਮਧੇਨੁ ਲਖ ਅੰਮ੍ਰਿਤ ਆਣੈ ।
लख चिंतामणि पारजात कामधेनु लख अंम्रित आणै ।
ਰਤਨਾ ਸਣੁ ਸਾਇਰ ਘਣੇ ਰਿਧਿ ਸਿਧਿ ਨਿਧਿ ਸੋਭਾ ਸੁਲਤਾਣੈ ।
रतना सणु साइर घणे रिधि सिधि निधि सोभा सुलताणै ।
ਲਖ ਪਦਾਰਥ ਲਖ ਫਲ ਲਖ ਨਿਧਾਨੁ ਅੰਦਰਿ ਫੁਰਮਾਣੈ ।
लख पदारथ लख फल लख निधानु अंदरि फुरमाणै ।
ਲਖ ਸਾਹ ਪਾਤਿਸਾਹ ਲਖ ਲਖ ਨਾਥ ਅਵਤਾਰੁ ਸੁਹਾਣੈ ।
लख साह पातिसाह लख लख नाथ अवतारु सुहाणै ।
ਦਾਨੈ ਕੀਮਤਿ ਨਾ ਪਵੈ ਦਾਤੈ ਕਉਣੁ ਸੁਮਾਰੁ ਵਖਾਣੈ ।
दानै कीमति ना पवै दातै कउणु सुमारु वखाणै ।
ਕੁਦਰਤਿ ਕਾਦਰ ਨੋ ਕੁਰਬਾਣੈ ।੧੫।
कुदरति कादर नो कुरबाणै ।१५।
ਰਤਨਾ ਦੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਕੋਈ ।
रतना देखै सभु को रतन पारखू विरला कोई ।
ਰਾਗ ਨਾਦ ਸਭ ਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ ।
राग नाद सभ को सुणै सबद सुरति समझै विरलोई ।
ਗੁਰਸਿਖ ਰਤਨ ਪਦਾਰਥਾ ਸਾਧਸੰਗਤਿ ਮਿਲਿ ਮਾਲ ਪਰੋਈ ।
गुरसिख रतन पदारथा साधसंगति मिलि माल परोई ।
ਹੀਰੈ ਹੀਰਾ ਬੇਧਿਆ ਸਬਦ ਸੁਰਤਿ ਮਿਲਿ ਪਰਚਾ ਹੋਈ ।
हीरै हीरा बेधिआ सबद सुरति मिलि परचा होई ।
ਪਾਰਬ੍ਰਹਮੁ ਪੂਰਨ ਬ੍ਰਹਮੁ ਗੁਰੁ ਗੋਵਿੰਦੁ ਸਿਞਾਣੈ ਸੋਈ ।
पारब्रहमु पूरन ब्रहमु गुरु गोविंदु सिञाणै सोई ।
ਗੁਰਮੁਖਿ ਸੁਖ ਫਲੁ ਸਹਜਿ ਘਰੁ ਪਿਰਮ ਪਿਆਲਾ ਜਾਣੁ ਜਣੋਈ ।
गुरमुखि सुख फलु सहजि घरु पिरम पिआला जाणु जणोई ।
ਗੁਰੁ ਚੇਲਾ ਚੇਲਾ ਗੁਰੁ ਹੋਈ ।੧੬।
गुरु चेला चेला गुरु होई ।१६।
ਮਾਣਸ ਜਨਮੁ ਅਮੋਲੁ ਹੈ ਹੋਇ ਅਮੋਲੁ ਸਾਧਸੰਗੁ ਪਾਏ ।
माणस जनमु अमोलु है होइ अमोलु साधसंगु पाए ।
ਅਖੀ ਦੁਇ ਨਿਰਮੋਲਕਾ ਸਤਿਗੁਰੁ ਦਰਸ ਧਿਆਨ ਲਿਵ ਲਾਏ ।
अखी दुइ निरमोलका सतिगुरु दरस धिआन लिव लाए ।
ਮਸਤਕੁ ਸੀਸੁ ਅਮੋਲੁ ਹੈ ਚਰਣ ਸਰਣਿ ਗੁਰੁ ਧੂੜਿ ਸੁਹਾਏ ।
मसतकु सीसु अमोलु है चरण सरणि गुरु धूड़ि सुहाए ।
ਜਿਹਬਾ ਸ੍ਰਵਣ ਅਮੋਲਕਾ ਸਬਦ ਸੁਰਤਿ ਸੁਣਿ ਸਮਝਿ ਸੁਣਾਏ ।
जिहबा स्रवण अमोलका सबद सुरति सुणि समझि सुणाए ।
ਹਸਤ ਚਰਣ ਨਿਰਮੋਲਕਾ ਗੁਰਮੁਖ ਮਾਰਗਿ ਸੇਵ ਕਮਾਏ ।
हसत चरण निरमोलका गुरमुख मारगि सेव कमाए ।
ਗੁਰਮੁਖਿ ਰਿਦਾ ਅਮੋਲੁ ਹੈ ਅੰਦਰਿ ਗੁਰੁ ਉਪਦੇਸੁ ਵਸਾਏ ।
गुरमुखि रिदा अमोलु है अंदरि गुरु उपदेसु वसाए ।
ਪਤਿ ਪਰਵਾਣੈ ਤੋਲਿ ਤੁਲਾਏ ।੧੭।
पति परवाणै तोलि तुलाए ।१७।
ਰਕਤੁ ਬਿੰਦੁ ਕਰਿ ਨਿਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਇਆ ।
रकतु बिंदु करि निमिआ चित्र चलित्र बचित्र बणाइआ ।
ਗਰਭ ਕੁੰਡ ਵਿਚਿ ਰਖਿਆ ਜੀਉ ਪਾਇ ਤਨੁ ਸਾਜਿ ਸੁਹਾਇਆ ।
गरभ कुंड विचि रखिआ जीउ पाइ तनु साजि सुहाइआ ।
ਮੁਹੁ ਅਖੀ ਦੇ ਨਕੁ ਕੰਨ ਹਥ ਪੈਰ ਦੰਦ ਵਾਲ ਗਣਾਇਆ ।
मुहु अखी दे नकु कंन हथ पैर दंद वाल गणाइआ ।
ਦਿਸਟਿ ਸਬਦ ਗਤਿ ਸੁਰਤਿ ਲਿਵੈ ਰਾਗ ਰੰਗ ਰਸ ਪਰਸ ਲੁਭਾਇਆ ।
दिसटि सबद गति सुरति लिवै राग रंग रस परस लुभाइआ ।
ਉਤਮੁ ਕੁਲੁ ਉਤਮੁ ਜਨਮੁ ਰੋਮ ਰੋਮ ਗਣਿ ਅੰਗ ਸਬਾਇਆ ।
उतमु कुलु उतमु जनमु रोम रोम गणि अंग सबाइआ ।
ਬਾਲਬੁਧਿ ਮੁਹਿ ਦੁਧਿ ਦੇ ਕਰਿ ਮਲ ਮੂਤ੍ਰ ਸੂਤ੍ਰ ਵਿਚਿ ਆਇਆ ।
बालबुधि मुहि दुधि दे करि मल मूत्र सूत्र विचि आइआ ।
ਹੋਇ ਸਿਆਣਾ ਸਮਝਿਆ ਕਰਤਾ ਛਡਿ ਕੀਤੇ ਲਪਟਾਇਆ ।
होइ सिआणा समझिआ करता छडि कीते लपटाइआ ।
ਗੁਰ ਪੂਰੇ ਵਿਣੁ ਮੋਹਿਆ ਮਾਇਆ ।੧੮।
गुर पूरे विणु मोहिआ माइआ ।१८।
ਮਨਮੁਖ ਮਾਣਸ ਦੇਹ ਤੇ ਪਸੂ ਪਰੇਤ ਅਚੇਤ ਚੰਗੇਰੇ ।
मनमुख माणस देह ते पसू परेत अचेत चंगेरे ।
ਹੋਇ ਸੁਚੇਤ ਅਚੇਤ ਹੋਇ ਮਾਣਸੁ ਮਾਣਸ ਦੇ ਵਲਿ ਹੇਰੇ ।
होइ सुचेत अचेत होइ माणसु माणस दे वलि हेरे ।
ਪਸੂ ਨ ਮੰਗੈ ਪਸੂ ਤੇ ਪੰਖੇਰੂ ਪੰਖੇਰੂ ਘੇਰੇ ।
पसू न मंगै पसू ते पंखेरू पंखेरू घेरे ।
ਚਉਰਾਸੀਹ ਲਖ ਜੂਨਿ ਵਿਚਿ ਉਤਮ ਮਾਣਸ ਜੂਨਿ ਭਲੇਰੇ ।
चउरासीह लख जूनि विचि उतम माणस जूनि भलेरे ।
ਉਤਮ ਮਨ ਬਚ ਕਰਮ ਕਰਿ ਜਨਮੁ ਮਰਣ ਭਵਜਲੁ ਲਖ ਫੇਰੇ ।
उतम मन बच करम करि जनमु मरण भवजलु लख फेरे ।
ਰਾਜਾ ਪਰਜਾ ਹੋਇ ਕੈ ਸੁਖ ਵਿਚਿ ਦੁਖੁ ਹੋਇ ਭਲੇ ਭਲੇਰੇ ।
राजा परजा होइ कै सुख विचि दुखु होइ भले भलेरे ।
ਕੁਤਾ ਰਾਜ ਬਹਾਲੀਐ ਚਕੀ ਚਟਣ ਜਾਇ ਅਨ੍ਹੇਰੇ ।
कुता राज बहालीऐ चकी चटण जाइ अन्हेरे ।
ਗੁਰ ਪੂਰੇ ਵਿਣੁ ਗਰਭ ਵਸੇਰੇ ।੧੯।
गुर पूरे विणु गरभ वसेरे ।१९।
ਵਣਿ ਵਣਿ ਵਾਸੁ ਵਣਾਸਪਤਿ ਚੰਦਨੁ ਬਾਝੁ ਨ ਚੰਦਨੁ ਹੋਈ ।
वणि वणि वासु वणासपति चंदनु बाझु न चंदनु होई ।
ਪਰਬਤਿ ਪਰਬਤਿ ਅਸਟ ਧਾਤੁ ਪਾਰਸ ਬਾਝੁ ਨ ਕੰਚਨੁ ਸੋਈ ।
परबति परबति असट धातु पारस बाझु न कंचनु सोई ।
ਚਾਰਿ ਵਰਣਿ ਛਿਅ ਦਰਸਨਾ ਸਾਧਸੰਗਤਿ ਵਿਣੁ ਸਾਧੁ ਨ ਕੋਈ ।
चारि वरणि छिअ दरसना साधसंगति विणु साधु न कोई ।
ਗੁਰ ਉਪਦੇਸੁ ਅਵੇਸੁ ਕਰਿ ਗੁਰਮੁਖਿ ਸਾਧਸੰਗਤਿ ਜਾਣੋਈ ।
गुर उपदेसु अवेसु करि गुरमुखि साधसंगति जाणोई ।
ਸਬਦ ਸੁਰਤਿ ਲਿਵ ਲੀਣੁ ਹੋਇ ਪਿਰਮ ਪਿਆਲਾ ਅਪਿਉ ਪਿਓਈ ।
सबद सुरति लिव लीणु होइ पिरम पिआला अपिउ पिओई ।
ਮਨਿ ਉਨਮਨਿ ਤਨਿ ਦੁਬਲੇ ਦੇਹ ਬਿਦੇਹ ਸਨੇਹ ਸਥੋਈ ।
मनि उनमनि तनि दुबले देह बिदेह सनेह सथोई ।
ਗੁਰਮੁਖਿ ਸੁਖ ਫਲੁ ਅਲਖ ਲਖੋਈ ।੨੦।
गुरमुखि सुख फलु अलख लखोई ।२०।
ਗੁਰਮੁਖਿ ਸੁਖ ਫਲੁ ਸਾਧਸੰਗੁ ਮਾਇਆ ਅੰਦਰਿ ਕਰਨਿ ਉਦਾਸੀ ।
गुरमुखि सुख फलु साधसंगु माइआ अंदरि करनि उदासी ।
ਜਿਉ ਜਲ ਅੰਦਰਿ ਕਵਲੁ ਹੈ ਸੂਰਜ ਧ੍ਯਾਨੁ ਅਗਾਸੁ ਨਿਵਾਸੀ ।
जिउ जल अंदरि कवलु है सूरज ध्यानु अगासु निवासी ।
ਚੰਦਨੁ ਸਪੀਂ ਵੇੜਿਆ ਸੀਤਲੁ ਸਾਂਤਿ ਸੁਗੰਧਿ ਵਿਗਾਸੀ ।
चंदनु सपीं वेड़िआ सीतलु सांति सुगंधि विगासी ।
ਸਾਧਸੰਗਤਿ ਸੰਸਾਰ ਵਿਚਿ ਸਬਦ ਸੁਰਤਿ ਲਿਵ ਸਹਜਿ ਬਿਲਾਸੀ ।
साधसंगति संसार विचि सबद सुरति लिव सहजि बिलासी ।
ਜੋਗ ਜੁਗਤਿ ਭੋਗ ਭੁਗਤਿ ਜਿਣਿ ਜੀਵਨ ਮੁਕਤਿ ਅਛਲ ਅਬਿਨਾਸੀ ।
जोग जुगति भोग भुगति जिणि जीवन मुकति अछल अबिनासी ।
ਪਾਰਬ੍ਰਹਮ ਪੂਰਨ ਬ੍ਰਹਮੁ ਗੁਰ ਪਰਮੇਸਰੁ ਆਸ ਨਿਰਾਸੀ ।
पारब्रहम पूरन ब्रहमु गुर परमेसरु आस निरासी ।
ਅਕਥ ਕਥਾ ਅਬਿਗਤਿ ਪਰਗਾਸੀ ।੨੧।੧੫। ਪੰਦ੍ਰਾਂ ।
अकथ कथा अबिगति परगासी ।२१।१५। पंद्रां ।